Peed

by Diljit Dosanjh

ਸਾਡੇ ਇਸ਼ਕ ਨੂੰ ਦਰਜਾ ਮਿਲੇ ਜਾਂ ਨਾ ਮਿਲੇ ਕੋਈ ਗ਼ਮ ਨਹੀਂ
sADe isa਼ka nUM darajA mile jAM nA mile koI ga਼ma nahIM
Whether my love attains any status or not, I have no sorrow
ਤੇਰੇ ਦਿਲ ’ਚ ਥੋੜ੍ਹੀ ਥਾਂ ਮਿਲੇ ਜਾਂ ਨਾ ਮਿਲੇ ਕੋਈ ਗ਼ਮ ਨਹੀਂ
tere dila ’cha tho.DhI thAM mile jAM nA mile koI ga਼ma nahIM
Whether I find a little space in your heart or not, I have no sorrow
ਸੁਣ ਸੋਹਣਿਆਂ ਤੇਰੀ ਯਾਦ ਨਾਲ ਵੇ ਮੈਂ ਖੇਡਦੀ ਦਿਨ ਰਾਤ ਵੇ
suNa sohaNiAM terI yAda nAla ve maiM kheDadI dina rAta ve
Listen, beautiful one, I play with your memories day and night
ਤੇਰਾ ਇਸ਼ਕ ਸਿਰ ਚੜ੍ਹ ਬੋਲਦਾ ਹੁਣ ਇਸ਼ਕ ਸਾਡੀ ਜ਼ਾਤ ਵੇ
terA isa਼ka sira cha.Dha boladA huNa isa਼ka sADI ja਼Ata ve
Your love speaks through my every action, now love is my only [Zaat: caste/identity/essence]
ਤੇਰੀ ਛੋਹ ਦੇ ਸੁਪਨੇ ਵੇਖਦਾ ਗੁਸਤਾਖ਼ ਦਿਲ ਸਾਰੀ ਰਾਤ ਵੇ
terI Choha de supane vekhadA gusatAkha਼ dila sArI rAta ve
This audacious heart dreams of your touch all through the night
ਹੰਝੂਆਂ ਦੇ ਮੋਤੀ ਕਰਕੇ
haMjhUAM de motI karake
Turning my tears into pearls
ਹੰਝੂਆਂ ਦੇ ਮੋਤੀ ਕਰਕੇ
haMjhUAM de motI karake
Turning my tears into pearls
ਵੇ ਮੈਂ ਹੌਂਕਿਆਂ ਨੂੰ ਲੋਰੀਆਂ ਸਿਖਾਈਆਂ
ve maiM hauMkiAM nUM lorIAM sikhAIAM
I have taught my sobs to become lullabies
ਤੇਰੀ ਦਿੱਤੀ ਪੀੜ ਸਾਂਭਦੀ ਵੇ ਮੈਂ ਹਾਸਿਆਂ ਨਾਲ ਕਰਦੀ ਲੜਾਈਆਂ
terI dittI pI.Da sAMbhadI ve maiM hAsiAM nAla karadI la.DAIAM
I cherish the pain you gave me, and I pick fights with laughter
ਤੇਰੀ ਦਿੱਤੀ ਪੀੜ ਸਾਂਭਦੀ
terI dittI pI.Da sAMbhadI
I cherish the pain you gave me
ਤੇਰੀ ਦਿੱਤੀ ਪੀੜ ਸਾਂਭਦੀ
terI dittI pI.Da sAMbhadI
I cherish the pain you gave me
ਹੋ ਬਾਲ਼ ਲਿਆ ਸਾਡੀ ਰੂਹ ਨੇ ਦੀਵਾ ਅੰਦਰ ਦੀ ਵੱਟੀ ਪਾ
ho bAla਼ liA sADI rUha ne dIvA aMdara dI vaTTI pA
My soul has lit a lamp, using its own essence as the wick
ਹੋ ਅਸਾਂ ਤਾਂ ਤੇਰੇ ਨਾਲ ਵਿਆਹੇ ਸਾਡੇ ਰੋਸੇ ਸਾਡੇ ਚਾਅ
ho asAM tAM tere nAla viAhe sADe rose sADe chAa
I have wedded all my resentments and my joys to you
ਅਸਾਂ ਤਾਂ ਤੇਰੇ ਪੈਰ ਦੀ ਜੁੱਤੀ ਭਾਵੇਂ ਲਾ ਸੱਜਣਾ ਭਾਵੇਂ ਪਾ
asAM tAM tere paira dI juttI bhAveM lA sajjaNA bhAveM pA
I am like the [Jutti: traditional handcrafted footwear] on your feet, wear me or discard me, [Sajjan: soulmate/beloved]
ਹੋ ਤੇਰੇ ਹੋਣਾ ਆ ਮਰ ਜਾਣਾ
ho tere hoNA A mara jANA
I must belong to you or I shall perish
ਭਾਵੇਂ ਦਿਲ ਰੱਖ ਲੈ ਭਾਵੇਂ ਸਾਹ
bhAveM dila rakkha lai bhAveM sAha
Whether you keep my heart or my very breath
ਕਦੇ ਦਿਲ ਕਰੇ ਤੇਰੇ ਹੋਣ ਨੂੰ
kade dila kare tere hoNa nUM
Sometimes my heart longs to be yours
ਮੋਢੇ ਤੇ ਸਿਰ ਧਰ ਰੋਣ ਨੂੰ
moDhe te sira dhara roNa nUM
To rest my head upon your shoulder and weep
ਬੁੱਕਲ ਤੇਰੀ ਵਿਚ ਸੌਣ ਨੂੰ
bukkala terI vicha sauNa nUM
To fall asleep within the warmth of your [Bukkal: an intimate embrace or wrap of a shawl/cloak]
ਮੱਥੇ ਤੋਂ ਨਜ਼ਰਾਂ ਲਾਉਣ ਨੂੰ
matthe toM naja਼rAM lAuNa nUM
To ward off the evil eye from your forehead
ਰਾਜ ਤੇਰੇ ਸ਼ਹਿਰ ਜੋ ਗਈ
rAja tere sa਼hira jo gaI
The path that leads to your city
ਰਾਜ ਤੇਰੇ ਸ਼ਹਿਰ ਜੋ ਗਈ
rAja tere sa਼hira jo gaI
The path that leads to your city
ਵਾ ਨੂੰ ਰੋਕ ਕੇ ਦੁਆਵਾਂ ਨੇ ਸੁਣਾਈਆਂ
vA nUM roka ke duAvAM ne suNAIAM
I stopped the wind to recite my prayers to it
ਤੇਰੀ ਦਿੱਤੀ ਪੀੜ ਸਾਂਭਦੀ ਵੇ ਮੈਂ ਹਾਸਿਆਂ ਨਾਲ ਕਰਦੀ ਲੜਾਈਆਂ
terI dittI pI.Da sAMbhadI ve maiM hAsiAM nAla karadI la.DAIAM
I cherish the pain you gave me, and I pick fights with laughter
ਤੇਰੀ ਦਿੱਤੀ ਪੀੜ ਸਾਂਭਦੀ
terI dittI pI.Da sAMbhadI
I cherish the pain you gave me
ਤੇਰੀ ਦਿੱਤੀ ਪੀੜ ਸਾਂਭਦੀ
terI dittI pI.Da sAMbhadI
I cherish the pain you gave me
ਸਾਡਾ ਹਾਲ ਪੁੱਛ ਲੈ ਆਣ ਕੇ
sADA hAla puchCha lai ANa ke
Come and ask of my well-being sometime
ਭਾਵੇਂ ਬੇਗਾਨਾ ਜਾਣ ਕੇ
bhAveM begAnA jANa ke
Even if you come considering me a stranger
ਅਸੀਂ ਆਖ਼ਰੀ ਸਾਹ ਛਾਣ ਕੇ
asIM Akha਼rI sAha ChANa ke
After filtering through my very last breath
ਮਰ ਜਾਣਾ ਦੀਦ ਮਾਣ ਕੇ
mara jANA dIda mANa ke
I will die content just having seen your face
ਮਰ ਕੇ ਵੀ ਅਸੀਂ ਸੱਜਣਾ
mara ke vI asIM sajjaNA
Even after death, my [Sajjan: soulmate/beloved]
ਮਰ ਕੇ ਵੀ ਅਸੀਂ ਸੱਜਣਾ
mara ke vI asIM sajjaNA
Even after death, my [Sajjan: soulmate/beloved]
ਤੇਰੇ ਮੁੱਖ ਤੋਂ ਨਾ ਨਜ਼ਰਾਂ ਹਟਾਈਆਂ
tere mukkha toM nA naja਼rAM haTAIAM
I will not turn my gaze away from your face
ਤੇਰੀ ਦਿੱਤੀ ਪੀੜ ਸਾਂਭਦੀ ਵੇ ਮੈਂ ਹਾਸਿਆਂ ਨਾਲ ਕਰਦੀ ਲੜਾਈਆਂ
terI dittI pI.Da sAMbhadI ve maiM hAsiAM nAla karadI la.DAIAM
I cherish the pain you gave me, and I pick fights with laughter
ਤੇਰੀ ਦਿੱਤੀ ਪੀੜ ਸਾਂਭਦੀ
terI dittI pI.Da sAMbhadI
I cherish the pain you gave me
ਤੇਰੀ ਦਿੱਤੀ ਪੀੜ ਸਾਂਭਦੀ
terI dittI pI.Da sAMbhadI
I cherish the pain you gave me

Share

More by Diljit Dosanjh

View all songs →