JAGGO MASTER

by Jasmeen Akhtar

ਜੱਟਾ ਆਈ ਬਈ ਹੁਣ ਜਾਗੋ ਆਈ
jaTTA AI baI huNa jAgo AI
O [Jatta: a member of the land-owning agricultural community known for pride and lifestyle], the [Jaggo: a luminous pot carried on the head during wedding festivities to wake the neighborhood] has arrived!
ਬੱਲੇ ਬਈ ਹੁਣ ਜਾਗੋ ਆਈ
balle baI huNa jAgo AI
Bravo, now the [Jaggo] has arrived!
ਨਾ ਕੁੜੇ ਜੈਸਮੀਨ ਜਾਗੋ ਤਾਂ ਆਈ ਆ
nA ku.De jaisamIna jAgo tAM AI A
No, [Kudi: girl/maiden] Jasmeen, the [Jaggo] has indeed arrived,
ਪਰ ਆਹ ਤਾਂ ਪੁਰਾਣੀ ਹੋ ਗਈ
para Aha tAM purANI ho gaI
But this one has grown old and stale.
ਨਾ ਤੂੰ ਉਹ ਸੁਣਾ ਜਿਹੜੀ ਨਵੀਂ ਗੁਪਸ ਤੋਂ ਰਿਕਾਰਡ ਕਰਾਈ ਆ
nA tUM uha suNA jiha.DI navIM gupasa toM rikAraDa karAI A
Why don’t you sing the one you newly recorded with Gups?
ਅੱਛਾ ਲਓ ਫਿਰ ਸੁਣੋ ਨਵੀਂ ਜਾਗੋ
achChA lao phira suNo navIM jAgo
Alright then, listen to the brand-new [Jaggo]!
ਉਹ ਸੁਣ ਵੇ ਪਿੰਡ ਦਿਆ ਲੰਬੜਦਾਰਾ ਗੇਟਾਂ ਦੇ ਵਿਚ ਆਈ ਵੇ
uha suNa ve piMDa diA laMba.DadArA geTAM de vicha AI ve
O listen, you village headman, we have arrived at your gates!
ਕਿੱਥੇ ਤੇਰੀ ਜ਼ੋਰੂ ਸੁੱਤੀ ਉਹਨੂੰ ਨਾਲ ਲਿਆਈਂ ਵੇ
kitthe terI ja਼orU suttI uhanUM nAla liAIM ve
Where is your wife sleeping? Bring her out with you!
ਉਹਦੀ ਜੁੱਤੀ ਦਾ ਮੇਚ ਅਸੀਂ ਲੈਣਾ
uhadI juttI dA mecha asIM laiNA
We need to take the measurement of her shoes,
ਅੱਜ ਅਸੀਂ ਜਾਗੋ ਕੱਢਣੀ
ajja asIM jAgo kaDDhaNI
For today, we are taking out the [Jaggo]!
ਓ ਸਾਰੇ ਪਿੰਡ ਨੂੰ ਸੌਣ ਨਹੀਂ ਦੇਣਾ
o sAre piMDa nUM sauNa nahIM deNA
O, we won’t let the whole village sleep tonight,
ਅੱਜ ਅਸੀਂ ਜਾਗੋ ਕੱਢਣੀ
ajja asIM jAgo kaDDhaNI
For today, we are taking out the [Jaggo]!
ਉਹ ਵੱਡੀ ਮਾਮੀ ਨੇ ਹੋ ਵੱਡੀ ਮਾਮੀ ਨੇ
uha vaDDI mAmI ne ho vaDDI mAmI ne
That elder maternal aunt, oh that elder maternal aunt,
ਉਹ ਵੱਡੀ ਮਾਮੀ ਨੇ ਪੰਗਾ ਮੁੱਲ ਲੈਣਾ
uha vaDDI mAmI ne paMgA mulla laiNA
The elder aunt is going to start a playful confrontation,
ਅੱਜ ਅਸੀਂ ਜਾਗੋ ਕੱਢਣੀ
ajja asIM jAgo kaDDhaNI
For today, we are taking out the [Jaggo]!
ਪਈ ਸਾਰੇ ਪਿੰਡ ਨੂੰ ਸੌਣ ਨਹੀਂ ਦੇਣਾ
paI sAre piMDa nUM sauNa nahIM deNA
Yes, we won’t let the whole village sleep tonight,
ਅੱਜ ਅਸੀਂ ਜਾਗੋ ਕੱਢਣੀ ਹੀ
ajja asIM jAgo kaDDhaNI hI
For today, we are taking out the [Jaggo]!
ਜਾਗੋ ਜਾਗੋ ਕਰੇ ਮੇਲਣੀ ਜਾਗੋ ਮੱਚੂ ਬਥੇਰੀ
jAgo jAgo kare melaNI jAgo machchU batherI
The [Melni: female wedding guest from the maternal side] dances with the [Jaggo], causing a frenzy!
ਮੁੰਡੇ ਖੁੰਡੇ ਮਾਰਨ ਵਿਸਲਾਂ ਸੇਪ ਦੇਖ ਕੇ ਤੇਰੀ
muMDe khuMDe mArana visalAM sepa dekha ke terI
Young boys are whistling at your [Sap: a folding wooden musical instrument used in folk dance]!
ਹਾਂ ਜਾਗੋ ਜਾਗੋ ਕਰੇ ਮੇਲਣੀ ਜਾਗੋ ਮੱਚੂ ਬਥੇਰੀ
hAM jAgo jAgo kare melaNI jAgo machchU batherI
Yes, the [Melni] dances with the [Jaggo], causing a frenzy!
ਮੁੰਡੇ ਖੁੰਡੇ ਮਾਰਨ ਵਿਸਲਾਂ ਸੇਪ ਦੇਖ ਕੇ ਤੇਰੀ
muMDe khuMDe mArana visalAM sepa dekha ke terI
Young boys are whistling at your [Sap: a folding wooden musical instrument used in folk dance]!
ਕਹਿੰਦੇ ਅੱਖਾਂ 'ਚ ਸਲਾਈ ਵਾਂਗੂੰ ਪੈਣਾ
kahiMde akkhAM 'cha salAI vAMgUM paiNA
They say we’ll pierce the night like a needle in the eye,
ਅੱਜ ਅਸੀਂ ਜਾਗੋ ਕੱਢਣੀ
ajja asIM jAgo kaDDhaNI
For today, we are taking out the [Jaggo]!
ਜੱਟਾ ਜਾਗ ਬਈ ਉਹ ਹੁਣ ਜਾਗੋ ਆਈ
jaTTA jAga baI uha huNa jAgo AI
[Jatta], wake up! The [Jaggo] has arrived!
ਸ਼ਾਵਾ ਬਈ ਹੁਣ ਜਾਗੋ ਆਈ
shAvA baI huNa jAgo AI
Shava! Now the [Jaggo] has arrived!
ਲੰਬੜਾ ਜ਼ੋਰੂ ਜਗਾ ਲਏ ਵੇ ਜਾਗੋ ਆਈ
laMba.DA ja਼orU jagA lae ve jAgo AI
Headman, wake up your wife, the [Jaggo] has arrived!
ਬੱਲੇ ਬਈ ਹੁਣ ਜਾਗੋ ਆਈ
balle baI huNa jAgo AI
Bravo! Now the [Jaggo] has arrived!
ਚੁੱਪ ਕਰ ਬੀਬੀ ਮਸਾਂ ਸਵਾਈ ਆ
chuppa kara bIbI masAM savAI A
Keep quiet, lady, I’ve only just gotten her to sleep!
ਉੱਠ ਖੜੂਗੀ ਅੜੀਆਂ ਕਰੂਗੀ ਲੋਰੀ ਦੇ ਕੇ ਪਾਈ ਆ ਜਾਗੋ ਆਈ
uTTha kha.DUgI a.DIAM karUgI lorI de ke pAI A jAgo AI
She'll stand up and be stubborn; I just put her down with a lullaby as the [Jaggo] arrived!
ਜੱਟਾ ਜ਼ੋਰੂ ਜਗਾ ਲਏ ਵੇ ਜਾਗੋ ਆਈ
jaTTA ja਼orU jagA lae ve jAgo AI
[Jatta], wake up your wife, the [Jaggo] has arrived!
ਹੋ ਟੋਟੋ ਵਾਲੀ ਚਾਚੀ ਦੇਖ ਲਓ ਹੀਲਾਂ ਪਾ ਪਾ ਨੱਚੇ
ho ToTo vAlI chAchI dekha lao hIlAM pA pA nachche
Look at the trendy aunt wearing high heels and dancing,
ਕੋਰੇ ਮੁੱਖ ਤੇ ਕਾਲੀ ਐਨਕ ਅੱਗ ਵਾਂਗਰਾਂ ਮੱਚੇ
kore mukkha te kAlI ainaka agga vAMgarAM machche
Black shades on her fair face, glowing like a fire,
ਕਹਿੰਦੀ ਨੱਚਣਾ ਬਰਾਬਰ ਪੈਣਾ
kahiMdI nachchaNA barAbara paiNA
She says we must dance as equals,
ਅੱਜ ਅਸੀਂ ਜਾਗੋ ਕੱਢਣੀ
ajja asIM jAgo kaDDhaNI
For today, we are taking out the [Jaggo]!
ਸਾਰੇ ਪਿੰਡ ਨੂੰ ਸੌਣ ਨਹੀਂਓਂ ਦੇਣਾ
sAre piMDa nUM sauNa nahIMoM deNA
We won’t let the whole village sleep tonight,
ਅੱਜ ਅਸੀਂ ਜਾਗੋ ਕੱਢਣੀ
ajja asIM jAgo kaDDhaNI
For today, we are taking out the [Jaggo]!
ਹੋ ਵੱਡੀ ਭੂਆ ਦਾ ਜੀ ਵੱਡੀ ਭੂਆ ਦਾ
ho vaDDI bhUA dA jI vaDDI bhUA dA
The elder paternal aunt, oh the elder paternal aunt,
ਵੱਡੀ ਭੂਆ ਦਾ ਮਾਮੀ ਨਾਲ ਪੇਚਾ ਪੈਣਾ
vaDDI bhUA dA mAmI nAla pechA paiNA
The elder paternal aunt is going to lock horns with the maternal aunt,
ਅੱਜ ਅਸੀਂ ਜਾਗੋ ਕੱਢਣੀ
ajja asIM jAgo kaDDhaNI
For today, we are taking out the [Jaggo]!
ਬਈ ਸਾਰੇ ਪਿੰਡ ਨੂੰ ਸੌਣ ਨਹੀਂਓਂ ਦੇਣਾ
baI sAre piMDa nUM sauNa nahIMoM deNA
Yes, we won’t let the whole village sleep tonight,
ਅੱਜ ਅਸੀਂ ਜਾਗੋ ਕੱਢਣੀ ਹੀ
ajja asIM jAgo kaDDhaNI hI
For today, we are taking out the [Jaggo]!
ਓ ਨਾਨਕਿਆਂ ਨੇ ਕੁੱਟ-ਕੁੱਟ ਕੇ ਛੱਜ ਕਰ ਦੇਣਾ ਅੱਜ ਦੂਹਰਾ
o nAnakiAM ne kuTTa-kuTTa ke Chajja kara deNA ajja dUharA
The maternal side will beat the [Chhaj: a traditional reed tray] until it breaks in two!
ਦਾਦਕਿਆਂ ਵੀ ਸ਼ਗਨ ਮਨਾਉਣੇ ਭੰਗੜਾ ਪੈਣਾ ਪੂਰਾ
dAdakiAM vI shagana manAuNe bhaMga.DA paiNA pUrA
The paternal side will also celebrate the rituals, with a full [Bhangra] dance!

ਕਹਿੰਦੇ ਟਿਕ ਕੇ ਜਮਾਂ ਨਹੀਂਓਂ ਬਹਿਣਾ
kahiMde Tika ke jamAM nahIMoM bahiNA
They say we won't sit still for a moment,
ਅੱਜ ਅਸੀਂ ਜਾਗੋ ਕੱਢਣੀ
ajja asIM jAgo kaDDhaNI
For today, we are taking out the [Jaggo]!
ਸਾਰੇ ਪਿੰਡ ਨੂੰ ਸੌਣ ਨਹੀਂਓਂ ਦੇਣਾ
sAre piMDa nUM sauNa nahIMoM deNA
We won’t let the whole village sleep tonight,
ਅੱਜ ਅਸੀਂ ਜਾਗੋ ਕੱਢਣੀ
ajja asIM jAgo kaDDhaNI
For today, we are taking out the [Jaggo]!
ਪਈ ਸਾਰੇ ਪਿੰਡ ਨੂੰ ਸੌਣ ਨਹੀਂਓਂ ਦੇਣਾ
paI sAre piMDa nUM sauNa nahIMoM deNA
Yes, we won’t let the whole village sleep tonight,
ਅੱਜ ਅਸੀਂ ਜਾਗੋ ਕੱਢਣੀ ਹੀ
ajja asIM jAgo kaDDhaNI hI
For today, we are taking out the [Jaggo]!

Share

More by Jasmeen Akhtar

View all songs →