Sirhind

by Gippy Grewalft JP47, Mad Mix

ਖੰਡੇ ਬਰਛੇ ਤੇ ਢਾਲ ਨੇਜ਼ੇ ਨਾਲੇ ਸਾਜ਼ਾਂ ਵਾਲੇ ਦੇ
khaMDe baraChe te DhAla neja਼e nAle sAja਼AM vAle de
With double-edged swords, spears, shields, and the rhythm of sacred instruments
ਜ਼ੁਲਮਾਂ ਦੇ ਵੈਰੀ ਅਸੀਂ ਲਾਲ ਬਾਜ਼ਾਂ ਵਾਲੇ ਦੇ
ja਼ulamAM de vairI asIM lAla bAja਼AM vAle de
We are the enemies of tyranny, sons of the Lord of the White Falcon [Guru Gobind Singh Ji]
ਲਾਡਲੀਆਂ ਫ਼ੌਜਾਂ ਉਹਦੀ ਧੋਖਾ ਨਾ ਤੂੰ ਖਾਈਂ ਵੇ
lADalIAM pha਼aujAM uhadI dhokhA nA tUM khAIM ve
We are His beloved armies, do not be deceived by our grace
ਸਰਹੰਦ ਨੂੰ ਜੇ ਚੱਲਿਆਂ ਏ...
sarahaMda nUM je challiAM e...
If you are headed toward Sirhind...
ਸਰਹੰਦ ਨੂੰ ਜੇ ਚੱਲਿਆਂ ਏ ਤੂੰ ਵੇਖ ਕੇ ਤਾਂ ਆਈਂ ਵੇ
sarahaMda nUM je challiAM e tUM vekha ke tAM AIM ve
If you are headed toward Sirhind, go and witness it with your own eyes
ਖੜ੍ਹ ਗਏ ਸੀ ਲਾਲ ਨੀਹਾਂ ਵਿਚ ਚਾਈਂ ਚਾਈਂ ਵੇ
kha.Dha gae sI lAla nIhAM vicha chAIM chAIM ve
How the young princes stood within the brick walls with joyful hearts

ਲੈ ਕੇ ਦਸਮ ਪਿਤਾ ਦਾ ਥਾਪੜਾ ਤੇ ਚਿੜੀਆਂ ਬਣ ਗਈਆਂ ਬਾਜ਼
lai ke dasama pitA dA thApa.DA te chi.DIAM baNa gaIAM bAja਼
Blessed by the touch of the Tenth Father [Guru Gobind Singh Ji], sparrows transformed into hawks
ਸਵਾ ਲੱਖ ਨਾਲ ਇੱਕ-ਇੱਕ ਲੜ ਗਿਆ ਕਿਉਂ ਨਾ ਖ਼ਾਲਸਾ ਕਰਦਾ ਰਾਜ
savA lakkha nAla ikka-ikka la.Da giA kiuM nA kha਼AlasA karadA rAja
When one fought against hundreds of thousands, why shouldn't the [Khalsa: the collective body of initiated Sikhs] rule?
ਫ਼ਤਿਹ ਸਿੰਘ ਦੀ ਫ਼ਤਿਹ ਸੁਣ ਕੇ ਸੀ ਇੱਟਾਂ ਕੰਬ ਕੰਬ ਉੱਠੀਆਂ
pha਼tiha siMgha dI pha਼tiha suNa ke sI iTTAM kaMba kaMba uTThIAM
Hearing the victory cry of Fateh Singh, the very bricks began to tremble
ਬਾਬਾ ਜ਼ੋਰਾਵਰ ਦੇ ਨੂਰ ਨੇ ਹਕੂਮਤਾਂ ਭੁੰਜੇ ਸੁੱਟੀਆਂ
bAbA ja਼orAvara de nUra ne hakUmatAM bhuMje suTTIAM
The divine radiance of Baba Zorawar Singh brought empires to their knees
ਹਾਏ ਦਾਦੀ ਪੋਤਿਆਂ ਦਾ ਇੱਕ ਵਾਰੀ ਮੇਲ ਤਾਂ ਕਰਾਈਂ ਵੇ
hAe dAdI potiAM dA ikka vArI mela tAM karAIM ve
O, let the grandmother and her grandsons meet just one more time
ਸਰਹੰਦ ਨੂੰ ਜੇ ਚੱਲਿਆਂ ਏ ਤੂੰ ਵੇਖ ਕੇ ਤਾਂ ਆਈਂ ਵੇ
sarahaMda nUM je challiAM e tUM vekha ke tAM AIM ve
If you are headed toward Sirhind, go and witness it with your own eyes
ਖੜ੍ਹ ਗਏ ਸੀ ਲਾਲ ਨੀਹਾਂ ਵਿਚ ਚਾਈਂ ਚਾਈਂ ਵੇ
kha.Dha gae sI lAla nIhAM vicha chAIM chAIM ve
How the young princes stood within the brick walls with joyful hearts
ਸਰਹੰਦ ਨੂੰ ਜੇ ਚੱਲਿਆਂ ਏ ਤੂੰ ਵੇਖ ਕੇ ਤਾਂ ਆਈਂ ਵੇ
sarahaMda nUM je challiAM e tUM vekha ke tAM AIM ve
If you are headed toward Sirhind, go and witness it with your own eyes
ਖੜ੍ਹ ਗਏ ਸੀ ਲਾਲ ਨੀਹਾਂ ਵਿਚ ਚਾਈਂ ਚਾਈਂ ਵੇ
kha.Dha gae sI lAla nIhAM vicha chAIM chAIM ve
How the young princes stood within the brick walls with joyful hearts
ਮੌਤ ਆਈ ਸੀ ਚੀਰਦੀ ਵਜ਼ੀਰ ਖ਼ਾਂ ਵਜ਼ੀਰ ਦੀ
mauta AI sI chIradI vaja਼Ira kha਼AM vaja਼Ira dI
Death came tearing through for Wazir Khan [The Mughal Governor of Sirhind]
ਅਜੀਤ ਸਿੰਘ ਦੀ ਛਾਤੀ ਅੱਗੇ ਗੱਲ ਕਰਾਂ ਕੀ ਤੀਰ ਦੀ
ajIta siMgha dI ChAtI agge galla karAM kI tIra dI
In front of Ajit Singh’s chest, what power did a mere arrow hold?
ਸੀ ਸਜਾ ਕੇ ਸਿਰ 'ਤੇ ਕਲਗੀ ਦਸ਼ਮੇਸ਼ ਪਿਤਾ ਨੇ ਤੋਰੇ
sI sajA ke sira 'te kalagI dasa਼mesa਼ pitA ne tore
Adorning their heads with royal plumes, the Tenth Father bid them farewell
ਜੁਝਾਰ ਸਿੰਘ ਜਦ ਗੱਜਿਆ ਨਾ ਖੜ੍ਹਿਆ ਕੋਈ ਵੀ ਮੂਹਰੇ
jujhAra siMgha jada gajjiA nA kha.DhiA koI vI mUhare
When Jujhar Singh let out his roar, no one could stand before him
ਜਾ ਕੇ ਇੱਕ ਵਾਰੀ ਭੋਰਾ ਸਾਹਿਬ ਸੀਸ ਤਾਂ ਝੁਕਾਈਂ ਵੇ
jA ke ikka vArI bhorA sAhiba sIsa tAM jhukAIM ve
Go just once to the [Bhora Sahib: the underground meditation chamber/shrine] and bow your head
ਸਰਹੰਦ ਨੂੰ ਜੇ ਚੱਲਿਆਂ ਏ ਤੂੰ ਵੇਖ ਕੇ ਤਾਂ ਆਈਂ ਵੇ
sarahaMda nUM je challiAM e tUM vekha ke tAM AIM ve
If you are headed toward Sirhind, go and witness it with your own eyes
ਖੜ੍ਹ ਗਏ ਸੀ ਲਾਲ ਨੀਹਾਂ ਵਿਚ ਚਾਈਂ ਚਾਈਂ ਵੇ
kha.Dha gae sI lAla nIhAM vicha chAIM chAIM ve
How the young princes stood within the brick walls with joyful hearts
ਸਰਹੰਦ ਨੂੰ ਜੇ ਚੱਲਿਆਂ ਏ ਤੂੰ ਵੇਖ ਕੇ ਤਾਂ ਆਈਂ ਵੇ
sarahaMda nUM je challiAM e tUM vekha ke tAM AIM ve
If you are headed toward Sirhind, go and witness it with your own eyes
ਖੜ੍ਹ ਗਏ ਸੀ ਲਾਲ ਨੀਹਾਂ ਵਿਚ ਚਾਈਂ ਚਾਈਂ ਵੇ
kha.Dha gae sI lAla nIhAM vicha chAIM chAIM ve
How the young princes stood within the brick walls with joyful hearts
ਸਿੰਘ ਸੂਰਮੇ ਸਾਰੇ ਰਹਿੰਦੇ ਚੜ੍ਹਦੀ ਕਲਾ
siMgha sUrame sAre rahiMde cha.DhadI kalA
All the brave Singhs [Sikh warriors] remain in [Chardikala: eternal optimism and high spirits]
ਸ਼ੇਰਾਂ ਵਾਂਗੂੰ ਗੱਜਦੇ ਰਹਿੰਦੇ ਚੜ੍ਹਦੀ ਕਲਾ
sa਼erAM vAMgUM gajjade rahiMde cha.DhadI kalA
Roaring like lions, they remain in [Chardikala: state of ascending glory]
ਉੱਚੇ ਝੂਲਦੇ ਨਿਸ਼ਾਨ ਰਹਿੰਦੇ ਚੜ੍ਹਦੀ ਕਲਾ
uchche jhUlade nisa਼Ana rahiMde cha.DhadI kalA
High fly the [Nishan Sahib: the sacred Sikh triangular flag], remaining in [Chardikala]
ਵੇਖ ਲੱਗਦੇ ਜੈਕਾਰੇ ਰਹਿੰਦੇ ਚੜ੍ਹਦੀ ਕਲਾ
vekha laggade jaikAre rahiMde cha.DhadI kalA
Witness the victory shouts echoing, they remain in [Chardikala]
ਲੱਗਦੇ ਜੈਕਾਰੇ
laggade jaikAre
The victory shouts echo
ਬੋਲੇ ਸੋ ਨਿਹਾਲ
bole so nihAla
[Bole So Nihal: Whoever utters the phrase shall be fulfilled]
ਸਤਿ ਸ੍ਰੀ ਅਕਾਲ
sati srI akAla
[Sat Sri Akal: God is the Timeless Truth]

Share

More by Gippy Grewal

View all songs →