Kismat Vich Machinaan De
by Gurnam Bhullarft Deepak Dhillon
ਨਤੀਜੇ ਦੇ ਦਿਨ ਆ ਗਏ ਨੇੜੇ
natIje de dina A gae ne.De
The days of the results have drawn near
ਰੌਣਕ ਉੱਡ ਗਈ ਮੂੰਹ ਤੋਂ ਤੇਰੇ
rauNaka uDDa gaI mUMha toM tere
The glow has vanished from your face
ਨਤੀਜੇ ਦੇ ਦਿਨ ਆ ਗਏ ਨੇੜੇ
natIje de dina A gae ne.De
The days of the results have drawn near
ਰੌਣਕ ਉੱਡ ਗਈ ਮੂੰਹ ਤੋਂ ਤੇਰੇ
rauNaka uDDa gaI mUMha toM tere
The glow has vanished from your face
ਵਧਦੇ ਘਟਦੇ ਖ਼ੂਨ ਦੇ ਗੇੜੇ
vadhade ghaTade kha਼Una de ge.De
Your blood pressure keeps surging and dipping
ਬੀਪੀ ਟਿੱਕਦਾ ਨਹੀਂ ਸੱਜਣਾ ਵੇ
bIpI TikkadA nahIM sajjaNA ve
Your heart won't find its rhythm, [Sajjan: beloved/soulmate]
ਹੁਣ ਪਹਿਲਾਂ ਵਰਗਾ ਹਾਸਾ ਮੂੰਹ ਤੇ ਦਿਸਦਾ ਨਹੀਂ ਸੱਜਣਾ ਵੇ
huNa pahilAM varagA hAsA mUMha te disadA nahIM sajjaNA ve
That old laughter is nowhere to be seen on your face, [Sajjan: beloved/soulmate]

ਜਿੰਨਾ ਜ਼ੋਰ ਸੀ ਸਾਰਾ ਲਾਤਾ
jiMnA ja਼ora sI sArA lAtA
I exerted every ounce of strength I had
ਸਾਰਾ ਤੁਰ ਕੇ ਇਲਾਕਾ ਗਾਹਤਾ
sArA tura ke ilAkA gAhatA
I scoured and exhausted the entire region

ਪੈਸਾ ਪਾਣੀ ਵਾਂਗ ਬਹਾਤਾ
paisA pANI vAMga bahAtA
I let the money flow like water
ਵਿਕ ਗਏ ਟੱਕ ਜ਼ਮੀਨਾਂ ਦੇ
vika gae Takka ja਼mInAM de
Even the prime plots of my lands have been sold
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਐ ਵਿਚ ਮਸ਼ੀਨਾਂ ਦੇ
nI huNa kisamata chaMdarI baMda paI ai vicha masa਼InAM de
Now our wretched fate lies locked inside the [EVM: Electronic Voting Machines]

ਵੇ ਤੇਰੇ ਨੀਂਦ ਅੱਖਾਂ ਵਿਚ ਰੜਕੇ
ve tere nIMda akkhAM vicha ra.Dake
The lack of sleep pricks at your eyes
ਬੈਠਾ ਰਹਿਨੈ ਮਾਲਾ ਫੜ ਕੇ
baiThA rahinai mAlA pha.Da ke
You just sit there clutching your prayer beads

ਜਾਵੇਂ ਗੁਰਦੁਆਰੇ ਤੜਕੇ
jAveM guraduAre ta.Dake
You head to the [Gurdwara: Sikh place of worship] at the crack of dawn
ਮਨ ਕਿਉਂ ਟਿੱਕਦਾ ਨਹੀਂ ਸੱਜਣਾ ਵੇ
mana kiuM TikkadA nahIM sajjaNA ve
Why won't your mind find peace, [Sajjan: beloved/soulmate]?
ਹੁਣ ਪਹਿਲਾਂ ਵਰਗਾ ਹਾਸਾ ਮੂੰਹ ਤੇ ਦਿਸਦਾ ਨਹੀਂ ਸੱਜਣਾ ਵੇ
huNa pahilAM varagA hAsA mUMha te disadA nahIM sajjaNA ve
That old laughter is nowhere to be seen on your face, [Sajjan: beloved/soulmate]
ਹੁਣ ਪਹਿਲਾਂ ਵਰਗਾ ਹਾਸਾ ਮੂੰਹ ਤੇ ਦਿਸਦਾ ਨਹੀਂ ਸੱਜਣਾ ਵੇ
huNa pahilAM varagA hAsA mUMha te disadA nahIM sajjaNA ve
That old laughter is nowhere to be seen on your face, [Sajjan: beloved/soulmate]
ਪੈਂਦੀ ਟੱਸਕ ਮੱਥੇ ਵਿਚ ਭਾਰੀ
paiMdI Tassaka matthe vicha bhArI
A heavy throbbing aches in my forehead
ਸਾਡੀ ਦਾਅ ਤੇ ਲੱਗੀ ਸਰਦਾਰੀ
sADI dAa te laggI saradArI
Our [Sardari: noble leadership/prestige] is at stake

ਜਿਪਸੀ ਵਿਕ ਗਈ ਜਾਨੋਂ ਪਿਆਰੀ
jipasI vika gaI jAnoM piArI
The [Gypsy: a popular rugged SUV favored by Punjabi elite] dearer than life is sold
ਰੁਲ ਗਏ ਸ਼ੌਂਕ ਸ਼ੌਕੀਨਾਂ ਦੇ
rula gae sa਼auMka sa਼aukInAM de
The lavish lifestyle of the stylish ones is in ruins
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਐ ਵਿਚ ਮਸ਼ੀਨਾਂ ਦੇ
nI huNa kisamata chaMdarI baMda paI ai vicha masa਼InAM de
Now our wretched fate lies locked inside the [EVM: Electronic Voting Machines]
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਐ ਵਿਚ ਮਸ਼ੀਨਾਂ ਦੇ
nI huNa kisamata chaMdarI baMda paI ai vicha masa਼InAM de
Now our wretched fate lies locked inside the [EVM: Electronic Voting Machines]
ਅਕਾਲੀ ਕਹਿਣ ਰਾਜ ਨਹੀਂ ਸੇਵਾ
akAlI kahiNa rAja nahIM sevA
The [Akali: members of the Shiromani Akali Dal political party] say it's service, not rule
ਤੀਜੀ ਵਾਰ ਦਵਾਊ ਮੇਵਾ
tIjI vAra davAU mevA
Claiming they'll taste the fruit of victory for the third time

ਲਾਉਂਦੇ ਕਾਂਗਰਸੀ ਵੀ ਟੇਵਾ
lAuMde kAMgarasI vI TevA
The [Congressi: members of the Indian National Congress party] are also making predictions
ਹੋਰ ਕੋਈ ਜਿੱਤਦਾ ਨਹੀਂ ਸੱਜਣਾ ਵੇ
hora koI jittadA nahIM sajjaNA ve
Saying no one else can win this, [Sajjan: beloved/soulmate]
ਹੁਣ ਪਹਿਲਾਂ ਵਰਗਾ ਹਾਸਾ ਮੂੰਹ ਤੇ ਦਿਸਦਾ ਨਹੀਂ ਸੱਜਣਾ ਵੇ
huNa pahilAM varagA hAsA mUMha te disadA nahIM sajjaNA ve
That old laughter is nowhere to be seen on your face, [Sajjan: beloved/soulmate]
ਹੁਣ ਪਹਿਲਾਂ ਵਰਗਾ ਹਾਸਾ ਮੂੰਹ ਤੇ ਦਿਸਦਾ ਨਹੀਂ ਸੱਜਣਾ ਵੇ
huNa pahilAM varagA hAsA mUMha te disadA nahIM sajjaNA ve
That old laughter is nowhere to be seen on your face, [Sajjan: beloved/soulmate]
ਮਿੰਟੂ ਸਮਰੇ ਦਾ ਏ ਕਹਿਣਾ
miMTU samare dA e kahiNA
[Mintu Samra: self-reference to the song's lyricist] has this to say
ਫ਼ਤਵਾ ਮੰਨਣਾ ਹੀ ਏ ਪੈਣਾ
pha਼tavA maMnaNA hI e paiNA
The people's mandate must be accepted

ਖੌਰੇ ਕੀਹਦੀਆਂ ਜੜ੍ਹਾਂ 'ਚ ਬਹਿਣਾ
khaure kIhadIAM ja.DhAM 'cha bahiNA
Who knows whose roots will be uprooted
ਝਾੜੂ ਦੀਆਂ ਤੀਲਾਂ ਨੇ
jhA.DU dIAM tIlAM ne
By the bristles of the [Jhaadu: Broom; the election symbol of the Aam Aadmi Party]