Dunia

by Arjan Dhillon

ਹੋਏ ਹੋਰਾਂ ਨੂੰ ਤਾਂ ਨਖ਼ਰੇ ਤੇ ਜਾਮ ਡੀਕਦੇ
hoe horAM nUM tAM nakha਼re te jAma DIkade
While others are waited on by tantrums and goblets of wine
ਕਈ ਅੰਬਰ ਸਾਨੂੰ ਕਈ ਅਸਮਾਨ ਡੀਕਦੇ
kaI aMbara sAnUM kaI asamAna DIkade
The endless skies and horizons await my arrival
ਹੋ ਮੰਜ਼ਿਲਾਂ ਨੂੰ ਜਿੱਤ ਕੇ ਮੁਕਾਮ ਆਖਦਾ
ho maMja਼ilAM nUM jitta ke mukAma AkhadA
Once destinations are conquered, they become milestones
ਹੋ ਨਿੱਤ ਨਵੇਂ ਯਾਰਾਂ ਨੂੰ ਮੈਦਾਨ ਡੀਕਦੇ
ho nitta naveM yArAM nUM maidAna DIkade
Daily, new battlegrounds await [Mitran: yours truly] and his brothers
ਚੜ੍ਹਤਾਂ ਦੇ ਝੂਲਦੇ ਆ ਝੰਡੇ ਜੱਟੀਏ
cha.DhatAM de jhUlade A jhaMDe jaTTIe
The flags of my rising glory are fluttering high, [Jattiye: Female of the Jatt community]
ਡਾਇਮੰਡ ਵਿਕੇ ਹਰ ਕੋਈ ਮੰਗੇ ਜੱਟੀਏ
DAimaMDa vike hara koI maMge jaTTIe
I’m like a diamond that sells out; everyone demands a piece, [Jattiye: Female of the Jatt community]
ਚਾਅ ਨਾਲ ਨਾਮ ਵਿੰਹਦੇ-ਵਿੰਹਦੇ ਲੈਂਦੇ ਆ
chAa nAla nAma viMhade-viMhade laiMde A
People take my name with great delight and aspiration
ਗੱਭਰੂ ਨੂੰ ਦੌਰ ਨੀ ਜ਼ਮਾਨਾ ਕਹਿੰਦੇ ਆ
gabbharU nUM daura nI ja਼mAnA kahiMde A
They don't just call it an era; the world calls it the age of the [Gabbru: a virile, honorable young man]
ਓਏ ਪਾਸੇ ਹੋ ਹੁਸਨਾਂ ਦਾ ਘਾਟਾ ਮੈਨੂੰ ਨਹੀਂ
oe pAse ho husanAM dA ghATA mainUM nahIM
Hey, step aside, I have no shortage of beautiful faces around me
ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
dunIA jittaNa AiA ikallI tainUM nahIM
I came to conquer the whole world, not just you alone
ਓ ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
o dunIA jittaNa AiA ikallI tainUM nahIM
Oh, I came to conquer the whole world, not just you alone
ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
dunIA jittaNa AiA ikallI tainUM nahIM
I came to conquer the whole world, not just you alone
ਓ ਪੱਟੇ ਜਾਣੇ ਕੋਕਿਆਂ ਵਾਲੇ ਚਮਕਾਰਿਆਂ ਨਾਲ ਨਹੀਂ
o paTTe jANe kokiAM vAle chamakAriAM nAla nahIM
I won't be [Puttia: uprooted/conquered] by the mere sparkle of your nose-stud
ਸੂਰਜਾਂ ਨਾਲ ਜੰਗ ਲਿਸ਼ਕਾਰਿਆਂ ਨਾਲ ਨਹੀਂ
sUrajAM nAla jaMga lisa਼kAriAM nAla nahIM
Wars are fought with suns, not with faint glimmers
ਓ ਤਖ਼ਤ ਨਹੀਂ ਮਿਲਦੇ ਹੈ ਬੱਲਿਆ ਅੱਡ ਕੇ
o takha਼ta nahIM milade hai balliA aDDa ke
Oh, thrones are not attained by begging for them, kid
ਸਿਰ ਚੋਟੀ ਦੇ ਹੁੰਦੇ ਸਹਾਰਿਆਂ ਨਾਲ ਨਹੀਂ
sira choTI de huMde sahAriAM nAla nahIM
The highest peaks are never reached through the crutch of others
ਓ ਰਾਹ ਮਿੱਤਰਾਂ ਦੇ ਲੰਮੇ ਤੂਫ਼ਾਨਾਂ ਦੇ ਨਾਲ ਬੰਨੇ
o rAha mittarAM de laMme tUpha਼AnAM de nAla baMne
The paths of [Mitran: yours truly] are bound by long-lasting storms
ਰਾਹ ਮਿੱਤਰਾਂ ਦੇ ਲੰਮੇ ਤੂਫ਼ਾਨਾਂ ਦੇ ਨਾਲ ਬੰਨੇ
rAha mittarAM de laMme tUpha਼AnAM de nAla baMne
The paths of [Mitran: yours truly] are bound by long-lasting storms
ਨੇੜੇ ਲਾਉਣ ਨੂੰ ਮੱਲੋ-ਮੱਲੀ ਫਿਰਦੀ ਏ ਮੈਨੂੰ ਨਹੀਂ
ne.De lAuNa nUM mallo-mallI phiradI e mainUM nahIM
You're trying desperately to draw me close, but I’m not the one
ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
dunIA jittaNa AiA ikallI tainUM nahIM
I came to conquer the whole world, not just you alone
ਓ ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
o dunIA jittaNa AiA ikallI tainUM nahIM
Oh, I came to conquer the whole world, not just you alone
ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
dunIA jittaNa AiA ikallI tainUM nahIM
I came to conquer the whole world, not just you alone
ਕੈਟ-ਵਾਕਾਂ ਪਿੱਛੇ ਗੇੜੇ ਲਾਉਂਦੇ ਰਹਿਣੇ ਜੇ
kaiTa-vAkAM pichChe ge.De lAuMde rahiNe je
If I kept circling around your fashion-walks
ਬਿਨਾਂ ਸੱਦੇ ਸੁਪਨੇ 'ਚ ਆਉਂਦੇ ਰਹਿਣੇ ਜੇ
binAM sadde supane 'cha AuMde rahiNe je
If I kept appearing in your dreams uninvited
ਓ ਸਾਥੋਂ ਰੁੱਸ ਜਾਣ ਨਾ ਮੁਕੱਦਰ ਬਿੱਲੋ
o sAthoM russa jANa nA mukaddara billo
Then my destiny might [Roosna: sulking/staying annoyed] leave me behind
ਬੂਹਿਆਂ ਉੱਤੇ ਰੁੱਸੇ ਆ ਮਨਾਉਂਦੇ ਰਹਿਣੇ ਜੇ
bUhiAM utte russe A manAuMde rahiNe je
If I spent my time placating those who sulk at my doorstep
ਓਏ ਹੁੰਦੇ ਨਹੀਂ ਉਹ ਬੁੱਤ ਤੂੰ ਅੱਖਾਂ ਕੋਲ ਰੱਖ
oe huMde nahIM uha butta tUM akkhAM kola rakkha
I am not one of those statues you can keep before your eyes
ਹੁੰਦੇ ਨਹੀਂ ਉਹ ਬੁੱਤ ਤੂੰ ਅੱਖਾਂ ਕੋਲ ਰੱਖ
huMde nahIM uha butta tUM akkhAM kola rakkha
I am not one of those statues you can keep before your eyes
ਟਿਪਸੀ ਨੈਣਾਂ ਨਾਲ ਫਿਰੇ ਕਰਦੀ ਟੱਲੀ ਮੈਨੂੰ ਨਹੀਂ
TipasI naiNAM nAla phire karadI TallI mainUM nahIM
You’re trying to intoxicate me with your tipsy eyes, but I’m not the one
ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
dunIA jittaNa AiA ikallI tainUM nahIM
I came to conquer the whole world, not just you alone
ਓ ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
o dunIA jittaNa AiA ikallI tainUM nahIM
Oh, I came to conquer the whole world, not just you alone
ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
dunIA jittaNa AiA ikallI tainUM nahIM
I came to conquer the whole world, not just you alone
ਓ ਗੱਭਰੂ ਜਨੂਨੀ ਕਾਹਦੀ ਚੌੜ ਸੋਹਣੀਏ
o gabbharU janUnI kAhadI chau.Da sohaNIe
This [Gabbru: honorable youth] is obsessed; I have no time for trifles, beautiful
ਮੈਂ ਅੰਬਰਾਂ 'ਤੇ ਲਿਖ ਦੂੰ ਪੌੜ ਸੋਹਣੀਏ
maiM aMbarAM 'te likha dUM pau.Da sohaNIe
I will carve a ladder all the way to the heavens, beautiful
ਤੇਰਾ ਗੀਤ ਵੀ ਓਕੇ ਪਰ ਐਡੀ ਗੱਲ ਨਹੀਂ
terA gIta vI oke para aiDI galla nahIM
Your song is fine, but it’s not that big of a deal
ਸਿੱਖ ਰਿਹਾ ਏ ਸ਼ਿਵ ਕਰੀਂ ਗ਼ੌਰ ਸੋਹਣੀਏ
sikkha rihA e sa਼iva karIM ga਼aura sohaNIe
I am studying the works of Shiv [Self-reference to Shiv Kumar Batalvi, the legendary Punjabi poet]; pay attention, beautiful
ਨੀ ਤੂੰ ਖਹਿੜਾ ਮੇਰਾ ਛੱਡ ਮੈਨੂੰ ਡੀਕਦਾ ਏ ਜੱਗ
nI tUM khahi.DA merA ChaDDa mainUM DIkadA e jagga
[Ni: gender-specific vocative for a woman] Stop chasing me, the whole world is waiting for me
ਡੀਕਦਾ ਏ ਜੱਗ ਨੀ ਤੂੰ ਖਹਿੜਾ ਮੇਰਾ ਛੱਡ
DIkadA e jagga nI tUM khahi.DA merA ChaDDa
The world is waiting for me, [Ni: gender-specific vocative for a woman] stop chasing me
ਹਾਏ ਜਾਣ ਦੇ ਐਵੇਂ ਲਾ ਨਾ ਗੱਲੀਂ ਮੈਨੂੰ ਨਹੀਂ
hAe jANa de aiveM lA nA gallIM mainUM nahIM
Let me go, don't try to trap me in your talk; I’m not the one
ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
dunIA jittaNa AiA ikallI tainUM nahIM
I came to conquer the whole world, not just you alone
ਓ ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
o dunIA jittaNa AiA ikallI tainUM nahIM
Oh, I came to conquer the whole world, not just you alone
ਦੁਨੀਆ ਜਿੱਤਣ ਆਇਆ ਇਕੱਲੀ ਤੈਨੂੰ ਨਹੀਂ
dunIA jittaNa AiA ikallI tainUM nahIM
I came to conquer the whole world, not just you alone

Share

More by Arjan Dhillon

View all songs →