Naajra
by Amrinder Gillft Dr Zeus
ਉੱਠ ਜਾਗ ਪੰਜਾਬੀਆ ਓਏ, ਹੁਣ ਨਹੀਂ ਸਰਨਾ ਬੁੱਲ੍ਹੀਆਂ ਸੀ ਕੇ
uTTha jAga paMjAbIA oe, huNa nahIM saranA bullhIAM sI ke
Arise and awaken, O Punjabi! It won't do to keep your lips sewn shut anymore.
ਮਾਂ ਦੇ ਮੱਖਣੀ ਖਾਣਿਆਂ ਦੇ, ਬੁੱਲ੍ਹਾਂ ਵਿਚ ਜਰਦੇ ਨਾੜਾਂ ਵਿਚ ਟੀਕੇ
mAM de makkhaNI khANiAM de, bullhAM vicha jarade nA.DAM vicha TIke
The ones raised on mother’s butter now have tobacco in their lips and needles in their veins.
ਪੰਜਾਬ ਦੀ ਧਰਤੀ 'ਤੇ, ਇਹ ਜ਼ਹਿਰਾਂ ਕਿਸ ਵੈਰੀ ਨੇ ਘੱਲੀਆਂ, ਨਾਜਰਾ
paMjAba dI dharatI 'te, iha ja਼hirAM kisa vairI ne ghallIAM, nAjarA
On this land of Punjab, which enemy has sent these poisons, O Naajra?
ਨਾਜਰਾ ਲਾ ਸੀਪ ਦੀ ਬਾਜ਼ੀ, ਉਹ ਸੱਥਾਂ ਖ਼ਾਲੀ ਹੋ ਚੱਲੀਆਂ
nAjarA lA sIpa dI bAja਼I, uha satthAM kha਼AlI ho challIAM
Naajra, start a game of [Seep: a popular strategic Punjabi card game], for the [Sath: a communal village meeting place or courtyard] is becoming deserted.
ਨਾਜਰਾ ਲਾ ਸੀਪ ਦੀ ਬਾਜ਼ੀ, ਉਹ ਸੱਥਾਂ ਖ਼ਾਲੀ ਹੋ ਚੱਲੀਆਂ
nAjarA lA sIpa dI bAja਼I, uha satthAM kha਼AlI ho challIAM
Naajra, start a game of [Seep], for the [Sath] is becoming deserted.

ਜੱਟ ਖ਼ੁਦਕੁਸ਼ੀਆਂ ਕਰਦੇ, ਪੈ ਰਿਹਾ ਬੜਾ ਕਰਜ਼ ਦਾ ਸੇਕਾ
jaTTa kha਼udakusa਼IAM karade, pai rihA ba.DA karaja਼ dA sekA
[Jatt: a member of the land-owning agricultural community known for pride and lifestyle] are committing suicide, feeling the scorching heat of heavy debt.
ਗੁਰੂਆਂ ਦੀ ਧਰਤੀ 'ਤੇ, ਖੁੱਲ੍ਹ ਗਿਆ ਪੈਰ ਪੈਰ 'ਤੇ ਠੇਕਾ
gurUAM dI dharatI 'te, khullha giA paira paira 'te ThekA
On this land of the Gurus, liquor shops have opened at every single step.
ਪੁੱਤ ਬੇਰੁਜ਼ਗਾਰਾਂ ਨੂੰ, ਕੀ ਕਹਿਣ ਮਾਪੇ ਦੇਣ ਤਸੱਲੀਆਂ, ਨਾਜਰਾ
putta beruja਼gArAM nUM, kI kahiNa mApe deNa tasallIAM, nAjarA
To their unemployed sons, what comfort can parents even offer, O Naajra?
ਨਾਜਰਾ ਲਾ ਸੀਪ ਦੀ ਬਾਜ਼ੀ, ਉਹ ਸੱਥਾਂ ਖ਼ਾਲੀ ਹੋ ਚੱਲੀਆਂ
nAjarA lA sIpa dI bAja਼I, uha satthAM kha਼AlI ho challIAM
Naajra, start a game of [Seep], for the [Sath] is becoming deserted.
ਨਾਜਰਾ ਲਾ ਸੀਪ ਦੀ ਬਾਜ਼ੀ, ਉਹ ਸੱਥਾਂ ਖ਼ਾਲੀ ਹੋ ਚੱਲੀਆਂ
nAjarA lA sIpa dI bAja਼I, uha satthAM kha਼AlI ho challIAM
Naajra, start a game of [Seep], for the [Sath] is becoming deserted.
ਨਾਜਰਾ ਲਾ ਸੀਪ ਦੀ ਬਾਜ਼ੀ, ਉਹ ਸੱਥਾਂ ਖ਼ਾਲੀ ਹੋ ਚੱਲੀਆਂ
nAjarA lA sIpa dI bAja਼I, uha satthAM kha਼AlI ho challIAM
Naajra, start a game of [Seep], for the [Sath] is becoming deserted.
ਲੁੱਟ ਲਿਆ ਲੁਟੇਰਿਆਂ ਨੇ, ਜੱਟ ਨੂੰ ਬਦਲ ਬਦਲ ਕੇ ਬਾਣੇ
luTTa liA luTeriAM ne, jaTTa nUM badala badala ke bANe
Plunderers have robbed us, changing their disguises again and again.
ਅਸੀਂ ਮੁੱਲ ਖ਼ਰੀਦਦੇ ਰਹੇ, ਥੁੜ ਗਏ ਖ਼ੁਦ ਆਪਣੇ ਲਈ ਦਾਣੇ
asIM mulla kha਼rIdade rahe, thu.Da gae kha਼uda ApaNe laI dANe
We kept buying from others while we ran out of grain for our own selves.
ਲਾਰੇ ਲਾ ਕੇ ਮੁੰਡਿਆਂ ਦੇ, ਧੀਆਂ ਕਿਉਂ ਪਰਦੇਸੀਂ ਘੱਲੀਆਂ, ਨਾਜਰਾ
lAre lA ke muMDiAM de, dhIAM kiuM paradesIM ghallIAM, nAjarA
With false promises to the boys, why were the daughters sent to foreign lands, O Naajra?
ਨਾਜਰਾ ਲਾ ਸੀਪ ਦੀ ਬਾਜ਼ੀ, ਉਹ ਸੱਥਾਂ ਖ਼ਾਲੀ ਹੋ ਚੱਲੀਆਂ
nAjarA lA sIpa dI bAja਼I, uha satthAM kha਼AlI ho challIAM
Naajra, start a game of [Seep], for the [Sath] is becoming deserted.
ਨਾਜਰਾ ਲਾ ਸੀਪ ਦੀ ਬਾਜ਼ੀ, ਉਹ ਸੱਥਾਂ ਖ਼ਾਲੀ ਹੋ ਚੱਲੀਆਂ
nAjarA lA sIpa dI bAja਼I, uha satthAM kha਼AlI ho challIAM
Naajra, start a game of [Seep], for the [Sath] is becoming deserted.
ਨਾਜਰਾ ਲਾ ਸੀਪ ਦੀ ਬਾਜ਼ੀ, ਉਹ ਸੱਥਾਂ ਖ਼ਾਲੀ ਹੋ ਚੱਲੀਆਂ
nAjarA lA sIpa dI bAja਼I, uha satthAM kha਼AlI ho challIAM
Naajra, start a game of [Seep], for the [Sath] is becoming deserted.
ਤੰਦ ਟੁੱਟ ਗਈ ਪਿਆਰਾਂ ਦੀ, ਰਾਜ ਹੁਣ ਪੈ ਗਿਆ ਰੂਹ ਨੂੰ ਸੋਕਾ
taMda TuTTa gaI piArAM dI, rAja huNa pai giA rUha nUM sokA
The thread of love has snapped; Raj, a drought has now fallen upon the soul.
ਨਾ ਰਹੀ ਕਦਰ ਬਜ਼ੁਰਗਾਂ ਦੀ, ਸਾਂਝੀਵਾਲ ਜਿਨ੍ਹਾਂ ਦਾ ਹੋਕਾ
nA rahI kadara baja਼uragAM dI, sAMjhIvAla jinhAM dA hokA
There is no respect left for the elders, whose call was always for communal harmony.
ਚੱਲ ਚੱਲੀਏ ਬੋਹੜ ਥੱਲੇ, ਕੱਕੜਾ ਭੁੰਨ ਕੇ ਬੈਠਾ ਛੱਲੀਆਂ, ਨਾਜਰਾ
challa challIe boha.Da thalle, kakka.DA bhuMna ke baiThA ChallIAM, nAjarA
Come, let’s go under the Banyan tree, where [Kakkra: a self-reference to the lyricist Raj Kakra] sits roasting corn-cobs, O Naajra.