7 Ajube

by Gurshabadft Dr Zeus

ਮੇਰੇ ਉਤੇ ਬਦਲੇ ਜਾਣ ਦੀ ਤੁਹਮਤ ਲਾਉਣ ਵਾਲੀਏ ਨੀ
mere ute badale jANa dI tuhamata lAuNa vAlIe nI
O you who hurl accusations of me being a changed man `[Ni/Nee: a gender-specific vocative used to address a woman directly]`
ਮੈਂ ਤੇਰੇ ਬਿਨ ਕਦੇ ਕਿਸੇ ਨਾਲ ਨਜ਼ਰ ਮਿਲਾ ਕੇ ਵੇਖੀ ਨਾ
maiM tere bina kade kise nAla naja਼ra milA ke vekhI nA
I have never even locked eyes with another besides you
ਸਦਾ ਰੇਤ ਦੀਆਂ ਪਰਤਾਂ ਤੇ ਤੇਰੇ ਹੀ ਨਕਸ਼ ਉਲੀਕੇ ਨੀ
sadA reta dIAM paratAM te tere hI nakasa਼ ulIke nI
I have always sketched your features upon the layers of sand `[Ni: vocative address]`
ਮੈਂ ਤੇਰੇ ਬਿਨ ਕਦੇ ਕਿਸੇ ਦੀ ਸੂਰਤ ਵਾਹ ਕੇ ਵੇਖੀ ਨਾ
maiM tere bina kade kise dI sUrata vAha ke vekhI nA
I have never tried to trace the silhouette of another besides you
ਵੇਖਾਂ ਨਾ ਜਿਸ ਦਿਨ ਮੈਂ ਤੈਨੂੰ ਦਿਲ ਜਿਹਾ ਦੁਖਦਾ ਰਹਿੰਦਾ ਏ
vekhAM nA jisa dina maiM tainUM dila jihA dukhadA rahiMdA e
On the days I don't see you, my heart aches with a dull pain
ਬੋਲ ਸੁਣਾਂ ਨਾ ਤੇਰੇ ਤਾਂ ਮੇਰਾ ਸਾਜ਼ ਜਿਹਾ ਸੁੱਕਦਾ ਰਹਿੰਦਾ ਏ
bola suNAM nA tere tAM merA sAja਼ jihA sukkadA rahiMdA e
When I don't hear your voice, the music of my soul feels like it's drying up
ਸਦਾ ਤੇਰੀਆਂ ਸਹੁੰਆਂ ਖਾਵਾਂ ਜਦ ਕੋਈ ਸਹੁੰ ਪਾ ਦੇਵੇ
sadA terIAM sahuMAM khAvAM jada koI sahuM pA deve
I always swear by your name whenever someone demands an oath
ਮੈਂ ਤੇਰੇ ਬਿਨ ਕਦੇ ਕਿਸੇ ਦੀ ਸਹੁੰ ਵੀ ਖਾ ਕੇ ਵੇਖੀ ਨਾ
maiM tere bina kade kise dI sahuM vI khA ke vekhI nA
I have never even tried to swear by anyone else's name besides yours
ਮੇਰੇ ਉਤੇ ਬਦਲੇ ਜਾਣ ਦੀ ਤੁਹਮਤ ਲਾਉਣ ਵਾਲੀਏ ਨੀ
mere ute badale jANa dI tuhamata lAuNa vAlIe nI
O you who hurl accusations of me being a changed man `[Ni: vocative address]`
ਮੈਂ ਤੇਰੇ ਬਿਨ ਕਦੇ ਕਿਸੇ ਨਾਲ ਨਜ਼ਰ ਮਿਲਾ ਕੇ ਵੇਖੀ ਨਾ
maiM tere bina kade kise nAla naja਼ra milA ke vekhI nA
I have never even locked eyes with another besides you
ਨਹੀਂ ਇਤਬਾਰ ਜੇ ਮੇਰੇ ਤੇ ਤਾਂ ਪਰਖ ਮੇਰੇ ਈਮਾਨਾਂ ਨੂੰ
nahIM itabAra je mere te tAM parakha mere ImAnAM nUM
If you do not trust me, then put my integrity and faith to the test
ਤੇਰੀ ਖ਼ਾਤਰ ਵਾਰ ਦਿਆਂ ਮੈਂ ਆਪਣੇ ਸਭ ਅਰਮਾਨਾਂ ਨੂੰ
terI kha਼Atara vAra diAM maiM ApaNe sabha aramAnAM nUM
For your sake, I would sacrifice every single one of my desires
ਚੇਤੇ ਚੇਤੇ ਉਹ ਵਕਤ ਨਹੀਂ ਰੱਖਿਆ ਜੋ ਗਵਾਇਆ ਤੇਰੇ ਲਈ
chete chete uha vakata nahIM rakkhiA jo gavAiA tere laI
I haven't kept a record of the time I've lost waiting for you
ਦਿਨ ਤੇ ਸਾਲ ਮਹੀਨਿਆਂ ਦੀ ਕਦੇ ਗਿਣਤੀ ਲਾ ਕੇ ਵੇਖੀ ਨਾ
dina te sAla mahIniAM dI kade giNatI lA ke vekhI nA
I never sat down to count the days, months, or years spent in your wake
ਮੇਰੇ ਉਤੇ ਬਦਲੇ ਜਾਣ ਦੀ ਤੁਹਮਤ ਲਾਉਣ ਵਾਲੀਏ ਨੀ
mere ute badale jANa dI tuhamata lAuNa vAlIe nI
O you who hurl accusations of me being a changed man `[Ni: vocative address]`
ਮੈਂ ਤੇਰੇ ਬਿਨ ਕਦੇ ਕਿਸੇ ਨਾਲ ਨਜ਼ਰ ਮਿਲਾ ਕੇ ਵੇਖੀ ਨਾ
maiM tere bina kade kise nAla naja਼ra milA ke vekhI nA
I have never even locked eyes with another besides you
ਮੈਂ ਤੇਰੀ ਬੁੱਕਲ ਚੋਂ ਕਦੇ ਨਾ ਹੋਰ ਕਿਸੇ ਦੀ ਬਗਲ ਗਿਆ
maiM terI bukkala choM kade nA hora kise dI bagala giA
From the warmth of your embrace, I never sought another’s side
ਫਿਰ ਤੂੰ ਮੈਨੂੰ ਆਖੇਂ ਕਿੱਦਾਂ ਅੜੀਏ ਕਿ ਮੈਂ ਬਦਲ ਗਿਆ
phira tUM mainUM AkheM kiddAM a.DIe ki maiM badala giA
How then can you claim, my stubborn beloved, that I have changed?
ਰਾਈਕੋਟੀ ਬਦਨਾਮ ਹੋ ਗਿਆ ਬਸ ਇੱਕ ਤੇਰੇ ਕਰਕੇ ਨੀ
rAIkoTI badanAma ho giA basa ikka tere karake nI
The one from Raikot has been tarnished in reputation just because of you `[Self-reference to the lyricist, Happy Raikoti]`
ਮੈਂ ਤੇਰੇ ਬਿਨ ਕਦੇ ਕਿਸੇ ਲਈ ਕਦਰ ਗਵਾ ਕੇ ਵੇਖੀ ਨਾ
maiM tere bina kade kise laI kadara gavA ke vekhI nA
I have never let my worth be belittled for anyone else besides you
ਮੇਰੇ ਉਤੇ ਬਦਲੇ ਜਾਣ ਦੀ ਤੁਹਮਤ ਲਾਉਣ ਵਾਲੀਏ ਨੀ
mere ute badale jANa dI tuhamata lAuNa vAlIe nI
O you who hurl accusations of me being a changed man `[Ni: vocative address]`
ਮੈਂ ਤੇਰੇ ਬਿਨ ਕਦੇ ਕਿਸੇ ਨਾਲ ਨਜ਼ਰ ਮਿਲਾ ਕੇ ਵੇਖੀ ਨਾ
maiM tere bina kade kise nAla naja਼ra milA ke vekhI nA
I have never even locked eyes with another besides you

Share

More by Gurshabad

View all songs →