Dill Tutda
by Jassie Gill
ਰੋ ਰੋ ਕੇ ਕੁਝ ਨਹੀਂ ਬਣਨਾ ਰੋਣਾ ਛੱਡ ਦੇ
ro ro ke kujha nahIM baNanA roNA ChaDDa de
Nothing will come of these endless tears, so stop this weeping
ਜੀਹਦਾ ਪਿਆਰ ਹੈ ਨਹੀਂ ਨਸੀਬ 'ਚ ਦਿਲ 'ਚੋਂ ਕੱਢ ਦੇ
jIhadA piAra hai nahIM nasIba 'cha dila 'choM kaDDha de
If their love isn't in your destiny, pluck them from your heart
ਗੱਲ ਮੰਨ ਲੈ ਝੱਲਿਆ
galla maMna lai jhalliA
Listen to me, you crazy heart
ਰੋਵੇਂਗਾ ਕੱਲ੍ਹਿਆ
roveMgA kallhiA
You'll end up crying all alone
ਗੱਲ ਮੰਨ ਲੈ ਝੱਲਿਆ
galla maMna lai jhalliA
Listen to me, you crazy heart
ਰੋਵੇਂਗਾ ਕੱਲ੍ਹਿਆ
roveMgA kallhiA
You'll end up crying all alone
ਹੋਵੇ ਇਲਾਜ ਨਾ ਦਿਲ 'ਤੇ ਲੱਗੀ ਹੋਈ ਸੱਟ ਦਾ
hove ilAja nA dila 'te laggI hoI saTTa dA
There is no cure for the wound inflicted upon the soul
ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲੱਗਦਾ
dila jIhadA TuTTadA uhanUM hI patA laggadA
Only the one whose heart breaks truly feels the agony
ਤੇ ਜਦੋਂ ਟੁੱਟਦਾ ਉਦੋਂ ਹੀ ਪਤਾ ਲੱਗਦਾ
te jadoM TuTTadA udoM hI patA laggadA
And only when it shatters does one realize the weight

ਆਸਾਨ ਨਹੀਂ ਦਿਲ ਦੀ ਸੱਟ ਨੂੰ ਇੰਝ ਸਹਿਣਾ
AsAna nahIM dila dI saTTa nUM iMjha sahiNA
It’s no easy feat to endure the sting of a wounded heart
ਅੱਗ ਦਾ ਦਰਿਆ ਡੁੱਬ ਕੇ ਜਾਣਾ ਏ ਪੈਣਾ
agga dA dariA Dubba ke jANA e paiNA
It’s a river of fire that you’ll have to drown in to cross
ਤਿੱਖੇ ਤਿੱਖੇ ਨੈਣਾਂ ਦੇ ਜਾਲ ਨੇ ਭੈੜੇ
tikkhe tikkhe naiNAM de jAla ne bhai.De
The traps set by those sharp, piercing eyes are treacherous
ਪਿੱਛੇ ਪੈ ਜਾਣ ਤਾਂ ਛੱਡਦੇ ਨਹੀਂ ਖਹਿੜੇ
pichChe pai jANa tAM ChaDDade nahIM khahi.De
Once they've hunted you, they never let you go
ਗਿਣ ਗਿਣ ਕੇ ਤਾਰੇ ਉਹਦੀ ਯਾਦ ਸਹਾਰੇ
giNa giNa ke tAre uhadI yAda sahAre
Counting the stars one by one, leaning on their memories
ਗਿਣ ਗਿਣ ਕੇ ਤਾਰੇ ਉਹਦੀ ਯਾਦ ਸਹਾਰੇ
giNa giNa ke tAre uhadI yAda sahAre
Counting the stars one by one, leaning on their memories
ਦਿਨ ਕੱਟਦਾ ਬੰਦਾ ਨਹੀਂ ਕਦੇ ਥੱਕਦਾ
dina kaTTadA baMdA nahIM kade thakkadA
A man never tires of passing his days this way
ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲੱਗਦਾ
dila jIhadA TuTTadA uhanUM hI patA laggadA
Only the one whose heart breaks truly feels the agony
ਤੇ ਜਦੋਂ ਟੁੱਟਦਾ ਉਦੋਂ ਹੀ ਪਤਾ ਲੱਗਦਾ
te jadoM TuTTadA udoM hI patA laggadA
And only when it shatters does one realize the weight
ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲੱਗਦਾ
dila jIhadA TuTTadA uhanUM hI patA laggadA
Only the one whose heart breaks truly feels the agony
ਤੇ ਜਦੋਂ ਟੁੱਟਦਾ ਉਦੋਂ ਹੀ ਪਤਾ ਲੱਗਦਾ
te jadoM TuTTadA udoM hI patA laggadA
And only when it shatters does one realize the weight
ਜੋ ਰੋਕ ਲਵੇ ਦਿਲ ਦੀ ਧੜਕਣ ਨੂੰ ਤੇਰੀ
jo roka lave dila dI dha.DakaNa nUM terI
The very person who can make your heart skip a beat
ਉਹੀ ਬਣਨੀ ਮਕਸਦ ਜੀਣੇ ਦਾ ਤੇਰੀ
uhI baNanI makasada jINe dA terI
Will become the sole purpose of your existence
ਦਿਲ ਦੇ ਵਿਚ ਤੀਰ ਫਿਰ ਵੱਜਦੇ ਨੇ ਆ ਕੇ
dila de vicha tIra phira vajjade ne A ke
Then the arrows of longing come piercing through the chest
ਪੁੱਛਣਗੇ ਹਾਲ ਲੋਕੀਂ ਘਰ ਵਿਚ ਜਾ ਜਾ ਕੇ
puchChaNage hAla lokIM ghara vicha jA jA ke
And people will pry into your pain, visiting your home one by one
ਨਿਰਮਾਣ ਦੇ ਵਰਗੇ ਪਲ ਪਲ ਨੇ ਮਰਦੇ
niramANa de varage pala pala ne marade
Those like Nirmaan die a little with every passing breath `[Nirmaan: Self-reference to the song's lyricist]`
ਨਿਰਮਾਣ ਦੇ ਵਰਗੇ ਪਲ ਪਲ ਨੇ ਮਰਦੇ
niramANa de varage pala pala ne marade
Those like Nirmaan die a little with every passing breath `[Nirmaan: Self-reference to the song's lyricist]`
ਬਾਰਾਂ ਸਾਲ ਜਿਵੇਂ ਸੀ ਰਾਂਝਾ ਰਿਹਾ ਕੱਟਦਾ
bArAM sAla jiveM sI rAMjhA rihA kaTTadA
Just as [Ranjha: The legendary folk hero who spent 12 years as a cowherd for his beloved Heer] endured his years
ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲੱਗਦਾ
dila jIhadA TuTTadA uhanUM hI patA laggadA
Only the one whose heart breaks truly feels the agony
ਤੇ ਜਦੋਂ ਟੁੱਟਦਾ ਉਦੋਂ ਹੀ ਪਤਾ ਲੱਗਦਾ
te jadoM TuTTadA udoM hI patA laggadA
And only when it shatters does one realize the weight
ਦਿਲ ਜੀਹਦਾ ਟੁੱਟਦਾ ਉਹਨੂੰ ਹੀ ਪਤਾ ਲੱਗਦਾ
dila jIhadA TuTTadA uhanUM hI patA laggadA
Only the one whose heart breaks truly feels the agony
ਤੇ ਜਦੋਂ ਟੁੱਟਦਾ ਉਦੋਂ ਹੀ ਪਤਾ ਲੱਗਦਾ
te jadoM TuTTadA udoM hI patA laggadA
And only when it shatters does one realize the weight
ਤੇਰੇ ਸ਼ਹਿਰ ਤੇ ਤੇਰੀ ਜ਼ਿੰਦਗੀ ਦੇ ਵਿਚ ਦਿਨ ਆਖ਼ਰੀ ਹੈ ਮੇਰਾ
tere sa਼hira te terI ja਼iMdagI de vicha dina Akha਼rI hai merA
In your city and in your life, this is my final day
ਅੱਜ ਤੋਂ ਬਾਅਦ ਤੈਨੂੰ ਕਦੇ ਚਿਹਰਾ ਦਿਖਣਾ ਨਹੀਂ ਮੇਰਾ
ajja toM bAada tainUM kade chiharA dikhaNA nahIM merA
From this moment on, you shall never see my face again
ਮੈਂ ਇਸ਼ਕ ਤੇ ਤੂੰ ਵਪਾਰ ਕੀਤਾ ਸੀ
maiM isa਼ka te tUM vapAra kItA sI
I offered you pure love, but you treated it like a business deal
ਗ਼ਲਤੀ ਤੇਰੀ ਨਹੀਂ ਗ਼ਲਤੀ ਤਾਂ ਮੇਰੀ ਸੀ
ga਼latI terI nahIM ga਼latI tAM merI sI
The fault isn't yours, the fault was entirely mine
ਕਿਉਂਕਿ ਤੂੰ ਨਹੀਂ ਮੈਂ ਤੈਨੂੰ ਪਿਆਰ ਕੀਤਾ ਸੀ
kiuMki tUM nahIM maiM tainUM piAra kItA sI
Because it wasn't you, but I, who truly loved you