Ganna Te Gurh - From "Surkhi Bindi"

by Gurnam Bhullarft Gill Raunta, The Laddi Gill

ਮੈਂ ਗੰਨਾ ਤੇ ਤੂੰ ਗੁੜ ਸੱਜਣਾ
maiM gaMnA te tUM gu.Da sajjaNA
I am the sugarcane and you the jaggery, my [Sajjan: soulmate]
ਆਪਾਂ ਚੱਕੀ ਦੇ ਦੋ ਪੁੜ ਸੱਜਣਾ
ApAM chakkI de do pu.Da sajjaNA
We are like the two stones of a grinding mill, my [Sajjan: soulmate]
ਤੂੰ ਜਿਹੜੇ ਰਾਹੇ ਪੈ ਜਾਵੇਂ
tUM jiha.De rAhe pai jAveM
Whichever path you choose to take
ਅਸੀਂ ਓਸੇ ਰਾਹੇ ਮੁੜ ਸੱਜਣਾ
asIM ose rAhe mu.Da sajjaNA
I shall turn toward that very same path, my [Sajjan: soulmate]
ਤੂੰ ਅੰਬਰ ਸਾਡੀ ਜ਼ਿੰਦਗੀ ਦਾ ਅਸੀਂ ਲੋਅ ਤੇਰੇ ਤਾਰਿਆਂ ਦੀ
tUM aMbara sADI ja਼iMdagI dA asIM loa tere tAriAM dI
You are the sky of my life, and I the light of your stars
ਜੇ ਤੂੰ ਪਾਣੀ ਨਦੀਆਂ ਦਾ
je tUM pANI nadIAM dA
If you are the flowing water of the rivers
ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ
asIM miTTI tere kinAriAM dI
I am the soil upon your banks
ਜੇ ਤੂੰ ਪਾਣੀ ਨਦੀਆਂ ਦਾ
je tUM pANI nadIAM dA
If you are the flowing water of the rivers
ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ
asIM miTTI tere kinAriAM dI
I am the soil upon your banks
ਤੂੰ ਟਾਹਣੀ ਤੇ ਅਸੀਂ ਪੱਤੇ ਆਂ
tUM TAhaNI te asIM patte AM
You are the branch and I the leaves
ਤੂੰ ਕਾਪੀ ਤੇ ਅਸੀਂ ਗੱਤੇ ਆਂ
tUM kApI te asIM gatte AM
You are the notebook and I the binding cover
ਤੇਰੀ ਖ਼ੁਸ਼ੀ ਨੂੰ ਦੂਣਾ ਕਰਦੇ
terI kha਼usa਼I nUM dUNA karade
I double the joy of your happiness
ਜੋ ਰੌਣਕ ਦੇ ਉਹ ਟੱਪੇ ਆਂ
jo rauNaka de uha Tappe AM
Like the festive rhythms of [Tappe: traditional short folk couplets sung during celebrations]
ਤੂੰ ਪਾ ਕੋਈ ਬਾਤ ਵਿਲੱਖਣ ਜਿਹੀ
tUM pA koI bAta vilakkhaNa jihI
Tell some unique, enchanting tale
ਸਾਡੀ ਜ਼ਿੰਮੇਵਾਰੀ ਹੁੰਗਾਰਿਆਂ ਦੀ
sADI ja਼iMmevArI huMgAriAM dI
The responsibility of the responding echoes is mine
ਜੇ ਤੂੰ ਪਾਣੀ ਨਦੀਆਂ ਦਾ
je tUM pANI nadIAM dA
If you are the flowing water of the rivers
ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ
asIM miTTI tere kinAriAM dI
I am the soil upon your banks
ਜੇ ਤੂੰ ਪਾਣੀ ਨਦੀਆਂ ਦਾ
je tUM pANI nadIAM dA
If you are the flowing water of the rivers
ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ
asIM miTTI tere kinAriAM dI
I am the soil upon your banks
ਕਦੇ ਮਾਸੇ ਤੇ ਕਦੇ ਤੋਲੇ ਵੇ
kade mAse te kade tole ve
Sometimes a [Masha: traditional unit of weight, ~0.97g] and sometimes a [Tola: traditional unit of weight, ~11.7g]
ਅਸੀਂ ਧੂੜ ਦੇ ਬਾਵਰੋਲੇ ਵੇ
asIM dhU.Da de bAvarole ve
I am like the swirling whirlwinds of dust
ਤੇਰੇ ਨਾਲ ਸਾਡਾ ਘਰ ਵਸਦਾ ਐ
tere nAla sADA ghara vasadA ai
My home thrives and prospers only with you
ਤੇਰੇ ਬਿਨ ਸੱਜਣਾ ਖੋਲੇ ਵੇ
tere bina sajjaNA khole ve
Without you, my [Sajjan: soulmate], it is but a barren ruin
ਰਹਿ ਚੜ੍ਹਦੀ ਕਲਾ ਵਿਚ ਲਾਉਂਦਾ ਤੂੰ
rahi cha.DhadI kalA vicha lAuMdA tUM
May you always dwell in [Chardikala: a state of eternal optimism and high spirits]
ਅਸੀਂ ਗੂੰਜ ਹਾਂ ਤੇਰੇ ਜੈਕਾਰਿਆਂ ਦੀ
asIM gUMja hAM tere jaikAriAM dI
While I remain the resounding echo of your [Jaikara: a spirited victory shout/slogan of glory]
ਜੇ ਤੂੰ ਪਾਣੀ ਨਦੀਆਂ ਦਾ
je tUM pANI nadIAM dA
If you are the flowing water of the rivers
ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ
asIM miTTI tere kinAriAM dI
I am the soil upon your banks
ਜੇ ਤੂੰ ਪਾਣੀ ਨਦੀਆਂ ਦਾ
je tUM pANI nadIAM dA
If you are the flowing water of the rivers
ਅਸੀਂ ਮਿੱਟੀ ਤੇਰੇ ਕਿਨਾਰਿਆਂ ਦੀ
asIM miTTI tere kinAriAM dI
I am the soil upon your banks
ਮੈਂ ਗੰਨਾ ਤੇ ਤੂੰ ਗੁੜ ਸੱਜਣਾ
maiM gaMnA te tUM gu.Da sajjaNA
I am the sugarcane and you the jaggery, my [Sajjan: soulmate]
ਆਪਾਂ ਚੱਕੀ ਦੇ ਦੋ ਪੁੜ ਸੱਜਣਾ
ApAM chakkI de do pu.Da sajjaNA
We are like the two stones of a grinding mill, my [Sajjan: soulmate]
ਤੂੰ ਜਿਹੜੇ ਰਾਹੇ ਪੈ ਜਾਵੇਂ
tUM jiha.De rAhe pai jAveM
Whichever path you choose to take
ਅਸੀਂ ਓਸੇ ਰਾਹੇ ਮੁੜ ਸੱਜਣਾ
asIM ose rAhe mu.Da sajjaNA
I shall turn toward that very same path, my [Sajjan: soulmate]

Share

More by Gurnam Bhullar

View all songs →