Pagal

by Gurnam Bhullar

ਓਸ ਦਿਨ ਲੱਗਦਾ ਏ ਸੂਰਜ ਵੀ
osa dina laggadA e sUraja vI
On that day, it will surely seem as if the sun
ਜਿਵੇਂ ਲਹਿੰਦੇ ਵੱਲ ਤੋਂ ਚੜ੍ਹਨਾ ਜੀ
jiveM lahiMde valla toM cha.DhanA jI
Is rising from the very direction where it sets
ਗੱਲ ਪੱਕੀ ਮੇਰੀ ਕਿਸਮਤ ਨੇ
galla pakkI merI kisamata ne
It is a certainty that my destiny
ਮੇਰੀ ਸ਼ਿੱਦਤ ਮੂਹਰੇ ਹਾਰਨਾ ਜੀ
merI sa਼iddata mUhare hAranA jI
Will have to surrender before my intense devotion
ਆਥਣ ਤੇ ਸਰਗੀ ਮਿਲਣਗੀਆਂ
AthaNa te saragI milaNagIAM
The evening and the dawn shall finally meet
ਬੰਜਰਾਂ ਵਿਚ ਕਲੀਆਂ ਖਿੜਨਗੀਆਂ
baMjarAM vicha kalIAM khi.DanagIAM
In the barren lands, flower buds shall bloom

ਟਿੱਬਿਆਂ ਤੇ ਹੋਣੀਆਂ ਛਾਵਾਂ
TibbiAM te hoNIAM ChAvAM
Even the scorching sand dunes will be covered in shade
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ
jisa dina tUM merI hoveMgI maiM kite pAgala nA ho jAvAM
The day you finally become mine, I fear I might just lose my mind

ਜਿਸ ਦਿਨ ਤੂੰ ਮੇਰੀ ਹੋਵੇਂਗੀ
jisa dina tUM merI hoveMgI
The day you finally become mine
ਹਰ ਦਿਨ ਚੜ੍ਹਨਾ ਦਸਵੀਂ ਵਰਗਾ
hara dina cha.DhanA dasavIM varagA
Every day will rise with the spirit of [Dashmi: a festive tenth day of the lunar fortnight, associated with celebration]
ਹਰ ਰਾਤ ਦੀਵਾਲੀ ਹੋਣਗੀਆਂ
hara rAta dIvAlI hoNagIAM
And every single night will feel like Diwali
ਰੋਹੀਆਂ ਵਿਚ ਰੌਣਕ ਭਰ ਜਾਣੀ
rohIAM vicha rauNaka bhara jANI
The desolate wilds will be filled with vibrant life
ਅੱਕਾਂ ਚੋਂ ਮਹਿਕਾਂ ਆਉਣਗੀਆਂ
akkAM choM mahikAM AuNagIAM
Even the [Akk: a bitter, wild desert plant] will exhale sweet fragrances

ਤੁੰਬ ਨਰਮ ਕਪਾਹ ਦੀ ਛੱਟ ਕੇ ਮੈਂ
tuMba narama kapAha dI ChaTTa ke maiM
After ginning the tufts of [Narma: long-staple soft cotton specific to the Malwa region]
ਹੱਥਾਂ ਨਾਲ ਵੱਤੀਆਂ ਵੱਟ ਕੇ ਮੈਂ
hatthAM nAla vattIAM vaTTa ke maiM
And hand-rolling the wicks myself
ਤੇਰੇ ਰਾਹ ਵਿਚ ਦੀਪ ਜਗਾਵਾਂ
tere rAha vicha dIpa jagAvAM
I shall light lamps all along your path
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ
jisa dina tUM merI hoveMgI maiM kite pAgala nA ho jAvAM
The day you finally become mine, I fear I might just lose my mind
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ
jisa dina tUM merI hoveMgI maiM kite pAgala nA ho jAvAM
The day you finally become mine, I fear I might just lose my mind
ਜਿਸ ਦਿਨ ਤੂੰ ਮੇਰੀ ਹੋਵੇਂਗੀ
jisa dina tUM merI hoveMgI
The day you finally become mine
ਕਰੂੰ ਕਲਾਕਾਰੀਆਂ ਤੇਰੇ ਤੇ
karUM kalAkArIAM tere te
I will shower my artistic charms upon you
ਦੇ ਮੌਕਾ ਹੁਨਰ ਦਿਖਾਉਣ ਲਈ
de maukA hunara dikhAuNa laI
Just give me the chance to show my craftsmanship
ਮੋਤੀ ਚੁਗਵਾਊਂ ਮੋਰਾਂ ਤੋਂ
motI chugavAUM morAM toM
I’ll have the peacocks peck and gather pearls
ਤੇਰੀ ਗਾਨੀ ਵਿਚ ਪਰੋਣ ਲਈ
terI gAnI vicha paroNa laI
Just to string them into your necklace

ਲੌਂਗਾਂ ਦੀ ਦੇ ਕੇ ਧੂਫ਼ ਰੱਖੂੰ
lauMgAM dI de ke dhUpha਼ rakkhUM
I’ll keep you fragrant with the incense of cloves
ਤੇਰੀ ਸੁੱਖ ਸਾਂਦ ਮਹਿਸੂਸ ਰੱਖੂੰ
terI sukkha sAMda mahisUsa rakkhUM
I’ll keep your well-being close to my heart
ਦਿਲ ਜੜ ਕੇ ਮੁੰਦਰੀ ਪਾਵਾਂ
dila ja.Da ke muMdarI pAvAM
I’ll stud my heart into a ring and gift it to you
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ
jisa dina tUM merI hoveMgI maiM kite pAgala nA ho jAvAM
The day you finally become mine, I fear I might just lose my mind
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ
jisa dina tUM merI hoveMgI maiM kite pAgala nA ho jAvAM
The day you finally become mine, I fear I might just lose my mind
ਜਿਸ ਦਿਨ ਤੂੰ ਮੇਰੀ ਹੋਵੇਂਗੀ
jisa dina tUM merI hoveMgI
The day you finally become mine
ਰੱਬ ਤੀਕਰ ਖ਼ਬਰਾਂ ਪਹੁੰਚ ਗਈਆਂ
rabba tIkara kha਼barAM pahuMcha gaIAM
The news has reached the gates of the Almighty
ਫਲ ਮੰਗਦਾ ਏ ਅਰਜ਼ੋਈਆਂ ਦਾ
phala maMgadA e araja਼oIAM dA
My humble prayers are now seeking their fruit
ਤੈਨੂੰ ਕਈ ਜਨਮਾਂ ਤੋਂ ਲੱਭਦਾ ਏ
tainUM kaI janamAM toM labbhadA e
He has been searching for you through many lifetimes
ਕੋਈ ਸਿੰਘ ਜੀਤ ਚਣਕੋਈਆਂ ਦਾ
koI siMgha jIta chaNakoIAM dA
This man [Singh Jeet Chankoian: self-reference to the song's lyricist from the village Chankoian]

ਛੱਡ ਗਿਣਤੀ ਮਿਣਤੀ ਅੰਕਾਂ ਨੂੰ
ChaDDa giNatI miNatI aMkAM nUM
Leaving behind the calculations of numbers
ਦੁਨੀਆ ਦੇ ਵੇਦ ਗ੍ਰੰਥਾਂ ਨੂੰ
dunIA de veda graMthAM nUM
And all the Vedas and scriptures of this world
ਤੂੰ ਆਖੇ ਤਾਂ ਪੜ੍ਹ ਜਾਵਾਂ
tUM Akhe tAM pa.Dha jAvAM
If you ask, I would read only you
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ
jisa dina tUM merI hoveMgI maiM kite pAgala nA ho jAvAM
The day you finally become mine, I fear I might just lose my mind
ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ
jisa dina tUM merI hoveMgI maiM kite pAgala nA ho jAvAM
The day you finally become mine, I fear I might just lose my mind
ਜਿਸ ਦਿਨ ਤੂੰ ਮੇਰੀ ਹੋਵੇਂਗੀ
jisa dina tUM merI hoveMgI
The day you finally become mine

Share

More by Gurnam Bhullar

View all songs →