Teyodian
by HUSTINDER
ਹੁੰਦੇ ਰਿਸ਼ਤੇ ਮਲੂਕੜੇ ਜੇ ਖੰਭਾਂ ਵਰਗੇ
huMde risa਼te malUka.De je khaMbhAM varage
Relationships are delicate, soft like feathers
ਪੱਬ ਫੁੱਲਾਂ ਉੱਤੇ ਵੀ ਥੋੜ੍ਹਾ ਬੋਚ ਕੇ ਹੀ ਧਰੀਦਾ
pabba phullAM utte vI tho.DhA bocha ke hI dharIdA
One must tread carefully, even when walking on flowers
ਚੋਭ ਕੰਡਿਆਂ ਦੀ ਚੀਰੇ ਸੀਨਿਆਂ ਨੂੰ ਬੋਲਾਂ ਦੀ
chobha kaMDiAM dI chIre sIniAM nUM bolAM dI
The prick of thorns pierces the heart just like words do
ਬੋਲ ਸੱਜਣਾਂ ਨਾਲ ਸਦਾ ਸੋਚ ਕੇ ਹੀ ਕਰੀਦਾ
bola sajjaNAM nAla sadA socha ke hI karIdA
One should always speak with a [Sajjan: soulmate/beloved] only after careful thought
ਰੁੱਖੇਪਣ ਨੂੰ ਬਣਾਵੇਂ ਕਿਉਂ ਸ਼ਿੰਗਾਰ ਮੁੱਖ ਦਾ
rukkhepaNa nUM baNAveM kiuM sa਼iMgAra mukkha dA
Why do you make this coldness the ornament of your face?
ਰੁੱਖੇਪਣ ਨੂੰ...
rukkhepaNa nUM...
This coldness...
ਰੁੱਖੇਪਣ ਨੂੰ ਬਣਾਵੇਂ ਕਿਉਂ ਸ਼ਿੰਗਾਰ ਮੁੱਖ ਦਾ
rukkhepaNa nUM baNAveM kiuM sa਼iMgAra mukkha dA
Why do you make this coldness the ornament of your face?
ਕਰਾਂ ਮਿੰਨਤਾਂ ਮੈਂ ਹੱਥ ਢੇਈਆਂ ਵੀ ਜੋੜੀਆਂ
karAM miMnatAM maiM hattha DheIAM vI jo.DIAM
I plead with you, even joining my hands in humble prayer
ਜਾਪਦੀਆਂ ਮੈਨੂੰ ਮੇਰੀਆਂ ਵੇ ਸੌਂਕਣਾਂ
jApadIAM mainUM merIAM ve sauMkaNAM
They seem like my [Saukana: co-wives/female rivals in a polygamous context] to me
ਮੱਥੇ ਤੇਰੇ ਉੱਤੇ ਰਹਿੰਦੀਆਂ ਜੋ ਤਿਉੜੀਆਂ
matthe tere utte rahiMdIAM jo tiu.DIAM
These frowns that remain etched upon your forehead
ਜਾਪਦੀਆਂ ਮੈਨੂੰ ਮੇਰੀਆਂ ਵੇ ਸੌਂਕਣਾਂ
jApadIAM mainUM merIAM ve sauMkaNAM
They seem like my [Saukana: co-wives/female rivals] to me
ਮੱਥੇ ਤੇਰੇ ਉੱਤੇ ਰਹਿੰਦੀਆਂ ਜੋ ਤਿਉੜੀਆਂ
matthe tere utte rahiMdIAM jo tiu.DIAM
These frowns that remain etched upon your forehead
ਬਾਮਣ ਵੀ ਕਿਸੇ ਪਲ ਤਾਰ ਦਿੰਦਾ ਹੋਣਾ ਐ
bAmaNa vI kise pala tAra diMdA hoNA ai
Even a [Baman: Brahmin/priest] eventually grants salvation to someone
ਮੱਥੇ ਤੇ ਜੋ ਤਿਲਕ ਸਜਾ ਕੇ ਰੱਖਦਾ
matthe te jo tilaka sajA ke rakkhadA
Who keeps the [Tilak: ritual mark of devotion on the forehead] adorned

ਅੱਖਾਂ 'ਚ ਕਿਉਂ ਰੱਖੇਂ ਤੂੰ ਸ਼ਰਾਬ ਜਿਹੀ ਲਾਲੀ
akkhAM 'cha kiuM rakkheM tUM sa਼rAba jihI lAlI
Why do you keep a redness like wine in your eyes?
ਨਸ਼ਾ ਮੇਰੀਆਂ ਤੂੰ ਅੱਖਾਂ 'ਚੋਂ ਕਦੇ ਨਾ ਚੱਖਦਾ
nasa਼A merIAM tUM akkhAM 'choM kade nA chakkhadA
You never taste the intoxication within my eyes
ਮਾਰੇ ਝਿੜਕਾਂ ਵੀ ਕਦੇ ਕਦੇ ਚੰਗਾ ਜਾਪਦਾ
mAre jhi.DakAM vI kade kade chaMgA jApadA
Sometimes even your scoldings feel precious to me
ਮਾਰੇ ਝਿੜਕਾਂ...
mAre jhi.DakAM...
Your scoldings...
ਮਾਰੇ ਝਿੜਕਾਂ ਵੀ ਕਦੇ ਕਦੇ ਚੰਗਾ ਜਾਪਦਾ
mAre jhi.DakAM vI kade kade chaMgA jApadA
Sometimes even your scoldings feel precious to me
ਜਿਉਂ ਲੱਗੇ ਭਰੇ ਗੁੱਸੇ ਦੀਆਂ ਘੁੱਟਾਂ ਕੌੜੀਆਂ
jiuM lagge bhare gusse dIAM ghuTTAM kau.DIAM
Even though they feel like bitter sips of swallowed anger
ਜਾਪਦੀਆਂ ਮੈਨੂੰ ਮੇਰੀਆਂ ਵੇ ਸੌਂਕਣਾਂ
jApadIAM mainUM merIAM ve sauMkaNAM
They seem like my [Saukana: co-wives/female rivals] to me
ਮੱਥੇ ਤੇਰੇ ਉੱਤੇ ਰਹਿੰਦੀਆਂ ਜੋ ਤਿਉੜੀਆਂ
matthe tere utte rahiMdIAM jo tiu.DIAM
These frowns that remain etched upon your forehead
ਜਾਪਦੀਆਂ ਮੈਨੂੰ ਮੇਰੀਆਂ ਵੇ ਸੌਂਕਣਾਂ
jApadIAM mainUM merIAM ve sauMkaNAM
They seem like my [Saukana: co-wives/female rivals] to me
ਮੱਥੇ ਤੇਰੇ ਉੱਤੇ ਰਹਿੰਦੀਆਂ ਜੋ ਤਿਉੜੀਆਂ
matthe tere utte rahiMdIAM jo tiu.DIAM
These frowns that remain etched upon your forehead
ਵੇਲਾ ਆਉਂਦਾ ਕਦੇ ਕਦੇ ਯਾਦ ਚੰਦਰਾ
velA AuMdA kade kade yAda chaMdarA
That wretched memory comes to mind sometimes
ਜਦੋਂ ਪਲਕਾਂ ਦੀ ਛਾਵੇਂ ਸੀ ਬਿਠਾ ਕੇ ਪੂਜਦਾ
jadoM palakAM dI ChAveM sI biThA ke pUjadA
When you used to worship me, seating me in the shadow of your lashes
ਕਦੇ ਕਦੇ ਮੋਹ ਕਰੇ ਅੰਮੀ ਵਾਂਗਰਾ
kade kade moha kare aMmI vAMgarA
Sometimes you show me mother-like affection
ਫੇਰ ਇੱਕਦਮ ਹੋਵੇਂ ਗੋਲਾ ਕਿਉਂ ਬਾਰੂਦ ਦਾ
phera ikkadama hoveM golA kiuM bArUda dA
Then why do you suddenly become a ball of fire and gunpowder?
ਕਿਹੜੀ ਗੱਲੋਂ ਦੱਸ ਚੰਨਾ ਰੋਸਾ ਕਰਦਾ ਐ
kiha.DI galloM dassa chaMnA rosA karadA ai
Tell me, [Channa: literally 'Moon'; a term of endearment], why are you [Roosna: sulking/annoyed]?
ਕਿਹੜੀ ਗੱਲੋਂ...
kiha.DI galloM...
For what reason...
ਕਿਹੜੀ ਗੱਲੋਂ ਦੱਸ ਚੰਨਾ ਰੋਸਾ ਕਰਦਾ ਐ
kiha.DI galloM dassa chaMnA rosA karadA ai
Tell me, [Channa: my moon], why are you [Roosna: sulking/annoyed]?
ਕੀਹਨੇ ਭਰਿਆ ਦਿਮਾਗ ਮਾਰ ਕੇ ਹਥੌੜੀਆਂ
kIhane bhariA dimAga mAra ke hathau.DIAM
Who has hammered these thoughts into your mind?
ਜਾਪਦੀਆਂ ਮੈਨੂੰ ਮੇਰੀਆਂ ਵੇ ਸੌਂਕਣਾਂ
jApadIAM mainUM merIAM ve sauMkaNAM
They seem like my [Saukana: co-wives/female rivals] to me
ਮੱਥੇ ਤੇਰੇ ਉੱਤੇ ਰਹਿੰਦੀਆਂ ਜੋ ਤਿਉੜੀਆਂ
matthe tere utte rahiMdIAM jo tiu.DIAM
These frowns that remain etched upon your forehead
ਜਾਪਦੀਆਂ ਮੈਨੂੰ ਮੇਰੀਆਂ ਵੇ ਸੌਂਕਣਾਂ
jApadIAM mainUM merIAM ve sauMkaNAM
They seem like my [Saukana: co-wives/female rivals] to me
ਮੱਥੇ ਤੇਰੇ ਉੱਤੇ ਰਹਿੰਦੀਆਂ ਜੋ ਤਿਉੜੀਆਂ
matthe tere utte rahiMdIAM jo tiu.DIAM
These frowns that remain etched upon your forehead
ਸੜਿਆ ਨਾ ਕਰ ਵਿੱਚੋਂ-ਵਿੱਚੀ ਰਮਣੇ
sa.DiA nA kara vichchoM-vichchI ramaNe
Don't stay smoldering from within, [Ramne: a self-reference to the songwriter Ramana]
ਇੱਕ ਵਾਰੀ ਬਹਿ ਕੇ ਸਾਰੀ ਗੱਲ ਕਰ ਲੈ
ikka vArI bahi ke sArI galla kara lai
Sit down with me once and let's talk it all out
ਮੇਰੇ ਲਈ ਸੁਰਗ ਹੋਜੂ ਯਾਰਾ ਮੈਥੇ ਹੀ
mere laI suraga hojU yArA maithe hI
Heaven would descend right here for me, [Yaar: my love/closest companion]
ਮੈਨੂੰ ਹੱਸ ਕੇ ਤੂੰ ਕੇਰਾਂ ਨੈਣਾਂ ਵਿੱਚ ਭਰ ਲੈ
mainUM hassa ke tUM kerAM naiNAM vichcha bhara lai
If you would just smile and take me into your gaze for once
ਲਾਲ ਪੀਲਾ ਹੋਇਆ ਰਹਿਨਾ ਦਿਨ ਸਾਰਾ ਕਿਉਂ
lAla pIlA hoiA rahinA dina sArA kiuM
Why do you remain red and yellow with rage all day long?
ਲਾਲ ਪੀਲਾ...
lAla pIlA...
Red and yellow...
ਲਾਲ ਪੀਲਾ ਹੋਇਆ ਰਹਿਨਾ ਦਿਨ ਸਾਰਾ ਕਿਉਂ
lAla pIlA hoiA rahinA dina sArA kiuM
Why do you remain red and yellow with rage all day long?
ਕੀ ਗੁੜ੍ਹਤੀ 'ਚ ਦਿੱਤੀਆਂ ਭਰਿੰਡਾਂ ਕੌੜੀਆਂ
kI gu.DhatI 'cha dittIAM bhariMDAM kau.DIAM
Were you given bitter hornets in your [Gudti: a child's first ceremonial feed, believed to determine temperament]?