Hanju

by Gur Sidhu

ਨਾ ਮੈਥੋਂ ਹੋ ਪਰਾਂ ਸੱਜਣਾ
nA maithoM ho parAM sajjaNA
Don't move away from me, my [Sajjan: soulmate/beloved]
ਮੈਂ ਤੈਨੂੰ ਯਾਦ ਕਰਾਂ ਸੱਜਣਾ
maiM tainUM yAda karAM sajjaNA
I keep remembering you, my [Sajjan: soulmate/beloved]
ਤੂੰ ਵੱਸਦਾ ਸਾਹਾਂ ਦੇ ਵਿਚ ਵੇ
tUM vassadA sAhAM de vicha ve
You reside within my very breaths
ਮੈਂ ਤੇਰੇ ਤੇ ਮਰਾਂ ਸੱਜਣਾ
maiM tere te marAM sajjaNA
I would lay down my life for you, my [Sajjan: soulmate/beloved]
ਵੇ ਦਿਲ ਵਿਚ ਧੂਣੀ ਹੈ ਪੱਖਦੀ
ve dila vicha dhUNI hai pakkhadI
A fire is smoldering deep within my heart
ਇਕੱਲੀ ਮੈਂ ਰਹੀ ਨੀ ਕੱਖ ਦੀ
ikallI maiM rahI nI kakkha dI
Left alone, I am worth nothing at all
ਤੂੰ ਗੱਲ ਇਹ ਕਿਉਂ ਨਹੀਂ ਸਮਝਦਾ ਵੇ
tUM galla iha kiuM nahIM samajhadA ve
Why don't you understand this one thing?
ਮੈਂ ਬਿਨ ਤੇਰੇ ਨਹੀਂ ਜੀ ਸਕਦੀ
maiM bina tere nahIM jI sakadI
I simply cannot live without you
ਮੈਂ ਗਾਨੀ ਦੇ ਦਊਂ ਸੋਨੇ ਦੀ
maiM gAnI de daUM sone dI
I would give away my gold necklace
ਕੋਈ ਦਿਲ ਤੋਂ ਬੋਝ ਲਾਹ ਦੇਵੇ
koI dila toM bojha lAha deve
If someone could lift this burden from my heart
ਮੈਥੋਂ ਹੁਣ ਸੁਰਮਾ ਪੈਂਦਾ ਨੀ
maithoM huNa suramA paiMdA nI
I can no longer apply [Surma: traditional handmade kohl/eyeliner]
ਅੱਖਾਂ ਨੂੰ ਹੰਝੂ ਖਾ ਗਏ ਵੇ
akkhAM nUM haMjhU khA gae ve
For tears have consumed my eyes
ਮੈਥੋਂ ਹੁਣ ਸੁਰਮਾ ਪੈਂਦਾ ਨੀ
maithoM huNa suramA paiMdA nI
I can no longer apply [Surma: traditional handmade kohl/eyeliner]
ਅੱਖਾਂ ਨੂੰ ਹੰਝੂ ਖਾ ਗਏ ਵੇ
akkhAM nUM haMjhU khA gae ve
For tears have consumed my eyes
ਤੂੰ ਸਭ ਕੁਝ ਲੁੱਟਿਆ ਮੇਰੇ ਤੋਂ
tUM sabha kujha luTTiA mere toM
You have plundered everything from me
ਮੈਂ ਮੰਗਿਆ ਸੀ ਕੀ ਤੇਰੇ ਤੋਂ
maiM maMgiA sI kI tere toM
What did I ever ask of you in return?
ਬਿਨਾਂ ਖੰਭਾਂ ਤੋਂ ਡਿੱਗੇ ਨੇ
binAM khaMbhAM toM Digge ne
Like birds without wings, they have fallen—
ਵੇ ਹਾਸੇ ਹਸਮੁੱਖ ਚਿਹਰੇ ਤੋਂ
ve hAse hasamukkha chihare toM
The smiles from this once-cheerful face
ਮੈਂ ਮਰਜੂੰ ਗੱਲ ਹੈ ਜੋ ਸੱਜਣਾ
maiM marajUM galla hai jo sajjaNA
It’s a certain death for me, my [Sajjan: soulmate/beloved]
ਤੈਨੂੰ ਜੇ ਲਿਆ ਮੈਂ ਖੋਹ ਸੱਜਣਾ
tainUM je liA maiM khoha sajjaNA
If I were to lose you, my [Sajjan: soulmate/beloved]
ਮੈਂ ਇਕ ਤੇਰੇ ਹੱਥਾਂ ਦੀ ਆਂ ਵੇ
maiM ika tere hatthAM dI AM ve
I belong only to your hands
ਮੇਰੇ ਹੱਥਾਂ ਚੋਂ ਸੱਜਣਾ
mere hatthAM choM sajjaNA
But from my own hands, my [Sajjan: soulmate/beloved]
ਹੈ ਫਿੱਟ ਗਈ ਚੁੰਨੀ ਅੱਲ੍ਹੜ ਦੀ
hai phiTTa gaI chuMnI allha.Da dI
The color of this [Kudi: maiden]'s [Chunni: traditional modest headscarf/veil] has faded
ਕੋਈ ਗੂੜ੍ਹਾ ਰੰਗ ਰੰਗਾ ਦੇਵੇ
koI gU.DhA raMga raMgA deve
I wish someone would dye it in a deep, vibrant hue again
ਮੈਥੋਂ ਹੁਣ ਸੁਰਮਾ ਪੈਂਦਾ ਨੀ
maithoM huNa suramA paiMdA nI
I can no longer apply [Surma: traditional handmade kohl/eyeliner]
ਅੱਖਾਂ ਨੂੰ ਹੰਝੂ ਖਾ ਗਏ ਵੇ
akkhAM nUM haMjhU khA gae ve
For tears have consumed my eyes
ਮੈਥੋਂ ਹੁਣ ਸੁਰਮਾ ਪੈਂਦਾ ਨੀ
maithoM huNa suramA paiMdA nI
I can no longer apply [Surma: traditional handmade kohl/eyeliner]
ਅੱਖਾਂ ਨੂੰ ਹੰਝੂ ਖਾ ਗਏ ਵੇ
akkhAM nUM haMjhU khA gae ve
For tears have consumed my eyes
ਵੇ ਦਿਲ ਹੁਣ ਭਾਰ ਜਿਹਾ ਸਹਿੰਦਾ ਨੀ
ve dila huNa bhAra jihA sahiMdA nI
My heart can no longer bear this heavy weight
ਜੇ ਤੂੰ ਮੇਰੇ ਨਜ਼ਰੀਂ ਪੈਂਦਾ ਨੀ
je tUM mere naja਼rIM paiMdA nI
When you aren't there for my eyes to see
ਬਸ ਇਕੱਲੀ ਜਾਨ ਹੀ ਸੁੱਕਦੀ ਆ
basa ikallI jAna hI sukkadI A
It is only my life that slowly withers away
ਇਸ਼ਕ ਕੋਈ ਜ਼ਿਆਦਾ ਮਹਿੰਗਾ ਨੀ
isa਼ka koI ja਼iAdA mahiMgA nI
Love itself isn't too expensive a price to pay
ਵੇ ਖ਼ਤ ਖ਼ੁਤ ਲਿਖੇ ਹੀ ਰਹਿ ਜਾਂਦੇ
ve kha਼ta kha਼uta likhe hI rahi jAMde
Letters and notes just remain as they were written
ਬਾਅਦ ਵਿਚ ਕਿੱਸੇ ਰਹਿ ਜਾਂਦੇ
bAada vicha kisse rahi jAMde
In the end, only stories and legends remain
ਸੱਸੀ ਨੂੰ ਪੁੰਨੂੰ ਮਿਲਦਾ ਨੀ
sassI nUM puMnUM miladA nI
Sassi never gets to meet her Punnu [Sassi-Punnu: a legendary tragic folk romance of Punjab]
ਰੇਤੇ ਬਸ ਹਿੱਸੇ ਰਹਿ ਜਾਂਦੇ
rete basa hisse rahi jAMde
Only the burning desert sands remain in her fate
ਸੁੱਖ ਲੋਟੇ ਵਾਂਗ ਫੜ ਲੈ
sukkha loTe vAMga pha.Da lai
Hold onto Sukh [Sukh Lotey: self-reference to the song's lyricist] like a vessel
ਜਾਂ ਤੂੰ ਹੱਥ ਫੜਾ ਦੇਵੇ
jAM tUM hattha pha.DA deve
Or just reach out and give me your hand
ਮੈਥੋਂ ਹੁਣ ਸੁਰਮਾ ਪੈਂਦਾ ਨੀ
maithoM huNa suramA paiMdA nI
I can no longer apply [Surma: traditional handmade kohl/eyeliner]
ਅੱਖਾਂ ਨੂੰ ਹੰਝੂ ਖਾ ਗਏ ਵੇ
akkhAM nUM haMjhU khA gae ve
For tears have consumed my eyes
ਮੈਥੋਂ ਹੁਣ ਸੁਰਮਾ ਪੈਂਦਾ ਨੀ
maithoM huNa suramA paiMdA nI
I can no longer apply [Surma: traditional handmade kohl/eyeliner]
ਅੱਖਾਂ ਨੂੰ ਹੰਝੂ ਖਾ ਗਏ ਵੇ
akkhAM nUM haMjhU khA gae ve
For tears have consumed my eyes

Share

More by Gur Sidhu

View all songs →