Hallat

by Gippy Grewalft Bhinda Aujla

ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ
kade utte kade thalle kade pUrI balle balle
Sometimes on top, sometimes down below, sometimes it's a full-blown celebration [Balle Balle: an exclamation of ultimate joy and triumph]
ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ
kade utte kade thalle kade pUrI balle balle
Sometimes on top, sometimes down below, sometimes it's a full-blown celebration
ਹਾਏ ਕਦੇ ਤਾਂ ਸਾਂਭੇ ਸਾਂਭ ਜਾਂਦੇ ਨੋਟ ਨਾ
hAe kade tAM sAMbhe sAMbha jAMde noTa nA
Oh, there are times when one can’t even manage all the cash
ਕਦੇ ਤਾਂ ਸਾਂਭੇ ਸਾਂਭ ਜਾਂਦੇ ਨੋਟ ਨਾ
kade tAM sAMbhe sAMbha jAMde noTa nA
There are times when one can’t even manage all the cash
ਕਦੇ ਕੱਖੋਂ ਹੌਲੇ ਨਾ ਕਮਾਈਆਂ ਰਹਿੰਦੀਆਂ
kade kakkhoM haule nA kamAIAM rahiMdIAM
Other times, one's earnings feel lighter than a blade of straw
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nahIM hAlAta rahiMde mA.De baMde de
A man’s circumstances don't remain wretched forever
ਸਦਾ ਨਹੀਂਓਂ ਬੰਦੇ ਦੀਆਂ ਚੜ੍ਹਾਈਆਂ ਰਹਿੰਦੀਆਂ
sadA nahIMoM baMde dIAM cha.DhAIAM rahiMdIAM
Nor does a man’s peak of glory last for eternity

ਹਾਏ ਵੱਟਾਂ ਉੱਤੇ ਹੁੰਦੇ ਸੀ ਜੋ ਘਾਹ ਖੋਦਦੇ
hAe vaTTAM utte huMde sI jo ghAha khodade
Oh, those who used to clear weeds from the field-dividers
ਪਹੁੰਚ ਗਏ ਵਲੈਤ ਅੱਜ ਗੱਲਾਂ ਹੋਰ ਨੇ
pahuMcha gae valaita ajja gallAM hora ne
Have reached [Vilayat: a term for foreign lands, typically the UK/West] today, things have changed
ਪਿੰਡ ਦੇ ਵਿਚਾਲੇ ਛੱਤ ਲਈਆਂ ਕੋਠੀਆਂ
piMDa de vichAle Chatta laIAM koThIAM
They have built mansions right in the heart of the village
ਕੱਚੀਆਂ ਤੰਗਲੀਆਂ ਤੋਂ ਕੱਢੇ ਮੋਰ ਨੇ
kachchIAM taMgalIAM toM kaDDhe mora ne
Carving intricate peacocks out of what were once crude wooden pitchforks
ਹਾਏ ਕਿਸੇ ਨੂੰ ਦੋ ਵੇਲੇ ਦੀ ਨਾ ਰੋਟੀ ਜੁੜਦੀ
hAe kise nUM do vele dI nA roTI ju.DadI
Oh, some can't even manage two square meals a day
ਕਿਸੇ ਨੂੰ ਦੋ ਵੇਲੇ ਦੀ ਨਾ ਰੋਟੀ ਜੁੜਦੀ
kise nUM do vele dI nA roTI ju.DadI
Some can't even manage two square meals a day
ਕਈਆਂ ਮੂਹਰੇ ਮੱਖਣ ਮਲਾਈਆਂ ਰਹਿੰਦੀਆਂ
kaIAM mUhare makkhaNa malAIAM rahiMdIAM
While others always have butter and cream spread before them
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nahIM hAlAta rahiMde mA.De baMde de
A man’s circumstances don't remain wretched forever
ਸਦਾ ਨਹੀਂਓਂ ਬੰਦੇ ਦੀਆਂ ਚੜ੍ਹਾਈਆਂ ਰਹਿੰਦੀਆਂ
sadA nahIMoM baMde dIAM cha.DhAIAM rahiMdIAM
Nor does a man’s peak of glory last for eternity
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nahIM hAlAta rahiMde mA.De baMde de
A man’s circumstances don't remain wretched forever
ਸਦਾ ਨਹੀਂਓਂ ਬੰਦੇ ਦੀਆਂ ਚੜ੍ਹਾਈਆਂ ਰਹਿੰਦੀਆਂ
sadA nahIMoM baMde dIAM cha.DhAIAM rahiMdIAM
Nor does a man’s peak of glory last for eternity
ਉਹ ਜਿਹੜਾ ਬੈਠਾ ਦੇਖੋ ਵ੍ਹੀਲ ਚੇਅਰ 'ਤੇ
uha jiha.DA baiThA dekho vhIla cheara 'te
Look at that man sitting there in the wheelchair
ਕਦੇ ਹੋਣਾ ਬਾਬਾ ਕਬੱਡੀ-ਬਾਡੀ ਖੇਡਦਾ
kade hoNA bAbA kabaDDI-bADI kheDadA
He must have once been a titan playing [Kabaddi: a traditional South Asian contact sport]
ਅੱਖਾਂ ਵਿਚ ਜਿਹਦੇ ਅੱਜ ਹੈਣੀ ਜੋਤ ਬਈ
akkhAM vicha jihade ajja haiNI jota baI
The one who has no light left in his eyes today
ਫਿਰਦਾ ਸੀ ਮੇਲਿਆਂ 'ਚ ਕਦੇ ਮੇਲਦਾ
phiradA sI meliAM 'cha kade meladA
Must have once roamed the fairs with a majestic swagger
ਹਾਏ ਹੋਣਾ ਨਹੀਂ ਜਵਾਨੀ ਵਿਚ ਤਾਅ ਚੜ੍ਹਿਆ
hAe hoNA nahIM javAnI vicha tAa cha.DhiA
Oh, he must have been full of fiery pride in his youth
ਹੁਣਾ ਨਹੀਂ ਜਵਾਨੀ ਵਿਚ ਤਾਅ ਚੜ੍ਹਿਆ
huNA nahIM javAnI vicha tAa cha.DhiA
He must have been full of fiery pride in his youth
ਉਹ ਅੱਜ ਜਿਹਦੇ ਬੋਝੇ 'ਚ ਦਵਾਈਆਂ ਰਹਿੰਦੀਆਂ
uha ajja jihade bojhe 'cha davAIAM rahiMdIAM
The one whose pockets are now filled only with medicines
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nahIM hAlAta rahiMde mA.De baMde de
A man’s circumstances don't remain wretched forever
ਸਦਾ ਨਹੀਂਓਂ ਬੰਦੇ ਦੀਆਂ ਚੜ੍ਹਾਈਆਂ ਰਹਿੰਦੀਆਂ
sadA nahIMoM baMde dIAM cha.DhAIAM rahiMdIAM
Nor does a man’s peak of glory last for eternity
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nahIM hAlAta rahiMde mA.De baMde de
A man’s circumstances don't remain wretched forever
ਸਦਾ ਨਹੀਂਓਂ ਬੰਦੇ ਦੀਆਂ ਚੜ੍ਹਾਈਆਂ ਰਹਿੰਦੀਆਂ
sadA nahIMoM baMde dIAM cha.DhAIAM rahiMdIAM
Nor does a man’s peak of glory last for eternity
ਹਾਏ ਮੰਗੀ ਨਹੀਂ ਦੁਆਨੀ ਸੀ ਜੋ ਜਿੰਦਾ ਮਾਨ ਨੂੰ
hAe maMgI nahIM duAnI sI jo jiMdA mAna nUM
Oh, the one who didn't even have a penny to his name, Jinda Maan
ਅੱਜ ਸੇਕ ਦੌਲਤਾਂ 'ਚ ਮੌਜਾਂ ਮਾਣਦਾ
ajja seka daulatAM 'cha maujAM mANadA
Now basks in the warmth of wealth and enjoys every luxury
ਨੀਲੀ ਛੱਤ ਵਾਲੇ ਦੀਆਂ ਖੇਡਾਂ ਸਾਰੀਆਂ
nIlI Chatta vAle dIAM kheDAM sArIAM
These are all the plays of the One under the blue roof [God]
ਕੌਣ ਜਗਦੇਵ ਨੂੰ ਸੀ ਹੁੰਦਾ ਜਾਣਦਾ
kauNa jagadeva nUM sI huMdA jANadA
Who used to even know the name of Jagdev? [Self-reference to the song's lyricist Jagdev Maan]
ਹਾਏ ਲੰਘਦੇ ਸੀ ਯਾਰ ਜਿਹੜੇ ਪਾਸਾ ਵੱਟ ਕੇ
hAe laMghade sI yAra jiha.De pAsA vaTTa ke
Oh, the friends who used to walk past and ignore me
ਲੰਘਦੇ ਸੀ ਯਾਰ ਜਿਹੜੇ ਪਾਸਾ ਵੱਟ ਕੇ
laMghade sI yAra jiha.De pAsA vaTTa ke
The [Yaar: close friends/brothers] who used to turn their faces away and pass by
ਹੁਣ ਘਰੇ ਮਹਿਫ਼ਲਾਂ ਸਜਾਈਆਂ ਰਹਿੰਦੀਆਂ
huNa ghare mahipha਼lAM sajAIAM rahiMdIAM
Now keep the festive gatherings flowing at my home
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nahIM hAlAta rahiMde mA.De baMde de
A man’s circumstances don't remain wretched forever
ਸਦਾ ਨਹੀਂਓਂ ਬੰਦੇ ਦੀਆਂ ਚੜ੍ਹਾਈਆਂ ਰਹਿੰਦੀਆਂ
sadA nahIMoM baMde dIAM cha.DhAIAM rahiMdIAM
Nor does a man’s peak of glory last for eternity
ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ
sadA nahIM hAlAta rahiMde mA.De baMde de
A man’s circumstances don't remain wretched forever
ਸਦਾ ਨਹੀਂਓਂ ਬੰਦੇ ਦੀਆਂ ਚੜ੍ਹਾਈਆਂ ਰਹਿੰਦੀਆਂ
sadA nahIMoM baMde dIAM cha.DhAIAM rahiMdIAM
Nor does a man’s peak of glory last for eternity

Share

More by Gippy Grewal

View all songs →