Pariya - From "Surkhi Bindi"
ਪਰਦੇ ਪੈ ਜਾਂਦੇ ਨੇ ਆਪੇ ਆ ਅੰਗੜਾਈਆਂ ਤੇ
parade pai jAMde ne Ape A aMga.DAIAM te
Veils fall away naturally when you stretch your arms
ਪੌਣਾਂ ਤੇਰੀ ਕੁਦਰਤ ਦੇ ਨਾਲ ਯਾਰੀ ਪਾ ਗਈਆਂ
pauNAM terI kudarata de nAla yArI pA gaIAM
The winds have struck a friendship with your divine nature
ਫੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ
phulla jahAna de tere rAhIM viChaNA chAhuMde ne
Every flower in this world longs to be strewn in your path
ਤੈਨੂੰ ਤੱਕ ਕੇ ਪਰੀਆਂ ਆਪੋ ਆਪਣੇ ਰਾਹ ਗਈਆਂ
tainUM takka ke parIAM Apo ApaNe rAha gaIAM
Upon seeing you, the [Pariya: Fairies/Celestial beauties] have retreated to their own realms

ਮੈਨੂੰ ਲੱਗਦਾ ਕੁਦਰਤ ਤੇਰੇ ਨੈਣੀਂ ਲੱਥ ਗਈ ਏ
mainUM laggadA kudarata tere naiNIM lattha gaI e
It feels as if nature itself has descended into your eyes
ਲੱਗ ਜੇ ਨਜ਼ਰ ਕਿਤੇ ਨਾ ਨਜ਼ਰਾਂ ਬੁਰੀਆਂ ਜੱਗ ਦੀ
lagga je naja਼ra kite nA naja਼rAM burIAM jagga dI
May the evil eye of this world never cast a shadow upon you
ਧੁੱਪਾਂ ਤੇਰੇ ਚਿਹਰੇ ਤੋਂ ਤਾਂ ਅੜੀਏ ਫਿੱਕੀਆਂ ਨੇ
dhuppAM tere chihare toM tAM a.DIe phikkIAM ne
The rays of the sun seem pale compared to your face, my stubborn darling
ਲਪਟਾਂ ਠੰਢੀਆਂ ਪੈ ਗਈਆਂ ਤੇਰੇ ਮੂਹਰੇ ਅੱਗ ਦੀਆਂ
lapaTAM ThaMDhIAM pai gaIAM tere mUhare agga dIAM
Even the scorching flames have turned cold in your presence
ਮੈਂ ਵੀ ਵਾਂਗ ਸਮੁੰਦਰ ਡੂੰਘਾ ਲੈ ਜਾਊਂ ਤੇਰੇ 'ਚ
maiM vI vAMga samuMdara DUMghA lai jAUM tere 'cha
Like a deep ocean, I too shall submerge myself within you
ਵੰਗਾਂ ਛਣਕੀਆਂ ਤੇ ਸੁਪਨੇ ਵਿਚ ਆਣ ਜਗਾ ਗਈਆਂ
vaMgAM ChaNakIAM te supane vicha ANa jagA gaIAM
The clinking of your bangles came and awakened me in my dreams
ਫੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ
phulla jahAna de tere rAhIM viChaNA chAhuMde ne
Every flower in this world longs to be strewn in your path
ਤੈਨੂੰ ਤੱਕ ਕੇ ਪਰੀਆਂ ਆਪੋ ਆਪਣੇ ਰਾਹ ਗਈਆਂ
tainUM takka ke parIAM Apo ApaNe rAha gaIAM
Upon seeing you, the [Pariya: Fairies/Celestial beauties] have retreated to their own realms
ਫੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ
phulla jahAna de tere rAhIM viChaNA chAhuMde ne
Every flower in this world longs to be strewn in your path
ਤੈਨੂੰ ਤੱਕ ਕੇ ਪਰੀਆਂ ਆਪੋ ਆਪਣੇ ਰਾਹ ਗਈਆਂ
tainUM takka ke parIAM Apo ApaNe rAha gaIAM
Upon seeing you, the [Pariya: Fairies/Celestial beauties] have retreated to their own realms
ਕਰਦੇ ਮੌਸਮ ਰੰਗ ਬਿਆਨ ਨੀ ਤੇਰਿਆਂ ਸੂਟਾਂ ਦੇ
karade mausama raMga biAna nI teriAM sUTAM de
The changing seasons describe the vibrant colors of your suits [Ni/Nee: a gender-specific vocative used to address a woman directly]
ਕੋਕੇ ਤੇਰੇ ਦੇ ਵਿਚ ਕੈਦ ਲਿਸ਼ਕ ਕੋਈ ਸੂਰਜ ਦੀ
koke tere de vicha kaida lisa਼ka koI sUraja dI
Within your [Koka: traditional nose stud/pin], a glint of the sun lies captive
ਸੱਚ ਦੱਸਾਂ ਤਾਂ ਇੱਕੋ ਜਿਹੀਆਂ ਲੱਗਦੀਆਂ ਨੇ
sachcha dassAM tAM ikko jihIAM laggadIAM ne
To tell the truth, they appear one and the same to me
ਗੱਲ੍ਹਾਂ ਤੇਰੀਆਂ ਦੀ ਲਾਲੀ ਤੇ ਤੜਕੇ ਪੂਰਬ ਦੀ
gallhAM terIAM dI lAlI te ta.Dake pUraba dI
The rosy glow of your cheeks and the breaking dawn of the East
ਹੁਸਨ ਤਾਰੀਫ਼ ਦੇ ਕਾਬਲ ਲਿਖਦਾ ਤੇਰਾ ਗੀਤ ਕੁੜੇ
husana tArIpha਼ de kAbala likhadA terA gIta ku.De
Your beauty is worthy of praise, so I write this song for you [Kudi: girl/maiden]
ਕਲਮਾਂ ਖ਼ੌਰੇ ਕਿੰਨੀਆਂ ਹੋਰ ਤਾਰੀਫ਼ਾਂ ਵਾਰ ਗਈਆਂ
kalamAM kha਼aure kiMnIAM hora tArIpha਼AM vAra gaIAM
Who knows how many pens have sacrificed their ink in your admiration