2 Goliya

by Gur Sidhuft Kaptaan, Abbu

ਕੱਢਦੀ ਆਂ ਸਰੀਏ ਮੈਂ ਧੌਣ ਦੇ
kaDDhadI AM sarIe maiM dhauNa de
I pull the iron rods out of arrogant necks
ਸਸਤਾ ਨਹੀਂ ਸੌਦਾ ਅੱਖ ਜਿਹੀ ਲੜਾਉਣ ਦਾ
sasatA nahIM saudA akkha jihI la.DAuNa dA
Locking eyes with me is no cheap bargain
ਜਿਹੜੀ ਵੇ ਤੂੰ ਉੱਤਲੀ ਹਵਾ 'ਚ ਫਿਰਦੈਂ
jiha.DI ve tUM uttalI havA 'cha phiradaiM
This high horse you’re riding on lately
ਆਉਂਦਾ ਤੋੜ-ਜੋੜ ਮੈਨੂੰ ਥੱਲੇ ਲਾਉਣ ਦਾ
AuMdA to.Da-jo.Da mainUM thalle lAuNa dA
I know exactly how to break it and bring you down
ਇੱਕੋ ਹੀ ਬਲਿੰਕ ਤੇਰੇ ਲਈ ਬਹੁਤ ਵੇ
ikko hI baliMka tere laI bahuta ve
A single blink is more than enough for you
ਮੈਂ ਰਗੜੀਆਂ ਟੋਲੀਆਂ ਤੇ ਟੋਲੀਆਂ
maiM raga.DIAM TolIAM te TolIAM
I have ground down entire crowds and groups
ਤੇਰੇ ਜਿਹੇ ਤੇਰੇ ਜਿਹੇ
tere jihe tere jihe
Men like you, men like you
ਤੇਰੇ ਜਿਹੇ ਤੇਰੇ ਜਿਹੇ ਭੁੰਨ ਦਿੰਨੀ ਆਂ
tere jihe tere jihe bhuMna diMnI AM
I roast men like you to a crisp
ਮਾਰ ਕੇ ਅੱਖਾਂ 'ਚੋਂ ਜੱਟਾ ਦੋ ਗੋਲੀਆਂ
mAra ke akkhAM 'choM jaTTA do golIAM
By firing two bullets from my eyes, [Jatta: Vocative for a Jatt, a member of the agricultural community known for pride]
ਤੇਰੇ ਜਿਹੇ ਤੇਰੇ ਜਿਹੇ ਭੁੰਨ ਦਿੰਨੀ ਆਂ
tere jihe tere jihe bhuMna diMnI AM
I roast men like you to a crisp
ਮਾਰ ਕੇ ਅੱਖਾਂ 'ਚੋਂ ਜੱਟਾ ਦੋ ਗੋਲੀਆਂ
mAra ke akkhAM 'choM jaTTA do golIAM
By firing two bullets from my eyes, [Jatta]
ਹੋ ਲੱਗਦਾ ਬੰਦ ਅੱਧਾ ਸ਼ੀਸ਼ਾ ਖੁੱਲ੍ਹਾ ਕਾਰ ਦਾ
ho laggadA baMda addhA sa਼Isa਼A khullhA kAra dA
One window is closed, one half-open in the car
ਹੱਥਾਂ ਵਿਚ ਬੀਅਰਾਂ ਦਿਨ ਵੀਰਵਾਰ ਦਾ
hatthAM vicha bIarAM dina vIravAra dA
Beers in hand, even though it's a Thursday
ਜ਼ਿੰਦਗੀ ਆ ਟੌਪ ਗੇਅਰ ਵਿਚ ਗੋਰੀਏ
ja਼iMdagI A Taupa geara vicha gorIe
Life is cruising in top gear, [Goriye: term for a fair-skinned beautiful woman]
ਤੇ ਪਹਿਲੇ ਦੂਜੇ ਗੇਅਰ 'ਚ ਆ ਗੇੜੀ ਮਾਰਦਾ
te pahile dUje geara 'cha A ge.DI mAradA
While the car roams the streets in first and second gear
ਮਿੱਤਰਾਂ ਨਾਲ ਕੌਫੀ ਉੱਤੇ
mittarAM nAla kauphI utte
On a coffee date with [Mitran: yours truly/this friend]
ਨੀ ਮਿੱਤਰਾਂ ਨਾਲ ਕੌਫੀ ਉੱਤੇ ਜਾ ਕੇ ਦੇਖਣਾ
nI mittarAM nAla kauphI utte jA ke dekhaNA
Yes, come see for yourself on a coffee date with [Mitran]
ਕਹਿੰਦੀਆਂ ਨੇ ਕਈ ਮਿਸ਼ਰੀ ਤੋਂ ਮਿੱਠੀਆਂ
kahiMdIAM ne kaI misa਼rI toM miTThIAM
Many girls sweeter than sugar candy say
ਤੇਰੇ ਜਿਹੀ ਤੇਰੇ ਜਿਹੀ
tere jihI tere jihI
Women like you, women like you
ਨੀ ਤੇਰੇ ਜਿਹੀ ਤੇਰੇ ਜਿਹੀ ਪੱਟ ਲੈਂਦੇ ਆਂ
nI tere jihI tere jihI paTTa laiMde AM
Yes, we charm women like you
ਮਾਰ ਕੇ ਗੱਡੀ ਦੇ ਟਾਇਰਾਂ ਨਾਲ ਸੀਟੀਆਂ
mAra ke gaDDI de TAirAM nAla sITIAM
By making the car tires whistle and screech
ਤੇਰੇ ਜਿਹੀ ਤੇਰੇ ਜਿਹੀ ਪੱਟ ਲੈਂਦੇ ਆਂ
tere jihI tere jihI paTTa laiMde AM
Yes, we charm women like you
ਮਾਰ ਕੇ ਗੱਡੀ ਦੇ ਟਾਇਰਾਂ ਨਾਲ ਸੀਟੀਆਂ
mAra ke gaDDI de TAirAM nAla sITIAM
By making the car tires whistle and screech
ਮੁੰਡੇ ਕਹਿੰਦੇ ਮੁੰਡੇ ਕਹਿੰਦੇ ਭੰਗ ਆ ਗਈ
muMDe kahiMde muMDe kahiMde bhaMga A gaI
The boys say, the boys say "The intoxication has arrived"
ਵੇ ਪਾ ਕੇ ਪੁਦੀਨ ਹਰਾ ਸੂਟ ਨਿਕਲੀ
ve pA ke pudIna harA sUTa nikalI
When I step out wearing my mint-green suit
ਵੇ ਵੱਡੇ ਵੱਡੇ ਸਾਨਾਂ ਦੀ ਬਠਿੰਡੇ ਵਾਲਿਆ
ve vaDDe vaDDe sAnAM dI baThiMDe vAliA
Even the strongest, mightiest men of [Bathinda: a city in Punjab known for its tough, traditional residents]
ਵੇ ਫਿਗਰ ਨੂੰ ਦੇਖ ਕੇ ਫੂਕ ਨਿਕਲੀ
ve phigara nUM dekha ke phUka nikalI
Lose their breath just looking at my figure
ਵੇ ਹੱਸਦੀ ਦੇ ਹਾਸੇ ਤੋਂ ਬਣਾ ਲੈ ਖੰਡ ਵੇ
ve hassadI de hAse toM baNA lai khaMDa ve
If you could, you'd make sugar out of my laughter
ਵੇ ਹਾਸਾ ਕਾਹਦਾ ਨਿਰਾ ਗੰਨੇ ਦੀਆਂ ਪੋਰੀਆਂ
ve hAsA kAhadA nirA gaMne dIAM porIAM
My laugh is nothing but the pure sweetness of [Sugarcane segments]
ਵੇ ਤੇਰੇ ਜਿਹੇ ਤੇਰੇ ਜਿਹੇ
ve tere jihe tere jihe
Men like you, men like you
ਤੇਰੇ ਜਿਹੇ ਤੇਰੇ ਜਿਹੇ ਭੁੰਨ ਦਿੰਨੀ ਆਂ
tere jihe tere jihe bhuMna diMnI AM
I roast men like you to a crisp
ਮਾਰ ਕੇ ਅੱਖਾਂ 'ਚੋਂ ਜੱਟਾ ਦੋ ਗੋਲੀਆਂ
mAra ke akkhAM 'choM jaTTA do golIAM
By firing two bullets from my eyes, [Jatta]
ਤੇਰੇ ਜਿਹੇ ਤੇਰੇ ਜਿਹੇ ਭੁੰਨ ਦਿੰਨੀ ਆਂ
tere jihe tere jihe bhuMna diMnI AM
I roast men like you to a crisp
ਮਾਰ ਕੇ ਅੱਖਾਂ 'ਚੋਂ ਜੱਟਾ ਦੋ ਗੋਲੀਆਂ
mAra ke akkhAM 'choM jaTTA do golIAM
By firing two bullets from my eyes, [Jatta]
ਹੋ ਠੋਕ ਕੇ ਆਉਂਦਾ ਐ ਜਦੋਂ ਟੌਰ ਗੱਭਰੂ
ho Thoka ke AuMdA ai jadoM Taura gabbharU
When this [Gabbru: a young, fit, and strong man] arrives in full style
ਠੋਕੋ ਤਾੜੀ ਠੋਕੋ ਤਾੜੀ ਹੁੰਦੀ ਜੱਟੀਏ
Thoko tA.DI Thoko tA.DI huMdI jaTTIe
The people erupt in applause, [Jattiye: Female of the Jatt community]
ਮੰਗਦੀ ਆ ਇੱਕ ਗੱਡੀ ਰੋਲਸ ਰੋਇਸ ਵੇ
maMgadI A ikka gaDDI rolasa roisa ve
Your [Parandi: a traditional colorful silken hair ornament with tassels] demands a Rolls Royce
ਪਰਾਂਦੀ ਜਿਹੜੀ ਬੰਪਰਾਂ ਨਾਲ ਗੁੰਦੀ ਜੱਟੀਏ
parAMdI jiha.DI baMparAM nAla guMdI jaTTIe
The one that is braided long enough to touch the car bumpers, [Jattiye]
ਰਾਜ ਕਿਵੇਂ ਕਰਨਾ
rAja kiveM karanA
How to rule...
ਹੋ ਰਾਜ ਕਿਵੇਂ ਕਰਨਾ ਦਿਲਾਂ 'ਤੇ ਜਾਣਦੇ
ho rAja kiveM karanA dilAM 'te jANade
How to rule over hearts, I know the way
ਆਉਂਦੀਆਂ ਨਹੀਂ ਮਿੱਤਰਾਂ ਨੂੰ ਰਾਜਨੀਤੀਆਂ
AuMdIAM nahIM mittarAM nUM rAjanItIAM
[Mitran] doesn't care for the games of politics
ਤੇਰੇ ਜਿਹੀ ਤੇਰੇ ਜਿਹੀ
tere jihI tere jihI
Women like you, women like you
ਨੀ ਤੇਰੇ ਜਿਹੀ ਤੇਰੇ ਜਿਹੀ ਪੱਟ ਲੈਂਦੇ ਆਂ
nI tere jihI tere jihI paTTa laiMde AM
Yes, we charm women like you
ਮਾਰ ਕੇ ਗੱਡੀ ਦੇ ਟਾਇਰਾਂ ਨਾਲ ਸੀਟੀਆਂ
mAra ke gaDDI de TAirAM nAla sITIAM
By making the car tires whistle and screech
ਤੇਰੇ ਜਿਹੀ ਤੇਰੇ ਜਿਹੀ ਪੱਟ ਲੈਂਦੇ ਆਂ
tere jihI tere jihI paTTa laiMde AM
Yes, we charm women like you
ਮਾਰ ਕੇ ਗੱਡੀ ਦੇ ਟਾਇਰਾਂ ਨਾਲ ਸੀਟੀਆਂ
mAra ke gaDDI de TAirAM nAla sITIAM
By making the car tires whistle and screech
ਨੀ ਐਡੀ ਕਿਹੜੀ ਦੱਸ ਤੂੰ ਮੱਲ ਮਾਰ ਲਈ
nI aiDI kiha.DI dassa tUM malla mAra laI
Tell me, what great feat have you actually achieved?
ਜੇ ਫਿਰੇ ਕਪਤਾਨ ਕਪਤਾਨ ਬਣਿਆ
je phire kapatAna kapatAna baNiA
That you walk around acting like a [Kaptaan: Captain; also a self-reference to the lyricist Kaptaan]
ਮੱਲ ਤਾਂ ਨਹੀਂ ਗੱਲ ਉੱਤੋਂ ਗੱਲ ਮਾਰੀ ਐ
malla tAM nahIM galla uttoM galla mArI ai
It’s not just a feat, I speak facts upon facts
ਤਾਂ ਹੀ ਰੇਟ ਸੋਨੇ ਦੇ ਸਮਾਨ ਬਣਿਆ
tAM hI reTa sone de samAna baNiA
That is why my worth has become equal to gold
ਮੰਗਣੇ ਦੇ ਚੱਜ ਹੋਣੇ ਚਾਹੀਦੇ ਜੱਟਾ
maMgaNe de chajja hoNe chAhIde jaTTA
One should know the right way to ask, [Jatta]
ਕੁਦਰਤ ਵਾਲਾ ਭਰ ਦਿੰਦਾ ਆਪੇ ਝੋਲੀਆਂ
kudarata vAlA bhara diMdA Ape jholIAM
And Nature itself fills up your [Jholiyan: the lap of one's garment, used to receive blessings/abundance]
ਤੇਰੇ ਜਿਹੇ ਤੇਰੇ ਜਿਹੇ
tere jihe tere jihe
Men like you, men like you
ਤੇਰੇ ਜਿਹੇ ਤੇਰੇ ਜਿਹੇ ਭੁੰਨ ਦਿੰਨੀ ਆਂ
tere jihe tere jihe bhuMna diMnI AM
I roast men like you to a crisp
ਮਾਰ ਕੇ ਅੱਖਾਂ 'ਚੋਂ ਜੱਟਾ ਦੋ ਗੋਲੀਆਂ
mAra ke akkhAM 'choM jaTTA do golIAM
By firing two bullets from my eyes, [Jatta]
ਤੇਰੇ ਜਿਹੇ ਤੇਰੇ ਜਿਹੇ ਭੁੰਨ ਦਿੰਨੀ ਆਂ
tere jihe tere jihe bhuMna diMnI AM
I roast men like you to a crisp
ਮਾਰ ਕੇ ਅੱਖਾਂ 'ਚੋਂ ਜੱਟਾ ਦੋ ਗੋਲੀਆਂ
mAra ke akkhAM 'choM jaTTA do golIAM
By firing two bullets from my eyes, [Jatta]

Share

More by Gur Sidhu

View all songs →