Rullde Firde Aan

by HUSTINDER

ਹੋ ਮੁਲਾਕਾਤ ਦੇ ਸੁੱਖ ਤੋਂ ਵੱਡਾ
ho mulAkAta de sukkha toM vaDDA
Oh, greater than the joy of a meeting
ਦੁੱਖ ਜੋ ਵਿਛੜਨ ਬਾਅਦ ਰਹਿੰਦਾ ਹੈ
dukkha jo viCha.Dana bAada rahiMdA hai
Is the sorrow that remains after parting
ਕੁਝ ਤਾਂ ਬੰਦਾ ਭੁੱਲ ਜਾਂਦਾ ਹੈ
kujha tAM baMdA bhulla jAMdA hai
A person manages to forget a few things
ਸਭ ਕੁਝ ਕਿੱਥੇ ਯਾਦ ਰਹਿੰਦਾ ਹੈ
sabha kujha kitthe yAda rahiMdA hai
But how can one remember everything?
ਲਾਰੇ ਤੇਰੇ ਭੁੱਲ ਗਈ ਮੈਂ
lAre tere bhulla gaI maiM
I’ve managed to forget your false excuses
ਬੱਸ ਵਾਅਦੇ ਭੁੱਲਦੀ ਫਿਰਦੀ ਆਂ
bassa vAade bhulladI phiradI AM
I’m just wandering, trying to forget your promises now
ਤੂੰ ਵੀ ਰੁਲਦਾ ਫਿਰਦਾ ਏ
tUM vI ruladA phiradA e
You too are wandering aimlessly, lost
ਮੈਂ ਵੀ ਰੁਲਦੀ ਫਿਰਦੀ ਆਂ
maiM vI ruladI phiradI AM
And I too am wandering aimlessly, lost
ਵੇ ਤੂੰ ਵੀ ਰੁਲਦਾ ਫਿਰਦਾ ਏ
ve tUM vI ruladA phiradA e
Oh, you too are wandering aimlessly, lost
ਮੈਂ ਵੀ ਰੁਲਦੀ ਫਿਰਦੀ ਆਂ
maiM vI ruladI phiradI AM
And I too am wandering aimlessly, lost
ਤੈਨੂੰ ਧੱਕੇ ਨਾਲ ਪਿਆਉਂਦੇ ਸੀ
tainUM dhakke nAla piAuMde sI
They used to force you to drink [alcoholic spirits]
ਹਾਏ ਮੇਰਾ ਖ਼ੂਨ ਮਚਾਉਂਦੇ ਸੀ
hAe merA kha਼Una machAuMde sI
Alas, they used to burn my blood with worry
ਸੋਹਣਿਆਂ ਯਾਰਿਓ ਛੁੱਟ ਗਏ ਮੈਨੂੰ
sohaNiAM yArio ChuTTa gae mainUM
I've lost touch with those handsome friends of yours
ਭਾਬੀ ਆਖ ਬੁਲਾਉਂਦੇ ਸੀ
bhAbI Akha bulAuMde sI
Who used to address me as [Bhabhi: Brother's wife; a term of respect and endearment for a friend's partner]
ਹਾਏ ਇੱਕ ਦੋ ਮੇਰੇ ਹਾਣ ਦੀਆਂ ਸੀ
hAe ikka do mere hANa dIAM sI
Alas, one or two of my friends were my age
ਇੱਕ ਦੋ ਮੈਥੋਂ ਵੱਡੀਆਂ ਸੀ
ikka do maithoM vaDDIAM sI
One or two were older than me
ਤੈਨੂੰ ਨਾਲ ਮੇਰੇ ਨਾ ਜਰਦੀਆਂ ਸੀ
tainUM nAla mere nA jaradIAM sI
They couldn't bear to see you by my side
ਸਹੇਲੀਆਂ ਮੈਂ ਜੋ ਛੱਡੀਆਂ ਸੀ
sahelIAM maiM jo ChaDDIAM sI
Those girlfriends whom I eventually left behind
ਹੁਣ ਹਾਲ ਤੇਰਾ ਉਹ ਪੁੱਛਦੀਆਂ ਨੇ
huNa hAla terA uha puchChadIAM ne
Now they ask me how you are doing
ਮੈਂ ਗੱਲ ਟਾਲਦੀ ਫਿਰਦੀ ਆਂ
maiM galla TAladI phiradI AM
I keep wandering, dodging their questions
ਤੂੰ ਵੀ ਰੁਲਦਾ ਫਿਰਦਾ ਏ
tUM vI ruladA phiradA e
You too are wandering aimlessly, lost
ਮੈਂ ਵੀ ਰੁਲਦੀ ਫਿਰਦੀ ਆਂ
maiM vI ruladI phiradI AM
And I too am wandering aimlessly, lost
ਵੇ ਤੂੰ ਵੀ ਰੁਲਦਾ ਫਿਰਦਾ ਏ
ve tUM vI ruladA phiradA e
Oh, you too are wandering aimlessly, lost
ਮੈਂ ਵੀ ਰੁਲਦੀ ਫਿਰਦੀ ਆਂ
maiM vI ruladI phiradI AM
And I too am wandering aimlessly, lost
ਤੂੰ ਸਭ ਮੁੰਡਿਆਂ 'ਚੋਂ ਸੋਹਣਾ ਸੀ
tUM sabha muMDiAM 'choM sohaNA sI
You were the most handsome of all the boys
ਮੇਰੇ ਵਰਗੀ ਤੈਨੂੰ ਹੋਰ ਨਹੀਂ ਸੀ
mere varagI tainUM hora nahIM sI
There was no one else for you like me
ਮੇਰਾ ਨਖ਼ਰਾ ਸਭ ਤੋਂ ਉੱਚਾ ਸੀ
merA nakha਼rA sabha toM uchchA sI
My [Nakhra: coquettish pride/rebellious charm] was the highest of all
ਤੇਰੇ ਵਰਗੀ ਕਿਸੇ ਦੀ ਤੋਰ ਨਹੀਂ ਸੀ
tere varagI kise dI tora nahIM sI
No one else had a [Tor: graceful, majestic gait] like yours
ਮੈਂ ਗਿੱਧਿਆਂ ਵਿਚ ਹੱਥ ਖੋਲ੍ਹਦੀ ਸੀ
maiM giddhiAM vicha hattha kholhadI sI
I used to dance with abandon in the [Giddha: traditional Punjabi folk dance for women]
ਤੂੰ ਵੀ ਗੀਤ ਜੇ ਬੁਣਦਾ ਸੀ
tUM vI gIta je buNadA sI
And you used to weave poetic songs
ਤੇਰੀ ਇੱਕ ਹਾਕ ਤੇ ਆਉਂਦੀ ਸੀ
terI ikka hAka te AuMdI sI
I would come running at your single call
ਦਿਨ ਮਿਲਣ ਦਾ ਜਦ ਵੀ ਚੁਣਦਾ ਸੀ
dina milaNa dA jada vI chuNadA sI
Whenever you chose a day for us to meet
ਅਤਰ ਯੋਬਨ ਦਾ ਭਰੀ ਸ਼ੀਸ਼ੀ
atara yobana dA bharI sa਼Isa਼I
The bottle filled with the fragrance of youth
ਹਾਏ ਟੁੱਟ ਗਈ ਡੁੱਲਦੀ ਫਿਰਦੀ ਆਂ
hAe TuTTa gaI DulladI phiradI AM
Alas, it has shattered; I wander as the spilled essence
ਤੂੰ ਵੀ ਰੁਲਦਾ ਫਿਰਦਾ ਏ
tUM vI ruladA phiradA e
You too are wandering aimlessly, lost
ਮੈਂ ਵੀ ਰੁਲਦੀ ਫਿਰਦੀ ਆਂ
maiM vI ruladI phiradI AM
And I too am wandering aimlessly, lost
ਵੇ ਤੂੰ ਵੀ ਰੁਲਦਾ ਫਿਰਦਾ ਏ
ve tUM vI ruladA phiradA e
Oh, you too are wandering aimlessly, lost
ਮੈਂ ਵੀ ਰੁਲਦੀ ਫਿਰਦੀ ਆਂ
maiM vI ruladI phiradI AM
And I too am wandering aimlessly, lost
ਜਦ ਇਸ਼ਕ ਦੀ ਹੱਲਾਸ਼ੇਰੀ ਸੀ
jada isa਼ka dI hallAsa਼erI sI
When love gave us that spirited encouragement
ਤੂੰ ਮੇਰਾ ਤੇ ਮੈਂ ਤੇਰੀ ਸੀ
tUM merA te maiM terI sI
You were mine and I was yours
ਦੁਨੀਆਂ ਨੂੰ ਟਿੱਚ ਨਹੀਂ ਜਾਣਦੇ ਸੀ
dunIAM nUM Tichcha nahIM jANade sI
We didn't care for the world at all
ਉਦੋਂ ਦਿਲਾਂ 'ਚ ਕਿੰਨੀ ਦਲੇਰੀ ਸੀ
udoM dilAM 'cha kiMnI dalerI sI
How much bravery was in our hearts back then
ਜੇ ਲੇਖਾਂ ਦੇ ਨਾਲ ਲੜ ਜਾਂਦੇ
je lekhAM de nAla la.Da jAMde
If only we had fought against our destinies
ਹੱਥ ਇੱਕ ਦੂਜੇ ਦਾ ਫੜ ਜਾਂਦੇ
hattha ikka dUje dA pha.Da jAMde
And held onto each other's hands
ਹਾਏ ਸਾਡੇ ਵੱਸ ਕੁਝ ਹੁੰਦਾ ਜੇ
hAe sADe vassa kujha huMdA je
Alas, if only something had been in our control
ਵਾਸਾ ਵਿਚ ਭਦੌੜ ਦੇ ਕਰ ਜਾਂਦੇ
vAsA vicha bhadau.Da de kara jAMde
We would have made our home in [Bhadaur: a town in the Barnala district of Punjab]
ਹੁਣ ਸੋਚਾਂ ਦੇ ਝੱਖੜਾਂ ਦੇ ਵਿਚ
huNa sochAM de jhakkha.DAM de vicha
Now in the storms of overthinking
ਕੱਲ੍ਹੀ ਝੁੱਲਦੀ ਫਿਰਦੀ ਆਂ
kallhI jhulladI phiradI AM
I wander alone, being tossed about
ਤੂੰ ਵੀ ਰੁਲਦਾ ਫਿਰਦਾ ਏ
tUM vI ruladA phiradA e
You too are wandering aimlessly, lost
ਮੈਂ ਵੀ ਰੁਲਦੀ ਫਿਰਦੀ ਆਂ
maiM vI ruladI phiradI AM
And I too am wandering aimlessly, lost
ਵੇ ਤੂੰ ਵੀ ਰੁਲਦਾ ਫਿਰਦਾ ਏ
ve tUM vI ruladA phiradA e
Oh, you too are wandering aimlessly, lost
ਮੈਂ ਵੀ ਰੁਲਦੀ ਫਿਰਦੀ ਆਂ
maiM vI ruladI phiradI AM
And I too am wandering aimlessly, lost
ਵੇ ਮੈਂ ਰੁਲਦੀ ਫਿਰਦੀ ਆਂ
ve maiM ruladI phiradI AM
Oh, I am wandering aimlessly, lost
ਵੇ ਮੈਂ ਰੁਲਦੀ ਫਿਰਦੀ ਆਂ
ve maiM ruladI phiradI AM
Oh, I am wandering aimlessly, lost

Share

More by HUSTINDER

View all songs →