Mithe Mithe Bol

by Jasmeen Akhtarft V Raj, Akanksha Sareen

ਗੱਲ ਆਰ ਹੋਊਗੀ ਜਾਂ ਪਾਰ ਹੋਊਗੀ
galla Ara hoUgI jAM pAra hoUgI
This matter will either be settled this way or that
ਕੁੜੀ ਲੱਗਦਾ ਨੀ ਇੱਕ ਦਾ ਪਿਆਰ ਹੋਊਗੀ
ku.DI laggadA nI ikka dA piAra hoUgI
It doesn't seem like this [Kudi: girl/maiden] [Ni: a gender-specific vocative] will be satisfied with just one lover
ਯਾਰ ਮੇਰੇ ਕਹਿੰਦੇ ਤੈਥੋਂ ਸਾਂਭੀ ਨਹੀਂਓ ਜਾਣੀ
yAra mere kahiMde taithoM sAMbhI nahIMo jANI
My [Yaar: close friends/brothers] say you won't be able to handle her
ਜੇ ਉਹ ਇੱਕ ਵਾਰ ਰੱਜ ਕੇ ਤਿਆਰ ਹੋਊਗੀ
je uha ikka vAra rajja ke tiAra hoUgI
Once she gets fully dressed up and decked out
ਮੈਨੂੰ ਬੁੱਢੇ ਹੋਏ ਪਏ ਮੇਰੇ ਮਾਪਿਆਂ ਦੀ ਸਹੁੰ
mainUM buDDhe hoe pae mere mApiAM dI sahuM
I swear by my parents who have grown old raising me
ਮੈਂ ਯਾਰੀ ਤੇਰੇ ਨਾਲ ਲਾਊਂ ਸੱਚੇ ਦਿਲ ਕਰਕੇ
maiM yArI tere nAla lAUM sachche dila karake
I will commit to this friendship with you from my true heart
ਮੇਰੇ ਪਿਓ ਨੂੰ ਆ ਪਸੰਦ ਤੇਰੇ ਮਿੱਠੇ-ਮਿੱਠੇ ਬੋਲ
mere pio nUM A pasaMda tere miTThe-miTThe bola
My father loves your sweet, honeyed words
ਤੇ ਤੂੰ ਮੰਮੀ ਨੂੰ ਪਸੰਦ ਆਂ ਕਾਲੇ ਤਿੱਲ ਕਰਕੇ
te tUM maMmI nUM pasaMda AM kAle tilla karake
And my mother likes you because of that black beauty mark
ਪਿਓ ਨੂੰ ਆ ਪਸੰਦ ਤੇਰੇ ਮਿੱਠੇ-ਮਿੱਠੇ ਬੋਲ
pio nUM A pasaMda tere miTThe-miTThe bola
My father loves your sweet, honeyed words
ਤੇ ਤੂੰ ਮੰਮੀ ਨੂੰ ਪਸੰਦ ਆਂ ਕਾਲੇ ਤਿੱਲ ਕਰਕੇ
te tUM maMmI nUM pasaMda AM kAle tilla karake
And my mother likes you because of that black beauty mark
ਖਾਣ-ਪੀਣ ਦੇ ਸ਼ੌਕੀਨ ਆਂ ਆਪਾਂ ਰੱਜ ਕੇ
khANa-pINa de sa਼aukIna AM ApAM rajja ke
We are people who love to eat and drink to our heart's content
ਨਾਲ ਜਿੱਮ ਵਿਚ ਰੋਲਦੀ ਜਵਾਨੀ ਐ
nAla jimma vicha roladI javAnI ai
Alongside, we grind in the gym to keep our youth shining
ਪੈਸੇ-ਪੂਸੇ ਦੀ ਤਾਂ ਗੱਲ ਕਰੀਦੀ ਨੀ ਹੁੰਦੀ
paise-pUse dI tAM galla karIdI nI huMdI
We don't really need to talk about money and wealth
ਉਹ ਤਾਂ ਦਾਦੇ ਮੇਰੇ ਕੋਲ ਖ਼ਾਨਦਾਨੀ ਐ
uha tAM dAde mere kola kha਼AnadAnI ai
That has been passed down through generations from my grandfather
ਬਣਦੇ ਸਵੇਰੇ ਦੇਸੀ ਘਿਓ ਦੇ ਪਰੌਂਠੇ
baNade savere desI ghio de parauMThe
Paranthas made with [Desi Ghee: traditional clarified butter] are prepared in the morning
ਸ਼ਾਮੀਂ ਖਾਈਦਾ ਐ ਚਿਕਨ ਗਰਿੱਲ ਕਰਕੇ
sa਼AmIM khAIdA ai chikana garilla karake
And in the evenings, we feast on grilled chicken
ਮੇਰੇ ਪਿਓ ਨੂੰ ਆ ਪਸੰਦ ਤੇਰੇ ਮਿੱਠੇ-ਮਿੱਠੇ ਬੋਲ
mere pio nUM A pasaMda tere miTThe-miTThe bola
My father loves your sweet, honeyed words
ਤੇ ਤੂੰ ਮੰਮੀ ਨੂੰ ਪਸੰਦ ਆਂ ਕਾਲੇ ਤਿੱਲ ਕਰਕੇ
te tUM maMmI nUM pasaMda AM kAle tilla karake
And my mother likes you because of that black beauty mark
ਪਿਓ ਨੂੰ ਆ ਪਸੰਦ ਤੇਰੇ ਮਿੱਠੇ-ਮਿੱਠੇ ਬੋਲ
pio nUM A pasaMda tere miTThe-miTThe bola
My father loves your sweet, honeyed words
ਤੇ ਤੂੰ ਮੰਮੀ ਨੂੰ ਪਸੰਦ ਆਂ ਕਾਲੇ ਤਿੱਲ ਕਰਕੇ
te tUM maMmI nUM pasaMda AM kAle tilla karake
And my mother likes you because of that black beauty mark
ਜੇ ਮਿੱਠਾ ਬੋਲ ਆ ਗਈ ਆਂ ਪਸੰਦ ਸਭ ਨੂੰ
je miTThA bola A gaI AM pasaMda sabha nUM
If everyone likes me for my sweet words
ਏਨਾ ਸੋਚਿਓਂ ਕਿ ਕਦੇ ਮੁਟਿਆਰ ਦੱਬਣੀ
enA sochioM ki kade muTiAra dabbaNI
Then don't you dare think this [Mutiyaar: a young, bold woman] can be suppressed
ਥੋਡੇ ਜਿਹੇ ਮੁੰਡਿਆਂ ਦੇ ਵੱਸ ਦੀ ਕਿੱਥੇ
thoDe jihe muMDiAM de vassa dI kitthe
Where would boys like you ever have the capability
ਐਨੀ ਸੋਹਣੀ ਤੇ ਸੁਨੱਖੀ ਨਾਰ ਲੱਭਣੀ
ainI sohaNI te sunakkhI nAra labbhaNI
To find a bride so beautiful and well-proportioned?
ਜਦੋਂ ਨਿਕਲੂੰ ਬਾਜ਼ਾਰ 'ਚ ਪਾ ਕੇ ਕਾਲਾ ਸੂਟ
jadoM nikalUM bAja਼Ara 'cha pA ke kAlA sUTa
When I step out into the market wearing a black suit
ਵੇ ਮੈਂ ਮਾਰ ਦੇਣੇ ਆਂ ਵੇ ਇਹ ਕਿੱਲ ਕਰਕੇ
ve maiM mAra deNe AM ve iha killa karake
I'm going to slay everyone with my sharp looks
ਤੇਰੇ ਪਿਓ ਨੂੰ ਆ ਪਸੰਦ ਮੇਰੇ ਮਿੱਠੇ-ਮਿੱਠੇ ਬੋਲ
tere pio nUM A pasaMda mere miTThe-miTThe bola
Your father loves my sweet, honeyed words
ਤੇ ਮੈਂ ਮੰਮੀ ਨੂੰ ਪਸੰਦ ਆਂ ਕਾਲੇ ਤਿੱਲ ਕਰਕੇ
te maiM maMmI nUM pasaMda AM kAle tilla karake
And I'm your mother's favorite because of my black beauty mark

ਹਵਾ ਹੌਲੀ-ਹੌਲੀ ਰਾਸ ਉਹਨੂੰ ਆਉਣ ਲੱਗ ਪਈ
havA haulI-haulI rAsa uhanUM AuNa lagga paI
The vibe of this relationship is slowly starting to suit her
ਉਹ ਵੀ ਮੇਰੇ ਦਿੱਤੇ ਛੱਲਿਆਂ ਨੂੰ ਪਾਉਣ ਲੱਗ ਪਈ
uha vI mere ditte ChalliAM nUM pAuNa lagga paI
She has started wearing the rings I gave her
ਜੀ ਕਰਦਾ ਮੈਂ ਉਹਦੇ ਲਈ ਸਟੂਡੀਓ ਬਣਾ ਦਿਆਂ
jI karadA maiM uhade laI saTUDIo baNA diAM
I feel like building a recording studio just for her
ਉਹ ਤਾਂ ਕੈਰੀ ਦੇ ਆਂ ਗਾਣਿਆਂ ਨੂੰ ਗਾਉਣ ਲੱਗ ਪਈ
uha tAM kairI de AM gANiAM nUM gAuNa lagga paI
As she has started singing the songs by [Carry: Self-reference to the lyricist/artist Carry]
ਉਹਦਾ ਚੜ੍ਹਿਆ ਫ਼ਤੂਰ ਲਾਉਣੇ ਸ਼ਿਮਲੇ ਦੇ ਟੂਰ
uhadA cha.DhiA pha਼tUra lAuNe sa਼imale de TUra
Her fever has gripped me, we'll take trips to Shimla
ਆਪਾਂ ਜ਼ਿੰਦਗੀ ਬਿਤਾਉਣੀ ਪੂਰੀ ਚਿੱਲ ਕਰਕੇ
ApAM ja਼iMdagI bitAuNI pUrI chilla karake
We're going to spend our whole lives just chilling out
ਮੇਰੇ ਪਿਓ ਨੂੰ ਆ ਪਸੰਦ ਤੇਰੇ ਮਿੱਠੇ-ਮਿੱਠੇ ਬੋਲ
mere pio nUM A pasaMda tere miTThe-miTThe bola
My father loves your sweet, honeyed words
ਤੇ ਤੂੰ ਮੰਮੀ ਨੂੰ ਪਸੰਦ ਆਂ ਕਾਲੇ ਤਿੱਲ ਕਰਕੇ
te tUM maMmI nUM pasaMda AM kAle tilla karake
And my mother likes you because of that black beauty mark
ਪਿਓ ਨੂੰ ਆ ਪਸੰਦ ਤੇਰੇ ਮਿੱਠੇ-ਮਿੱਠੇ ਬੋਲ
pio nUM A pasaMda tere miTThe-miTThe bola
My father loves your sweet, honeyed words
ਤੇ ਤੂੰ ਮੰਮੀ ਨੂੰ ਪਸੰਦ ਆਂ ਕਾਲੇ ਤਿੱਲ ਕਰਕੇ
te tUM maMmI nUM pasaMda AM kAle tilla karake
And my mother likes you because of that black beauty mark
ਜੇ ਤੂੰ ਸੱਚੀਂ ਮੇਰੇ ਨਾਲ ਦਿਲੋਂ ਕਰਦਾ ਪਿਆਰ
je tUM sachchIM mere nAla diloM karadA piAra
If you truly love me with all your heart
ਇੱਕ ਲੱਖ ਦਾ ਪਵਾ ਦੇ ਮੈਨੂੰ ਸ਼ਗਨਾਂ
ikka lakkha dA pavA de mainUM sa਼ganAM
Then give me a hundred thousand as a lucky wedding gift
ਤੈਨੂੰ ਆਪ ਨੂੰ ਵੀ ਲੱਗਣਾ ਪਊਗਾ ਮੇਰੇ ਨਾਲ
tainUM Apa nUM vI laggaNA paUgA mere nAla
You will have to stand by my side and work with me
ਵੇ ਮੈਂ ਇਕੱਲੀ ਨੇ ਨਹੀਂ ਖਿੱਚਣਾ [?] ਲੱਗਣਾ
ve maiM ikallI ne nahIM khichchaNA [?] laggaNA
I won't be able to pull the weight of this household alone
ਸਵਾ ਕੇ ਦੇਣਾ ਤੈਨੂੰ ਇੱਕ ਹੀਰਿਆਂ ਦਾ ਲਹਿੰਗਾ
savA ke deNA tainUM ikka hIriAM dA lahiMgA
I'll have a diamond-studded [Lehenga: traditional long bridal skirt] tailored for you
ਨਾਲੇ ਰੱਖੂੰਗਾ ਸੋਨੇ ਦੇ ਵਿਚ ਤੋਲ ਕੁੜੀਏ
nAle rakkhUMgA sone de vicha tola ku.DIe
And I will weigh you in gold [Tola: traditional unit of gold, ~11.7g] [Kudiye: Female of the Jatt community]
ਕਿੱਥੇ ਚੱਲਦੀ ਆ ਤੇਰੇ ਅੱਗੇ ਜੱਟ ਦੀ ਜ਼ਬਾਨ
kitthe challadI A tere agge jaTTa dI ja਼bAna
A [Jatt: a member of the land-owning agricultural community known for pride and lifestyle]'s tongue never falters, but it does before you
ਤੈਨੂੰ ਵੇਖ ਹੈਂਗ ਹੋਜੂ ਪਿਸਤੌਲ ਕੁੜੀਏ
tainUM vekha haiMga hojU pisataula ku.DIe
Even my pistol would freeze up just looking at you [Kudiye: Female of the Jatt community]
ਨੀ ਤੂੰ ਪਰੀ ਵਾਂਗੂੰ ਬਹੁਤ ਲਾਂ ਮੈਂ ਥਾਲੀਆਂ ਸਜਾਊਂ
nI tUM parI vAMgUM bahuta lAM maiM thAlIAM sajAUM
[Ni: vocative for women] You are like a fairy, I will decorate the platters for you
ਆਪਾਂ ਫੁਲਕੇ ਬਣਾਉਣੇ ਇਕੱਠੇ ਮਿਲ ਕਰਕੇ
ApAM phulake baNAuNe ikaTThe mila karake
We will make our meals together in harmony
ਮੇਰੇ ਪਿਓ ਨੂੰ ਆ ਪਸੰਦ ਤੇਰੇ ਮਿੱਠੇ-ਮਿੱਠੇ ਬੋਲ
mere pio nUM A pasaMda tere miTThe-miTThe bola
My father loves your sweet, honeyed words
ਤੇ ਮੈਂ ਮੰਮੀ ਨੂੰ ਪਸੰਦ ਆਂ ਕਾਲੇ ਤਿੱਲ ਕਰਕੇ
te maiM maMmI nUM pasaMda AM kAle tilla karake
And I'm your mother's favorite because of my black beauty mark
ਪਿਓ ਨੂੰ ਆ ਪਸੰਦ ਤੇਰੇ ਮਿੱਠੇ-ਮਿੱਠੇ ਬੋਲ
pio nUM A pasaMda tere miTThe-miTThe bola
My father loves your sweet, honeyed words
ਤੇ ਮੈਂ ਮੰਮੀ ਨੂੰ ਪਸੰਦ ਆਂ ਕਾਲੇ ਤਿੱਲ ਕਰਕੇ
te maiM maMmI nUM pasaMda AM kAle tilla karake
And I'm your mother's favorite because of my black beauty mark

Share

More by Jasmeen Akhtar

View all songs →