Judge
ਨੀ ਜੱਜ ਬਣ ਬਣੀ ਬੈਠੀ ਐ ਤੂੰ ਹੀਰੀਏ
nI jajja baNa baNI baiThI ai tUM hIrIe
Oh, you've become a judge, my darling [beautiful one]
ਹਾਂ ਨਾ ਤੇ ਦਿੰਨੀ ਐ ਤਰੀਕੇ ਅੱਗੇ ਦੀ
hAM nA te diMnI ai tarIke agge dI
You don't give a 'yes' or 'no', just future dates [hearings].
ਥਾਣੇਦਾਰ ਲਿਖੇ ਨਾ ਰਿਪੋਰਟ ਸੋਹਣੀਏ
thANedAra likhe nA riporaTa sohaNIe
The police officer won't file a report, my beautiful one
ਤੇਰੇ ਦੋਵੇਂ ਨੈਣਾਂ ਨਾਲ ਦਿਲ ਠੱਗੇ ਦੀ
tere doveM naiNAM nAla dila Thagge dI
About the heart stolen by your two eyes.
ਡਾਕਟਰ ਕੋਲ ਵੀ ਇਲਾਜ ਨਾ ਕੋਈ
DAkaTara kola vI ilAja nA koI
Even the doctor has no remedy
ਸੱਟ ਜਿਹੜੀ ਸੀਨੇ ਉੱਤੇ ਮੇਰੇ ਲੱਗੇ ਦੀ
saTTa jiha.DI sIne utte mere lagge dI
For the wound that struck my chest.
ਮੈਂ ਆਮ ਜਿਹਾ ਕੌਣ ਮੇਰੀ ਸੁਣ ਗੋਰੀਏ
maiM Ama jihA kauNa merI suNa gorIe
Who am I, an ordinary soul, listen to me, fair one
ਦੁਨੀਆ ਤੇ ਸਾਰੀ ਤੇਰੀ ਫੈਨ ਹੋ ਗਈ
dunIA te sArI terI phaina ho gaI
The whole world has become your fan.
ਪਰਸੋਂ ਤੂੰ ਪਾ ਕੇ ਮਾਰਕੀਟ ਨਿਕਲੀ
parasoM tUM pA ke mArakITa nikalI
The day before yesterday, you stepped into the market wearing it
ਕਾਲੀ ਕੁਰਤੀ ਉਦੋਂ ਦੀ ਬੈਨ ਹੋ ਗਈ
kAlI kuratI udoM dI baina ho gaI
That black kurta [tunic] has been banned ever since.
ਉੱਥੇ ਓਹੀ ਚੱਲਦਾ ਰਿਪੀਟ ਸੋਹਣੀਏ
utthe ohI challadA ripITa sohaNIe
There, that same thing plays on repeat, beautiful one
ਚੌਥੀ ਵਾਰੀ ਮਾਰ ਲਈ ਸਿਊਂਣ ਛੱਗੇ ਦੀ
chauthI vArI mAra laI siUMNa Chagge dI
They've stitched the seams of their garment for the fourth time [in a futile attempt to keep up].
ਨੀ ਜੱਜ ਬਣ ਬਣੀ ਬੈਠੀ ਐ ਤੂੰ ਹੀਰੀਏ
nI jajja baNa baNI baiThI ai tUM hIrIe
Oh, you've become a judge, my darling [beautiful one]
ਹਾਂ ਨਾ ਤੇ ਦਿੰਨੀ ਐ ਤਰੀਕੇ ਅੱਗੇ ਦੀ
hAM nA te diMnI ai tarIke agge dI
You don't give a 'yes' or 'no', just future dates [hearings].
ਸੇਵਾ ਵਿਖੇ ਬੇਨਤੀ ਕਬੂਲ ਕਰਿਓ
sevA vikhe benatI kabUla kario
Please accept this humble request
ਜੀ ਅਰਜ਼ੀ ਲਿਖੀ ਏ ਮਸਾਂ ਜੋੜ ਜੋੜ ਕੇ
jI araja਼I likhI e masAM jo.Da jo.Da ke
I've written this application with great difficulty, word by word.
ਗੱਲ ਮੇਰੀ ਮੰਨ ਮੇਰਾ ਚੰਨ ਬਣ ਜਾ
galla merI maMna merA chaMna baNa jA
Agree with me, become my moon [beloved]
ਤੇਰੇ ਪਿੱਛੇ ਆਇਆ ਸਾਰਿਆਂ ਨੂੰ ਛੱਡ ਕੇ
tere pichChe AiA sAriAM nUM ChaDDa ke
I've come after you, leaving everyone else behind.
ਨੀ ਚੁੰਨੀ ਤੇਰੀ ਸੁੰਨੀ ਲੱਗਦੀ ਆ ਸੋਹਣੀਏ
nI chuMnI terI suMnI laggadI A sohaNIe
Oh, your dupatta [scarf] looks bare, my beautiful one
ਮੈਂ ਅੰਬਰੋਂ ਲਿਆਇਆ ਤਾਰੇ ਤੋੜ ਤੋੜ ਕੇ
maiM aMbaroM liAiA tAre to.Da to.Da ke
I brought stars from the sky, plucking them one by one.
ਸਾਂਭ ਲਓ ਜੀ ਆਪਣੀ ਹੀ ਚੀਜ਼ ਸਮਝੋ
sAMbha lao jI ApaNI hI chIja਼ samajho
Please keep it safe, consider it your own.
ਕੀ ਮਿਲਜੂ ਗਰੀਬ ਦਾ ਜੀ ਦਿਲ ਮੋੜ ਕੇ
kI milajU garIba dA jI dila mo.Da ke
What will you gain by returning this poor man's heart?
ਅਸੀਂ ਕੱਚ ਦੇ ਬਰਾਬਰ ਵੀ ਨਾ
asIM kachcha de barAbara vI nA
We are not even equal to glass [worthless on our own]
ਕੀਮਤ ਵਧੀ ਆ ਤੇਰੇ ਨਾਲ ਲੱਗੇ ਦੀ
kImata vadhI A tere nAla lagge dI
Our value increased by being associated with you.
ਨੀ ਜੱਜ ਬਣ ਬਣੀ ਬੈਠੀ ਐ ਤੂੰ ਹੀਰੀਏ
nI jajja baNa baNI baiThI ai tUM hIrIe
Oh, you've become a judge, my darling [beautiful one]
ਹਾਂ ਨਾ ਤੇ ਦਿੰਨੀ ਐ ਤਰੀਕੇ ਅੱਗੇ ਦੀ
hAM nA te diMnI ai tarIke agge dI
You don't give a 'yes' or 'no', just future dates [hearings].
ਨੀ ਕਿਸੇ ਆਸ਼ਕ ਦਾ ਭਲਾ ਹੋਜੂ ਗੋਰੀਏ
nI kise Asa਼ka dA bhalA hojU gorIe
Oh, some lover will be blessed, fair one
ਜੇ ਉੱਤੇ ਵਾਲਾ ਹੋਵੇ ਕਿਤੇ ਗੱਲ ਸੁਣਦਾ
je utte vAlA hove kite galla suNadA
If the one above [God] happens to listen.
ਝੱਟ ਮੰਗਣੀ ਤੇ ਪੱਟ ਵਿਆਹ ਕਰਨਾ
jhaTTa maMgaNI te paTTa viAha karanA
An instant engagement and a swift marriage
ਲੈ ਜਾਣਾ ਏ ਪੰਜਾਬ ਏ ਖ਼ਾਬ ਬੁਣਦਾ
lai jANA e paMjAba e kha਼Aba buNadA
I'll take you to Punjab, this dream I weave.
ਨੀ ਜਦੋਂ ਤੈਨੂੰ ਪਹਿਲੀ ਵਾਰੀ ਵੇਖਿਆ ਕੁੜੇ
nI jadoM tainUM pahilI vArI vekhiA ku.De
Oh, when I saw you for the first time, girl
ਉਦੋਂ ਦਾ ਹੀ ਆਸ਼ਕ ਕਿਹੜਾ ਮੈਂ ਹੁਣ ਦਾ
udoM dA hI Asa਼ka kiha.DA maiM huNa dA
I've been a lover since then, not just from now.
ਨੀ ਕਿਹੜਾ ਪਹਿਲਾਂ ਜਾਣਦੇ ਸੀ ਇੱਕ ਦੂਜੇ ਨੂੰ
nI kiha.DA pahilAM jANade sI ikka dUje nUM
Oh, who knew each other before?
ਰੱਬ ਜੋੜੀਆਂ ਨੂੰ ਆਪ ਹੀ ਆ ਚੁਣਦਾ
rabba jo.DIAM nUM Apa hI A chuNadA
God himself chooses couples.
ਨੀ ਤੇਰੇ ਬਿਨ ਜੋ ਬੀਤ ਗਈ ਸੋ ਬੀਤ ਗਈ
nI tere bina jo bIta gaI so bIta gaI
Oh, what has passed without you, has passed
ਤੇਰੇ ਨਾਲ ਜੀਉਣੀ ਜ਼ਿੰਦਗੀ ਆ ਅੱਗੇ ਦੀ
tere nAla jIuNI ja਼iMdagI A agge dI
The life ahead is to be lived with you.
ਨੀ ਜੱਜ ਬਣ ਬਣੀ ਬੈਠੀ ਐ ਤੂੰ ਹੀਰੀਏ
nI jajja baNa baNI baiThI ai tUM hIrIe
Oh, you've become a judge, my darling [beautiful one]
ਹਾਂ ਨਾ ਤੇ ਦਿੰਨੀ ਐ ਤਰੀਕੇ ਅੱਗੇ ਦੀ
hAM nA te diMnI ai tarIke agge dI
You don't give a 'yes' or 'no', just future dates [hearings].