Judaa 2
by Bilal Saeedft Amrinder Gill
ਕੀ ਹੋਇਆ ਜੇ ਜੁਦਾ ਤੂੰ ਹੈਂ
kI hoiA je judA tUM haiM
What does it matter if you are separated from me?
ਜੁਦਾ ਤੂੰ ਹੈਂ
judA tUM haiM
If you are separated from me
ਮੇਰੇ ਦਿਲ ਦੀ ਸਦਾ ਤੂੰ ਹੈਂ
mere dila dI sadA tUM haiM
You are the eternal call of my heart
ਸਦਾ ਤੂੰ ਹੈਂ
sadA tUM haiM
You are the eternal call
ਸ਼ਾਮਾਂ ਦੀ ਵਜ੍ਹਾ ਤੂੰ ਹੈਂ
sa਼AmAM dI vajhA tUM haiM
You are the reason for my evenings
ਸ਼ਾਮਾਂ ਦੀ ਸੁਬ੍ਹਾ ਤੂੰ ਹੈਂ
sa਼AmAM dI subhA tUM haiM
You are the morning for my evenings
ਕਰਾਂ ਮੈਂ ਤੈਨੂੰ ਯਾਦ ਵੇ ਸੱਜਣਾ
karAM maiM tainUM yAda ve sajjaNA
I remember you, O [Sajjan: soulmate/beloved]
ਹਰ ਇਕ ਪਲ ਬਾਅਦ ਵੇ ਸੱਜਣਾ
hara ika pala bAada ve sajjaNA
Every single moment that passes, O [Sajjan: soulmate/beloved]
ਹੁਣ ਆ ਜਾ ਕੇ ਮੇਰਾ
huNa A jA ke merA
Come back to me now
ਨਾ ਤੇਰੇ ਬਾਝੋਂ ਜੀਅ ਹੈ ਲੱਗਣਾ
nA tere bAjhoM jIa hai laggaNA
My heart finds no peace without you
ਕੀ ਹੋਇਆ ਜੇ ਜੁਦਾ ਤੂੰ ਹੈਂ
kI hoiA je judA tUM haiM
What does it matter if you are separated from me?
ਜੁਦਾ ਤੂੰ ਹੈਂ
judA tUM haiM
If you are separated from me
ਮੇਰੇ ਦਿਲ ਦੀ ਸਦਾ ਤੂੰ ਹੈਂ
mere dila dI sadA tUM haiM
You are the eternal call of my heart
ਸਦਾ ਤੂੰ ਹੈਂ
sadA tUM haiM
You are the eternal call
ਸ਼ਾਮਾਂ ਵੀ ਹੋ ਗਈਆਂ ਨੇ
sa਼AmAM vI ho gaIAM ne
The evenings have descended
ਰਾਹਵਾਂ ਵੀ ਖੋਹ ਗਈਆਂ ਨੇ
rAhavAM vI khoha gaIAM ne
The paths have been lost
ਅਸਾਂ ਵੀ ਰੋ ਪਈਆਂ ਨੇ
asAM vI ro paIAM ne
I too have broken down in tears
ਮੁੱਦਤਾਂ ਹੋ ਗਈਆਂ ਨੇ
muddatAM ho gaIAM ne
A lifetime has passed this way
ਹੁਣ ਤੇ ਵਿਖਾ ਮੈਨੂੰ ਸੱਜਣ ਮੁਖੜਾ ਉਹ ਸੋਹਣਾ ਜਿਹਾ
huNa te vikhA mainUM sajjaNa mukha.DA uha sohaNA jihA
Now show me your face, my [Sajjan: soulmate/beloved], that beautiful one
ਕਰਾਂ ਦੇ ਦੀਦਾਰ ਵੇ ਸੱਜਣਾ
karAM de dIdAra ve sajjaNA
Bless me with your sight, O [Sajjan: soulmate/beloved]
ਨਹੀਂ ਹੁੰਦਾ ਇੰਤਜ਼ਾਰ ਵੇ ਸੱਜਣਾ
nahIM huMdA iMtaja਼Ara ve sajjaNA
I can no longer endure this wait, O [Sajjan: soulmate/beloved]
ਹੁਣ ਆ ਜਾ ਕੇ ਮੇਰਾ
huNa A jA ke merA
Come back to me now
ਨਾ ਤੇਰੇ ਬਾਝੋਂ ਜੀਅ ਹੈ ਲੱਗਣਾ
nA tere bAjhoM jIa hai laggaNA
My heart finds no peace without you
ਮੰਗਾਂ ਮੈਂ ਰੱਬ ਤੋਂ ਦੁਆ
maMgAM maiM rabba toM duA
I ask this prayer from God
ਭੁੱਲੇ ਕਦੀ ਤੂੰ ਵੀ ਰਾਹ
bhulle kadI tUM vI rAha
That you too might lose your way
ਆ ਜਾਵੇਂ ਮੇਰੇ ਸਾਹਮਣੇ
A jAveM mere sAhamaNe
And end up standing right before me
ਸਾਹਵਾਂ ਚ ਲਵਾਂ ਮੈਂ ਸਮਾਅ
sAhavAM cha lavAM maiM samAa
I would absorb you into my very breaths
ਮੁੱਕਦੇ ਨਹੀਂ ਇਹ ਫ਼ਾਸਲੇ
mukkade nahIM iha pha਼Asale
These distances refuse to end
ਮੁੱਕਦੇ ਪਏ ਮੇਰੇ ਸਾਹ
mukkade pae mere sAha
While my breaths are nearing their finish
ਤੂੰ ਆ ਜਾ ਇਕ ਵਾਰ ਵੇ ਸੱਜਣਾ
tUM A jA ika vAra ve sajjaNA
Come back just once, O [Sajjan: soulmate/beloved]
ਤੂੰ ਹੀ ਤੇ ਮੇਰਾ ਪਿਆਰ ਵੇ ਸੱਜਣਾ
tUM hI te merA piAra ve sajjaNA
You alone are my love, O [Sajjan: soulmate/beloved]
ਹੁਣ ਆ ਜਾ ਕੇ ਮੇਰਾ
huNa A jA ke merA
Come back to me now
ਨਾ ਤੇਰੇ ਬਾਝੋਂ ਜੀਅ ਹੈ ਲੱਗਣਾ
nA tere bAjhoM jIa hai laggaNA
My heart finds no peace without you
ਕੀ ਹੋਇਆ ਜੇ ਜੁਦਾ ਤੂੰ ਹੈਂ
kI hoiA je judA tUM haiM
What does it matter if you are separated from me?
ਜੁਦਾ ਤੂੰ ਹੈਂ
judA tUM haiM
If you are separated from me
ਮੇਰੇ ਦਿਲ ਦੀ ਸਦਾ ਤੂੰ ਹੈਂ
mere dila dI sadA tUM haiM
You are the eternal call of my heart
ਸਦਾ ਤੂੰ ਹੈਂ
sadA tUM haiM
You are the eternal call
ਛਮ ਛਮ ਇਹ ਵਰਸਣਗੇ
Chama Chama iha varasaNage
Tears will fall like a rhythmic pitter-patter
ਮੇਰੇ ਦੀਦ ਨੂੰ ਤਰਸਣਗੇ
mere dIda nUM tarasaNage
They will crave a glimpse of me

ਨੈਣ ਤੇਰੇ ਨੈਣ ਤੇਰੇ
naiNa tere naiNa tere
Your eyes, oh those eyes of yours
ਨਾਲ ਤਰਸੂਗਾ ਦਿਲ ਤੇਰਾ
nAla tarasUgA dila terA
And your heart will ache with longing too
ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ
merA dIvAnApana tainUM karU pAgala
My madness will drive you to distraction
ਮੇਰੇ ਕਾਤਿਲ ਤੇਰੇ ਨਾਲ ਵਾਅਦਾ ਹੈ ਮੇਰਾ
mere kAtila tere nAla vAadA hai merA
My [Zaalma: Cruel one/heartbreaker], this is my promise to you

ਧੁੱਪ ਦੇ ਵਾਂਗੂੰ ਕਣੀਆਂ ਦੇ ਵਿਚ ਰਾਹਤ ਬਣ ਜਾਣਾ
dhuppa de vAMgUM kaNIAM de vicha rAhata baNa jANA
Like sunlight amidst raindrops, I shall become your relief
ਨੀ ਛੁੱਟਣੀ ਜੋ ਤੇਰੀ ਨੀ ਉਹ ਆਦਤ ਬਣ ਜਾਣਾ
nI ChuTTaNI jo terI nI uha Adata baNa jANA
[Ni: a gender-specific vocative used to address a woman directly], I will become the habit you can't break

ਦਿਲ ਵੀ ਧੜਕੂ ਅੱਖ ਵੀ ਫੜਕੂ
dila vI dha.DakU akkha vI pha.DakU
Your heart will throb and your eye will twitch

ਜਾਨ ਜਾਣੀ ਨੈਣੀ ਪਾਣੀ ਪਾਉਣਗੀਆਂ ਯਾਦਾਂ ਜਦ ਘੇਰਾ
jAna jANI naiNI pANI pAuNagIAM yAdAM jada gherA
Life will fade as eyes well up when memories surround you
ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ
merA dIvAnApana tainUM karU pAgala
My madness will drive you to distraction
ਮੇਰੇ ਕਾਤਿਲ ਤੇਰੇ ਨਾਲ ਵਾਅਦਾ ਹੈ ਮੇਰਾ
mere kAtila tere nAla vAadA hai merA
My [Zaalma: Cruel one/heartbreaker], this is my promise to you
ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ
merA dIvAnApana tainUM karU pAgala
My madness will drive you to distraction
ਮੇਰੇ ਕਾਤਿਲ ਤੇਰੇ ਨਾਲ ਵਾਅਦਾ ਹੈ ਮੇਰਾ
mere kAtila tere nAla vAadA hai merA
My [Zaalma: Cruel one/heartbreaker], this is my promise to you
ਤੇਰੇ ਨੈਣਾਂ ਦੇ ਵਿਚ ਸੁਪਨਾ ਬਣ ਕੇ ਵੱਸ ਜਾਣਾ
tere naiNAM de vicha supanA baNa ke vassa jANA
I will settle in your eyes as a recurring dream
ਸਾਹਵਾਂ ਵਾਂਗੂੰ ਤੇਰੀ ਧੜਕਣ ਦੇ ਵਿਚ ਰਚ ਜਾਣਾ
sAhavAM vAMgUM terI dha.DakaNa de vicha racha jANA
I will weave into your heartbeat like your very breath

ਦਿਲ ਚੋਂ ਕੱਢਣਾ ਸਾਨੂੰ ਛੱਡਣਾ
dila choM kaDDhaNA sAnUM ChaDDaNA
To cast me out of your heart or to leave me

ਹੋ ਜੂ ਔਖਾ ਕੰਮ ਨਹੀਂ ਸੌਖਾ ਬੋਲ ਜੇ ਕਰ ਲਏਂਗੀ ਜੇਰਾ
ho jU aukhA kaMma nahIM saukhA bola je kara laeMgI jerA
Will become an impossible task, not easy even if you summon all your courage
ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ
merA dIvAnApana tainUM karU pAgala
My madness will drive you to distraction
ਮੇਰੇ ਕਾਤਿਲ ਤੇਰੇ ਨਾਲ ਵਾਅਦਾ ਹੈ ਮੇਰਾ
mere kAtila tere nAla vAadA hai merA
My [Zaalma: Cruel one/heartbreaker], this is my promise to you
ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ
merA dIvAnApana tainUM karU pAgala
My madness will drive you to distraction
ਮੇਰੇ ਕਾਤਿਲ ਤੇਰੇ ਨਾਲ ਵਾਅਦਾ ਹੈ ਮੇਰਾ
mere kAtila tere nAla vAadA hai merA
My [Zaalma: Cruel one/heartbreaker], this is my promise to you
ਹੱਥ ਕੰਮ ਨੂੰ ਨਾ ਲਾਵਾਂ ਤੰਦ ਚਰਖੇ ਨਾ ਪਾਵਾਂ
hattha kaMma nUM nA lAvAM taMda charakhe nA pAvAM
I cannot focus on my chores, I cannot even thread the [Charkha: traditional spinning wheel]

ਕਿਵੇਂ ਦਿਲ ਨੂੰ ਮੈਂ ਰੋਕਾਂ ਆਉਣ ਤੇਰੀਆਂ ਹੀ ਸੋਚਾਂ
kiveM dila nUM maiM rokAM AuNa terIAM hI sochAM
How do I stop my heart? Only thoughts of you arrive
ਅੱਖ ਵੈਰਨਾਂ ਨੀ ਮੇਰੀ ਲੱਗਦੀ
akkha vairanAM nI merI laggadI
My eyes feel like enemies, refusing to close
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ ਮੈਂ ਗੋਰੀ ਹੋਣ ਦੇ ਤਰੀਕੇ ਰਾਹਵਾਂ ਲੱਭਦੀ
kAhatoM niMdiA salerA raMga ve maiM gorI hoNa de tarIke rAhavAM labbhadI
Why did you mock my dusky complexion? I am searching for ways to become fair

ਮਿੱਟੀ ਮੁਲਤਾਨੀ ਕੋਰੇ ਕੁੱਜੇ ਵਿਚ ਪਾ ਲਵਾਂ
miTTI mulatAnI kore kujje vicha pA lavAM
I put Multani clay in a fresh earthen pot
ਗੇਂਦੜੇ ਦੇ ਫੁੱਲ ਵਿਚ ਪੀਸ ਕੇ ਮਿਲਾ ਲਵਾਂ
geMda.De de phulla vicha pIsa ke milA lavAM
I grind marigold flowers to mix into it

ਬਾਬਿਆਂ ਤੋਂ ਚੋਰੀ ਨਿੱਤ ਹੋਣ ਲਈ ਗੋਰੀ ਘਰ ਨੁਸਖੇ ਤਿਆਰ ਰਹਿੰਦੀ ਜੱਭਦੀ
bAbiAM toM chorI nitta hoNa laI gorI ghara nusakhe tiAra rahiMdI jabbhadI
Stealing away from the elders, she stays busy preparing home remedies to look fair
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ ਮੈਂ ਗੋਰੀ ਹੋਣ ਦੇ ਤਰੀਕੇ ਰਾਹਵਾਂ ਲੱਭਦੀ
kAhatoM niMdiA salerA raMga ve maiM gorI hoNa de tarIke rAhavAM labbhadI
Why did you mock my dusky complexion? I am searching for ways to become fair
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ ਮੈਂ ਗੋਰੀ ਹੋਣ ਦੇ ਤਰੀਕੇ ਰਾਹਵਾਂ ਲੱਭਦੀ
kAhatoM niMdiA salerA raMga ve maiM gorI hoNa de tarIke rAhavAM labbhadI
Why did you mock my dusky complexion? I am searching for ways to become fair
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ ਮੈਂ ਗੋਰੀ ਹੋਣ ਦੇ ਤਰੀਕੇ ਰਾਹਵਾਂ ਲੱਭਦੀ
kAhatoM niMdiA salerA raMga ve maiM gorI hoNa de tarIke rAhavAM labbhadI
Why did you mock my dusky complexion? I am searching for ways to become fair
ਇਹ ਗੱਲ ਨਹੀਂ ਉਹ ਤੈਨੂੰ ਵਾਰ ਵਾਰ ਆਖਣੀ
iha galla nahIM uha tainUM vAra vAra AkhaNI
I won't say this to you over and over again
ਲੈ ਜਾ ਬਿੱਟੂ ਚੀਮਿਆਂ ਅਮਾਨਤ ਵੇ ਆਪਣੀ
lai jA biTTU chImiAM amAnata ve ApaNI
Take back what is yours, Bittu Cheema [Self-reference to the lyricist/artist]

ਤੈਨੂੰ ਕੌਣ ਮਾਰੀ ਵੇਖ ਅੱਲੜ ਕੁਆਰੀ ਪੀਰਾਂ ਦੇ ਜਾ ਕੇ ਵੀ ਖ਼ੈਰ ਮੰਗਦੀ
tainUM kauNa mArI vekha alla.Da kuArI pIrAM de jA ke vI kha਼aira maMgadI
Look at this young maiden, she even prays for your well-being at the shrines of saints
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ ਮੈਂ ਗੋਰੀ ਹੋਣ ਦੇ ਤਰੀਕੇ ਰਾਹਵਾਂ ਲੱਭਦੀ
kAhatoM niMdiA salerA raMga ve maiM gorI hoNa de tarIke rAhavAM labbhadI
Why did you mock my dusky complexion? I am searching for ways to become fair
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ ਮੈਂ ਗੋਰੀ ਹੋਣ ਦੇ ਤਰੀਕੇ ਰਾਹਵਾਂ ਲੱਭਦੀ
kAhatoM niMdiA salerA raMga ve maiM gorI hoNa de tarIke rAhavAM labbhadI
Why did you mock my dusky complexion? I am searching for ways to become fair
ਕਾਹਤੋਂ ਨਿੰਦਿਆ ਸਲੇਰਾ ਰੰਗ ਵੇ ਮੈਂ ਗੋਰੀ ਹੋਣ ਦੇ ਤਰੀਕੇ ਰਾਹਵਾਂ ਲੱਭਦੀ
kAhatoM niMdiA salerA raMga ve maiM gorI hoNa de tarIke rAhavAM labbhadI
Why did you mock my dusky complexion? I am searching for ways to become fair
ਟਾਲਿਆ ਨਾ ਟਲੀ ਉਦੋਂ ਅੱਥਰੀ ਜਵਾਨੀ
TAliA nA TalI udoM attharI javAnI
That wild youth could not be restrained back then
ਕੀਤਾ ਨਾ ਖਿਆਲ ਕਿਤੇ ਹੋ ਜੇ ਨਾ ਕੋਈ ਹਾਨੀ
kItA nA khiAla kite ho je nA koI hAnI
You didn't care if any harm might come of it
ਜੇਰਾ ਸ਼ੇਰ ਜਿੱਡਾ ਉਦੋਂ ਅਸੀਂ ਬਣਾ ਲਿਆ ਨੀ ਹੁਣ ਲੂਣ ਵਾਂਗੂੰ ਖ਼ਰਦੀ ਫਿਰੇਂ
jerA sa਼era jiDDA udoM asIM baNA liA nI huNa lUNa vAMgUM kha਼radI phireM
We made our hearts as brave as lions then, why do you dissolve like salt now?
ਨਾਮ ਗੱਭਰੂ ਦਾ ਗੁੱਟ ਤੇ ਲਿਖਾ ਲਿਆ ਨੀ ਹੁਣ ਦੁਨੀਆ ਤੋਂ ਡਰਦੀ ਫਿਰੇਂ
nAma gabbharU dA guTTa te likhA liA nI huNa dunIA toM DaradI phireM
You got this [Gabbru: a strong, young man]’s name tattooed on your wrist, why do you fear the world now?

ਹੌਕੇ ਜਿਹੇ ਭਰ ਅੱਖ ਲੱਗਦਾ ਏ ਡਰ ਦੱਸ ਘਰੇ ਕਿਵੇਂ ਜਾਵਾਂ ਹੁਣ ਸੋਹਣਿਆ
hauke jihe bhara akkha laggadA e Dara dassa ghare kiveM jAvAM huNa sohaNiA
Sighing deeply, I feel a sense of dread; tell me, how do I go home now, my love?
ਕੱਲੀ ਮਾਪਿਆਂ ਦੀ ਧੀ ਕਿਤੇ ਲੱਗਦਾ ਨਾ ਜੀ ਖੌਰੇ ਕਰ ਦਿੱਤਾ ਕੀ ਪੱਟ ਹੋਣਿਆ
kallI mApiAM dI dhI kite laggadA nA jI khaure kara dittA kI paTTa hoNiA
The only daughter of my parents, I find no peace anywhere; what have you done to me, you heart-thief?
ਰੋਗ ਅੱਲੜ ਵਰੇ 'ਚ ਵੱਡਾ ਲਾ ਲਿਆ ਨੀ ਦੁੱਖ ਦਿਲ ਉੱਤੇ ਜਰਦੀ ਫਿਰੇਂ
roga alla.Da vare 'cha vaDDA lA liA nI dukkha dila utte jaradI phireM
You've caught a heavy affliction in your youth, now you endure the pain in your heart
ਨਾਮ ਗੱਭਰੂ ਦਾ ਗੁੱਟ ਤੇ ਲਿਖਾ ਲਿਆ ਨੀ ਹੁਣ ਦੁਨੀਆ ਤੋਂ ਡਰਦੀ ਫਿਰੇਂ
nAma gabbharU dA guTTa te likhA liA nI huNa dunIA toM DaradI phireM
You got this [Gabbru: a strong, young man]’s name tattooed on your wrist, why do you fear the world now?
ਨਾਮ ਗੱਭਰੂ ਦਾ ਗੁੱਟ ਤੇ ਲਿਖਾ ਲਿਆ ਨੀ ਹੁਣ ਦੁਨੀਆ ਤੋਂ ਡਰਦੀ ਫਿਰੇਂ
nAma gabbharU dA guTTa te likhA liA nI huNa dunIA toM DaradI phireM
You got this [Gabbru: a strong, young man]’s name tattooed on your wrist, why do you fear the world now?
ਸੁਣ ਲੈ ਤੂੰ ਗੱਲ ਹੋਰ ਕੋਈ ਨਹੀਂ ਹੱਲ ਨਾਲ ਹੈਪੀ ਦੇ ਤੂੰ ਚੱਲ ਰਾਏਕੋਟ ਨੂੰ
suNa lai tUM galla hora koI nahIM halla nAla haipI de tUM challa rAekoTa nUM
Listen to me, there is no other way, just go along with Happy Raikoti [Self-reference to the lyricist]
ਨੀ ਮੈਂ ਗੱਲ ਸਿਰੇ ਲਾ ਦੂ ਬੱਸ ਤੇਰੇ ਨਾਂਵੇਂ ਪਾ ਦੂ ਪਿਆਰ ਵਾਲੀ ਸੱਚੀ ਸੱਚੀ ਵੋਟ ਨੂੰ
nI maiM galla sire lA dU bassa tere nAMveM pA dU piAra vAlI sachchI sachchI voTa nUM
I will settle the matter and cast the true vote of love in your name
ਨੀ ਤੂੰ ਦਿਲ ਦਾ ਮੰਦਿਰ ਬਣਾ ਲਿਆ ਉੱਤੇ ਫੁੱਲਾਂ ਵਾਂਗੂੰ ਤਰਦੀ ਫਿਰੇਂ
nI tUM dila dA maMdira baNA liA utte phullAM vAMgUM taradI phireM
You made your heart a temple, and now you float upon it like flowers
ਨਾਮ ਗੱਭਰੂ ਦਾ ਗੁੱਟ ਤੇ ਲਿਖਾ ਲਿਆ ਨੀ ਹੁਣ ਦੁਨੀਆ ਤੋਂ ਡਰਦੀ ਫਿਰੇਂ
nAma gabbharU dA guTTa te likhA liA nI huNa dunIA toM DaradI phireM
You got this [Gabbru: a strong, young man]’s name tattooed on your wrist, why do you fear the world now?
ਨਾਮ ਗੱਭਰੂ ਦਾ ਗੁੱਟ ਤੇ ਲਿਖਾ ਲਿਆ ਨੀ ਹੁਣ ਦੁਨੀਆ ਤੋਂ ਡਰਦੀ ਫਿਰੇਂ
nAma gabbharU dA guTTa te likhA liA nI huNa dunIA toM DaradI phireM
You got this [Gabbru: a strong, young man]’s name tattooed on your wrist, why do you fear the world now?
ਅੱਲੜ ਕੁਆਰੀ ਹੁਣ ਇਸ਼ਕੇ 'ਚ ਹਾਰੀ ਦੁੱਖਾਂ 'ਚ ਵਸਾ ਕੇ ਬਹਿ ਗਈ ਜਾਨ ਨੀ
alla.Da kuArI huNa isa਼ke 'cha hArI dukkhAM 'cha vasA ke bahi gaI jAna nI
The young maiden has now lost to love, she has settled her soul in a house of sorrows
ਦੱਸ ਹੁਣ ਕੌਣ ਇਹਦਾ ਭਰੂ ਹਰਜ਼ਾਨਾ ਹੋ ਗਿਆ ਏ ਭਾਰੀ ਨੁਕਸਾਨ ਨੀ
dassa huNa kauNa ihadA bharU haraja਼AnA ho giA e bhArI nukasAna nI
Tell me now, who will pay the price? A heavy loss has been incurred
ਪੰਗਾ ਐਵੇਂ ਤੂੰ ਕਸੂਤਾ ਜਿਹਾ ਪਾ ਲਿਆ ਸਾਹ ਲੰਮੇ-ਲੰਮੇ ਭਰਦੀ ਫਿਰੇਂ
paMgA aiveM tUM kasUtA jihA pA liA sAha laMme-laMme bharadI phireM
You've gotten yourself into quite a mess, now you just sit there taking long sighs
ਨਾਮ ਗੱਭਰੂ ਦਾ ਗੁੱਟ ਤੇ ਲਿਖਾ ਲਿਆ ਨੀ ਹੁਣ ਦੁਨੀਆ ਤੋਂ ਡਰਦੀ ਫਿਰੇਂ
nAma gabbharU dA guTTa te likhA liA nI huNa dunIA toM DaradI phireM
You got this [Gabbru: a strong, young man]’s name tattooed on your wrist, why do you fear the world now?
ਨਾਮ ਗੱਭਰੂ ਦਾ ਗੁੱਟ ਤੇ ਲਿਖਾ ਲਿਆ ਨੀ ਹੁਣ ਦੁਨੀਆ ਤੋਂ ਡਰਦੀ ਫਿਰੇਂ
nAma gabbharU dA guTTa te likhA liA nI huNa dunIA toM DaradI phireM
You got this [Gabbru: a strong, young man]’s name tattooed on your wrist, why do you fear the world now?
ਚਿਰਾਂ ਬਾਅਦ ਟੱਕਰੀਂ ਏ ਭੁੱਲ ਗਈ ਹੋਵੇਂਗੀ
chirAM bAada TakkarIM e bhulla gaI hoveMgI
We have met after ages, you must have forgotten
ਮਹਿੰਗਿਆਂ ਤਰਾਜ਼ੂਆਂ 'ਚ ਤੁੱਲ ਗਈ ਹੋਵੇਂਗੀ
mahiMgiAM tarAja਼UAM 'cha tulla gaI hoveMgI
You must have been weighed in expensive scales by now
ਜਿੱਥੇ ਮਾਣੀ ਸੀ ਉਹ ਨਿੰਮ ਵਾਲੀ ਛਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
jitthe mANI sI uha niMma vAlI ChAM labbha jAe khaure kise paMne utte
I hope that shade of the Neem tree where we relaxed can be found on some page
ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
DAirI dila dI pharolI merA nAM labbha jAe khaure kise paMne utte
If you search the diary of your heart, maybe you'll find my name on some page

ਕਿੱਥੇ ਮੇਰੇ ਨਾਲ ਖ਼ਾਬ ਜੋੜੇ ਕਿਹੜੇ ਮੋੜ ਤੇ
kitthe mere nAla kha਼Aba jo.De kiha.De mo.Da te
Where you shared dreams with me and at which turn
ਕਿੱਥੇ ਅਲਵਿਦਾ ਆਖੀ ਖ਼ਤ ਛੱਲੇ ਸਾਰੇ ਮੋੜ ਕੇ
kitthe alavidA AkhI kha਼ta Challe sAre mo.Da ke
Where you said goodbye and returned all the letters and rings
ਜਿੱਥੇ ਭੁੱਲ ਜਾਈਂ ਕਿਹਾ ਸੀ ਉਹ ਥਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
jitthe bhulla jAIM kihA sI uha thAM labbha jAe khaure kise paMne utte
I hope the place where you told me to forget you can be found on some page
ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
DAirI dila dI pharolI merA nAM labbha jAe khaure kise paMne utte
If you search the diary of your heart, maybe you'll find my name on some page
ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
DAirI dila dI pharolI merA nAM labbha jAe khaure kise paMne utte
If you search the diary of your heart, maybe you'll find my name on some page
ਪਿਆਰ ਦਿਆਂ ਰਾਹਾਂ ਉੱਤੇ ਕਿੰਨੇ ਮੀਲ ਤੁਰੇ ਸੀ
piAra diAM rAhAM utte kiMne mIla ture sI
How many miles did we walk on the paths of love?
ਕਿੱਥੇ ਕਿਹੜੀ ਹੱਦ ਟੱਪੀ ਕਿੱਥੇ ਪੈਰ ਪਿੱਛੇ ਮੁੜੇ ਸੀ
kitthe kiha.DI hadda TappI kitthe paira pichChe mu.De sI
Where did we cross the limit and where did we turn back?
ਜਿੱਥੇ ਹੰਭ ਕੇ ਸੀ ਬੈਠੇ ਉਹ ਗਰਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
jitthe haMbha ke sI baiThe uha garAM labbha jAe khaure kise paMne utte
I hope the village where we sat down exhausted can be found on some page
ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
DAirI dila dI pharolI merA nAM labbha jAe khaure kise paMne utte
If you search the diary of your heart, maybe you'll find my name on some page
ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
DAirI dila dI pharolI merA nAM labbha jAe khaure kise paMne utte
If you search the diary of your heart, maybe you'll find my name on some page
ਹੈਪੀ ਰਾਏਕੋਟੀ ਨੂੰ ਤਾਂ ਯਾਦ ਸਾਰੇ ਦਿਨ ਨੇ
haipI rAekoTI nUM tAM yAda sAre dina ne
Happy Raikoti [Self-reference] remembers every single day
ਕਿਹੜੇ ਤੇਰੇ ਨਾਲ ਕੱਟੇ ਕਿਹੜੇ ਕੱਟੇ ਤੇਰੇ ਬਿਨ ਨੇ
kiha.De tere nAla kaTTe kiha.De kaTTe tere bina ne
Which ones were spent with you and which were spent without you
ਤੂੰ ਵੀ ਸਾਡੇ ਨਾਂ ਬਿਤਾਏ ਸੀ ਉਹ ਤਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
tUM vI sADe nAM bitAe sI uha tAM labbha jAe khaure kise paMne utte
I hope those moments you spent in my name can be found on some page
ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
DAirI dila dI pharolI merA nAM labbha jAe khaure kise paMne utte
If you search the diary of your heart, maybe you'll find my name on some page
ਡਾਇਰੀ ਦਿਲ ਦੀ ਫਰੋਲੀ ਮੇਰਾ ਨਾਂ ਲੱਭ ਜਾਏ ਖੌਰੇ ਕਿਸੇ ਪੰਨੇ ਉੱਤੇ
DAirI dila dI pharolI merA nAM labbha jAe khaure kise paMne utte
If you search the diary of your heart, maybe you'll find my name on some page
ਅੱਜ ਬਾਬਲ ਤੇਰੇ ਨੇ ਇਕ ਗੱਲ ਸਮਝਾਉਣੀ ਐ
ajja bAbala tere ne ika galla samajhAuNI ai
Today your father has a truth to explain to you
ਇਸ ਘਰ ਵਿਚ ਪਾਵੇਂ ਤੂੰ ਦਿਨ ਚਾਰ ਪ੍ਰਾਹੁਣੀ ਐ
isa ghara vicha pAveM tUM dina chAra prAhuNI ai
In this house, you are a guest for only a few more days
ਸਾਡੇ ਕੋਲ ਅਮਾਨਤ ਤੂੰ ਤੇਰੇ ਹੋਣ ਵਾਲੇ ਵਰ ਦੀ
sADe kola amAnata tUM tere hoNa vAle vara dI
To us, you are a treasure belonging to your future groom
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ
suNa dhIe lADalIe tUM ijja਼ta haiM ghara dI
Listen, my dear daughter, you are the honor of this home

ਤੈਨੂੰ ਪਾਈਆਂ ਝਾਂਜਰਾਂ ਨਹੀਂ ਕੇਵਲ ਛਣਕਾਉਣ ਲਈ
tainUM pAIAM jhAMjarAM nahIM kevala ChaNakAuNa laI
These anklets were given to you not just to make music
ਕਿਤੇ ਭਟਕ ਨਾ ਜਾਵੇਂ ਤੂੰ ਤੈਨੂੰ ਯਾਦ ਦਵਾਉਣ ਲਈ
kite bhaTaka nA jAveM tUM tainUM yAda davAuNa laI
But to remind you of your path, lest you wander astray
ਤੇਰੀ ਮਾਂ ਦੇ ਬੋਲ ਕਹੇ ਜਦ ਇਹ ਛਣ-ਛਣ ਕਰਦੀ
terI mAM de bola kahe jada iha ChaNa-ChaNa karadI
Your mother’s words resonate when these anklets tinkle
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ
suNa dhIe lADalIe tUM ijja਼ta haiM ghara dI
Listen, my dear daughter, you are the honor of this home
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ
suNa dhIe lADalIe tUM ijja਼ta haiM ghara dI
Listen, my dear daughter, you are the honor of this home
ਦੁਨੀਆ ਦੇ ਸੰਗ ਚੱਲ ਤੂੰ ਕਦਮਾਂ ਨਾਲ ਕਦਮ ਮਿਲਾ
dunIA de saMga challa tUM kadamAM nAla kadama milA
Walk with the world, matching step for step
ਪਰ ਗਹਿਣਾ ਸ਼ਰਮਾਂ ਦਾ ਦੇਵੀਂ ਨਾ ਕਿਤੇ ਗੁਆ
para gahiNA sa਼ramAM dA devIM nA kite guA
But never lose the jewel of your modesty anywhere
ਇਹ ਮੁੜ ਕੇ ਨਹੀਂ ਲੱਭਦਾ ਇਸ ਗੱਲ ਤੋਂ ਜਿੰਦ ਡਰਦੀ
iha mu.Da ke nahIM labbhadA isa galla toM jiMda DaradI
It can never be found again, and my soul dreads that thought
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ
suNa dhIe lADalIe tUM ijja਼ta haiM ghara dI
Listen, my dear daughter, you are the honor of this home
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ
suNa dhIe lADalIe tUM ijja਼ta haiM ghara dI
Listen, my dear daughter, you are the honor of this home
ਹਿੰਮਤ ਵੀ ਅਰਜ਼ ਕਰੇ ਐਸਾ ਦਿਨ ਆਵੇ ਨਾ
hiMmata vI araja਼ kare aisA dina Ave nA
Himmat [Self-reference] prays that such a day never comes
ਤੇਰਾ ਬਾਬਲ ਜਿਉਂਦੇ ਜੀ ਧੀਏ ਮਰ ਜਾਵੇ ਨਾ
terA bAbala jiuMde jI dhIe mara jAve nA
That your father dies while still living, my daughter
ਬਾਬਲ ਤੋਂ ਵਿਦਾ ਲੈ ਦਹਿਲੀਜ਼ ਟੱਪੀਂ ਡਰਦੀ
bAbala toM vidA lai dahilIja਼ TappIM DaradI
Cross the threshold with a respectful fear as you bid your father farewell
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ
suNa dhIe lADalIe tUM ijja਼ta haiM ghara dI
Listen, my dear daughter, you are the honor of this home
ਸੁਣ ਧੀਏ ਲਾਡਲੀਏ ਤੂੰ ਇੱਜ਼ਤ ਹੈਂ ਘਰ ਦੀ
suNa dhIe lADalIe tUM ijja਼ta haiM ghara dI
Listen, my dear daughter, you are the honor of this home
ਮਿਹਨਤ ਨਾਲ ਪੂਰੀ ਪੈਣੀ ਨਹੀਂ
mihanata nAla pUrI paiNI nahIM
Hard work alone won't be enough to provide
ਤੇਰੇ ਲਈ ਰੋਟੀ ਰਹਿਣੀ ਨਹੀਂ
tere laI roTI rahiNI nahIM
There won't even be bread left for you
ਇਹ ਕੰਧ ਗ਼ਰੀਬੀ ਢਹਿਣੀ ਨਹੀਂ
iha kaMdha ga਼rIbI DhahiNI nahIM
This wall of poverty will not fall
ਜਿੰਨਾ ਵੀ ਮਰ-ਮਰ ਤੁੱਟੀ ਜਾ
jiMnA vI mara-mara tuTTI jA
No matter how much you exhaust yourself to death
ਇਹ ਦੁਨੀਆ ਹੋ ਗਈ ਲੁੱਟਣ ਦੀ ਵਿਚ ਤੂੰ ਵੀ ਰਲ ਕੇ ਲੁੱਟੀ ਜਾ
iha dunIA ho gaI luTTaNa dI vicha tUM vI rala ke luTTI jA
This world has become a place of plunder, you might as well join the looting
ਦੁਨੀਆ ਹੋ ਗਈ ਲੁੱਟਣ ਦੀ ਵਿਚ ਤੂੰ ਵੀ ਰਲ ਕੇ ਲੁੱਟੀ ਜਾ
dunIA ho gaI luTTaNa dI vicha tUM vI rala ke luTTI jA
The world has become a place of plunder, you might as well join the looting

ਜਿੰਨੇ ਵੀ ਰੋਣੇ ਰੋਈ ਜਾ ਕੋਈ ਮੁੱਲ ਨਹੀਂ ਮਿੱਟੀ ਮੋਈ ਦਾ
jiMne vI roNe roI jA koI mulla nahIM miTTI moI dA
Cry all you want, there is no value for the dead or the downtrodden
ਬਸ ਆਪਣਾ ਏਕਾ ਜੋਈ ਜਾ ਮਾੜੇ ਦੀ ਸੰਗੀ ਘੁੱਟੀ ਜਾ
basa ApaNA ekA joI jA mA.De dI saMgI ghuTTI jA
Just seek your own unity and stifle the throat of the weak
ਇਹ ਦੁਨੀਆ ਹੋ ਗਈ ਲੁੱਟਣ ਦੀ ਵਿਚ ਤੂੰ ਵੀ ਰਲ ਕੇ ਲੁੱਟੀ ਜਾ
iha dunIA ho gaI luTTaNa dI vicha tUM vI rala ke luTTI jA
This world has become a place of plunder, you might as well join the looting
ਜੇ ਤੂੰ ਵੀ ਹੋਣਾ ਲੱਖੀ ਓਏ ਜਗ ਵੇਖ ਹੇਠਲੀ ਅੱਖੀ ਓਏ
je tUM vI hoNA lakkhI oe jaga vekha heThalI akkhI oe
If you want to be a man of millions, look at the world with a cynical eye
ਹੱਥ ਚਰਨ ਜੇਬ ਵਿਚ ਰੱਖੀ ਓਏ ਗੱਲਾਂ ਨਾਲ ਨਹਿਰਾਂ ਪੁੱਟੀ ਜਾ
hattha charana jeba vicha rakkhI oe gallAM nAla nahirAM puTTI jA
Keep your hands on their feet but your heart in your pocket, and keep "digging canals with your words"
ਇਹ ਦੁਨੀਆ ਹੋ ਗਈ ਲੁੱਟਣ ਦੀ ਵਿਚ ਤੂੰ ਵੀ ਰਲ ਕੇ ਲੁੱਟੀ ਜਾ
iha dunIA ho gaI luTTaNa dI vicha tUM vI rala ke luTTI jA
This world has become a place of plunder, you might as well join the looting
ਇੱਥੇ ਝੂਠੇ ਕਈ ਇਤਿਹਾਸ ਲਿਖੇ ਵਿਚ ਕੋਲੋਂ ਹੀ ਬਕਵਾਸ ਲਿਖੇ
itthe jhUThe kaI itihAsa likhe vicha koloM hI bakavAsa likhe
Many false histories have been written here, filled with personal nonsense
ਹੁਣ ਤੂੰ ਵੀ ਕਹਿ ਦੇ ਖ਼ਾਸ ਲਿਖੇ ਗਲੀਆਂ ਵਿਚ ਵਰਕੇ ਸੁੱਟੀ ਜਾ
huNa tUM vI kahi de kha਼Asa likhe galIAM vicha varake suTTI jA
Now you too claim to write something "special" and scatter the pages in the streets