Paigambar
ਨੀਵੀਂ ਪਾ ਕੇ ਰੂਹ ਵੈਰਾਗਣ ਪ੍ਰੇਮ ਦੇ ਅੱਥਰੂ ਚੋ ਰਹੀ ਹੈ
nIvIM pA ke rUha vairAgaNa prema de attharU cho rahI hai
With head bowed, the detached soul is shedding tears of divine love
ਕਿਣਮਿਣ ਕਿਣਮਿਣ ਨਾਮ ਦੀ ਵਰਖਾ ਸਭ ਸੰਗਤ ਤੇ ਹੋ ਰਹੀ ਹੈ
kiNamiNa kiNamiNa nAma dI varakhA sabha saMgata te ho rahI hai
A gentle drizzle of the [Naam: the Divine Name/Vibration] rains down upon the entire [Sangat: holy congregation]
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪਿਘਲ ਗਏ ਅੱਜ ਦਿਲ ਅਚਾਨਕ
dhaMna gurU nAnaka dhaMna gurU nAnaka pighala gae ajja dila achAnaka
Blessed is Guru Nanak, Blessed is Guru Nanak; suddenly, hearts have begun to melt today

ਇਹ ਧੁੱਪ ਦਾ ਜੰਗਲ ਦਿਲ ਛਾਂ ਲੱਭਦਾ ਹੈ
iha dhuppa dA jaMgala dila ChAM labbhadA hai
In this forest of scorching sun, the heart seeks a soothing shade
ਜਿਵੇਂ ਛੋਟਾ ਬੱਚਾ ਆਪਣੀ ਮਾਂ ਲੱਭਦਾ ਹੈ
jiveM ChoTA bachchA ApaNI mAM labbhadA hai
Just as a little child searches for its mother
ਕਿਸ ਮਕਸਦ ਲਈ ਅਸੀਂ ਸੰਸਾਰ ਤੇ ਆਏ
kisa makasada laI asIM saMsAra te Ae
For what purpose have we come into this world?
ਇੱਕ ਦਿਸ਼ਾ ਲੈਣ ਲਈ ਤੇਰੇ ਦੁਆਰ ਤੇ ਆਏ
ikka disa਼A laiNa laI tere duAra te Ae
To find a sense of direction, we have arrived at your doorstep
ਬੇਚੈਨ ਸਮੇਂ ਵਿੱਚ ਕੋਈ ਦੀਪ ਜਗਾਓ
bechaina sameM vichcha koI dIpa jagAo
In these restless times, light a lamp of wisdom
ਜ਼ਿੰਦਗੀ ਨੀਂਦਾਂ ਧੋ ਰਹੀ ਹੈ
ja਼iMdagI nIMdAM dho rahI hai
Life is washing away the slumber of ignorance
ਨੀਵੀਂ ਪਾ ਕੇ ਰੂਹ ਵੈਰਾਗਣ ਪ੍ਰੇਮ ਦੇ ਅੱਥਰੂ ਚੋ ਰਹੀ ਹੈ
nIvIM pA ke rUha vairAgaNa prema de attharU cho rahI hai
With head bowed, the detached soul is shedding tears of divine love
ਕਿਣਮਿਣ ਕਿਣਮਿਣ ਨਾਮ ਦੀ ਵਰਖਾ ਸਭ ਸੰਗਤ ਤੇ ਹੋ ਰਹੀ ਹੈ
kiNamiNa kiNamiNa nAma dI varakhA sabha saMgata te ho rahI hai
A gentle drizzle of the [Naam: the Divine Name/Vibration] rains down upon the entire [Sangat: holy congregation]
ਕਿੰਜ ਮੌਤ ਕਬੂਲੀਏ ਕਿੰਜ ਸੁਆਸ ਨੂੰ ਪੜ੍ਹੀਏ
kiMja mauta kabUlIe kiMja suAsa nUM pa.DhIe
How do we accept mortality, and how do we read the essence of each breath?
ਇਹ ਸੂਖਮ ਧਾਗਾ ਕਿਸ ਪਾਸਿਓਂ ਫੜੀਏ
iha sUkhama dhAgA kisa pAsioM pha.DIe
From which end should we hold this subtle thread of consciousness?
ਅੱਜ ਸ਼ਬਦਾਂ ਵਿੱਚੋਂ ਤੁਸੀਂ ਬੋਲ ਕੇ ਦੱਸੋ
ajja sa਼badAM vichchoM tusIM bola ke dasso
Speak to us through the [Shabad: Divine Word/Hymn] today
ਇਹ ਜੋ ਧੁਨ ਵੱਜਦੀ ਹੈ ਇਹਨੂੰ ਖੋਲ੍ਹ ਕੇ ਦੱਸੋ
iha jo dhuna vajjadI hai ihanUM kholha ke dasso
Explain to us the secret of this celestial melody that plays within
ਇਹ ਕੌਤਕ ਹੈ ਜਾਂ ਕੋਈ ਸਹਿਜ ਹਕੀਕਤ
iha kautaka hai jAM koI sahija hakIkata
Is this a divine miracle or a state of [Sehaj: effortless spiritual poise and reality]?
ਜਾਂ ਸੁਰਤ ਸ਼ਬਦ ਨੂੰ ਛੋਹ ਰਹੀ ਹੈ
jAM surata sa਼bada nUM Choha rahI hai
Or is the consciousness finally touching the Divine Word?
ਨੀਵੀਂ ਪਾ ਕੇ ਰੂਹ ਵੈਰਾਗਣ ਪ੍ਰੇਮ ਦੇ ਅੱਥਰੂ ਚੋ ਰਹੀ ਹੈ
nIvIM pA ke rUha vairAgaNa prema de attharU cho rahI hai
With head bowed, the detached soul is shedding tears of divine love
ਕਿਣਮਿਣ ਕਿਣਮਿਣ ਨਾਮ ਦੀ ਵਰਖਾ ਸਭ ਸੰਗਤ ਤੇ ਹੋ ਰਹੀ ਹੈ
kiNamiNa kiNamiNa nAma dI varakhA sabha saMgata te ho rahI hai
A gentle drizzle of the [Naam: the Divine Name/Vibration] rains down upon the entire [Sangat: holy congregation]
ਮਨ ਠਹਿਰ ਗਿਆ ਹੈ ਤਨ ਹਵਾ ਹੋ ਰਿਹਾ
mana Thahira giA hai tana havA ho rihA
The mind has come to a still, and the body feels light as the breeze
ਤੇਰਾ ਸਿਮਰਨ ਕਰਦਿਆਂ ਕੁਝ ਨਵਾਂ ਹੋ ਰਿਹਾ
terA simarana karadiAM kujha navAM ho rihA
While meditating on You, something brand new is unfolding
ਕਈ ਗੰਢਾਂ ਖੁੱਲ੍ਹੀਆਂ ਕਿੰਨੇ ਅਰਥ ਬਦਲ ਗਏ
kaI gaMDhAM khullhIAM kiMne aratha badala gae
Many spiritual knots have untied, and so many meanings have changed
ਮੇਰੇ ਵੇਂਦਿਆਂ ਵੇਂਦਿਆਂ ਮੇਰੇ ਤਰਕ ਬਦਲ ਗਏ
mere veMdiAM veMdiAM mere taraka badala gae
Right before my eyes, my worldly logics have been transformed
ਤੂੰ ਆਪ ਜਗਾਵੇਂ ਬਸ ਜਾਗਣ ਉਹੀ
tUM Apa jagAveM basa jAgaNa uhI
Only those you awaken yourself truly wake up
ਸਗਲ ਸ੍ਰਿਸ਼ਟੀ ਸੋ ਰਹੀ ਹੈ
sagala srisa਼TI so rahI hai
While the rest of the entire creation remains asleep