Saun Raab Di

by Babbu Maan

ਤੂੰ ਇਸ਼ਕ ਹੀ ਕੀਮਤੀ ਹੀਰਾ
tUM isa਼ka hI kImatI hIrA
You are an invaluable diamond of love
ਕੋਈ ਸ਼ੱਕ ਨੀ ਕੋਈ ਮਗਰੂਰੀ ਨੀ
koI sa਼kka nI koI magarUrI nI
There is no doubt, and I hold no arrogance in saying so
ਤੂੰ ਮੰਜ਼ਿਲ ਸੀ ਤੇ ਮੰਜ਼ਿਲ ਹੈਂ
tUM maMja਼ila sI te maMja਼ila haiM
You were my destination and you remain my destination
ਕਿਸਮਤ ਨੇ ਪਾਤੀ ਦੂਰੀ ਨੀ
kisamata ne pAtI dUrI nI
It is only destiny that has cast this distance between us
ਅਸੀਂ ਕੱਲ੍ਹ ਵੀ ਸੀ ਤੇ ਅੱਜ ਵੀ ਤੇਰੇ ਦੀਵਾਨੇ ਆਂ
asIM kallha vI sI te ajja vI tere dIvAne AM
Yesterday I was yours, and today I remain your obsessed devotee
ਸਹੁੰ ਰੱਬ ਦੀ ਤੇਰਾ ਮੁੱਖ ਦੇਖਣ ਨੂੰ ਤਰਸੀ ਜਾਣੇ ਆਂ
sahuM rabba dI terA mukkha dekhaNa nUM tarasI jANe AM
I swear by God, I am pining just to see your face
ਅਟਕੇ ਹੋਏ ਬੱਦਲ ਵਾਂਗੂੰ ਬਰਸੀ ਜਾਣੇ ਆਂ
aTake hoe baddala vAMgUM barasI jANe AM
Like a stuck cloud, I continue to pour down in tears
ਸਹੁੰ ਰੱਬ ਦੀ ਤੇਰਾ ਮੁੱਖ ਵੇਖਣ...
sahuM rabba dI terA mukkha vekhaNa...
I swear by God, just to see your face...
ਸਹੁੰ ਰੱਬ ਦੀ ਤੇਰਾ ਮੁੱਖ ਦੇਖਣ ਨੂੰ ਤਰਸੀ ਜਾਣੇ ਆਂ
sahuM rabba dI terA mukkha dekhaNa nUM tarasI jANe AM
I swear by God, I am pining just to see your face
ਅਟਕੇ ਹੋਏ ਬੱਦਲ ਵਾਂਗੂੰ ਬਰਸੀ ਜਾਣੇ ਆਂ
aTake hoe baddala vAMgUM barasI jANe AM
Like a heavy, stuck cloud, I continue to pour down in tears
ਮੈਂ ਨੀ ਭੱਜਿਆ ਤੇਰੇ ਪਿਓ ਦੀ ਪੱਗ ਬਚਾਈ ਸੀ
maiM nI bhajjiA tere pio dI pagga bachAI sI
I didn't run away; I was protecting your father's [Pagg: turban, representing the ultimate symbol of a family's honor and dignity]
ਦੇ ਕੇ ਵਾਸਤਾ ਇੱਜ਼ਤਾਂ ਦਾ ਮੈਨੂੰ ਸਹੁੰ ਖਵਾਈ ਸੀ
de ke vAsatA ijja਼tAM dA mainUM sahuM khavAI sI
By invoking the sake of family honor, I was forced to take an oath
ਮੈਂ ਨੀ ਭੱਜਿਆ ਤੇਰੇ ਪਿਓ ਦੀ ਪੱਗ ਬਚਾਈ ਸੀ
maiM nI bhajjiA tere pio dI pagga bachAI sI
I didn't run away; I was protecting your father's [Pagg]
ਦੇ ਕੇ ਵਾਸਤਾ ਇੱਜ਼ਤਾਂ ਦਾ ਮੈਨੂੰ ਸਹੁੰ ਖਵਾਈ ਸੀ
de ke vAsatA ijja਼tAM dA mainUM sahuM khavAI sI
By invoking the sake of family honor, I was forced to take an oath
ਰੂੜ੍ਹੀਵਾਦੀ ਦੇਸ਼ 'ਚ ਬੈਠੇ ਗਰਕੀ ਜਾਣੇ ਆਂ
rU.DhIvAdI desa਼ 'cha baiThe garakI jANe AM
Trapped in this orthodox land, we are slowly sinking into ruin
ਰੂੜ੍ਹੀਵਾਦੀ ਦੇਸ਼ 'ਚ ਬੈਠੇ ਗਰਕੀ ਜਾਣੇ ਆਂ
rU.DhIvAdI desa਼ 'cha baiThe garakI jANe AM
Trapped in this orthodox land, we are slowly sinking into ruin
ਸਹੁੰ ਰੱਬ ਦੀ ਤੇਰਾ ਮੁੱਖ ਦੇਖਣ ਨੂੰ ਤਰਸੀ ਜਾਣੇ ਆਂ
sahuM rabba dI terA mukkha dekhaNa nUM tarasI jANe AM
I swear by God, I am pining just to see your face
ਅਟਕੇ ਹੋਏ ਬੱਦਲ ਵਾਂਗੂੰ ਫਟਕੀ ਜਾਣੇ ਆਂ
aTake hoe baddala vAMgUM phaTakI jANe AM
Like a stuck cloud, I am thrashing about in agony
ਸਹੁੰ ਰੱਬ ਦੀ...
sahuM rabba dI...
I swear by God...
ਬੇਈਮਾਨ ਦੇ ਕਰਮਾਂ ਦੇ ਵਿੱਚ ਸਦਾ ਨਾਮੋਸ਼ੀ ਐ
beImAna de karamAM de vichcha sadA nAmosa਼I ai
In the deeds of the dishonest, there is always humiliation
ਇੱਜ਼ਤ ਲੁੱਟੀ ਅਬਲਾ ਵਰਗੀ ਇੱਕ ਖ਼ਾਮੋਸ਼ੀ ਐ
ijja਼ta luTTI abalA varagI ikka kha਼Amosa਼I ai
There is a silence here, like the robbed dignity of a helpless soul

ਮਜਨੂੰ ਵਾਂਗੂੰ ਦੁਨੀਆ ਕੋਲੋਂ ਪੱਥਰ ਖਾਣੇ ਆਂ
majanUM vAMgUM dunIA koloM patthara khANe AM
Like [Majnu: the legendary tragic lover of the Laila-Majnu folklore], I endure the stones thrown by the world
ਮਜਨੂੰ ਵਾਂਗੂੰ ਦੁਨੀਆ ਕੋਲੋਂ ਪੱਥਰ ਖਾਣੇ ਆਂ
majanUM vAMgUM dunIA koloM patthara khANe AM
Like [Majnu], I endure the stones thrown by the world
ਸਹੁੰ ਰੱਬ ਦੀ ਤੇਰਾ ਮੁੱਖ ਦੇਖਣ ਨੂੰ ਤਰਸੀ ਜਾਣੇ ਆਂ
sahuM rabba dI terA mukkha dekhaNa nUM tarasI jANe AM
I swear by God, I am pining just to see your face
ਅਟਕੇ ਹੋਏ ਬੱਦਲ ਵਾਂਗੂੰ ਪਟਕੀ ਜਾਣੇ ਆਂ
aTake hoe baddala vAMgUM paTakI jANe AM
Like a stuck cloud, I am crashing down in despair
ਸਹੁੰ ਰੱਬ ਦੀ ਤੇਰਾ ਮੁੱਖ ਵੇਖਣ...
sahuM rabba dI terA mukkha vekhaNa...
I swear by God, just to see your face...
ਸਹੁੰ ਰੱਬ ਦੀ ਤੇਰਾ ਮੁੱਖ ਵੇਖਣ...
sahuM rabba dI terA mukkha vekhaNa...
I swear by God, just to see your face...
ਸਹੁੰ ਰੱਬ ਦੀ...
sahuM rabba dI...
I swear by God...
ਵੱਟਾਂ ਦੇ ਵਿੱਚ ਬੀਜ ਦਰਦ ਦੇ ਲਾਈ ਜਾਵਾਂ ਮੈਂ
vaTTAM de vichcha bIja darada de lAI jAvAM maiM
Amidst the field ridges, I continue to sow the seeds of pain
ਟਿੱਕੀ ਰਾਤ ਵਿੱਚ ਚੇਤੇ ਕਰਕੇ ਝੜੀਆਂ ਲਾਵਾਂ ਮੈਂ
TikkI rAta vichcha chete karake jha.DIAM lAvAM maiM
In the dead of the night, your memory brings a constant downpour of tears
ਵੱਟਾਂ ਦੇ ਵਿੱਚ ਬੀਜ ਦਰਦ ਦੇ ਦੱਬੀ ਜਾਵਾਂ ਮੈਂ
vaTTAM de vichcha bIja darada de dabbI jAvAM maiM
Amidst the field ridges, I continue to bury the seeds of pain
ਟਿੱਕੀ ਰਾਤ ਵਿੱਚ ਚੇਤੇ ਕਰਕੇ ਝੜੀਆਂ ਲਾਵਾਂ ਮੈਂ
TikkI rAta vichcha chete karake jha.DIAM lAvAM maiM
In the dead of the night, your memory brings a constant downpour of tears
ਇਸ਼ਕ ਦੇ ਹੱਥੋਂ ਹਾਰੇ ਹੋਏ ਮੈਖ਼ਾਨੇ ਆਂ
isa਼ka de hatthoM hAre hoe maikha਼Ane AM
Defeated by the hands of love, we have become desolate taverns
ਇਸ਼ਕ ਦੇ ਹੱਥੋਂ ਹਾਰੇ ਹੋਏ ਮੈਖ਼ਾਨੇ ਆਂ
isa਼ka de hatthoM hAre hoe maikha਼Ane AM
Defeated by the hands of love, we have become desolate taverns
ਸਹੁੰ ਰੱਬ ਦੀ ਤੇਰਾ ਮੁੱਖ ਦੇਖਣ ਨੂੰ ਤਰਸੀ ਜਾਣੇ ਆਂ
sahuM rabba dI terA mukkha dekhaNa nUM tarasI jANe AM
I swear by God, I am pining just to see your face
ਅਟਕੇ ਹੋਏ ਬੱਦਲ ਵਾਂਗੂੰ ਭਟਕੀ ਜਾਣੇ ਆਂ
aTake hoe baddala vAMgUM bhaTakI jANe AM
Like a stuck cloud, I am wandering aimlessly in grief
ਸਹੁੰ ਰੱਬ ਦੀ ਤੇਰਾ ਮੁੱਖ ਵੇਖਣ...
sahuM rabba dI terA mukkha vekhaNa...
I swear by God, just to see your face...
ਸਹੁੰ ਰੱਬ ਦੀ ਤੇਰਾ ਮੁੱਖ ਵੇਖਣ...
sahuM rabba dI terA mukkha vekhaNa...
I swear by God, just to see your face...
ਸਹੁੰ ਰੱਬ ਦੀ...
sahuM rabba dI...
I swear by God...

Share

More by Babbu Maan

View all songs →