Ikko Dil
by HUSTINDER
ਹੋਣੀ ਗੱਲ ਪੰਦਰਾਂ ਦੀ ਵੇ ਆਪਾਂ ਜਦੋਂ ਲਾਈ ਸੀ
hoNI galla paMdarAM dI ve ApAM jadoM lAI sI
It must have been the age of fifteen when we first met
ਹਾਹਾ ਵੇ ਜਦੋਂ ਜਵਾਨੀ ਸਿਖ਼ਰਾਂ ਤੇ ਆਈ ਸੀ
hAhA ve jadoM javAnI sikha਼rAM te AI sI
Haha, back when our youth was just reaching its peak
ਕੱਚੀ ਇੱਕ ਯਾਦ ਚੇਤੇ ਐ ਭੁੱਲਣੀ ਨਹੀਂ ਜ਼ਿੰਦਗੀ ਸਾਰੀ
kachchI ikka yAda chete ai bhullaNI nahIM ja਼iMdagI sArI
A raw, tender memory lingers; I won't forget it my whole life
ਹੋਣੇ ਸੀ ਪੇਪਰ ਪੱਕੇ ਕੱਟਿਆ ਸੀ ਕਰੀ ਤਿਆਰੀ
hoNe sI pepara pakke kaTTiA sI karI tiArI
The final exams were approaching, and you had prepared so well
ਜਿਸ ਦਿਨ ਤੂੰ ਸੀਨੇ ਲਾ ਕੇ ਮੇਰੀ ਸੀ ਨਜ਼ਰ ਉਤਾਰੀ
jisa dina tUM sIne lA ke merI sI naja਼ra utArI
That day you held me close to your chest and [Nazar Utari: performed a ritual to ward off the evil eye from me]
ਇੱਕੋ ਮੇਰੇ ਦਿਲ ਤੇ ਲਿਖਿਆ ਵੇ ਤੇਰਾ ਨਾਂ ਦੋ ਵਾਰੀ
ikko mere dila te likhiA ve terA nAM do vArI
Upon this one heart of mine, I’ve etched your name twice
ਇੱਕੋ ਮੇਰੇ ਦਿਲ ਤੇ ਲਿਖਿਆ ਵੇ ਤੇਰਾ ਨਾਂ ਦੋ ਵਾਰੀ
ikko mere dila te likhiA ve terA nAM do vArI
Upon this one heart of mine, I’ve etched your name twice
ਅਕਸਰ ਹੀ ਸੱਚ ਹੋ ਜਾਂਦੇ ਆਉਂਦੇ ਜੋ ਖ਼ਿਆਲ ਮੈਂ ਸੁਣੇ
akasara hI sachcha ho jAMde AuMde jo kha਼iAla maiM suNe
I've heard that the thoughts we dwell on often turn into reality
ਪਿਆਰਾਂ ਵਿਚ ਅੱਖ ਝਪਕਣ ਤੇ ਲੰਘ ਜਾਂਦੇ ਸਾਲ ਮੈਂ ਸੁਣੇ
piArAM vicha akkha jhapakaNa te laMgha jAMde sAla maiM suNe
I've heard that in love, years pass by in the blink of an eye
ਦੁਨੀਆ ਨੂੰ ਪਿੱਛੇ ਕਰ ਕੇ ਗੁੱਤਾਂ ਵੇ ਗੁੰਦੀਆਂ ਅੱਗੇ
dunIA nUM pichChe kara ke guttAM ve guMdIAM agge
Turning my back on the world, I moved forward [Gutta: braiding my hair, signifying preparation and traditional grace]
ਹੁਣ ਕਾਹਦਾ ਜ਼ੋਰ ਸੋਹਣਿਆ ਛੱਲੇ ਦਾ ਮੁੰਦੀਆਂ ਅੱਗੇ
huNa kAhadA ja਼ora sohaNiA Challe dA muMdIAM agge
What power do I have now, my beloved, when the band has surrendered to the ring?
ਆਖੇ ਜੇ ਖੁੱਲ੍ਹ ਕੇ ਹੱਸ ਲਾ ਥੱਕ ਗਈ ਆ ਸੰਗ ਵਿਚਾਰੀ
Akhe je khullha ke hassa lA thakka gaI A saMga vichArI
If you say so, I’ll laugh freely; my poor shyness has grown weary
ਇੱਕੋ ਮੇਰੇ ਦਿਲ ਤੇ ਲਿਖਿਆ ਵੇ ਤੇਰਾ ਨਾਂ ਦੋ ਵਾਰੀ
ikko mere dila te likhiA ve terA nAM do vArI
Upon this one heart of mine, I’ve etched your name twice
ਇੱਕੋ ਮੇਰੇ ਦਿਲ ਤੇ ਲਿਖਿਆ ਵੇ ਤੇਰਾ ਨਾਂ ਦੋ ਵਾਰੀ
ikko mere dila te likhiA ve terA nAM do vArI
Upon this one heart of mine, I’ve etched your name twice
ਫ਼ਿਕਰਾਂ ਨੂੰ ਛੱਡ ਕੇ ਮੁੱਖ ਤੋਂ ਰੱਖਿਆ ਕਰ ਪਾਸੇ ਵੇ
pha਼ikarAM nUM ChaDDa ke mukkha toM rakkhiA kara pAse ve
Cast your worries aside and keep them away from your face
ਅੱਲੜਾਂ ਤੋਂ ਡੁੱਲ੍ਹ ਜਾਂਦੇ ਨੇ ਚੁਗਲੀ ਦੇ ਹਾਸੇ ਵੇ
alla.DAM toM Dullha jAMde ne chugalI de hAse ve
[Allarh: innocent, young girls] can accidentally spill secrets through mocking laughter
ਅਸਲੋਂ ਤਾਂ ਮੇਰਾ ਹੀ ਹੈ ਆਪੇ ਨੂੰ ਸਾਂਭ ਸੋਹਣਿਆ
asaloM tAM merA hI hai Ape nUM sAMbha sohaNiA
In truth, you belong only to me, so take care of yourself, my handsome
ਹੱਕ ਜਿੱਦਾਂ ਪਾਣੀਆਂ ਉੱਤੇ ਰੱਖਦਾ ਏ ਪੰਜਾਬ ਸੋਹਣਿਆ
hakka jiddAM pANIAM utte rakkhadA e paMjAba sohaNiA
Just like the sovereign right [Punjab: the land of five rivers] keeps over its waters
ਸਦੀਆਂ ਤਾਈਂ ਗੂੰਜੂ ਜਿਹੜੀ ਹੌਲੀ ਜਿਹੀ ਆਵਾਜ਼ ਸੀ ਮਾਰੀ
sadIAM tAIM gUMjU jiha.DI haulI jihI AvAja਼ sI mArI
That soft call I once made will echo through the centuries
ਇੱਕੋ ਮੇਰੇ ਦਿਲ ਤੇ ਲਿਖਿਆ ਵੇ ਤੇਰਾ ਨਾਂ ਦੋ ਵਾਰੀ
ikko mere dila te likhiA ve terA nAM do vArI
Upon this one heart of mine, I’ve etched your name twice
ਇੱਕੋ ਮੇਰੇ ਦਿਲ ਤੇ ਲਿਖਿਆ ਵੇ ਤੇਰਾ ਨਾਂ ਦੋ ਵਾਰੀ
ikko mere dila te likhiA ve terA nAM do vArI
Upon this one heart of mine, I’ve etched your name twice
ਤੇਰਾ ਸਾਡੇ ਦਰ ਤੇ ਆਉਣਾ ਖ਼ੁਸ਼ੀਆਂ ਦੀ ਲਹਿਰ ਨਹੀਂ ਭੁੱਲੇ
terA sADe dara te AuNA kha਼usa਼IAM dI lahira nahIM bhulle
I haven’t forgotten the wave of joy when you arrived at my door
ਸ਼ੀਸ਼ੇ ਨੂੰ ਮੁੱਖ ਨਹੀਂ ਭੁੱਲਿਆ ਵਿਹੜੇ ਨੂੰ ਪੈਰ ਨਹੀਂ ਭੁੱਲੇ
sa਼Isa਼e nUM mukkha nahIM bhulliA viha.De nUM paira nahIM bhulle
The mirror hasn't forgotten your face; the courtyard hasn't forgotten your footsteps
ਫੜਿਆ ਜਦ ਗੁੱਟ ਕੀ ਹੋਇਆ ਪੁੱਛ ਲਈਂ ਵੇ ਸੰਗਾਂ ਕੋਲੋਂ
pha.DiA jada guTTa kI hoiA puchCha laIM ve saMgAM koloM
Ask my bashfulness what happened when you grabbed my wrist
ਵੀਣੀ ਨੇ ਰਾਜ਼ ਲਕੋ ਕੇ ਰੱਖਿਆ ਵੰਗਾਂ ਕੋਲੋਂ
vINI ne rAja਼ lako ke rakkhiA vaMgAM koloM
My wrist hid that secret even from my [Vangan: traditional glass bangles]
ਆਮਦ ਹੁਣ ਸਾਡੇ ਦਿਲ ਦੀ ਤੇਰੇ ਕੋਲ ਜ਼ਿੰਮੇਵਾਰੀ
Amada huNa sADe dila dI tere kola ja਼iMmevArI
Now the arrival of my heart's peace is your responsibility