Heer
by Gurdas Maanft Jatinder Shah, Traditional
ਸੁਣ ਸੈਤੀਏ ਇਸ ਜਹਾਨ ਅੰਦਰ ਰੱਬ ਕਈ ਪਸਾਰ ਪਸਾਰਦਾ ਏ
suNa saitIe isa jahAna aMdara rabba kaI pasAra pasAradA e
Listen Sehti, in this world, the Lord unfolds many a divine manifestation
ਨਾਲ ਖ਼ਵਾਹਿਸ਼ ਕੁਦਰਤ ਆਪਣੀ ਦੇ ਰੰਗਾਰੰਗ ਦੀਆਂ ਸੂਰਤਾਂ ਧਾਰਦਾ ਏ
nAla kha਼vAhisa਼ kudarata ApaNI de raMgAraMga dIAM sUratAM dhAradA e
By His own desire and nature, He assumes many a colorful form
ਇਕ ਇਲਮ ਅੰਦਰ ਇਕ ਜ਼ੁਹਦ ਅੰਦਰ ਇਕ ਜਹਲ ਅੰਦਰ ਦਮ ਮਾਰਦਾ ਏ
ika ilama aMdara ika ja਼uhada aMdara ika jahala aMdara dama mAradA e
One breathes in the pursuit of knowledge, one in [Zuhd: ascetic devotion], and another in the depths of ignorance
ਇਕ ਲਾ-ਲਿਬਾਸ ਉਦਾਸ ਫਿਰਦਾ ਇਕ ਨੂੰ ਸ਼ੌਕ ਹੈ ਹਾਰ-ਸ਼ਿੰਗਾਰ ਦਾ ਨੀ
ika lA-libAsa udAsa phiradA ika nUM sa਼auka hai hAra-sa਼iMgAra dA nI
One wanders [La-libaas: sky-clad/clothed in nothing] in sorrow, while another is obsessed with vanity and adornment [Ni: a gender-specific vocative used to address a woman directly]
ਇਕ ਬਾਜ਼ ਅਕਲਬਾਜ਼ੀ ਜਿੱਤ ਲੈਂਦਾ ਇਕ ਅਕਲ ਵਾਲਾ ਬਾਜ਼ੀ ਹਾਰਦਾ ਨੀ
ika bAja਼ akalabAja਼I jitta laiMdA ika akala vAlA bAja਼I hAradA nI
One wins the game through sheer wit, while another with all his intellect loses the wager [Ni: a gender-specific vocative used to address a woman directly]
ਗਿਆ ਨਾਲ ਤਕਦੀਰ ਦੇ ਭੱਜ ਠੂਠਾ
giA nAla takadIra de bhajja ThUThA
The clay bowl was shattered by the hand of destiny
ਤੇ ਕੀਮਤ ਲੈ ਜਾ ਸਾਥੋਂ ਤੂੰ ਮੱਟ ਦੀ ਵੇ
te kImata lai jA sAthoM tUM maTTa dI ve
So come, take from us the price of your broken pitcher
ਵੇ ਤਕਦੀਰ ਅੱਲ੍ਹਾ ਦੀ ਨੂੰ ਕੌਣ ਮੋੜੇ
ve takadIra allhA dI nUM kauNa mo.De
Who can turn back the decree of Allah?
ਵੇ ਤਕਦੀਰ ਪਹਾੜ ਨੂੰ ਕੱਟਦੀ ਵੇ
ve takadIra pahA.Da nUM kaTTadI ve
Destiny is a force that carves through mountains
ਆਦਮ ਹੱਵਾ ਨੂੰ ਕੱਢ ਬਹਿਸ਼ਤ ਵਿਚੋਂ
Adama havvA nUM kaDDha bahisa਼ta vichoM
Having cast Adam and Eve out of [Bahisht: Paradise/Heaven]
ਤੇ ਤਕਦੀਰ ਜ਼ਮੀਨ ਤੇ ਸੁੱਟਦੀ ਵੇ
te takadIra ja਼mIna te suTTadI ve
It was destiny that cast them down to the earth
ਓ ਅੱਛੇ ਤੀਰ ਤਲਵਾਰ ਦੇ ਜ਼ਖ਼ਮ ਹੁੰਦੇ
o achChe tIra talavAra de ja਼kha਼ma huMde
Wounds from arrows and swords may heal well
ਤੇ ਮਰਹਮ ਨਹੀਂ ਜ਼ੁਬਾਨ ਦੇ ਫੱਟ ਦੀ ਵੇ
te marahama nahIM ja਼ubAna de phaTTa dI ve
But there is no balm for the scars left by the tongue
ਜਿਹੜਾ ਕਿਸੇ ਦੇ ਵਾਸਤੇ ਖੂਹ ਪੱਟੇ
jiha.DA kise de vAsate khUha paTTe
He who digs a pit for others to fall in
ਤਕਦੀਰ ਉਸੇ ਦਾ ਹੀ ਖਾਤਾ ਪੱਟਦੀ ਵੇ
takadIra use dA hI khAtA paTTadI ve
Destiny eventually uproots his own foundation
ਓ ਵਾਰਿਸ ਨਬੀ ਦਾ ਚੰਦ ਸ਼ਹੀਦ ਹੋਇਆ
o vArisa nabI dA chaMda sa਼hIda hoiA
O, even the grandson of the Prophet met his martyrdom
ਵੇ ਤਕਦੀਰ ਨਾ ਕਿਸੇ ਤੋਂ ਹਟਦੀ ਵੇ
ve takadIra nA kise toM haTadI ve
Destiny is a force that stays its hand for no one