Saade Haan da

by Jasmeen Akhtar

ਸਾਨੂੰ ਸੋਹਣਿਆ ਦੀਵਾਲੀ ਜਿੰਨਾ ਚਾਅ ਚੜ੍ਹ ਜੇ
sAnUM sohaNiA dIvAlI jiMnA chAa cha.Dha je
O handsome one, I feel a joy as grand as Diwali
ਜਦੋਂ ਜਾਨ-ਜਾਨ ਆਖ ਕੇ ਬੁਲਾਉਣਾ ਏਂ ਮੈਨੂੰ
jadoM jAna-jAna Akha ke bulAuNA eM mainUM
Whenever you call out to me, addressing me as your "life"
ਜੇ ਤੂੰ ਪੁੱਛਦਾ ਪਿਆਰ ਤੈਨੂੰ ਕਿੰਨਾ ਕਰਦੇ
je tUM puchChadA piAra tainUM kiMnA karade
If you ask how much I truly love you
ਸੱਚ ਦੱਸਾਂ ਰੱਬ ਮੰਨੀ ਬੈਠੇ ਆਂ ਤੈਨੂੰ
sachcha dassAM rabba maMnI baiThe AM tainUM
To tell the truth, I have come to worship you as my God
ਯਾਰਾ ਤੂੰ ਐਂ ਸਾਡੇ ਲਈ ਅਨਮੋਲ ਵੇ ਕਿੰਨੀ ਵਾਰੀ ਜਿੱਤੇਂਗਾ
yArA tUM aiM sADe laI anamola ve kiMnI vArI jitteMgA
O [Yaar: close friend/beloved], you are priceless to me, how many times will you win me over?
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ikko dila ai yArA ve sADe kola tUM kiMnI vArI jitteMgA
I only have this one heart, [Yaar: beloved], how many times will you win it?
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ikko dila ai yArA ve sADe kola tUM kiMnI vArI jitteMgA
I only have this one heart, [Yaar: beloved], how many times will you win it?
ਅਸੀਂ ਮੰਨਿਆ ਕਿ ਤੇਰੇ ਜਿੰਨੇ ਸੋਹਣੇ ਨੀ ਯਾਰਾ
asIM maMniA ki tere jiMne sohaNe nI yArA
I admit that I am not as beautiful as you are, my [Yaar: beloved]
ਅਸਾਂ ਥਾਂ-ਥਾਂ 'ਤੇ ਸੱਜਣ ਬਣਾਉਣੇ ਨੀ ਯਾਰਾ
asAM thAM-thAM 'te sajjaNa baNAuNe nI yArA
But I am not one to make soulmates at every corner, my [Yaar: beloved]
ਇਹ ਦੁਨੀਆ ਸਿਆਣਿਆਂ ਨਾਲ ਭਰੀ ਪਈ ਐ
iha dunIA siANiAM nAla bharI paI ai
This world is filled to the brim with wise people
ਸਾਡੇ ਜਿਹੇ ਕਮਲੇ ਇੱਥੇ ਆਉਣੇ ਨੀ ਯਾਰਾ
sADe jihe kamale itthe AuNe nI yArA
But crazy lovers like me won't be born here again, my [Yaar: beloved]
ਬਾਹਾਂ ਤੇਰੀਆਂ ਲਾਸਟ ਸਾਡਾ ਗੋਲ ਵੇ ਕਿੰਨੀ ਵਾਰੀ ਜਿੱਤੇਂਗਾ
bAhAM terIAM lAsaTa sADA gola ve kiMnI vArI jitteMgA
To be held in your arms is my ultimate goal, how many times will you win me over?
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ikko dila ai yArA ve sADe kola tUM kiMnI vArI jitteMgA
I only have this one heart, [Yaar: beloved], how many times will you win it?
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ikko dila ai yArA ve sADe kola tUM kiMnI vArI jitteMgA
I only have this one heart, [Yaar: beloved], how many times will you win it?
ਹੋ ਜਾਨ ਆਖ ਕੇ ਤੂੰ ਕੱਢ ਲੈਨਾ ਜਾਨ ਸੋਹਣਿਆ
ho jAna Akha ke tUM kaDDha lainA jAna sohaNiA
By calling me your "life," you steal the very life out of me, my handsome one
ਤੇਰੇ ਹਾਸੇ ਤੋਂ ਮੈਂ ਜਾਵਾਂ ਕੁਰਬਾਨ ਸੋਹਣਿਆ
tere hAse toM maiM jAvAM kurabAna sohaNiA
I would sacrifice my entire existence for the sake of your smile, my handsome one
ਹੋ ਕਰ ਲਿਆ ਕਬਜ਼ਾ ਤੂੰ ਰੂਹ ਸਾਡੀ 'ਤੇ
ho kara liA kabaja਼A tUM rUha sADI 'te
You have taken complete possession of my very soul
ਬਣ ਕੇ ਮਿਲੇ ਸੀ ਮਹਿਮਾਨ ਸੋਹਣਿਆ
baNa ke mile sI mahimAna sohaNiA
Even though you first met me merely as a guest, my handsome one
ਡਰ ਲੱਗਦਾ ਜਾਈਂ ਨਾ ਕਿਤੇ ਰੋਲ ਵੇ ਕਿੰਨੀ ਵਾਰੀ ਜਿੱਤੇਂਗਾ
Dara laggadA jAIM nA kite rola ve kiMnI vArI jitteMgA
I fear lest you ever disregard or ruin me, how many times will you win me over?
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ikko dila ai yArA ve sADe kola tUM kiMnI vArI jitteMgA
I only have this one heart, [Yaar: beloved], how many times will you win it?
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ikko dila ai yArA ve sADe kola tUM kiMnI vArI jitteMgA
I only have this one heart, [Yaar: beloved], how many times will you win it?
ਹਾਂ ਨਜ਼ਰ ਨਾ ਲੱਗੇ ਕਦੇ ਸਾਡੀਆਂ ਵਫ਼ਾਵਾਂ ਨੂੰ
hAM naja਼ra nA lagge kade sADIAM vapha਼AvAM nUM
May the evil eye never cast a shadow upon our loyalty
ਤੂੰ ਕਿੰਨਾ ਐਂ ਜ਼ਰੂਰੀ ਕਦੇ ਪੁੱਛੀਂ ਸਾਡੇ ਸਾਹਵਾਂ ਨੂੰ
tUM kiMnA aiM ja਼rUrI kade puchChIM sADe sAhavAM nUM
Ask my every breath just how necessary you are to me
ਪੁਗਾ ਦਿੰਦਾ ਯਾਰਾ ਸਾਡੀ ਹਰ ਇੱਕ ਜਿੱਦ ਨੂੰ
pugA diMdA yArA sADI hara ikka jidda nUM
You fulfill every single stubborn wish of mine
ਖੋਲ੍ਹ-ਖੋਲ੍ਹ ਦੱਸਾਂ ਤਾਂ ਹੀ ਦਿਲ ਦੀਆਂ ਚਾਵਾਂ ਨੂੰ
kholha-kholha dassAM tAM hI dila dIAM chAvAM nUM
That is why I bare the innermost desires of my heart to you
ਅੱਖ ਮੰਗੇ ਮਸਕਾਰਾ ਨੱਕ ਕੋਕਾ ਮੰਗਦਾ
akkha maMge masakArA nakka kokA maMgadA
My eyes crave mascara and my nose longs for a [Koka: traditional Punjabi nose pin/stud]
ਦਿਲ ਤੇਰੇ ਨੇੜੇ ਰਹਿਣ ਦਾ ਵੇ ਮੌਕਾ ਮੰਗਦਾ
dila tere ne.De rahiNa dA ve maukA maMgadA
But my heart only seeks a chance to stay close to you
ਮੈਨੂੰ ਮੁੱਲਾਂਵਾਲਿਆ ਤੇਰੀ ਤੋੜ ਲੱਗਦੀ
mainUM mullAMvAliA terI to.Da laggadI
O man from Mullanpur [Self-reference to the lyricist/artist's roots], I feel an addiction for you
ਜ਼ਿੰਦਗੀ ਦੇ ਵਿਚ ਤੇਰੀ ਥੋੜ੍ਹ ਲੱਗਦੀ
ja਼iMdagI de vicha terI tho.Dha laggadI
I feel a void in my life whenever you are not around
ਹਾਂ ਨਾਲ ਖੜ੍ਹੇ ਆਂ ਜਾਈਂ ਨਾ ਕਿਤੇ ਡੋਲ ਵੇ ਕਿੰਨੀ ਵਾਰੀ ਜਿੱਤੇਂਗਾ
hAM nAla kha.Dhe AM jAIM nA kite Dola ve kiMnI vArI jitteMgA
Yes, I stand by you, don't ever falter or waver, how many times will you win me over?
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ikko dila ai yArA ve sADe kola tUM kiMnI vArI jitteMgA
I only have this one heart, [Yaar: beloved], how many times will you win it?
ਇੱਕੋ ਦਿਲ ਐ ਯਾਰਾ ਵੇ ਸਾਡੇ ਕੋਲ ਤੂੰ ਕਿੰਨੀ ਵਾਰੀ ਜਿੱਤੇਂਗਾ
ikko dila ai yArA ve sADe kola tUM kiMnI vArI jitteMgA
I only have this one heart, [Yaar: beloved], how many times will you win it?

Share

More by Jasmeen Akhtar

View all songs →