Churai Janda Eh (From "High End Yaariyaan")

by Gold Boyft Jassie Gill

ਮੇਰੇ ਦਿਲ ਨੂੰ ਹੋਣ ਲੱਗਿਆ ਏ ਕੀ ਨਹੀਂ ਪਤਾ
mere dila nUM hoNa laggiA e kI nahIM patA
I don't know what is starting to happen to my heart
ਸਭ ਬਦਲਿਆ ਬਦਲਿਆ ਲੱਗਦਾ ਏ ਕਿਉਂ ਨਹੀਂ ਪਤਾ
sabha badaliA badaliA laggadA e kiuM nahIM patA
I don't know why everything has started to feel so changed

ਉੱਠਦੇ ਬਹਿੰਦੇ ਜਾਗਦੇ ਸੌਂਦੇ ਕੋਈ ਖ਼ਾਬਾਂ ਵਾਲਾ ਮਹਿਲ ਬਣਾਈ ਜਾਂਦਾ ਏ
uTThade bahiMde jAgade sauMde koI kha਼AbAM vAlA mahila baNAI jAMdA e
Whether rising, sitting, waking, or sleeping, someone keeps building a palace of dreams
ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ
koI vAra vAra akkhAM agge AI jAMdA e
Someone keeps appearing before my eyes time and again
ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ
koI mere koloM mainUM hI churAI jAMdA e
Someone keeps stealing me away from my very self

ਤੂੰ ਦੂਰ ਹੋ ਕੇ ਵੀ ਦੂਰ ਨਹੀਂ
tUM dUra ho ke vI dUra nahIM
Even being far away, you aren't truly distant
ਤੂੰ ਨਾਲ ਹੋ ਕੇ ਵੀ ਨਾਲ ਨਹੀਂ
tUM nAla ho ke vI nAla nahIM
Even being close, you aren't quite here
ਜੋ ਪਹਿਲਾਂ ਰਹਿੰਦਾ ਸੀ ਹਾਲ ਮੇਰਾ
jo pahilAM rahiMdA sI hAla merA
The state of mind I used to be in
ਅੱਜ ਕੱਲ੍ਹ ਉਹ ਮੇਰਾ ਹਾਲ ਨਹੀਂ
ajja kallha uha merA hAla nahIM
Is no longer my state of being these days
ਹੰਝੂ ਭੁੱਲ ਗਏ ਅੱਖਾਂ ਹੋਈਆਂ ਬੇਪਰਵਾਹ
haMjhU bhulla gae akkhAM hoIAM beparavAha
Tears are forgotten, and my eyes have become [Bepurwah: carefree and blissfully indifferent]
ਕੋਈ ਬੁੱਲ੍ਹਾਂ ਉਤੇ ਹਾਸੇ ਜਿਹੇ ਲਿਆਈ ਜਾਂਦਾ ਏ
koI bullhAM ute hAse jihe liAI jAMdA e
Someone keeps bringing a soft smile to my lips
ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ
koI vAra vAra akkhAM agge AI jAMdA e
Someone keeps appearing before my eyes time and again
ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ
koI mere koloM mainUM hI churAI jAMdA e
Someone keeps stealing me away from my very self
ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਏ
koI vAra vAra akkhAM agge AI jAMdA e
Someone keeps appearing before my eyes time and again
ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਏ
koI mere koloM mainUM hI churAI jAMdA e
Someone keeps stealing me away from my very self

Share

More by Gold Boy

View all songs →