Zikar

by Jasmine Sandlas

ਪਹਿਲੀ ਵਾਰੀ ਪਿੰਜਰੇ 'ਚੋਂ ਸੀ ਮੈਂ ਦਿਲ ਕੱਢਿਆ
pahilI vArI piMjare 'choM sI maiM dila kaDDhiA
For the very first time, I took my heart out from its cage
ਕਿਹਾ ਅੱਖਾਂ ਬੰਦ ਕਰਕੇ ਲੈ ਉੱਡ ਚੱਲਿਆ
kihA akkhAM baMda karake lai uDDa challiA
I said, "close your eyes and let's fly away"
ਦਿਲ ਕਹਿੰਦਾ ਡਿੱਗ ਕੇ ਮੈਂ ਕਿਤੇ ਟੁੱਟ ਨਾ ਜਾਵਾਂ
dila kahiMdA Digga ke maiM kite TuTTa nA jAvAM
My heart says, "what if I fall and shatter somewhere?"
ਇੰਨੇ ਟੁਕੜੇ ਮੈਂ ਬਣ ਤੇਰੇ ਹੱਥ ਨਾ ਆਵਾਂ
iMne Tuka.De maiM baNa tere hattha nA AvAM
"If I break into so many pieces, I'll never return to your hands"
ਹੋ ਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ
ho jA naja਼rAM toM dUra merIAM toM ve
Go, get far away from my sight [Ve: a vocative used to address a man]
ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ
kade ja਼ikara karIM nA merA tUM ve
Don't you ever mention [Zikar: mention/remembrance] my name again
ਹੋ ਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ
ho jA naja਼rAM toM dUra merIAM toM ve
Go, get far away from my sight [Ve: a vocative used to address a man]
ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ
kade ja਼ikara karIM nA merA tUM ve
Don't you ever mention my name again
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਹੁਣ ਲੰਮੀ ਜੁਦਾਈ ਮੈਨੂੰ ਚੰਗੀ ਲੱਗਦੀ
huNa laMmI judAI mainUM chaMgI laggadI
Now this long separation feels good to me
ਨਾ ਤੇਰੀ ਸੂਲੀ ਤੇ ਜਾਨ ਮੇਰੀ ਟੰਗੀ ਲੱਗਦੀ
nA terI sUlI te jAna merI TaMgI laggadI
No longer does my life feel hung on your cross [Sooli: gallows/cross; implying a state of torture or suspense]
ਦਿਨ ਸੋਹਣਾ ਇਹ ਚੜ੍ਹਿਆ ਇੱਕ ਵਾਰੀ ਫੇਰ
dina sohaNA iha cha.DhiA ikka vArI phera
A beautiful day has dawned once again
ਫੇਰ ਉਹੀ ਦੁਨੀਆ ਇਹ ਸਤਰੰਗੀ ਲੱਗਦੀ
phera uhI dunIA iha sataraMgI laggadI
Once more, this world looks vibrant and rainbow-hued
ਹੁਣ ਲੰਮੀ ਜੁਦਾਈ ਮੈਨੂੰ ਚੰਗੀ ਲੱਗਦੀ
huNa laMmI judAI mainUM chaMgI laggadI
Now this long separation feels good to me
ਨਾ ਤੇਰੀ ਸੂਲੀ ਤੇ ਜਾਨ ਮੇਰੀ ਟੰਗੀ ਲੱਗਦੀ
nA terI sUlI te jAna merI TaMgI laggadI
No longer does my life feel hung on your cross
ਦਿਨ ਸੋਹਣਾ ਇਹ ਚੜ੍ਹਿਆ ਇੱਕ ਵਾਰੀ ਫੇਰ
dina sohaNA iha cha.DhiA ikka vArI phera
A beautiful day has dawned once again
ਫੇਰ ਉਹੀ ਦੁਨੀਆ ਇਹ ਸਤਰੰਗੀ ਲੱਗਦੀ
phera uhI dunIA iha sataraMgI laggadI
Once more, this world looks vibrant and rainbow-hued
ਹੋ ਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ
ho jA naja਼rAM toM dUra merIAM toM ve
Go, get far away from my sight [Ve: a vocative used to address a man]
ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ
kade ja਼ikara karIM nA merA tUM ve
Don't you ever mention my name again
ਹੋ ਜਾ ਨਜ਼ਰਾਂ ਤੋਂ ਦੂਰ ਮੇਰੀਆਂ ਤੋਂ ਵੇ
ho jA naja਼rAM toM dUra merIAM toM ve
Go, get far away from my sight [Ve: a vocative used to address a man]
ਕਦੇ ਜ਼ਿਕਰ ਕਰੀਂ ਨਾ ਮੇਰਾ ਤੂੰ ਵੇ
kade ja਼ikara karIM nA merA tUM ve
Don't you ever mention my name again
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home
ਮੋੜ ਕੇ ਨਾ ਆਵੀਂ ਕਦੇ
mo.Da ke nA AvIM kade
Never turn back and come home

Share

More by Jasmine Sandlas

View all songs →