Sajan Tere
ਓ ਜਾਵੋ ਨੀ ਕੋਈ ਮੋੜ ਲਿਆਵੋ
o jAvo nI koI mo.Da liAvo
Oh, won't someone go and bring him back
ਨੀ ਮੇਰੇ ਨਾਲ ਗਿਆ ਅੱਜ ਲੜ ਕੇ
nI mere nAla giA ajja la.Da ke
For he has left today after a bitter spat with me
ਹੋ ਅੱਲ੍ਹਾ ਕਰੇ ਜੇ ਆ ਜਾਵੇ ਸੋਹਣਾ
ho allhA kare je A jAve sohaNA
Oh, by God’s grace, if my handsome beloved returns
ਤੇ ਮੈਂ ਜਾਨ ਕਦਮਾਂ ਵਿਚ ਧਰ ਕੇ
te maiM jAna kadamAM vicha dhara ke
I would lay my very life at his feet
ਛੱਲਾ ਬੇਰੀ ਪੂਰੇ ਵੇ ਵਤਨ ਮਾਹੀ ਦਾ ਦੂਰੇ ਵੇ
ChallA berI pUre ve vatana mAhI dA dUre ve
The [Challa: a traditional band or ring representing a lover] is by the berry tree, my beloved’s land is far away
ਜਾਣਾ ਪਹਿਲੇ ਪੂਰੇ ਵੇ ਗੱਲ ਸੁਣ ਛੱਲਿਆ ਝੋਰਾ ਵੇ ਕਾਹਦਾ ਲਾਇਆ ਝੋਰਾ
jANA pahile pUre ve galla suNa ChalliA jhorA ve kAhadA lAiA jhorA
I must reach there first; listen, [Challa], why have you left me with this deep ache?
ਓ ਛੱਲਾ ਨੌ ਨੌ ਖੇਵੇ ਛੱਲਾ ਨੌ ਨੌ ਖੇਵੇ
o ChallA nau nau kheve ChallA nau nau kheve
Oh, the [Challa] has nine boat-loads, the [Challa] has nine boat-loads
ਛੱਲਾ ਨੌ ਨੌ ਖੇਵੇ ਵੇ ਪੁੱਤਰ ਮਿੱਠੜੇ ਮੇਵੇ
ChallA nau nau kheve ve puttara miTTha.De meve
The [Challa] has nine boat-loads; sons are like sweet fruits
ਅੱਲ੍ਹਾ ਸਭ ਨੂੰ ਦੇਵੇ ਵੇ ਧੀਆਂ ਸਭ ਨੂੰ ਦੇਵੇ
allhA sabha nUM deve ve dhIAM sabha nUM deve
May God grant them to everyone, and may He grant daughters to everyone
ਵੇ ਗੱਲ ਸੁਣ ਛੱਲਿਆ ਕਾਵਾਂ ਵੇ ਮਾਵਾਂ ਠੰਡੀਆਂ ਛਾਵਾਂ
ve galla suNa ChalliA kAvAM ve mAvAM ThaMDIAM ChAvAM
Listen, [Challa], even to the crows I say; mothers are like cool, comforting shadows
ਓ ਛੱਲਾ ਕਾਲੀਆਂ ਮਿਰਚਾਂ ਓ ਛੱਲਾ ਕਾਲੀਆਂ ਮਿਰਚਾਂ
o ChallA kAlIAM mirachAM o ChallA kAlIAM mirachAM
Oh, the [Challa] is like black peppercorns, oh the [Challa] is like black peppercorns
ਛੱਲਾ ਕਾਲੀਆਂ ਹੋ ਮਿਰਚਾਂ ਛੱਲਾ ਕਾਲੀਆਂ ਲੈ ਮਿਰਚਾਂ
ChallA kAlIAM ho mirachAM ChallA kAlIAM lai mirachAM
The [Challa] is like black peppercorns, take these black peppercorns
ਛੱਲਾ ਕਾਲੀਆਂ ਮਿਰਚਾਂ ਵੇ ਮੋਹਰਾ ਪੀ ਕੇ ਮਰਸਾਂ
ChallA kAlIAM mirachAM ve moharA pI ke marasAM
The [Challa] is like black peppercorns; I shall drink poison and die
ਵੇ ਸਿਰ ਤੇਰੇ ਚੜ੍ਹਸਾਂ ਵੇ ਗੱਲ ਸੁਣ ਛੱਲਿਆ ਢੋਲਾ ਵੇ ਸਾੜ ਕੇ ਕੀਤਾਈ ਕੋਲਾ
ve sira tere cha.DhasAM ve galla suNa ChalliA DholA ve sA.Da ke kItAI kolA
And my ghost shall haunt you; listen [Challa] my [Dhola: a poetic term for a beloved suitor], you’ve burnt me to ashes like coal
ਛੱਲਾ ਖੂਹ ਤੇ ਧਰੀਏ ਛੱਲਾ ਖੂਹ ਤੇ ਧਰੀਏ
ChallA khUha te dharIe ChallA khUha te dharIe
Place the [Challa] upon the well, place the [Challa] upon the well
ਛੱਲਾ ਖੂਹ ਤੇ ਧਰੀਏ ਵੇ ਗੱਲਾਂ ਮੂੰਹ ਤੇ ਕਰੀਏ
ChallA khUha te dharIe ve gallAM mUMha te karIe
Place the [Challa] upon the well; let us speak the truth to each other's faces
ਵੇ ਸੱਚੇ ਰੱਬ ਤੋਂ ਡਰੀਏ ਵੇ ਗੱਲ ਸੁਣ ਛੱਲਿਆ ਭੋਲਾ ਵੇ ਰੱਬ ਤੋਂ ਕਾਹਦਾ ਈ ਓਹਲਾ
ve sachche rabba toM DarIe ve galla suNa ChalliA bholA ve rabba toM kAhadA I ohalA
And let us fear the True Lord; listen [Challa], you innocent soul, why try to hide anything from God?
ਓ ਛੱਲਾ ਮੁੜ ਕੇ ਨੀ ਆਇਆ ਓ ਛੱਲਾ ਮੁੜ ਕੇ ਨੀ ਆਇਆ
o ChallA mu.Da ke nI AiA o ChallA mu.Da ke nI AiA
Oh, the [Challa] never returned, oh the [Challa] never returned
ਛੱਲਾ ਮੁੜ ਕੇ ਨੀ ਆਇਆ ਛੱਲਾ ਮੁੜ ਕੇ ਨੀ ਆਇਆ
ChallA mu.Da ke nI AiA ChallA mu.Da ke nI AiA
The [Challa] never returned, the [Challa] never returned
ਛੱਲਾ ਮੁੜ ਕੇ ਨੀ ਆਇਆ ਵੇ ਮੱਲਿਆ ਦੇਸ਼ ਪਰਾਇਆ
ChallA mu.Da ke nI AiA ve malliA desa਼ parAiA
The [Challa] never returned; he has settled in a foreign land
ਵੇ ਰੋਣਾ ਉਮਰਾਂ ਦਾ ਪਾਇਆ ਵੇ ਗੱਲ ਸੁਣ ਛੱਲਿਆ ਢੋਲਾ ਵੇ ਸਾੜ ਕੇ ਕੀਤਾਈ ਕੋਲਾ
ve roNA umarAM dA pAiA ve galla suNa ChalliA DholA ve sA.Da ke kItAI kolA
Leaving me with a lifetime of weeping; listen [Challa] my [Dhola], you’ve burnt me to ashes like coal
ਓ ਛੱਲਾ ਗਲ ਦੀ ਗਾਨੀ ਛੱਲਾ ਗਲ ਦੀ ਗਾਨੀ
o ChallA gala dI gAnI ChallA gala dI gAnI
Oh, the [Challa] is a necklace around the neck, the [Challa] is a necklace
ਛੱਲਾ ਗਲ ਦੀ ਗਾਨੀ ਵੇ ਤੁਰ ਗਏ ਦਿਲਾਂ ਦੇ ਜਾਨੀ
ChallA gala dI gAnI ve tura gae dilAM de jAnI
The [Challa] is a necklace; the life of my heart has departed
ਮੇਰੀ ਘਣੀ ਕਹਾਣੀ ਵੇ ਆ ਕੇ ਸੁਣ ਜਾ ਜ਼ੁਬਾਨੀ
merI ghaNI kahANI ve A ke suNa jA ja਼ubAnI
My story is dense and tragic; come and hear it from my own lips
ਵੇ ਗੱਲ ਸੁਣ ਛੱਲਿਆ ਓ ਮੇਰੀ ਵੇ ਗੱਲ ਤੇਰੀ ਮੇਰੀ
ve galla suNa ChalliA o merI ve galla terI merI
Listen, [Challa], to my story; oh, the story of you and I
ਓ ਛੱਲਾ ਪਾਇਆ ਈ ਗਹਿਣੇ ਗਹਿਣੇ
o ChallA pAiA I gahiNe gahiNe
Oh, the [Challa] has been pawned like jewelry
ਓ ਛੱਲਾ ਪਾਇਆ ਈ ਗਹਿਣੇ ਛੱਲਾ ਪਾਇਆ ਈ ਉਹ ਗਹਿਣੇ
o ChallA pAiA I gahiNe ChallA pAiA I uha gahiNe
Oh, the [Challa] has been pawned, the [Challa] has been pawned as jewelry
ਛੱਲਾ ਪਾਇਆ ਈ ਉਹ ਗਹਿਣੇ ਛੱਲਾ ਪਾਇਆ ਈ ਗਹਿਣੇ
ChallA pAiA I uha gahiNe ChallA pAiA I gahiNe
The [Challa] has been pawned as jewelry, the [Challa] has been pawned
ਵੇ ਸੱਜਣ ਬੇਲੀ ਨੀ ਰਹਿਣੇ ਵੇ ਸਿਰ ਤੇ ਮਾਪੇ ਨੀ ਰਹਿਣੇ
ve sajjaNa belI nI rahiNe ve sira te mApe nI rahiNe
[Sajjan: beloved soulmates] and [Yaar: loyal friends] won't stay forever, nor will parents remain over our heads
ਵੇ ਦੁੱਖ ਜਿੰਦੜੀ ਨੇ ਸਹਿਣੇ ਵੇ ਗੱਲ ਸੁਣ ਛੱਲਿਆ ਢੋਲਾ ਵੇ ਕਾਹਦਾ ਪਾਉਣਾ ਈ ਰੌਲਾ
ve dukkha jiMda.DI ne sahiNe ve galla suNa ChalliA DholA ve kAhadA pAuNA I raulA
This soul will have to endure all the sorrows; listen [Challa] my [Dhola], why make such a fuss?