Broken Soul
ਤੇਰੇ ਮਨੋਂ ਲੱਥੇ ਜਿਵੇਂ
tere manoM latthe jiveM
You've been erased from your mind, just like
ਪਿੰਡੇ ਉੱਤੋਂ ਪਾਣੀ ਵੇ
piMDe uttoM pANI ve
water off a body, dear.
ਸਾਡੀ ਜਾਨ ਲਊ ਤੇਰੀ
sADI jAna laU terI
Our life will be claimed by your
ਯਾਦ ਮਰ ਜਾਣੀ ਵੇ
yAda mara jANI ve
accursed memory, dear.
ਐਨਾ ਰੁੱਖਾ ਵੇਖ ਨਾ ਤੂੰ
ainA rukkhA vekha nA tUM
Don't look at us so harshly,
ਹੁਣੇ ਮਰ ਜਾਈਏ ਨਾ
huNe mara jAIe nA
lest we die right away.
ਅੱਗ ਲੱਗੇ ਲੀੜਿਆਂ ਨੂੰ
agga lagge lI.DiAM nUM
May fire consume these garments,
ਰੂਹ ਵੀ ਸੜ ਜਾਣੀ ਵੇ
rUha vI sa.Da jANI ve
my soul will also be burnt, dear.
ਤੇਰੇ ਨਾਲ ਤੋਰੀ ਰੂਹ ਨੂੰ
tere nAla torI rUha nUM
The soul I entrusted to you,
ਕਿੱਥੇ ਛੱਡ ਆਇਆ ਵੇ
kitthe ChaDDa AiA ve
where did you abandon it, dear?
ਹੱਥ ਕਾਹਦਾ ਛੱਡ ਗਿਓਂ
hattha kAhadA ChaDDa gioM
Why did you let go of my hand?
ਸਾਹ ਵੀ ਨਾ ਆਇਆ ਵੇ
sAha vI nA AiA ve
Not even my breath came back, dear.
ਹੱਥ ਕਾਹਦਾ ਛੱਡ ਗਿਓਂ
hattha kAhadA ChaDDa gioM
Why did you let go of my hand?
ਸੂਹੇ ਸੂਹੇ ਰੰਗਾਂ ਨਾਲ
sUhe sUhe raMgAM nAla
With vibrant, crimson hues,
ਗੂੜ੍ਹਾ ਬੜਾ ਪਿਆਰ ਸੀ
gU.DhA ba.DA piAra sI
our love was profoundly deep.
ਚੜ੍ਹਦੀ ਬਹਾਰ ਜਹੇ
cha.DhadI bahAra jahe
Like the arrival of spring,
ਤੇਰੇ ਵੇ ਦੀਦਾਰ ਸੀ
tere ve dIdAra sI
was the sight of you, dear.
ਕੱਚਾ ਕੱਚਾ ਇਸ਼ਕ ਸੀ
kachchA kachchA isa਼ka sI
Our love was raw and innocent,
ਸਾਨੂੰ ਕਿੱਥੇ ਸਾਰ ਸੀ
sAnUM kitthe sAra sI
where were we to know any better?
ਰਾਵੀਆਂ 'ਚ ਡੁੱਬੇ ਖੜੇ
rAvIAM 'cha Dubbe kha.De
We stood drowned in the Ravi [river of Punjab],
ਅੱਧ ਵਿਚਕਾਰ ਸੀ
addha vichakAra sI
halfway between its banks.
ਅਸਾਂ ਮੁੜ ਚੁੰਨੀਆਂ ਨੂੰ
asAM mu.Da chuMnIAM nUM
We never again dyed our dupattas,
ਰੰਗ ਨਾ ਚੜਾਇਆ ਵੇ
raMga nA cha.DAiA ve
dear.
ਹੱਥ ਕਾਹਦਾ ਛੱਡ ਗਿਓਂ
hattha kAhadA ChaDDa gioM
Why did you let go of my hand?
ਸਾਹ ਵੀ ਨਾ ਆਇਆ ਵੇ
sAha vI nA AiA ve
Not even my breath came back, dear.
ਹੱਥ ਕਾਹਦਾ ਛੱਡ ਗਿਓਂ
hattha kAhadA ChaDDa gioM
Why did you let go of my hand?
ਜੇ ਤੂੰ ਆਪ ਕੋਲ ਹੈਨੀ
je tUM Apa kola hainI
If you yourself are not by my side,
ਹਾਸੇ ਕਿੱਥੋਂ ਹੋਣ ਵੇ
hAse kitthoM hoNa ve
where will laughter come from, dear?
ਤੇਰੇ ਹਿੱਸੇ ਖੁਸ਼ੀਆਂ ਤੇ
tere hisse khusa਼IAM te
Joys are your portion,
ਸਾਡੇ ਹਿੱਸੇ ਮੌਨ ਵੇ
sADe hisse mauna ve
and silence is mine, dear.
ਰਾਜ ਤੇਰੀ ਗੱਲ ਹੋਵੇ
rAja terI galla hove
Raj, if your name is mentioned,
ਲੱਗ ਪਵਾਂ ਜਿਉਂ ਆਉਣ ਵੇ
lagga pavAM jiuM AuNa ve
it feels as though you are coming, dear.
ਲੱਗ ਜਾਵਾਂ ਪੈਰ ਤੇਰੇ
lagga jAvAM paira tere
I would start to wash your feet
ਹੰਝੂਆਂ ਨਾ ਧੋਣ ਵੇ
haMjhUAM nA dhoNa ve
with my tears, dear.
ਤੇਰੀ ਅਲਵਿਦਾ ਸੱਦਾ
terI alavidA saddA
Your farewell call
ਮੜੀਆਂ ਤੋਂ ਆਇਆ ਵੇ
ma.DIAM toM AiA ve
came from the cremation grounds, dear.
ਹੱਥ ਕਾਹਦਾ ਛੱਡ ਗਿਓਂ
hattha kAhadA ChaDDa gioM
Why did you let go of my hand?
ਸਾਹ ਵੀ ਨਾ ਆਇਆ ਵੇ
sAha vI nA AiA ve
Not even my breath came back, dear.
ਹੱਥ ਕਾਹਦਾ ਛੱਡ ਗਿਓਂ
hattha kAhadA ChaDDa gioM
Why did you let go of my hand?
ਹੱਥ ਕਾਹਦਾ ਛੱਡ ਗਿਓਂ
hattha kAhadA ChaDDa gioM
Why did you let go of my hand?
ਸਾਹ ਵੀ ਨਾ ਆਇਆ ਵੇ
sAha vI nA AiA ve
Not even my breath came back, dear.
ਹੱਥ ਕਾਹਦਾ ਛੱਡ ਗਿਓਂ
hattha kAhadA ChaDDa gioM
Why did you let go of my hand?