Ocean Eyes
by Amrinder Gillft Lowkey
ਅੱਖਾਂ ਦੇ ਵਿਚ ਡੂੰਘਾ ਸਾਗਰ ਤੇਰਾ ਨੀ
akkhAM de vicha DUMghA sAgara terA nI
Within your eyes lies a deep ocean of yours [Ni: a gender-specific vocative used to address a woman directly]
ਕਹਿੰਦੇ ਹੁੰਦੇ ਸੱਜਣਾ ਬਾਝ ਹਨੇਰਾ ਨੀ
kahiMde huMde sajjaNA bAjha hanerA nI
They say without a [Sajjan: soulmate/beloved], there is only darkness
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
cha.Dhade sUraja varagI lAlI mukkha.De dI
The crimson glow of your face is like the rising sun
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ
laggadA parIAM dharatI pAiA pherA nI
It feels as if fairies have descended to grace the earth
ਤੇਰੇ ਨਾਲ ਮੁਹੱਬਤ ਪਾ ਕੇ
tere nAla muhabbata pA ke
By falling in love with you
ਦਿਲ ਦੇ ਵਿਚ ਵਸਾ ਕੇ
dila de vicha vasA ke
And enshrining you within my heart
ਖੋਟਾ ਸਿੱਕਾ ਪਾਰਸ ਬਣਜੇ ਤੇਰੀ ਸੋਹਬਤ ਦੇ ਵਿਚ ਆ ਕੇ
khoTA sikkA pArasa baNaje terI sohabata de vicha A ke
Even a worthless coin turns into [Paaras: a mythical stone that turns base metals to gold] in your company
ਤੇਰੇ ਨਾਲ ਪਿਆਰ
tere nAla piAra
My love for you remains true
ਇਜ਼ਹਾਰ ਤੇ ਫਿਰ ਵੀ ਕਰਦੇ ਨਾ
ija਼hAra te phira vI karade nA
Yet I still struggle to declare it openly
ਗੱਲ ਸੁਣ ਹਾਣ ਦੀਏ
galla suNa hANa dIe
Listen to me, my peer [Haan Diye: a term of endearment for someone of the same age/status]
ਸਭ ਜਾਣਦੀਏ
sabha jANadIe
You who knows everything
ਤੇਰੇ ਤੇ ਮਰਦੇ ਆਂ
tere te marade AM
I am utterly devoted to you
ਸਮਝ ਨੀ ਆਉਂਦੀ ਕਿਸ ਗੱਲ ਦੀ ਤਾਰੀਫ਼ ਕਰਾਂ
samajha nI AuMdI kisa galla dI tArIpha਼ karAM
I cannot fathom what to praise more
ਦਿਲ ਜ਼ਿਆਦਾ ਸੋਹਣਾ ਆ ਜਾਂ ਫਿਰ ਚਿਹਰਾ ਨੀ
dila ja਼iAdA sohaNA A jAM phira chiharA nI
Whether your heart is more beautiful or your face
ਅੱਖਾਂ ਦੇ ਵਿਚ ਡੂੰਘਾ ਸਾਗਰ ਤੇਰਾ ਨੀ
akkhAM de vicha DUMghA sAgara terA nI
Within your eyes lies a deep ocean of yours
ਕਹਿੰਦੇ ਹੁੰਦੇ ਸੱਜਣਾ ਬਾਝ ਹਨੇਰਾ ਨੀ
kahiMde huMde sajjaNA bAjha hanerA nI
They say without a [Sajjan: soulmate/beloved], there is only darkness
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
cha.Dhade sUraja varagI lAlI mukkha.De dI
The crimson glow of your face is like the rising sun
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ
laggadA parIAM dharatI pAiA pherA nI
It feels as if fairies have descended to grace the earth
ਆਹ ਸੁਣ ਲੈ ਤੇਰੇ ਕਾਰੇ ਨੀ
Aha suNa lai tere kAre nI
Now listen to the mischief you've caused
ਇਹ ਚੰਨ ਸਿਤਾਰੇ ਸਾਰੇ ਨੀ
iha chaMna sitAre sAre nI
All these moon and stars
ਜਦ ਕੱਲਾ ਨੀ ਮੈਂ ਬਹਿ ਜਾਨਾ ਆਂ
jada kallA nI maiM bahi jAnA AM
Whenever I sit all by myself
ਇਹ ਪੁੱਛਦੇ ਤੇਰੇ ਬਾਰੇ ਨੀ
iha puchChade tere bAre nI
They start asking me about you
ਤੇਰੇ ਬਿਨ ਹੁਣ ਜੀਅ ਨੀ ਲੱਗਦਾ ਮੇਰਾ ਨੀ
tere bina huNa jIa nI laggadA merA nI
Without you, my heart finds no rest anymore