Tasveeran (From "Daaru Na Peenda Hove")

by Amrinder Gill

ਤੈਨੂੰ ਵੇਖਣ ਨੂੰ ਜੀ ਕਰਦਾ ਏ ਦਿਲ ਭਰ ਕੇ
tainUM vekhaNa nUM jI karadA e dila bhara ke
My heart yearns to gaze upon you until it is content
ਤੇਰੇ ਦੀਦਾਰ ਨੂੰ ਕੱਤਦੇ ਨੈਣਾਂ ਦੇ ਚਰਖੇ
tere dIdAra nUM kattade naiNAM de charakhe
The spinning wheels of my eyes weave threads of longing for a glimpse of you [Charkha: traditional spinning wheel; used here as a metaphor for the continuous, rhythmic cycle of waiting]
ਇਸ ਦਿਲ ਦੇ ਸੁਪਨੇ ਵੀ ਬੱਸ ਇਕ ਆਸ ਨੇ
isa dila de supane vI bassa ika Asa ne
The dreams of this heart are now merely a lingering hope
ਤੂੰ ਤਸਵੀਰਾਂ ਵਿਚ ਖ਼ੁਸ਼ ਦਿਸਦੀ ਏ ਪਰ ਅੱਖੀਆਂ ਉਦਾਸ ਨੇ
tUM tasavIrAM vicha kha਼usa਼ disadI e para akkhIAM udAsa ne
You appear happy in your pictures, but your eyes look so sorrowful

ਤੇਰੇ ਸ਼ਹਿਰ ਕੋਲ ਦੀ ਲੰਘਿਆ ਅੱਜ ਵਗੀਆਂ ਠੰਢੀਆਂ ਹਵਾਵਾਂ
tere sa਼hira kola dI laMghiA ajja vagIAM ThaMDhIAM havAvAM
As I passed by your city today, cool breezes began to blow
ਸਾਨੂੰ ਫੇਰ ਪਤਾ ਲੱਗਿਆ ਤੂੰ ਹੀ ਦਿੱਤੀਆਂ ਹੋਣੀਆਂ ਦੁਆਵਾਂ
sAnUM phera patA laggiA tUM hI dittIAM hoNIAM duAvAM
I realized then, it must be your prayers reaching out to me
ਤੇਰੀ ਸੱਧਰਾਂ ਨੇ ਸਾਨੂੰ ਦੱਸਿਆ ਜੋ ਸਾਡੀਆਂ ਖ਼ਾਸ ਨੇ
terI saddharAM ne sAnUM dassiA jo sADIAM kha਼Asa ne
Your silent desires have revealed to me how special our bond is [Saddhran: deep-seated heartfelt desires or longings]
ਤੂੰ ਤਸਵੀਰਾਂ ਵਿਚ ਖ਼ੁਸ਼ ਦਿਸਦੀ ਏ ਪਰ ਅੱਖੀਆਂ ਉਦਾਸ ਨੇ
tUM tasavIrAM vicha kha਼usa਼ disadI e para akkhIAM udAsa ne
You appear happy in your pictures, but your eyes look so sorrowful
ਤੂੰ ਤਸਵੀਰਾਂ ਵਿਚ ਖ਼ੁਸ਼ ਦਿਸਦੀ ਏ ਪਰ ਅੱਖੀਆਂ ਉਦਾਸ ਨੇ
tUM tasavIrAM vicha kha਼usa਼ disadI e para akkhIAM udAsa ne
You appear happy in your pictures, but your eyes look so sorrowful
ਇਕ ਮੌਕਾ ਮਿਲੇ ਜੇ ਸਾਨੂੰ ਕੁਝ ਪੁੱਛਣਾ ਚਾਹੁੰਦੇ ਆਂ
ika maukA mile je sAnUM kujha puchChaNA chAhuMde AM
If I were granted one chance, there is something I wish to ask
ਜਿਸ ਮੋੜ ਤੇ ਵਿਛੜੇ ਸੀ ਉੱਥੇ ਹੁਣ ਰੁਕਣਾ ਚਾਹੁੰਦੇ ਆਂ
jisa mo.Da te viCha.De sI utthe huNa rukaNA chAhuMde AM
I want to pause at the very crossroad where we once parted ways

ਤੂੰ ਵੀ ਸੱਚੋ-ਸੱਚੀਂ ਦੱਸਦੇ ਕੀ ਤੇਰੇ ਅਹਿਸਾਸ ਨੇ
tUM vI sachcho-sachchIM dassade kI tere ahisAsa ne
Won't you tell me truthfully, what is it that you feel now?
ਤੂੰ ਤਸਵੀਰਾਂ ਵਿਚ ਖ਼ੁਸ਼ ਦਿਸਦੀ ਏ ਪਰ ਅੱਖੀਆਂ ਉਦਾਸ ਨੇ
tUM tasavIrAM vicha kha਼usa਼ disadI e para akkhIAM udAsa ne
You appear happy in your pictures, but your eyes look so sorrowful
ਤੂੰ ਤਸਵੀਰਾਂ ਵਿਚ ਖ਼ੁਸ਼ ਦਿਸਦੀ ਏ ਪਰ ਅੱਖੀਆਂ ਉਦਾਸ ਨੇ
tUM tasavIrAM vicha kha਼usa਼ disadI e para akkhIAM udAsa ne
You appear happy in your pictures, but your eyes look so sorrowful

Share

More by Amrinder Gill

View all songs →