Chann Te Channi
ਦਿਲ ਦੀਆਂ ਗਹਿਰਾਈਆਂ 'ਚੋਂ
dila dIAM gahirAIAM 'choM
From the deepest depths of my heart
ਤੇਰੇ ਪਿਆਰ ਦੀ ਚਿਣਗ ਜਿਹੀ ਮਘਦੀ ਐ
tere piAra dI chiNaga jihI maghadI ai
A tiny spark of your love glows bright
ਇਹ ਲੂਹਣੀ ਜਗਾਵੇ ਰਾਤਾਂ ਨੂੰ
iha lUhaNI jagAve rAtAM nUM
This warmth awakens the lonely nights
ਮੈਨੂੰ ਬੜੀ ਪਿਆਰੀ ਲੱਗਦੀ ਐ
mainUM ba.DI piArI laggadI ai
And to me, it feels so precious and dear
ਯਾਦਾਂ ਦੀ ਫੁੱਲਵਾੜੀ ਵਿਚ
yAdAM dI phullavA.DI vicha
Within the flowering garden of our memories
ਨੀ ਬੜੇ ਫੁੱਲ ਸਤਰੰਗ ਦੇ ਖਿੜਦੇ ਨੇ
nI ba.De phulla sataraMga de khi.Dade ne
[Kudi: girl/maiden] [Ni/Nee: a gender-specific vocative used to address a woman directly], blossoms of seven colors bloom
ਨੀ ਆ ਇੱਕ ਦੂਜੇ ਨਾਲ ਮਿਲ ਜਾਈਏ
nI A ikka dUje nAla mila jAIe
Come, let us merge into one another
ਜਿਵੇਂ ਚੰਨ ਤੇ ਚੰਨੀ ਮਿਲਦੇ ਨੇ
jiveM chaMna te chaMnI milade ne
Just as the Moon and Moonlight entwine
ਨੀ ਆ ਇੱਕ ਦੂਜੇ ਨਾਲ ਮਿਲ ਜਾਈਏ
nI A ikka dUje nAla mila jAIe
Come, let us merge into one another
ਜਿਵੇਂ ਚੰਨ ਤੇ ਚੰਨੀ ਮਿਲਦੇ ਨੇ
jiveM chaMna te chaMnI milade ne
Just as the Moon and Moonlight entwine
ਮੈਂ ਚਾਹੁੰਦਾ ਹਾਂ ਤੇਰੇ ਰਾਹਾਂ 'ਚੋਂ
maiM chAhuMdA hAM tere rAhAM 'choM
I desire that from the paths you tread
ਸਭ ਕੰਢੇ ਕੱਖ ਮੈਂ ਚੁਗ ਜਾਵਾਂ
sabha kaMDhe kakkha maiM chuga jAvAM
I may gather away every thorn and stray straw
ਮਿੱਟੀ ਵੀ ਤੇਰੀ ਦੁਨੀਆਂ 'ਚੋਂ
miTTI vI terI dunIAM 'choM
Even as the mere dust in your world
ਹਾਏ ਨੀ ਮੈਂ ਰਾਂਝਾ ਬਣ ਕੇ ਪੁੱਗ ਜਾਵਾਂ
hAe nI maiM rAMjhA baNa ke pugga jAvAM
O, I wish to prove my worth like [Ranjha: the quintessential folk hero and legendary lover of Heer]
ਮਾੜਾ ਨਾ ਮੁੱਖ 'ਚੋਂ ਆਖ ਦੇਵੀਂ
mA.DA nA mukkha 'choM Akha devIM
Never let a harsh word escape your lips
ਨਾ ਬੋਲਾਂ ਦੇ ਫੱਟ ਸਿਲਦੇ ਨੇ
nA bolAM de phaTTa silade ne
For the wounds of words never truly heal
ਨੀ ਆ ਇੱਕ ਦੂਜੇ ਨਾਲ ਮਿਲ ਜਾਈਏ
nI A ikka dUje nAla mila jAIe
Come, let us merge into one another
ਜਿਵੇਂ ਚੰਨ ਤੇ ਚੰਨੀ ਮਿਲਦੇ ਨੇ
jiveM chaMna te chaMnI milade ne
Just as the Moon and Moonlight entwine
ਨੀ ਆ ਇੱਕ ਦੂਜੇ ਨਾਲ ਮਿਲ ਜਾਈਏ
nI A ikka dUje nAla mila jAIe
Come, let us merge into one another
ਜਿਵੇਂ ਚੰਨ ਤੇ ਚੰਨੀ ਮਿਲਦੇ ਨੇ
jiveM chaMna te chaMnI milade ne
Just as the Moon and Moonlight entwine
ਦੁਪਹਿਰ ਖਿੜੀ ਦੇ ਫੁੱਲ ਵਾਂਗੂੰ
dupahira khi.DI de phulla vAMgUM
Like a flower blooming in the peak of noon
ਚਾਅ ਜਿਉਂਦੇ ਕਦੇ ਮਰਦੇ ਨੇ
chAa jiuMde kade marade ne
These living desires shall never perish
ਮੈਂ ਜਾਣਦਾ ਤੂੰ ਤਕਦੀਰ ਮੇਰੀ
maiM jANadA tUM takadIra merI
I know that you are my destiny
ਹਾਏ ਹਾਸੇ ਵੀ ਹਾਮੀ ਭਰਦੇ ਨੇ
hAe hAse vI hAmI bharade ne
Even my smiles bear witness to this truth
ਜਦ ਤੇਰੀਆਂ ਰਮਜ਼ਾਂ ਬੁੱਝਦੇ
jada terIAM ramaja਼AM bujjhade
When my eyes decipher your hidden secrets
ਮੇਰੇ ਨੈਣ ਬੜਾ ਹੀ ਸਿੱਲ੍ਹਦੇ ਨੇ
mere naiNa ba.DA hI sillhade ne
They become wet with the dew of emotion
ਨੀ ਆ ਇੱਕ ਦੂਜੇ ਨਾਲ ਮਿਲ ਜਾਈਏ
nI A ikka dUje nAla mila jAIe
Come, let us merge into one another
ਜਿਵੇਂ ਚੰਨ ਤੇ ਚੰਨੀ ਮਿਲਦੇ ਨੇ
jiveM chaMna te chaMnI milade ne
Just as the Moon and Moonlight entwine
ਨੀ ਆ ਇੱਕ ਦੂਜੇ ਨਾਲ ਮਿਲ ਜਾਈਏ
nI A ikka dUje nAla mila jAIe
Come, let us merge into one another
ਜਿਵੇਂ ਚੰਨ ਤੇ ਚੰਨੀ ਮਿਲਦੇ ਨੇ
jiveM chaMna te chaMnI milade ne
Just as the Moon and Moonlight entwine
ਮੇਰੀ ਆਸ ਦੇ ਪੰਛੀ ਝੱਲੇ ਜਿਹੇ
merI Asa de paMChI jhalle jihe
The innocent birds of my hopes and dreams
ਨਿੱਤ ਤੇਰੇ ਬਨੇਰੇ ਜਾ ਬਹਿੰਦੇ
nitta tere banere jA bahiMde
Perch daily upon the [Banera: the ledge or parapet of a rooftop] of your house
ਕੁਝ ਤੇਰੇ ਦਿਲ ਦੀਆਂ ਬੁੱਝਦੇ ਨੇ
kujha tere dila dIAM bujjhade ne
Some of them sense the secrets of your heart
ਹਾਏ ਕੁਝ ਆਪਣੇ ਦਿਲ ਦੀਆਂ ਵੀ ਕਹਿੰਦੇ
hAe kujha ApaNe dila dIAM vI kahiMde
While others whisper the stories of my own
ਫਿਰ ਇੱਕਦਮ ਹੀ ਉਹ ਸਹਿਮ ਜਾਂਦੇ
phira ikkadama hI uha sahima jAMde
Then suddenly, they startle and grow still
ਜਦ ਗ਼ਮ ਦੇ ਸਾਏ ਹਿੱਲਦੇ ਨੇ
jada ga਼ma de sAe hillade ne
Whenever the shadows of sorrow begin to stir
ਨੀ ਆ ਇੱਕ ਦੂਜੇ ਨਾਲ ਮਿਲ ਜਾਈਏ
nI A ikka dUje nAla mila jAIe
Come, let us merge into one another
ਜਿਵੇਂ ਚੰਨ ਤੇ ਚੰਨੀ ਮਿਲਦੇ ਨੇ
jiveM chaMna te chaMnI milade ne
Just as the Moon and Moonlight entwine
ਨੀ ਆ ਇੱਕ ਦੂਜੇ ਨਾਲ ਮਿਲ ਜਾਈਏ
nI A ikka dUje nAla mila jAIe
Come, let us merge into one another
ਜਿਵੇਂ ਚੰਨ ਤੇ ਚੰਨੀ ਮਿਲਦੇ ਨੇ
jiveM chaMna te chaMnI milade ne
Just as the Moon and Moonlight entwine