Jogiya

by Babbu Maan

ਜੋਗੀਆ ਜੋਗੀਆ ਜੋਗੀਆ ਜੋਗੀਆ ਜੋਗੀਆ ਜੋਗੀਆ ਜੋਗੀਆ ਜੋਗੀਆ
jogIA jogIA jogIA jogIA jogIA jogIA jogIA jogIA
O mystic, O mystic, O mystic, O mystic, O mystic, O mystic, O mystic, O mystic [Jogiya: a wandering ascetic or spiritual seeker]
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic [Sਾਈਂ/Sain: Master/Lord; Nakodar and Kasur are historic spiritual cities]
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਕਿਸੇ ਦਾ ਵੱਸਦਾ ਨੇੜੇ ਨੇੜੇ ਕਿਸੇ ਦਾ ਵੱਸਦਾ ਦੂਰ ਜੋਗੀਆ
kise dA vassadA ne.De ne.De kise dA vassadA dUra jogIA
For some He dwells right beside them, for others He is far away, O mystic

ਬਾਬਾ ਨਾਨਕ ਸੱਚ ਵੱਸਦਾ...
bAbA nAnaka sachcha vassadA...
Baba Nanak resides in the Truth...
ਮਾਣਾ ਨਾਨਕ ਸੱਚ ਵੱਸਦਾ ਚੱਤੋ ਪਹਿਰ ਸਰੂਰ ਜੋਗੀਆ
mANA nAnaka sachcha vassadA chatto pahira sarUra jogIA
My Nanak dwells in Truth, a perpetual state of divine intoxication, O mystic [ਸਰੂਰ/Saroor: a blissful, spiritual high]
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਕੋਈ ਮੰਗਦਾ ਸਾਈਂ ਕੋਲੋਂ ਦੌਲਤ ਕੋਠੀਆਂ ਕਾਰਾਂ
koI maMgadA sAIM koloM daulata koThIAM kArAM
Some beg the Master for wealth, mansions, and cars
ਮੈਂ ਮੰਗਦਾ ਬਾਬੇ ਕੋਲੋਂ ਗੁਰ ਦਰ ਦੇ ਜੋੜੇ ਝਾੜਾਂ
maiM maMgadA bAbe koloM gura dara de jo.De jhA.DAM
I ask the Great Baba for the humble service of dusting the shoes at His gate

ਸ਼ਬਦ ਗੁਰੂ ਨਾਲ ਲੱਗੀ ਸੁਰਤੀ...
sa਼bada gurU nAla laggI suratI...
My consciousness is attuned to the Word of the Guru... [Shabad Guru: the spiritual sound current/scripture as the teacher]
ਸ਼ਬਦ ਗੁਰੂ ਨਾਲ ਲੱਗੀ ਸੁਰਤੀ ਐਡਾ ਵੱਡਾ ਗ਼ਰੂਰ ਜੋਗੀਆ
sa਼bada gurU nAla laggI suratI aiDA vaDDA ga਼rUra jogIA
My soul is so deeply merged with the Word, such is my grand pride, O mystic
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਖਾਲੀ ਅਸਮਾਨ ਦੇ ਵਿੱਚ ਦੀਵੇ ਬਣ ਗਏ ਤਾਰੇ
khAlI asamAna de vichcha dIve baNa gae tAre
In the empty void of the sky, lamps have become stars
ਸੂਰਜ ਚੰਦ ਤੇ ਧਰਤੀ ਪਰਿਕਰਮਾ ਕਰਦੇ ਨੇ ਸਾਰੇ
sUraja chaMda te dharatI parikaramA karade ne sAre
The sun, the moon, and the earth all revolve in a sacred circle [ਪਰਿਕਰਮਾ/Parikrama: ritual circumambulation of a holy site]
ਨਾਮ ਨਸ਼ੇ ਵਿੱਚ ਕੁਲ ਸ੍ਰਿਸ਼ਟੀ...
nAma nasa਼e vichcha kula srisa਼TI...
The entire universe is intoxicated by the Divine Name...
ਨਾਮ ਨਸ਼ੇ ਵਿੱਚ ਕੁਲ ਸ੍ਰਿਸ਼ਟੀ ਦੇਖ ਲੈ ਚੋਜ ਜੋਗੀਆ
nAma nasa਼e vichcha kula srisa਼TI dekha lai choja jogIA
The whole creation is drunk on His Name, behold this divine play, O mystic
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਕੋਈ ਮੰਦਰ ਕਰੇ ਆਰਤੀ ਕੋਈ ਮਸਜਿਦ ਸਜਦਾ
koI maMdara kare AratI koI masajida sajadA
One performs the ritual of lamps in a temple, another bows in a mosque
ਉਹ ਕਿਰਤੀ ਕਾਮਿਆਂ ਦੇ ਦੇਖ ਲੈ ਖੇਤਾਂ 'ਚ ਵੱਸਦਾ
uha kiratI kAmiAM de dekha lai khetAM 'cha vassadA
But look, He resides in the fields of the laborers and workers
ਪੱਤਿਆਂ ਦੇ ਵਿੱਚ ਦੇਖ ਲੈ ਨੱਚਦੇ...
pattiAM de vichcha dekha lai nachchade...
See Him dancing among the leaves...
ਪੱਤਿਆਂ ਦੇ ਵਿੱਚ ਦੇਖ ਲੈ ਨੱਚਦੇ ਜਦ ਵੀ ਪੈਂਦੀ ਭੂਰ ਜੋਗੀਆ
pattiAM de vichcha dekha lai nachchade jada vI paiMdI bhUra jogIA
See Him dancing in the foliage whenever the mist falls, O mystic [ਭੂਰ/Bhoor: fine drizzle or mist]
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਕੋਈ ਪਿੰਡੇ ਤੇ ਮੱਲੇ ਬਿਭੂਤੀ ਕੋਈ ਕੰਨ ਪੜਵਾਵੇ
koI piMDe te malle bibhUtI koI kaMna pa.DavAve
One rubs holy ash on their body, another pierces their ears
ਕੋਈ ਸਾਧ ਦੀਆਂ ਭਰੇ ਚੌਂਕੀਆਂ ਕੋਈ ਚਿਲਮ ਪਕਾਵੇ
koI sAdha dIAM bhare chauMkIAM koI chilama pakAve
One serves at a cult-leader’s court, another prepares the smoking pipe
ਡੇਰਾਵਾਦ ਤਾਂ ਪੰਥ ਦੀ ਜੜ੍ਹ ‘ਚ...
DerAvAda tAM paMtha dI ja.Dha ‘cha...
This cult-culture in the roots of our faith... [ਪੰਥ/Panth: the collective Sikh path/community]
ਡੇਰਾਵਾਦ ਤਾਂ ਪੰਥ ਦੀ ਜੜ੍ਹ ‘ਚ ਬਣ ਗਿਆ ਨਾਸੂਰ ਜੋਗੀਆ
DerAvAda tAM paMtha dI ja.Dha ‘cha baNa giA nAsUra jogIA
This cult-worship has become a festering wound in our community’s roots, O mystic
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਗੋਰੇ ਵਾਲੇ ਦੇਸ਼ 'ਚ ਪਾ ਕੇ ਬੂਟ ਪ੍ਰੇਅਰ ਕਰਦੇ
gore vAle desa਼ 'cha pA ke bUTa preara karade
In the lands of the white man, they wear shoes while they pray
ਸੀਰੀਆ ਵਿੱਚ ਕਿਵੇਂ ਹੋਣ ਨਮਾਜ਼ਾਂ ਬੰਬ ਜਿੱਥੇ ਨਿੱਤ ਵਰਦੇ
sIrIA vichcha kiveM hoNa namAja਼AM baMba jitthe nitta varade
But how can prayers be offered in Syria, where bombs rain down daily?
ਹੱਕ ਪਰਾਇਆ ਨਾਨਕਾ...
hakka parAiA nAnakA...
Usurping the rights of others, says Nanak...
ਹੱਕ ਪਰਾਇਆ ਨਾਨਕਾ ਕਿਸੇ ਲਈ ਗਾਂ ਕਿਸੇ ਲਈ ਸੂਰ ਜੋਗੀਆ
hakka parAiA nAnakA kise laI gAM kise laI sUra jogIA
Taking what isn't yours is like eating beef for one and pork for the other, O mystic [Reference to a Guru Nanak hymn regarding religious taboos]
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਕਿਸੇ ਦਾ ਵੱਸਦਾ ਨੇੜੇ ਨੇੜੇ ਕਿਸੇ ਦਾ ਵੱਸਦਾ ਦੂਰ ਜੋਗੀਆ
kise dA vassadA ne.De ne.De kise dA vassadA dUra jogIA
For some He dwells right beside them, for others He is far away, O mystic
ਆਪਸ ਦੇ ਵਿੱਚ ਲੜਨ ਤੋਂ ਚੰਗਾ ਚੱਲੋ ਹੱਕਾਂ ਲਈ ਲੜੀਏ
Apasa de vichcha la.Dana toM chaMgA challo hakkAM laI la.DIe
Instead of fighting amongst ourselves, let us fight for our rights
ਚੱਲੋ ਅਕਲ ਨਾਲ ਲਿਖੀਏ ਗਾਈਏ ਚਾਰ ਕਿਤਾਬਾਂ ਪੜ੍ਹੀਏ
challo akala nAla likhIe gAIe chAra kitAbAM pa.DhIe
Let us write with wisdom and sing, let us read the great books
ਖ਼ੁਦਕੁਸ਼ੀ ਨਾ ਕਰੇ ਪਿਓ ਕੋਈ...
kha਼udakusa਼I nA kare pio koI...
May no father ever have to commit suicide...
ਖ਼ੁਦਕੁਸ਼ੀ ਨਾ ਕਰੇ ਪਿਓ ਕੋਈ ਕੀ ਪੰਜਾਬ ਤੇ ਕੀ ਲਾਤੂਰ ਜੋਗੀਆ
kha਼udakusa਼I nA kare pio koI kI paMjAba te kI lAtUra jogIA
Let no father take his life, whether in Punjab or in Latur, O mystic [Latur: a region in Maharashtra known for farmer distress]
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਚੱਲ ਪੰਜਾਬੀਆ ਦਾਗ਼ ਨਸ਼ੇੜੀ ਦਾ ਮੱਥੇ ਤੋਂ ਲਾਹ ਦੇ
challa paMjAbIA dAga਼ nasa਼e.DI dA matthe toM lAha de
Come, O son of Punjab, wipe the stain of "drug-addict" from your forehead
ਜਿਹਨੂੰ ਮੰਨਦਾ ਰੱਬ ਉਹਦੇ ਚਰਨਾਂ ਵਿੱਚ ਜਾ ਸਿਰ ਪਾ ਦੇ
jihanUM maMnadA rabba uhade charanAM vichcha jA sira pA de
Lay your head at the feet of the One you truly believe in
ਥਾਪੀ ਮਾਰ ਕੇ ਪਾ ਦੇ ਕੌਡੀ...
thApI mAra ke pA de kauDI...
Slap your thigh and step into the arena... [ਥਾਪੀ ਮਾਰਨਾ/Thapi: a wrestler’s gesture of challenge/readiness]
ਥਾਪੀ ਮਾਰ ਕੇ ਪਾ ਦੇ ਕੌਡੀ ਤਾੜੀ ਮਾਰੂ ਹੂਰ ਜੋਗੀਆ
thApI mAra ke pA de kauDI tA.DI mArU hUra jogIA
Challenge the world and play the game; even the celestial beauties will applaud, O mystic
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਕਿਸੇ ਦਾ ਵੱਸਦਾ ਨੇੜੇ ਨੇੜੇ ਕਿਸੇ ਦਾ ਵੱਸਦਾ ਦੂਰ ਜੋਗੀਆ
kise dA vassadA ne.De ne.De kise dA vassadA dUra jogIA
For some He dwells right beside them, for others He is far away, O mystic
ਕਿਸੇ ਦਾ ਸਾਈਂ ਵੱਸੇ ਨਕੋਦਰ ਕਿਸੇ ਦਾ ਵੱਸੇ ਕਸੂਰ ਜੋਗੀਆ
kise dA sAIM vasse nakodara kise dA vasse kasUra jogIA
One’s Master resides in Nakodar, another’s in Kasur, O mystic
ਕਿਸੇ ਦਾ ਵੱਸਦਾ ਨੇੜੇ ਨੇੜੇ ਕਿਸੇ ਦਾ ਵੱਸਦਾ ਦੂਰ ਜੋਗੀਆ
kise dA vassadA ne.De ne.De kise dA vassadA dUra jogIA
For some He dwells right beside them, for others He is far away, O mystic

Share

More by Babbu Maan

View all songs →