Mil Ke Baithange

by Amrinder Gill

ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
jada mila ke baiThAMge tAM gallAM bahuta karanIAM ne
When we sit together at last, there are so many stories to share

ਕੁਝ ਮੇਰੇ ਰੋਣ ਦੀਆਂ ਤੇਰੇ ਵੱਖ ਹੋਣ ਦੀਆਂ ਹਾਏ
kujha mere roNa dIAM tere vakkha hoNa dIAM hAe
Some about my weeping, and some about our drifting apart
ਲਾਉਣਾ ਗਲੇ ਦੇ ਨਾਲ ਤੈਨੂੰ ਮੈਂ ਅੱਖਾਂ ਫੇਰ ਭਰਨੀਆਂ ਨੇ
lAuNA gale de nAla tainUM maiM akkhAM phera bharanIAM ne
I’ll hold you close to my heart, and my eyes will well up once more
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
jada mila ke baiThAMge tAM gallAM bahuta karanIAM ne
When we sit together at last, there are so many stories to share
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
jada mila ke baiThAMge tAM gallAM bahuta karanIAM ne
When we sit together at last, there are so many stories to share
ਮੈਂ ਪੁੱਛਣਾ ਵਕਤ ਬੀਤੇ ਤੋਂ ਕਿਵੇਂ ਲੰਘਿਆ ਸੀ ਮੇਰੇ ਬਿਨ
maiM puchChaNA vakata bIte toM kiveM laMghiA sI mere bina
I want to ask the passing time, how it ever moved on without me
ਮੈਂ ਰਾਤਾਂ ਜਾਗ ਕੇ ਕੱਟੀਆਂ ਕਿਵੇਂ ਨਿਕਲੇ ਸੀ ਤੇਰੇ ਦਿਨ
maiM rAtAM jAga ke kaTTIAM kiveM nikale sI tere dina
I spent my nights awake in longing; tell me, how did your days pass by?
ਮੈਂ ਸੱਜਣਾ ਫਿਰ ਤੇਰੇ ਲਈ ਵੇ ਪੀੜਾਂ ਆਪ ਜਰਨੀਆਂ ਨੇ
maiM sajjaNA phira tere laI ve pI.DAM Apa jaranIAM ne
My [Sajjan: soulmate/beloved], for your sake, I will endure those stings of pain myself
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
jada mila ke baiThAMge tAM gallAM bahuta karanIAM ne
When we sit together at last, there are so many stories to share
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
jada mila ke baiThAMge tAM gallAM bahuta karanIAM ne
When we sit together at last, there are so many stories to share
ਥਲਾਂ ਵਿਚ ਸੇਕ ਨਹੀਂ ਹੋਣਾ ਜਿੰਨਾ ਦਿਲ ਤਪਦਾ ਵੱਖ ਹੋ ਕੇ
thalAM vicha seka nahIM hoNA jiMnA dila tapadA vakkha ho ke
The desert sands couldn't hold the heat that burns in a heart torn apart
ਹਿਜਰ ਵਿਚ ਤੇਰੇ ਮੱਚ ਜਾਣਾ ਅੰਦਰ ਵੇਖੀਂ ਮੈਂ ਕੱਖ ਹੋ ਕੇ
hijara vicha tere machcha jANA aMdara vekhIM maiM kakkha ho ke
In the fire of [Hijar: the agonizing ache of separation], I’ll burn away like withered straw
ਜਦੋਂ ਤੂੰ ਬੈਠਣਾ ਸਾਵੇਂ ਰੂਹਾਂ ਫੇਰ ਠਰਨੀਆਂ ਨੇ
jadoM tUM baiThaNA sAveM rUhAM phera TharanIAM ne
Only when you sit before me will our souls finally find their peace
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ
jada mila ke baiThAMge tAM gallAM bahuta karanIAM ne
When we sit together at last, there are so many stories to share
ਕੁਝ ਮੇਰੇ ਰੋਣ ਦੀਆਂ ਤੇਰੇ ਵੱਖ ਹੋਣ ਦੀਆਂ
kujha mere roNa dIAM tere vakkha hoNa dIAM
Some about my weeping, and some about our drifting apart
ਤੇਰੇ ਵੱਖ ਹੋਣ ਦੀਆਂ
tere vakkha hoNa dIAM
About our drifting apart
ਤੇਰੇ ਵੱਖ ਹੋਣ ਦੀਆਂ
tere vakkha hoNa dIAM
About our drifting apart
ਤੇਰੇ ਵੱਖ ਹੋਣ ਦੀਆਂ
tere vakkha hoNa dIAM
About our drifting apart
ਲਾਉਣਾ ਗਲੇ ਦੇ ਨਾਲ ਤੈਨੂੰ ਮੈਂ ਅੱਖਾਂ ਫੇਰ ਭਰਨੀਆਂ ਨੇ
lAuNA gale de nAla tainUM maiM akkhAM phera bharanIAM ne
I’ll hold you close to my heart, and my eyes will well up once more

Share

More by Amrinder Gill

View all songs →