Bhulya Ki Ae

by HUSTINDER

ਦਿਨ ਉਹ ਆਵਾਰਾਗਰਦੀ ਦੇ ਸੀ ਮਰਜ਼ੀ ਦੇ ਅੱਖ ਲੜਦੀ ਦੇ
dina uha AvArAgaradI de sI maraja਼I de akkha la.DadI de
Those were the days of wanderlust, of falling in love by our own free will
ਹੱਥ ਦੋਵੇਂ ਮੈਨੂੰ ਚੇਤੇ ਆ ਜ਼ੁਲਫ਼ਾਂ ਦਾ ਜੂੜਾ ਕਰਦੀ ਦੇ
hattha doveM mainUM chete A ja਼ulapha਼AM dA jU.DA karadI de
I still remember both your hands, as you tied your tresses into a knot
ਜੇ ਉਹ ਸਾਡੇ ਵਾਅਦੇ ਨਹੀਂ ਸੀ ਫੇਰ ਪੈਰਾਂ ਵਿਚ ਰੁਲਿਆ ਕੀ ਏ
je uha sADe vAade nahIM sI phera pairAM vicha ruliA kI e
If those weren't our sacred promises, then what was it that got trampled under our feet?
ਤੂੰ ਪੁੱਛਦੀ ਐਂ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ
tUM puchChadI aiM kI kI chete mainUM terA bhulliA kI e
You ask me what all I remember? Tell me, what of yours have I ever forgotten?

ਹਾਏ ਮੈਨੂੰ ਤੇਰਾ ਭੁੱਲਿਆ ਕੀ ਏ
hAe mainUM terA bhulliA kI e
Oh, what of yours have I ever forgotten?
ਕਿੱਸਾ ਇੱਕ ਉਮਰ ਗੁਜ਼ਾਰੀ ਦਾ ਲੱਗ ਕੇ ਫਿਰ ਟੁੱਟ ਗਈ ਯਾਰੀ ਦਾ
kissA ikka umara guja਼ArI dA lagga ke phira TuTTa gaI yArI dA
A life’s story spent together, of a [Yaar: close friends/lovers; carries significant cultural weight regarding loyalty] bond that broke after being forged
ਮੈਨੂੰ ਹਾਲੇ ਤੀਕਰ ਨਿੱਘ ਆਉਂਦਾ ਤੇਰੇ ਸ਼ੌਲ ਦੀ ਬੁੱਕਲ ਮਾਰੀ ਦਾ
mainUM hAle tIkara niggha AuMdA tere sa਼aula dI bukkala mArI dA
I can still feel the lingering warmth of being wrapped in your shawl
ਜੇ ਨਾ ਲੜਦੇ ਇੰਝ ਨਾ ਮਿਲਦੇ ਖ਼ੌਰੇ ਝੱਖੜ ਝੁੱਲਿਆ ਕੀ ਏ
je nA la.Dade iMjha nA milade kha਼aure jhakkha.Da jhulliA kI e
If we hadn't fought, we wouldn't have met; who knows what storm swept us away?
ਤੂੰ ਪੁੱਛਦੀ ਐਂ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ
tUM puchChadI aiM kI kI chete mainUM terA bhulliA kI e
You ask me what all I remember? Tell me, what of yours have I ever forgotten?
ਤੂੰ ਪੁੱਛਦੀ ਐਂ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ
tUM puchChadI aiM kI kI chete mainUM terA bhulliA kI e
You ask me what all I remember? Tell me, what of yours have I ever forgotten?
ਹਾਏ ਮੈਨੂੰ ਤੇਰਾ ਭੁੱਲਿਆ ਕੀ ਏ
hAe mainUM terA bhulliA kI e
Oh, what of yours have I ever forgotten?
ਮੈਨੂੰ ਬਾਹੋਂ ਫੜ ਕੇ ਲੈ ਜਾਣਾ ਕਿਤੇ ਕੱਲਿਆਂ ਆਪਾਂ ਬਹਿ ਜਾਣਾ
mainUM bAhoM pha.Da ke lai jANA kite kalliAM ApAM bahi jANA
Grabbing me by the arm and taking me away, to a place where we could sit all alone
ਤੇਰਾ ਮਿਲ ਕੇ ਵਾਪਸ ਚਲੇ ਜਾਣਾ ਮੇਰਾ ਦਿਲ ਤੇਰੇ ਕੋਲ ਰਹਿ ਜਾਣਾ
terA mila ke vApasa chale jANA merA dila tere kola rahi jANA
You would head back home after meeting, but my heart would remain behind with you
ਜ਼ਿੰਦਗੀ ਖਾਲੀ ਬੋਤਲ ਵਰਗੀ ਇਹਦੇ ਵਿਚੋਂ ਡੁੱਲ੍ਹਿਆ ਕੀ ਏ
ja਼iMdagI khAlI botala varagI ihade vichoM DullhiA kI e
Life is now like an empty bottle; what is even left to spill out of it?
ਤੂੰ ਪੁੱਛਦੀ ਐਂ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ
tUM puchChadI aiM kI kI chete mainUM terA bhulliA kI e
You ask me what all I remember? Tell me, what of yours have I ever forgotten?
ਤੂੰ ਪੁੱਛਦੀ ਐਂ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ
tUM puchChadI aiM kI kI chete mainUM terA bhulliA kI e
You ask me what all I remember? Tell me, what of yours have I ever forgotten?
ਹਾਏ ਮੈਨੂੰ ਤੇਰਾ ਭੁੱਲਿਆ ਕੀ ਏ
hAe mainUM terA bhulliA kI e
Oh, what of yours have I ever forgotten?
ਖਿੜ-ਖਿੜ ਕੇ ਤੇਰਾ ਹੱਸਣਾ ਹੈ ਕੁਝ ਦੱਸਣਾ ਤੇ ਮੈਨੂੰ ਤੱਕਣਾ ਹੈ
khi.Da-khi.Da ke terA hassaNA hai kujha dassaNA te mainUM takkaNA hai
The way you used to laugh so radiantly, telling me something while gazing at me
ਤੇਰਾ ਨਿੱਤ ਸੁਪਨੇ ਵਿਚ ਆ ਜਾਣਾ ਹਰ ਵਾਰੀ ਪੀਂਘ ਤੋਂ ਡੱਕਣਾ ਹੈ
terA nitta supane vicha A jANA hara vArI pIMgha toM DakkaNA hai
The way you'd visit my dreams every day, stopping me from falling off the swing every time
ਪਤਾ ਹੀ ਸੀ ਗੁਰਜੀਤ ਗਿੱਲ ਨੂੰ ਰਾਹ ਬੰਦ ਹੋ ਗਏ ਖੁੱਲ੍ਹਿਆ ਕੀ ਏ
patA hI sI gurajIta gilla nUM rAha baMda ho gae khullhiA kI e
Gurjit Gill [Self-reference to the song's lyricist] always knew the paths were closing, so what is there left to open?
ਤੂੰ ਪੁੱਛਦੀ ਐਂ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ
tUM puchChadI aiM kI kI chete mainUM terA bhulliA kI e
You ask me what all I remember? Tell me, what of yours have I ever forgotten?
ਤੂੰ ਪੁੱਛਦੀ ਐਂ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ
tUM puchChadI aiM kI kI chete mainUM terA bhulliA kI e
You ask me what all I remember? Tell me, what of yours have I ever forgotten?
ਹਾਏ ਮੈਨੂੰ ਤੇਰਾ ਭੁੱਲਿਆ ਕੀ ਏ
hAe mainUM terA bhulliA kI e
Oh, what of yours have I ever forgotten?
ਕਰਨੇ ਨੂੰ ਗੱਲਾਂ ਬੜੀਆਂ ਨੇ ਜੋ ਯਾਦ ਵਿਚਾਲੇ ਖੜ੍ਹੀਆਂ ਨੇ
karane nUM gallAM ba.DIAM ne jo yAda vichAle kha.DhIAM ne
There are so many things left to say, standing right in the middle of our memories
ਆਪਾਂ ਵੀ ਗ਼ਮ ਨਾਲ ਮਰਨਾ ਏ ਹੁਣ ਇਹ ਵੀ ਸਾਡੀਆਂ ਅੜੀਆਂ ਨੇ
ApAM vI ga਼ma nAla maranA e huNa iha vI sADIAM a.DIAM ne
I too shall perish in this grief; this has now become my own stubborn resolve
जो ਤੇਰੀ ਤਸਵੀਰ ਬਣਾਉਂਦੇ ਬੱਦਲਾਂ ਦੇ ਵਿਚ ਘੁਲਿਆ ਕੀ ਏ
जो terI tasavIra baNAuMde baddalAM de vicha ghuliA kI e
What has dissolved into the clouds that they keep sketching your portrait?
ਤੂੰ ਪੁੱਛਦੀ ਐਂ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ
tUM puchChadI aiM kI kI chete mainUM terA bhulliA kI e
You ask me what all I remember? Tell me, what of yours have I ever forgotten?
ਤੂੰ ਪੁੱਛਦੀ ਐਂ ਕੀ ਕੀ ਚੇਤੇ ਮੈਨੂੰ ਤੇਰਾ ਭੁੱਲਿਆ ਕੀ ਏ
tUM puchChadI aiM kI kI chete mainUM terA bhulliA kI e
You ask me what all I remember? Tell me, what of yours have I ever forgotten?
ਹਾਏ ਮੈਨੂੰ ਤੇਰਾ ਭੁੱਲਿਆ ਕੀ ਏ
hAe mainUM terA bhulliA kI e
Oh, what of yours have I ever forgotten?

Share

More by HUSTINDER

View all songs →