Main Kehda Na Kardi
by Harman Deep
ਦੂਰ ਦੂਰ ਖੜਾ ਕਾਹਤੋਂ ਕਰਦੈਂ ਸ਼ਰਮ ਵੇ
dUra dUra kha.DA kAhatoM karadaiM sa਼rama ve
Why do you stand so far away, why are you acting so shy?
ਬਣ ਬਣ ਜੋੜੀਆਂ ਤਾਂ ਨੱਚੀ ਜਾਂਦੇ ਸਾਰੇ ਵੇ
baNa baNa jo.DIAM tAM nachchI jAMde sAre ve
Forming pairs, everyone else is dancing away.

ਆਜਾ ਭੌਰਿਆ ਫੁੱਲਾਂ ਦੇ ਨਾਲ ਖਹਿ ਜਾ ਵੇ
AjA bhauriA phullAM de nAla khahi jA ve
Come, [Bhaura: a black bumblebee, used here as a metaphor for a male suitor], come brush against the flowers.
ਭੌਰਿਆ ਫੁੱਲਾਂ ਦੇ ਨਾਲ ਖਹਿ ਜਾ ਵੇ ਮੈਂ ਕਿਹੜਾ ਨਾ ਕਰਦੀ
bhauriA phullAM de nAla khahi jA ve maiM kiha.DA nA karadI
O bumblebee, brush against the flowers; it’s not like I’m saying no.
ਬਾਂਹ ਫੜ ਕੇ ਗਿੱਧੇ ਦੇ ਵਿਚ ਲੈ ਜਾ ਵੇ ਮੈਂ ਕਿਹੜਾ ਨਾ ਕਰਦੀ
bAMha pha.Da ke giddhe de vicha lai jA ve maiM kiha.DA nA karadI
Just grab my arm and lead me into the [Giddha: a traditional high-energy folk dance performed by Punjabi women]; it’s not like I’m saying no.
ਬਾਂਹ ਫੜ ਕੇ ਗਿੱਧੇ ਦੇ ਵਿਚ ਲੈ ਜਾ ਵੇ ਮੈਂ ਕਿਹੜਾ ਨਾ ਕਰਦੀ
bAMha pha.Da ke giddhe de vicha lai jA ve maiM kiha.DA nA karadI
Just grab my arm and lead me into the [Giddha] floor; it’s not like I’m saying no.
ਸੋਹਣਿਆਂ ਮੈਂ ਕਿਹੜਾ ਨਾ ਕਰਦੀ
sohaNiAM maiM kiha.DA nA karadI
O handsome one, it’s not like I’m saying no.
ਹੀਰਿਆ ਮੈਂ ਕਿਹੜਾ ਨਾ ਕਰਦੀ
hIriA maiM kiha.DA nA karadI
O precious diamond, it’s not like I’m saying no.
ਮੈਂ ਕਿਹੜਾ ਨਾ ਕਰਦੀ
maiM kiha.DA nA karadI
It’s not like I’m saying no.
ਆਉਂਦਾ ਜਦ ਚੜ੍ਹ ਕੇ ਜਵਾਨੀ ਦਾ ਭੁਚਾਲ ਵੇ
AuMdA jada cha.Dha ke javAnI dA bhuchAla ve
When the storm of youth rises and surges within me,
ਕੰਧਾਂ ਤੇ ਬਨੇਰੇ ਗੇੜਾ ਦੇਣ ਮੇਰੇ ਨਾਲ ਵੇ
kaMdhAM te banere ge.DA deNa mere nAla ve
The very walls and [Banere: decorative rooftop ledges] seem to swirl along with me.
ਕੰਧਾਂ ਤੇ ਬਨੇਰੇ ਗੇੜਾ ਦੇਣ ਮੇਰੇ ਨਾਲ ਵੇ
kaMdhAM te banere ge.DA deNa mere nAla ve
The walls and rooftops seem to swirl along with me.
ਆਉਂਦਾ ਜਦ ਚੜ੍ਹ ਕੇ ਜਵਾਨੀ ਦਾ ਭੁਚਾਲ ਵੇ
AuMdA jada cha.Dha ke javAnI dA bhuchAla ve
When the storm of youth rises and surges within me,
ਕੰਧਾਂ ਤੇ ਬਨੇਰੇ ਗੇੜਾ ਦੇਣ ਮੇਰੇ ਨਾਲ ਵੇ
kaMdhAM te banere ge.DA deNa mere nAla ve
The walls and rooftops seem to swirl along with me.
ਮਿੱਠੇ ਬੋਲ ਦੋ ਜ਼ਬਾਨ ਵਿਚੋਂ ਕਹਿ ਜਾ ਵੇ
miTThe bola do ja਼bAna vichoM kahi jA ve
Just speak two sweet words from your lips.
ਬੋਲ ਦੋ ਜ਼ਬਾਨ ਵਿਚੋਂ ਕਹਿ ਜਾ ਵੇ ਮੈਂ ਕਿਹੜਾ ਨਾ ਕਰਦੀ
bola do ja਼bAna vichoM kahi jA ve maiM kiha.DA nA karadI
Speak those words from your lips; it’s not like I’m saying no.
ਬਾਂਹ ਫੜ ਕੇ ਗਿੱਧੇ ਦੇ ਵਿਚ ਲੈ ਜਾ ਵੇ ਮੈਂ ਕਿਹੜਾ ਨਾ ਕਰਦੀ
bAMha pha.Da ke giddhe de vicha lai jA ve maiM kiha.DA nA karadI
Just grab my arm and lead me into the [Giddha] floor; it’s not like I’m saying no.
ਬਾਂਹ ਫੜ ਕੇ ਗਿੱਧੇ ਦੇ ਵਿਚ ਲੈ ਜਾ ਵੇ ਮੈਂ ਕਿਹੜਾ ਨਾ ਕਰਦੀ
bAMha pha.Da ke giddhe de vicha lai jA ve maiM kiha.DA nA karadI
Just grab my arm and lead me into the [Giddha] floor; it’s not like I’m saying no.
ਸੋਹਣਿਆਂ ਮੈਂ ਕਿਹੜਾ ਨਾ ਕਰਦੀ
sohaNiAM maiM kiha.DA nA karadI
O handsome one, it’s not like I’m saying no.
ਹੀਰਿਆ ਮੈਂ ਕਿਹੜਾ ਨਾ ਕਰਦੀ
hIriA maiM kiha.DA nA karadI
O precious diamond, it’s not like I’m saying no.
ਮੈਂ ਕਿਹੜਾ ਨਾ ਕਰਦੀ
maiM kiha.DA nA karadI
It’s not like I’m saying no.
ਨਜ਼ਰਾਂ ਦਾ ਨਜ਼ਰਾਂ ਤੇ ਵਾਰ ਜਿਹਾ ਹੋ ਗਿਆ
naja਼rAM dA naja਼rAM te vAra jihA ho giA
Our gazes met and it felt like a strike to the heart.
ਤੇਰੇ ਨਾਲ ਸੱਚੀ ਮੁੱਚੀ ਪਿਆਰ ਜਿਹਾ ਹੋ ਗਿਆ
tere nAla sachchI muchchI piAra jihA ho giA
I have truly, deeply fallen in love with you.

ਆਜਾ ਦਿਲ ਦੇ ਤਖ਼ਤ ਤੇ ਬਹਿ ਜਾ ਵੇ
AjA dila de takha਼ta te bahi jA ve
Come, take your seat upon the throne of my heart.
ਦਿਲ ਦੇ ਤਖ਼ਤ ਤੇ ਬਹਿ ਜਾ ਵੇ ਮੈਂ ਕਿਹੜਾ ਨਾ ਕਰਦੀ
dila de takha਼ta te bahi jA ve maiM kiha.DA nA karadI
Sit upon the throne of my heart; it’s not like I’m saying no.
ਬਾਂਹ ਫੜ ਕੇ ਗਿੱਧੇ ਦੇ ਵਿਚ ਲੈ ਜਾ ਵੇ ਮੈਂ ਕਿਹੜਾ ਨਾ ਕਰਦੀ
bAMha pha.Da ke giddhe de vicha lai jA ve maiM kiha.DA nA karadI
Just grab my arm and lead me into the [Giddha] floor; it’s not like I’m saying no.
ਬਾਂਹ ਫੜ ਕੇ ਗਿੱਧੇ ਦੇ ਵਿਚ ਲੈ ਜਾ ਵੇ ਮੈਂ ਕਿਹੜਾ ਨਾ ਕਰਦੀ
bAMha pha.Da ke giddhe de vicha lai jA ve maiM kiha.DA nA karadI
Just grab my arm and lead me into the [Giddha] floor; it’s not like I’m saying no.
ਸੋਹਣਿਆਂ ਮੈਂ ਕਿਹੜਾ ਨਾ ਕਰਦੀ
sohaNiAM maiM kiha.DA nA karadI
O handsome one, it’s not like I’m saying no.
ਹੀਰਿਆ ਮੈਂ ਕਿਹੜਾ ਨਾ ਕਰਦੀ
hIriA maiM kiha.DA nA karadI
O precious diamond, it’s not like I’m saying no.
ਮੈਂ ਕਿਹੜਾ ਨਾ ਕਰਦੀ
maiM kiha.DA nA karadI
It’s not like I’m saying no.
ਤੂੰ ਵੀ ਮੈਨੂੰ ਚਾਹੁਣੈ ਤੇ ਮੈਂ ਵੀ ਤੈਨੂੰ ਚਾਹੁਣੀ ਆਂ
tUM vI mainUM chAhuNai te maiM vI tainUM chAhuNI AM
You desire me, and I desire you too.
ਭਿੰਦਰਾਂ ਵੀ ਇੱਕ ਬੋਲੀ ਤੇਰੇ ਨਾਂ ਤੇ ਪਾਉਣੀ ਆਂ
bhiMdarAM vI ikka bolI tere nAM te pAuNI AM
[Bhinder: a self-reference to the lyricist Bhinder Khanpuri] will also dedicate a [Boli: a rhythmic folk couplet] to your name.
ਭਿੰਦਰਾਂ ਵੀ ਇੱਕ ਬੋਲੀ ਤੇਰੇ ਨਾਂ ਤੇ ਪਾਉਣੀ ਆਂ
bhiMdarAM vI ikka bolI tere nAM te pAuNI AM
Bhinder will also dedicate a folk couplet to your name.
ਤੈਨੂੰ ਰੱਜ ਰੱਜ ਤੱਕਣਾ ਵੇ
tainUM rajja rajja takkaNA ve
I want to gaze at you until my heart is content.

ਕੁੜੀ ਕੱਚੇ ਦੁੱਧ ਵਰਗੀ
ku.DI kachche duddha varagI
This [Kudi: girl/maiden] who is pure and fair like fresh milk,
ਕੁੜੀ ਕੱਚੇ ਦੁੱਧ ਵਰਗੀ
ku.DI kachche duddha varagI
This [Kudi] who is pure like fresh milk,
ਡੁੱਲ੍ਹੀ ਤੇਰੇ ਉਤੇ ਮੱਖਣਾ ਵੇ
DullhI tere ute makkhaNA ve
Has spilled her heart out for you, [Makhna: a term of endearment, literally meaning 'butter-like' or sweet].
ਡੁੱਲ੍ਹੀ ਤੇਰੇ ਉਤੇ ਮੱਖਣਾ ਵੇ
DullhI tere ute makkhaNA ve
Has spilled her heart out for you, my sweet.
ਡੁੱਲ੍ਹੀ ਤੇਰੇ ਉਤੇ ਮੱਖਣਾ ਵੇ
DullhI tere ute makkhaNA ve
Has spilled her heart out for you, my sweet.
ਡੁੱਲ੍ਹੀ ਤੇਰੇ ਉਤੇ ਮੱਖਣਾ ਵੇ
DullhI tere ute makkhaNA ve
Has spilled her heart out for you, my sweet.
ਤੂੰ ਵੀ ਮੈਨੂੰ ਚਾਹੁਣੈ ਤੇ ਮੈਂ ਵੀ ਤੈਨੂੰ ਚਾਹੁਣੀ ਆਂ
tUM vI mainUM chAhuNai te maiM vI tainUM chAhuNI AM
You desire me, and I desire you too.
ਭਿੰਦਰਾਂ ਵੀ ਇੱਕ ਬੋਲੀ ਤੇਰੇ ਨਾਂ ਤੇ ਪਾਉਣੀ ਆਂ
bhiMdarAM vI ikka bolI tere nAM te pAuNI AM
Bhinder will also dedicate a folk couplet to your name.
ਸਾਡੀ ਅੱਜ ਦੀ ਦਿਹਾੜੀ ਕੋਲ ਰਹਿ ਜਾ ਵੇ
sADI ajja dI dihA.DI kola rahi jA ve
Just stay by my side for the rest of this day.
ਅੱਜ ਦੀ ਦਿਹਾੜੀ ਕੋਲ ਰਹਿ ਜਾ ਵੇ ਮੈਂ ਕਿਹੜਾ ਨਾ ਕਰਦੀ
ajja dI dihA.DI kola rahi jA ve maiM kiha.DA nA karadI
Stay by my side for today; it’s not like I’m saying no.