Parnote
by Gurnam Bhullarft Gill Raunta
ਦੇ ਕੇ 12-13 ਲੱਖ ਜਦੋਂ ਏਜੰਟ ਨੂੰ
de ke 12-13 lakkha jadoM ejaMTa nUM
After handing over 12-13 lakhs to the agent
ਜੰਗਲਾਂ ਥਾਣੀ ਮੈਂ ਇੱਥੇ ਆਇਆ ਸੀ
jaMgalAM thANI maiM itthe AiA sI
I arrived here by trekking through the dense jungles
ਦੇ ਕੇ 12-13 ਲੱਖ ਜਦੋਂ ਏਜੰਟ ਨੂੰ
de ke 12-13 lakkha jadoM ejaMTa nUM
After handing over 12-13 lakhs to the agent
ਸਟੱਡੀ ਵੀਜ਼ੇ ਉੱਤੇ ਇੱਥੇ ਆਇਆ ਸੀ
saTaDDI vIja਼e utte itthe AiA sI
I arrived here on a study visa
ਬਾਹਲੇ ਚੰਗੇ ਨਹੀਂ ਹਾਲਾਤ ਸੀਗੇ ਘਰ ਦੇ
bAhale chaMge nahIM hAlAta sIge ghara de
The financial conditions at home weren't very good
ਬਾਪੂ ਖੁੰਢੇ ਵਾਲਾ ਖੇਤ ਗਹਿਣੇ ਪਾਇਆ ਸੀ
bApU khuMDhe vAlA kheta gahiNe pAiA sI
My father had to mortgage the field near the old tree trunk
ਭਾਵੇਂ ਕੰਮਕਾਰ ਉੱਥੇ ਨਹੀਂ ਸੀ ਚੱਲਦਾ
bhAveM kaMmakAra utthe nahIM sI challadA
Even though work wasn't flourishing back there
ਭਾਵੇਂ ਕੰਮਕਾਰ ਉੱਥੇ ਨਹੀਂ ਸੀ ਚੱਲਦਾ
bhAveM kaMmakAra utthe nahIM sI challadA
Even though work wasn't flourishing back there
ਬੇਬੇ ਰਾਜ਼ੀ ਨਹੀਂ ਸੀ ਤਾਂ ਵੀ ਜਹਾਜ਼ ਚਾੜ੍ਹ ਕੇ
bebe rAja਼I nahIM sI tAM vI jahAja਼ chA.Dha ke
My mother wasn't willing, yet she saw me off on the plane
ਹਜੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ
haje do sAlAM takka jAUM piMDa nUM
In about two years, I will return to my village
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ
jAUM lAliAM de paranoTa pA.Da ke
I’ll go back only after tearing up the [Lala: local moneylender/trader]’s [Parnote: Promissory debt notes]

ਲਾਇਆ ਜ਼ੋਰ ਸੀ ਬਥੇਰਾ ਲਾਡ ਕੱਢਦੇ
lAiA ja਼ora sI batherA lADa kaDDhade
They tried their best to shower me with pampered affection
ਬੜੀ ਦੇਖੀ ਸੀ ਠੇਕੇ 'ਤੇ ਪੈਲੀ ਕੱਢ ਕੇ
ba.DI dekhI sI Theke 'te pailI kaDDha ke
I saw how hard we worked just to clear the leased land
ਪਰ ਚੱਲੀ ਨਹੀਂ ਕੋਈ ਵਾਹ ਗਿੱਲ ਰੌਂਤਿਆ
para challI nahIM koI vAha gilla rauMtiA
But none of our efforts bore fruit, [Gill Raunta: Self-reference to the song's lyricist]
ਆ ਗਿਆ ਯਾਰ ਬੇਲੀ ਅੰਗ-ਸਾਕ ਛੱਡ ਕੇ
A giA yAra belI aMga-sAka ChaDDa ke
So [yours truly] left behind [Yaar: close friends/brothers] and all my kin
ਆ ਗਿਆ ਯਾਰ ਬੇਲੀ ਅੰਗ-ਸਾਕ ਛੱਡ ਕੇ
A giA yAra belI aMga-sAka ChaDDa ke
I arrived here leaving behind [Yaar: close friends/brothers] and all my kin
ਸਾਡੀ ਕਣਕ ਤਾਂ ਸਾਰੀ ਸੀ ਵਿਆਜ ਖਾਈ ਜਾਂਦਾ
sADI kaNaka tAM sArI sI viAja khAI jAMdA
The interest alone was devouring our entire wheat harvest
ਸਾਡੀ ਕਣਕ ਤਾਂ ਸਾਰੀ ਸੀ ਵਿਆਜ ਖਾਈ ਜਾਂਦਾ
sADI kaNaka tAM sArI sI viAja khAI jAMdA
The interest alone was devouring our entire wheat harvest
ਬਾਪੂ ਮੁੜਦਾ ਹੁੰਦਾ ਸੀ ਸਾਫ਼ਾ ਝਾੜ ਕੇ
bApU mu.DadA huMdA sI sApha਼A jhA.Da ke
Father used to return home just shaking out his [Safaa: a traditional lightweight turban or scarf]
ਹਜੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ
haje do sAlAM takka jAUM piMDa nUM
In about two years, I will return to my village
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ
jAUM lAliAM de paranoTa pA.Da ke
I’ll go back only after tearing up the [Lala: local moneylender/trader]’s [Parnote: Promissory debt notes]
ਹਜੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ
haje do sAlAM takka jAUM piMDa nUM
In about two years, I will return to my village
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ
jAUM lAliAM de paranoTa pA.Da ke
I’ll go back only after tearing up the [Lala: local moneylender/trader]’s [Parnote: Promissory debt notes]
ਇੱਥੇ ਕਰਦੇ ਆ ਕੰਮ ਲੋਕੀ ਪੰਜ-ਪੰਜ ਦਿਨ
itthe karade A kaMma lokI paMja-paMja dina
People here work for only five days a week
ਸਾਨੂੰ ਕਹਿੰਦੇ ਕਾਹਤੋਂ ਸੱਤੇ ਦਿਨ ਮਰਦੇ
sAnUM kahiMde kAhatoM satte dina marade
They ask me why I work myself to death for all seven
ਪਰ ਕਿਹਨੂੰ-ਕਿਹਨੂੰ ਦੱਸਾਂ ਗੱਲ ਖੋਲ੍ਹ ਕੇ
para kihanUM-kihanUM dassAM galla kholha ke
But how can I explain the whole story to everyone?
ਪਿੱਛੇ ਕਰਨੇ ਸੁਖਾਲੇ ਸਾਹ ਨੇ ਘਰ ਦੇ
pichChe karane sukhAle sAha ne ghara de
I need to make life's breath easier for those back home
ਪਿੱਛੇ ਕਰਨੇ ਸੁਖਾਲੇ ਸਾਹ ਨੇ ਘਰ ਦੇ
pichChe karane sukhAle sAha ne ghara de
I need to make life's breath easier for those back home
ਕਰਜ਼ੇ ਦਾ ਬੋਝ ਗੁੱਸਾ ਚੜ੍ਹਨ ਨਹੀਂ ਦਿੰਦਾ
karaja਼e dA bojha gussA cha.Dhana nahIM diMdA
The weight of the debt doesn't let my anger flare up
ਕਰਜ਼ੇ ਦਾ ਬੋਝ ਗੁੱਸਾ ਚੜ੍ਹਨ ਨਹੀਂ ਦਿੰਦਾ
karaja਼e dA bojha gussA cha.Dhana nahIM diMdA
The weight of the debt doesn't let my anger flare up
ਗੋਰਾ ਦਿੰਦਾ ਐ ਆਰਡਰ ਜਦੋਂ ਤਾੜ ਕੇ
gorA diMdA ai AraDara jadoM tA.Da ke
Even when the white man barks orders at me
ਹਜੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ
haje do sAlAM takka jAUM piMDa nUM
In about two years, I will return to my village
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ
jAUM lAliAM de paranoTa pA.Da ke
I’ll go back only after tearing up the [Lala: local moneylender/trader]’s [Parnote: Promissory debt notes]
ਹਜੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ
haje do sAlAM takka jAUM piMDa nUM
In about two years, I will return to my village
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ
jAUM lAliAM de paranoTa pA.Da ke
I’ll go back only after tearing up the [Lala: local moneylender/trader]’s [Parnote: Promissory debt notes]
ਬਾਜ਼ਾਂ ਵਾਲੇ ਦੀ ਮਿਹਰ ਨਾਲ ਹੁਣ ਤਾਂ
bAja਼AM vAle dI mihara nAla huNa tAM
By the grace of the [Baza-Wala: Lord of the Hawks; a reference to Guru Gobind Singh Ji]
ਫਿਰ ਚੱਲੇ ਦਿਨ ਟਾਈਮ ਥੋੜ੍ਹਾ ਰਹਿ ਗਿਆ
phira challe dina TAIma tho.DhA rahi giA
The days are passing and the time is drawing near
ਲੱਭ ਲਈ ਐ ਨੂੰਹ ਉੱਥੇ ਬੇਬੇ ਨੇ
labbha laI ai nUMha utthe bebe ne
My mother has already found a daughter-in-law back home
ਫੋਟੋ 'ਤੇ ਹੀ ਕੱਚਾ ਜਿਹਾ ਸ਼ਗਨ ਪੈ ਗਿਆ
phoTo 'te hI kachchA jihA sa਼gana pai giA
An informal [Shagan: betrothal ceremony/blessing] has been performed just over a photo
ਫੋਟੋ 'ਤੇ ਹੀ ਕੱਚਾ ਜਿਹਾ ਸ਼ਗਨ ਪੈ ਗਿਆ
phoTo 'te hI kachchA jihA sa਼gana pai giA
An informal [Shagan: betrothal ceremony/blessing] has been performed just over a photo
ਗਿੱਲ ਰੌਂਤਿਆ ਤਸੱਲੀ ਉਦੋਂ ਹੋਣੀ ਆ
gilla rauMtiA tasallI udoM hoNI A
[Gill Raunta: Self-reference to the song's lyricist], I will only feel true satisfaction
ਗਿੱਲ ਰੌਂਤਿਆ ਤਸੱਲੀ ਉਦੋਂ ਹੋਣੀ ਆ
gilla rauMtiA tasallI udoM hoNI A
[Gill Raunta: Self-reference to the song's lyricist], I will only feel true satisfaction
ਲਾਣੇਦਾਰਨੀ ਪਿਆਊ ਦੁੱਧ ਕਾੜ੍ਹ ਕੇ
lANedAranI piAU duddha kA.Dha ke
When the lady of the house serves me slow-boiled milk