Shanivaar
ਨਤੀਜੇ ਦੇ ਦਿਨ ਆ ਗਏ ਨੇੜੇ
natIje de dina A gae ne.De
The days of the final results have drawn near
ਰੌਣਕ ਉੱਡ ਗਈ ਮੂੰਹ ਤੋਂ ਤੇਰੇ
rauNaka uDDa gaI mUMha toM tere
The vibrant glow has vanished from your face
ਨਤੀਜੇ ਦੇ ਦਿਨ ਆ ਗਏ ਨੇੜੇ
natIje de dina A gae ne.De
The days of the final results have drawn near
ਰੌਣਕ ਉੱਡ ਗਈ ਮੂੰਹ ਤੋਂ ਤੇਰੇ
rauNaka uDDa gaI mUMha toM tere
The vibrant glow has vanished from your face
ਵਧਦੇ ਘਟਦੇ ਖ਼ੂਨ ਦੇ ਗੇੜੇ
vadhade ghaTade kha਼Una de ge.De
Your blood circulation ebbs and flows in cycles
ਬੀਪੀ ਟਿਕਦਾ ਨਹੀਂ ਸੱਜਣਾ ਵੇ ਹੁਣ
bIpI TikadA nahIM sajjaNA ve huNa
Your blood pressure won't stabilize now, [Sajjan: beloved/soulmate]
ਪਹਿਲਾਂ ਵਰਗਾ ਹਾਸਾ ਮੂੰਹ ‘ਤੇ
pahilAM varagA hAsA mUMha ‘te
That laughter that once graced your face
ਦਿਸਦਾ ਨਹੀਂ ਸੱਜਣਾ ਵੇ ਹੁਣ
disadA nahIM sajjaNA ve huNa
Is nowhere to be seen now, [Sajjan: beloved/soulmate]
ਪਹਿਲਾਂ ਵਰਗਾ ਹਾਸਾ ਮੂੰਹ ‘ਤੇ
pahilAM varagA hAsA mUMha ‘te
That laughter that once graced your face
ਦਿਸਦਾ ਨਹੀਂ ਸੱਜਣਾ
disadA nahIM sajjaNA
Is nowhere to be seen, [Sajjan: beloved/soulmate]
ਜਿੰਨਾ ਜ਼ੋਰ ਸੀ ਸਾਰਾ ਲਾਤਾ
jiMnA ja਼ora sI sArA lAtA
You poured in every ounce of strength you had
ਸਾਰਾ ਤੁਰ ਕੇ ਇਲਾਕਾ ਗਾਹਤਾ
sArA tura ke ilAkA gAhatA
You traversed and scoured the entire region
ਜਿੰਨਾ ਜ਼ੋਰ ਸੀ ਸਾਰਾ ਲਾਤਾ
jiMnA ja਼ora sI sArA lAtA
You poured in every ounce of strength you had
ਸਾਰਾ ਤੁਰ ਕੇ ਇਲਾਕਾ ਗਾਹਤਾ
sArA tura ke ilAkA gAhatA
You traversed and scoured the entire region
ਪੈਸਾ ਪਾਣੀ ਵਾਂਗ ਬਹਾਤਾ
paisA pANI vAMga bahAtA
You let the money flow like water
ਵਿਕ ਗਏ ਟੱਕ ਜ਼ਮੀਨਾਂ ਦੇ ਨੀ ਹੁਣ
vika gae Takka ja਼mInAM de nI huNa
Great plots of land have been auctioned off now
ਕਿਸਮਤ ਚੰਦਰੀ ਬੰਦ ਪਈ ਐ
kisamata chaMdarI baMda paI ai
Our wretched fate lies locked away
ਵਿਚ ਮਸ਼ੀਨਾਂ ਦੇ ਨੀ ਹੁਣ
vicha masa਼InAM de nI huNa
Inside the [EVM: Electronic Voting Machines] now
ਕਿਸਮਤ ਚੰਦਰੀ ਬੰਦ ਪਈ ਐ
kisamata chaMdarI baMda paI ai
Our wretched fate lies locked away
ਵਿਚ ਮਸ਼ੀਨਾਂ ਦੇ
vicha masa਼InAM de
Inside the machines
ਪਹਿਲਾਂ ਵਰਗਾ ਹਾਸਾ ਮੂੰਹ ‘ਤੇ
pahilAM varagA hAsA mUMha ‘te
That laughter that once graced your face
ਦਿਸਦਾ ਨਹੀਂ ਸੱਜਣਾ ਵੇ ਹੁਣ
disadA nahIM sajjaNA ve huNa
Is nowhere to be seen now, [Sajjan: beloved/soulmate]
ਕਿਸਮਤ ਚੰਦਰੀ ਬੰਦ ਪਈ ਐ
kisamata chaMdarI baMda paI ai
Our wretched fate lies locked away
ਵਿਚ ਮਸ਼ੀਨਾਂ ਦੇ
vicha masa਼InAM de
Inside the machines
ਹੋ ਤੇਰੀ ਨੀਂਦ ਅੱਖਾਂ ਵਿਚ ਰੜਕੇ
ho terI nIMda akkhAM vicha ra.Dake
Oh, your lack of sleep stings in your eyes
ਬੈਠਾ ਰਹਿੰਦਾ ਮਾਲਾ ਫੜ ਕੇ
baiThA rahiMdA mAlA pha.Da ke
You sit there clutching your prayer beads
ਵੇ ਤੇਰੀ ਨੀਂਦ ਅੱਖਾਂ ਵਿਚ ਰੜਕੇ
ve terI nIMda akkhAM vicha ra.Dake
Oh, your lack of sleep stings in your eyes
ਬੈਠਾ ਰਹਿੰਦਾ ਮਾਲਾ ਫੜ ਕੇ
baiThA rahiMdA mAlA pha.Da ke
You sit there clutching your prayer beads
ਜਾਵੇਂ ਗੁਰਦੁਆਰੇ ਤੜਕੇ
jAveM guraduAre ta.Dake
You head to the [Gurdwara: Sikh place of worship] at the crack of dawn
ਮਨ ਕਿਉਂ ਟਿਕਦਾ ਨਹੀਂ ਸੱਜਣਾ ਵੇ ਹੁਣ
mana kiuM TikadA nahIM sajjaNA ve huNa
Why won't your mind find peace now, [Sajjan: beloved/soulmate]
ਪਹਿਲਾਂ ਵਰਗਾ ਹਾਸਾ ਮੂੰਹ ‘ਤੇ
pahilAM varagA hAsA mUMha ‘te
That laughter that once graced your face
ਦਿਸਦਾ ਨਹੀਂ ਸੱਜਣਾ ਵੇ ਹੁਣ
disadA nahIM sajjaNA ve huNa
Is nowhere to be seen now, [Sajjan: beloved/soulmate]
ਪਹਿਲਾਂ ਵਰਗਾ ਹਾਸਾ ਮੂੰਹ ‘ਤੇ
pahilAM varagA hAsA mUMha ‘te
That laughter that once graced your face
ਦਿਸਦਾ ਨਹੀਂ ਸੱਜਣਾ
disadA nahIM sajjaNA
Is nowhere to be seen, [Sajjan: beloved/soulmate]
ਪੈਂਦੀ ਟਸਕ ਮੱਥੇ ਵਿਚ ਭਾਰੀ
paiMdI Tasaka matthe vicha bhArI
A heavy throb of pain strikes the forehead
ਸਾਡੀ ਦਾਅ ‘ਤੇ ਲੱਗੀ ਸਰਦਾਰੀ
sADI dAa ‘te laggI saradArI
Our [Sardarari: prestige/leadership/nobility] is at stake

ਜਿਪਸੀ ਵਿਕ ਗਈ ਜਾਨੋਂ ਪਿਆਰੀ
jipasI vika gaI jAnoM piArI
The [Gypsy: a rugged SUV popular with Punjabi elite] dearer than life is sold
ਰੁਲ ਗਏ ਸ਼ੌਕ ਸ਼ੌਕੀਨਾਂ ਦੇ ਨੀ ਹੁਣ
rula gae sa਼auka sa਼aukInAM de nI huNa
The refined hobbies of the stylish are ruined now
ਕਿਸਮਤ ਚੰਦਰੀ ਬੰਦ ਪਈ ਐ
kisamata chaMdarI baMda paI ai
Our wretched fate lies locked away
ਵਿਚ ਮਸ਼ੀਨਾਂ ਦੇ ਨੀ ਹੁਣ
vicha masa਼InAM de nI huNa
Inside the machines now
ਕਿਸਮਤ ਚੰਦਰੀ ਬੰਦ ਪਈ ਐ
kisamata chaMdarI baMda paI ai
Our wretched fate lies locked away
ਵਿਚ ਮਸ਼ੀਨਾਂ ਦੇ
vicha masa਼InAM de
Inside the machines
ਅਕਾਲੀ ਕਹਿਣ ਰਾਜ ਨਹੀਂ ਸੇਵਾ
akAlI kahiNa rAja nahIM sevA
The [Akali: members of the Shiromani Akali Dal party] say it’s service, not rule
ਤੀਜੀ ਵਾਰ ਦਵਾਊ ਮੇਵਾ
tIjI vAra davAU mevA
Claiming it’ll bear fruit for the third time

ਲਾਉਂਦੇ ਕਾਂਗਰਸੀ ਵੀ ਟੇਵਾ
lAuMde kAMgarasI vI TevA
The [Congressi: members of the Congress party] also cast their divinations
ਹੋਰ ਕੋਈ ਜਿੱਤਦਾ ਨਹੀਂ ਸੱਜਣਾ ਵੇ ਹੁਣ
hora koI jittadA nahIM sajjaNA ve huNa
Thinking no one else can win now, [Sajjan: beloved/soulmate]
ਪਹਿਲਾਂ ਵਰਗਾ ਹਾਸਾ ਮੂੰਹ ‘ਤੇ
pahilAM varagA hAsA mUMha ‘te
That laughter that once graced your face
ਦਿਸਦਾ ਨਹੀਂ ਸੱਜਣਾ ਵੇ ਹੁਣ
disadA nahIM sajjaNA ve huNa
Is nowhere to be seen now, [Sajjan: beloved/soulmate]
ਪਹਿਲਾਂ ਵਰਗਾ ਹਾਸਾ ਮੂੰਹ ‘ਤੇ
pahilAM varagA hAsA mUMha ‘te
That laughter that once graced your face
ਦਿਸਦਾ ਨਹੀਂ ਸੱਜਣਾ
disadA nahIM sajjaNA
Is nowhere to be seen, [Sajjan: beloved/soulmate]
ਮਿੰਟੂ ਸਮਰੇ ਦਾ ਏ ਕਹਿਣਾ
miMTU samare dA e kahiNA
[Mintu Samra: self-reference to the song's lyricist] says
ਫ਼ਤਵਾ ਮੰਨਣਾ ਹੀ ਏ ਪੈਣਾ
pha਼tavA maMnaNA hI e paiNA
The people's mandate must be accepted
ਮਿੰਟੂ ਸਮਰੇ ਦਾ ਏ ਕਹਿਣਾ
miMTU samare dA e kahiNA
[Mintu Samra: self-reference to the song's lyricist] says
ਫ਼ਤਵਾ ਮੰਨਣਾ ਹੀ ਏ ਪੈਣਾ
pha਼tavA maMnaNA hI e paiNA
The people's mandate must be accepted
ਖੌਰੇ ਕਿਹਦੀਆਂ ਜੜ੍ਹਾਂ ‘ਚ ਬਹਿਣਾ
khaure kihadIAM ja.DhAM ‘cha bahiNA
Who knows whose roots they will unravel
ਝਾੜੂ ਦੀਆਂ ਤੀਲਾਂ ਨੇ ਨੀ ਹੁਣ
jhA.DU dIAM tIlAM ne nI huNa
These bristles of the [Jhaadu: Broom; the election symbol of the Aam Aadmi Party] now