Mukke Paye Si
by B Praakft Sagar, Bunny
ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
mukke pae sI iha sAre haMjhU mere
Every single one of my tears had run dry
ਹੋ ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
ho mukke pae sI iha sAre haMjhU mere
Oh, every single one of my tears had run dry
ਤੈਨੂੰ ਤੱਕਿਆ ਤੇ ਭਿੱਜ ਗਈਆਂ ਅੱਖੀਆਂ ਵੇ
tainUM takkiA te bhijja gaIAM akkhIAM ve
The moment I saw you, my eyes were drenched [Ve: a vocative used to address a male directly]
ਅਸਾਂ ਰੋਏ ਤੇ ਇੰਨਾ ਜ਼ਿਆਦਾ ਰੋਏ
asAM roe te iMnA ja਼iAdA roe
I wept, and oh how I wept so uncontrollably
ਹੋ ਅਸਾਂ ਰੋਏ ਤੇ ਇੰਨਾ ਜ਼ਿਆਦਾ ਰੋਏ
ho asAM roe te iMnA ja਼iAdA roe
Oh, I wept, and oh how I wept so uncontrollably
ਤੇਰੀ ਯਾਦ ਨੂੰ ਪਾ ਕੇ ਜੱਫੀਆਂ ਵੇ
terI yAda nUM pA ke japphIAM ve
Wrapped in the embrace of your memories
ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
mukke pae sI iha sAre haMjhU mere
Every single one of my tears had run dry
ਹੋ ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
ho mukke pae sI iha sAre haMjhU mere
Oh, every single one of my tears had run dry
ਇੱਕੋ ਦਮ ਆ ਗਿਆ ਤੂੰ ਅੱਖੀਆਂ ਦੇ ਸਾਹਮਣੇ
ikko dama A giA tUM akkhIAM de sAhamaNe
Suddenly, you appeared right before my eyes
ਔਖੇ ਹੋ ਗਏ ਮੈਨੂੰ ਮੇਰੇ ਹੰਝੂ ਫਿਰ ਸਾਂਭਣੇ
aukhe ho gae mainUM mere haMjhU phira sAMbhaNe
And now it’s become impossible to hold back my tears
ਉੱਚੀ ਉੱਚੀ ਦਿਲ ਮੇਰਾ ਮਾਰਦਾ ਏ ਚੀਕਾਂ
uchchI uchchI dila merA mAradA e chIkAM
My heart is screaming out loud in agony
ਕਰ ਕਰ ਥੱਕ ਗਈ ਮੈਂ ਤੇਰੀਆਂ ਉਡੀਕਾਂ
kara kara thakka gaI maiM terIAM uDIkAM
I’ve grown weary from waiting for your arrival
ਤੈਨੂੰ ਛੋਹਿਆ ਤੇ ਚੜ੍ਹ ਗਿਆ ਸਾਹ ਵੇ
tainUM ChohiA te cha.Dha giA sAha ve
The moment I touched you, I lost my breath
ਵੇ ਤੈਨੂੰ ਛੋਹਿਆ ਤੇ ਚੜ੍ਹ ਗਿਆ ਸਾਹ ਵੇ
ve tainUM ChohiA te cha.Dha giA sAha ve
Oh, the moment I touched you, I lost my breath
ਸਾਹ ਵੀ ਇੰਨਾ ਕਿ ਫੁੱਲ ਗਈਆਂ ਬੱਖੀਆਂ ਵੇ
sAha vI iMnA ki phulla gaIAM bakkhIAM ve
Gasps so heavy that my chest began to ache
ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
mukke pae sI iha sAre haMjhU mere
Every single one of my tears had run dry
ਹੋ ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
ho mukke pae sI iha sAre haMjhU mere
Oh, every single one of my tears had run dry
ਓ ਤੈਨੂੰ ਤੱਕਿਆ ਤੇ ਭਿੱਜ ਗਈਆਂ ਅੱਖੀਆਂ ਵੇ
o tainUM takkiA te bhijja gaIAM akkhIAM ve
Oh, the moment I saw you, my eyes were drenched
ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
mukke pae sI iha sAre haMjhU mere
Every single one of my tears had run dry
ਮੈਨੂੰ ਲੋੜ ਸੀ ਤੇਰੀ ਜਦੋਂ ਤੂੰ ਆਇਆ ਨਹੀਂ
mainUM lo.Da sI terI jadoM tUM AiA nahIM
I needed you most when you weren't there for me
ਮੈਂ ਦਿਲ ਦੇ ਨੇੜੇ ਹੋਰ ਕਿਸੇ ਨੂੰ ਲਾਇਆ ਨਹੀਂ
maiM dila de ne.De hora kise nUM lAiA nahIM
I never let anyone else get close to my heart
ਮੇਰੇ ਕੋਲ ਸੀ ਸਾਰੇ ਮੈਂ ਤਾਂ ਵੀ ਕੱਲੀ ਸੀ
mere kola sI sAre maiM tAM vI kallI sI
Even with everyone around, I was still all alone
ਮੈਂ ਹੱਸਦੀ ਰਹੀ ਪਰ ਦਿਲ ਦਾ ਹਾਲ ਸੁਣਾਇਆ ਨਹੀਂ
maiM hassadI rahI para dila dA hAla suNAiA nahIM
I kept a smile, but never revealed the state of my heart
ਕਿਉਂ ਆਈ ਢੋਲਣਾ ਜੁਦਾਈ ਢੋਲਣਾ
kiuM AI DholaNA judAI DholaNA
Why did this separation have to come, my beloved [Dholna: a term of endearment, literally referring to the heartbeat/drum]?
ਇਸ਼ਕ ਤੇਰੇ ਮੈਂ ਕਮਲੀ ਵਾਂਗ ਨਚਾਈ ਢੋਲਣਾ
isa਼ka tere maiM kamalI vAMga nachAI DholaNA
Your love has made me dance like one possessed [Dholna: Beloved]
ਵੇ ਤੈਨੂੰ ਦਿਨ ਰਾਤ ਯਾਦ ਕਰ ਕਰ ਕੇ
ve tainUM dina rAta yAda kara kara ke
By remembering you day and night, incessantly
ਵੇ ਤੈਨੂੰ ਦਿਨ ਰਾਤ ਯਾਦ ਕਰ ਕਰ ਕੇ
ve tainUM dina rAta yAda kara kara ke
Oh, by remembering you day and night, incessantly
ਮੈਂ ਪੰਝੀ ਲੱਖ ਮਾਲਾਂ ਜਪੀਆਂ ਵੇ
maiM paMjhI lakkha mAlAM japIAM ve
I have chanted your name on millions of prayer beads [Mala: a string of beads used for meditative chanting]
ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
mukke pae sI iha sAre haMjhU mere
Every single one of my tears had run dry
ਹੋ ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
ho mukke pae sI iha sAre haMjhU mere
Oh, every single one of my tears had run dry
ਤੈਨੂੰ ਤੱਕਿਆ ਤੇ ਭਿੱਜ ਗਈਆਂ ਅੱਖੀਆਂ ਵੇ
tainUM takkiA te bhijja gaIAM akkhIAM ve
The moment I saw you, my eyes were drenched
ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
mukke pae sI iha sAre haMjhU mere
Every single one of my tears had run dry
ਸਾਗਰਾਂ ਤੋਂ ਮੇਰਾ ਇਹ ਸਹਾਰਾ
sAgarAM toM merA iha sahArA
Sagar [Self-reference to the song's lyricist/artist] says you are my only refuge
ਮੈਨੂੰ ਗਲ ਨਾਲ ਲਾ ਲੈ ਮੇਰੇ ਯਾਰਾ
mainUM gala nAla lA lai mere yArA
Hold me close to your heart, my dearest [Yaar: close friend/soulmate]
ਫਿਰ ਭਾਵੇਂ ਨੀਂਦਾਂ ਵੀ ਆ ਜਾਣ ਪੱਕੀਆਂ ਵੇ
phira bhAveM nIMdAM vI A jANa pakkIAM ve
Then I wouldn't mind if eternal sleep finally claims me
ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
mukke pae sI iha sAre haMjhU mere
Every single one of my tears had run dry
ਹੋ ਮੁੱਕੇ ਪਏ ਸੀ ਇਹ ਸਾਰੇ ਹੰਝੂ ਮੇਰੇ
ho mukke pae sI iha sAre haMjhU mere
Oh, every single one of my tears had run dry