Ikk Pal
by Ammy Virk
ਮੇਰੇ ਸਾਹਾਂ 'ਚ ਵੀ ਤੂੰ ਮੇਰੇ ਰਾਹਾਂ 'ਚ ਵੀ ਤੂੰ
mere sAhAM 'cha vI tUM mere rAhAM 'cha vI tUM
You are in every breath of mine, you are in every path I tread
ਜਿਹੜੇ ਅੱਜ ਤੱਕ ਕੀਤੇ ਮੈਂ ਗੁਨਾਹਾਂ 'ਚ ਵੀ ਤੂੰ
jiha.De ajja takka kIte maiM gunAhAM 'cha vI tUM
In every sin I have committed until this day, you are there too
ਤੇਰੇ ਮੂਹਰੇ ਆ ਕੇ ਦਿਲ ਹੋ ਜਾਂਦਾ ਮਜ਼ਬੂਰ ਵੇ
tere mUhare A ke dila ho jAMdA maja਼bUra ve
When I stand before you, my heart becomes utterly helpless
ਓ ਦਿਲ ਟੁੱਟ ਜਾਣਾ ਏ ਸਾਹ ਮੁੱਕ ਜਾਣਾ ਏ
o dila TuTTa jANA e sAha mukka jANA e
Oh, my heart will shatter, and my breath will cease to be
ਮੈਥੋਂ ਇੱਕ ਪਲ ਵੀ ਨਾ ਯਾਰਾ ਹੋਵੀਂ ਦੂਰ ਵੇ
maithoM ikka pala vI nA yArA hovIM dUra ve
Don't you ever wander even a moment away from me, [Yaar: close friend/soulmate; implies deep loyalty]
ਦਿਲ ਟੁੱਟ ਜਾਣਾ ਏ ਸਾਹ ਮੁੱਕ ਜਾਣਾ ਏ
dila TuTTa jANA e sAha mukka jANA e
My heart will shatter, and my breath will cease to be
ਮੈਥੋਂ ਇੱਕ ਪਲ ਵੀ ਨਾ ਯਾਰਾ ਹੋਵੀਂ ਦੂਰ ਵੇ
maithoM ikka pala vI nA yArA hovIM dUra ve
Don't you ever wander even a moment away from me, [Yaar: close friend/soulmate]
ਤੇਰੇ ਨਾਂ ਦੇ ਮੋਤੀ ਯਾਰਾ ਸਾਹਾਂ 'ਚ ਸਜਾਏ ਵੇ
tere nAM de motI yArA sAhAM 'cha sajAe ve
I have adorned my breaths with pearls of your name, my darling
ਜਿੱਥੋਂ ਵੀ ਤੂੰ ਆਉਣਾ ਏ ਉੱਥੇ ਨੈਣ ਨੇ ਵਿਛਾਏ ਵੇ
jitthoM vI tUM AuNA e utthe naiNa ne viChAe ve
Wherever you are to arrive, I have laid my eyes on that path in wait
ਇੱਕ ਤੂੰ ਹੀ ਏਂ ਸੱਕਾ ਵਾ ਤੂੰ ਹੀ ਕੁੱਲ ਦਾ ਤੂੰ ਹੀ ਮੱਕਾ
ikka tUM hI eM sakkA vA tUM hI kulla dA tUM hI makkA
You are my only kin, you are my whole world, you are my [Makka: the holiest city in Islam; here used to mean the ultimate spiritual destination]
ਇੱਕ ਤੂੰ ਹੀ ਏਂ ਸੱਕਾ ਵਾ ਤੂੰ ਹੀ ਕੁੱਲ ਦਾ ਤੂੰ ਹੀ ਮੱਕਾ
ikka tUM hI eM sakkA vA tUM hI kulla dA tUM hI makkA
You are my only kin, you are my whole world, you are my [Makka: ultimate spiritual destination]
ਤੈਨੂੰ ਮੰਨਿਆ ਏ ਰੱਬ ਤੂੰ ਹੀਓਂ ਮੇਰਾ ਏ ਹਜ਼ੂਰ ਵੇ
tainUM maMniA e rabba tUM hIoM merA e haja਼Ura ve
I have accepted you as my God, you alone are my [Hazoor: a term of high respect for a master, lord, or presence]
ਓ ਦਿਲ ਟੁੱਟ ਜਾਣਾ ਏ ਸਾਹ ਮੁੱਕ ਜਾਣਾ ਏ
o dila TuTTa jANA e sAha mukka jANA e
Oh, my heart will shatter, and my breath will cease to be
ਮੈਥੋਂ ਇੱਕ ਪਲ ਵੀ ਨਾ ਯਾਰਾ ਹੋਵੀਂ ਦੂਰ ਵੇ
maithoM ikka pala vI nA yArA hovIM dUra ve
Don't you ever wander even a moment away from me, [Yaar: close friend/soulmate]
ਦਿਲ ਟੁੱਟ ਜਾਣਾ ਏ ਸਾਹ ਮੁੱਕ ਜਾਣਾ ਏ
dila TuTTa jANA e sAha mukka jANA e
My heart will shatter, and my breath will cease to be
ਮੈਥੋਂ ਇੱਕ ਪਲ ਵੀ ਨਾ ਯਾਰਾ ਹੋਵੀਂ ਦੂਰ ਵੇ
maithoM ikka pala vI nA yArA hovIM dUra ve
Don't you ever wander even a moment away from me, [Yaar: close friend/soulmate]
ਦਿਨ ਰੋ ਰੋ ਕੇ ਰਾਤ ਜਾਗ ਜਾਗ ਕੱਟਦੀ
dina ro ro ke rAta jAga jAga kaTTadI
My days are spent weeping and nights are spent wide awake
ਤੈਨੂੰ ਨਾ ਭਿਣਕ ਯਾਰਾ ਦਿਲ ਵਾਲੀ ਸੱਟ ਦੀ
tainUM nA bhiNaka yArA dila vAlI saTTa dI
You haven't the slightest hint of this wound upon my heart, [Yaar: close friend/soulmate]
ਤੂੰ ਏਂ ਜਾਨ ਤੋਂ ਪਿਆਰਾ ਇੱਕੋ ਤੇਰਾ ਏ ਸਹਾਰਾ
tUM eM jAna toM piArA ikko terA e sahArA
You are dearer than life itself, you are my only anchor
ਤੂੰ ਏਂ ਜਾਨ ਤੋਂ ਪਿਆਰਾ ਇੱਕੋ ਤੇਰਾ ਏ ਸਹਾਰਾ
tUM eM jAna toM piArA ikko terA e sahArA
You are dearer than life itself, you are my only anchor
ਤੇਰੇ ਬਿਨਾਂ ਨਹੀਂ ਗੁਜ਼ਾਰਾ ਦੇਖੀਂ ਹੋ ਨਾ ਜਾਵੀਂ ਦੂਰ ਵੇ
tere binAM nahIM guja਼ArA dekhIM ho nA jAvIM dUra ve
I cannot survive without you, see to it that you don't drift away
ਦਿਲ ਟੁੱਟ ਜਾਣਾ ਏ ਸਾਹ ਮੁੱਕ ਜਾਣਾ ਏ
dila TuTTa jANA e sAha mukka jANA e
My heart will shatter, and my breath will cease to be
ਮੈਥੋਂ ਇੱਕ ਪਲ ਵੀ ਨਾ ਯਾਰਾ ਹੋਵੀਂ ਦੂਰ ਵੇ
maithoM ikka pala vI nA yArA hovIM dUra ve
Don't you ever wander even a moment away from me, [Yaar: close friend/soulmate]
ਦਿਲ ਟੁੱਟ ਜਾਣਾ ਏ ਸਾਹ ਮੁੱਕ ਜਾਣਾ ਏ
dila TuTTa jANA e sAha mukka jANA e
My heart will shatter, and my breath will cease to be
ਮੈਥੋਂ ਇੱਕ ਪਲ ਵੀ ਨਾ ਯਾਰਾ ਹੋਵੀਂ ਦੂਰ ਵੇ
maithoM ikka pala vI nA yArA hovIM dUra ve
Don't you ever wander even a moment away from me, [Yaar: close friend/soulmate]
ਦਿਲ ਵਿਚ ਜਗੇ ਤੇਰੇ ਸਾਹਾਂ ਦੀ ਆ ਜੋਤ ਵੇ
dila vicha jage tere sAhAM dI A jota ve
Within my heart burns the sacred flame of your breaths
ਤੈਥੋਂ ਪਹਿਲਾਂ ਲਵੇ ਮੈਨੂੰ ਆ ਜਾਵੇ ਮੌਤ ਵੇ
taithoM pahilAM lave mainUM A jAve mauta ve
May death claim me before it ever reaches you
ਤੇਰੇ ਪੈਰਾਂ ਦੀ ਧੂੜ ਤੈਨੂੰ ਮਿਲਣਾ ਜ਼ਰੂਰ
tere pairAM dI dhU.Da tainUM milaNA ja਼rUra
I am but the dust of your feet, I must surely find you
ਤੇਰੇ ਪੈਰਾਂ ਦੀ ਧੂੜ ਤੈਨੂੰ ਮਿਲਣਾ ਜ਼ਰੂਰ
tere pairAM dI dhU.Da tainUM milaNA ja਼rUra
I am but the dust of your feet, I must surely find you
ਹੁਣ ਵੇਖੀਂ ਹੋ ਜਾਵੀਂ ਨਾ ਤੂੰ ਕਿਤੇ ਕਰ ਦਈਂ ਨਾ ਚੂਰ ਵੇ
huNa vekhIM ho jAvIM nA tUM kite kara daIM nA chUra ve
Now take care not to leave, don't you dare crush my spirit