Lancer
by Jassie Gill
ਇੱਕੋ ਕਾਲਜ ਦੇ ਵਿਚ ਪੜ੍ਹਦੇ ਅਸੀਂ ਪਰਿੰਦੇ ਦੋ
ikko kAlaja de vicha pa.Dhade asIM pariMde do
Two birds are we, studying within the very same college
ਕਈਆਂ ਤੋਂ ਨੀਵੇਂ ਤਾਹੀਓਂ ਨਜ਼ਰੋਂ ਲਾਹੇ ਜੀ
kaIAM toM nIveM tAhIoM naja਼roM lAhe jI
Lower than many in status, hence dismissed from their sight
ਮੈਂ ਰਾਹੀ ਮਿੰਨੀ ਬੱਸ ਦਾ ਸ਼ੌਂਕੀ ਪੜ੍ਹਨੇ ਦਾ ਪੜ੍ਹਨੇ ਦਾ ਪੜ੍ਹਨੇ ਦਾ
maiM rAhI miMnI bassa dA sa਼auMkI pa.Dhane dA pa.Dhane dA pa.Dhane dA
I am a traveler of the mini-bus, a simple soul fond of my studies
ਉਹਦੀ ਚਿੱਟੀ ਲੈਂਸਰ ਵੱਢਦੀ ਜਾਂਦੀ ਫਾਹੇ ਜੀ
uhadI chiTTI laiMsara vaDDhadI jAMdI phAhe jI
While her white Lancer [Luxury sedan] cuts through my heart like a snare
ਉਹਦੀ ਚਿੱਟੀ ਲੈਂਸਰ ਵੱਢਦੀ ਜਾਂਦੀ ਫਾਹੇ ਜੀ
uhadI chiTTI laiMsara vaDDhadI jAMdI phAhe jI
While her white Lancer [Luxury sedan] cuts through my heart like a snare
ਮੈਂ ਕਦੇ ਫ਼ਾਲਤੂ ਬੈਠਾ ਨਾ ਕੰਟੀਨਾਂ 'ਤੇ
maiM kade pha਼AlatU baiThA nA kaMTInAM 'te
I never sit idly wasting time at the canteens
ਉਹਦੇ ਟੌਮੀ ਲਿਖਿਆ ਹੁੰਦਾ ਨੇਫ਼ੇ ਜੀਨਾਂ 'ਤੇ
uhade TaumI likhiA huMdA nepha਼e jInAM 'te
While "Tommy" [Tommy Hilfiger] is inscribed on the waist of her jeans
ਦਿਲ ਕਰਦਾ ਉਹਨੂੰ ਟੱਕਰਾਂ ਬਰਾਬਰ ਦਾ ਹੋ ਕੇ
dila karadA uhanUM TakkarAM barAbara dA ho ke
My heart longs to meet her as an equal standing
ਪਰ ਬਹੁਤੇ ਲੋਨ ਨੀ ਮਿਲਦੇ ਘੱਟ ਜ਼ਮੀਨਾਂ 'ਤੇ
para bahute lona nI milade ghaTTa ja਼mInAM 'te
But heavy loans aren't granted to those with small landholdings
ਉਹ ਖੜ੍ਹੀ ਪੰਪ 'ਤੇ ਟੈਂਕੀ ਫੁੱਲ ਕਰਾਉਂਦੀ ਆ
uha kha.DhI paMpa 'te TaiMkI phulla karAuMdI A
There she stands at the station, getting her tank filled to the brim
ਉਹ ਖੜ੍ਹੀ ਪੰਪ 'ਤੇ ਟੈਂਕੀ ਫੁੱਲ ਕਰਾਉਂਦੀ ਆ
uha kha.DhI paMpa 'te TaiMkI phulla karAuMdI A
There she stands at the station, getting her tank filled to the brim
ਬੱਸ ਦੀ ਮੂਹਰਲੀ ਟਾਕੀ ਖੜ੍ਹਾ ਰੰਝੇਟਾ ਜਾਵੇ ਜੀ
bassa dI mUharalI TAkI kha.DhA raMjheTA jAve jI
While this poor Ranjha [Ranjheta: an affectionate term for a lover, referencing the folk hero Ranjha] stands at the front door of the bus
ਮੈਂ ਰਾਹੀ ਮਿੰਨੀ ਬੱਸ ਦਾ ਸ਼ੌਂਕੀ ਪੜ੍ਹਨੇ ਦਾ ਪੜ੍ਹਨੇ ਦਾ ਪੜ੍ਹਨੇ ਦਾ
maiM rAhI miMnI bassa dA sa਼auMkI pa.Dhane dA pa.Dhane dA pa.Dhane dA
I am a traveler of the mini-bus, a simple soul fond of my studies
ਉਹਦੀ ਚਿੱਟੀ ਲੈਂਸਰ ਵੱਢਦੀ ਜਾਂਦੀ ਫਾਹੇ ਜੀ
uhadI chiTTI laiMsara vaDDhadI jAMdI phAhe jI
While her white Lancer [Luxury sedan] cuts through my heart like a snare
ਉਹਦੇ ਇੱਕ ਸੂਟ ਦੀ ਵਾਰੀ ਮਹੀਨਾ ਆਉਂਦੀ ਨਹੀਂ
uhade ikka sUTa dI vArI mahInA AuMdI nahIM
A single suit of hers doesn't see a second turn for a month
ਉਹ ਤਾਂ ਬਿਨਾਂ ਮੈਚਿੰਗ ਤੋਂ ਰਬੜ ਬੈਂਡ ਵੀ ਪਾਉਂਦੀ ਨਹੀਂ
uha tAM binAM maichiMga toM raba.Da baiMDa vI pAuMdI nahIM
She won't even wear a rubber band that doesn't perfectly match
ਮੈਂ ਦੋ ਜੀਨਾਂ ਨੂੰ ਬਦਲ ਬਦਲ ਪਾ ਲੈਂਦਾ ਹਾਂ
maiM do jInAM nUM badala badala pA laiMdA hAM
I make do by rotating between just two pairs of jeans
ਤਾਹੀਓਂ ਤਾਂ ਮੈਨੂੰ ਤੱਕ ਕੇ ਫੀਲਿੰਗ ਆਉਂਦੀ ਨਹੀਂ
tAhIoM tAM mainUM takka ke phIliMga AuMdI nahIM
That is why, looking at me, she feels no spark of attraction
ਉਹਦੀ ਕਾਰ ਦੇ ਸ਼ੀਸ਼ੇ ਪਿੱਛੇ ਸੋਨੀਆ ਲਿਖਿਆ ਏ
uhadI kAra de sa਼Isa਼e pichChe sonIA likhiA e
On the rear glass of her car, "Sonia" is inscribed
ਉਹਦੀ ਕਾਰ ਦੇ ਸ਼ੀਸ਼ੇ ਪਿੱਛੇ ਸੋਨੀਆ ਲਿਖਿਆ ਏ
uhadI kAra de sa਼Isa਼e pichChe sonIA likhiA e
On the rear glass of her car, "Sonia" is inscribed
ਤੇ ਮੈਂ ਚੇਤਕ ਮੂਹਰੇ ਮਿਹਰ ਕਰੀ ਲਿਖਵਾਏ ਜੀ
te maiM chetaka mUhare mihara karI likhavAe jI
While on the front of my Chetak [Classic Indian scooter brand], I've written "Show Mercy, O Lord"
ਮੈਂ ਰਾਹੀ ਮਿੰਨੀ ਬੱਸ ਦਾ ਸ਼ੌਂਕੀ ਪੜ੍ਹਨੇ ਦਾ ਪੜ੍ਹਨੇ ਦਾ ਪੜ੍ਹਨੇ ਦਾ
maiM rAhI miMnI bassa dA sa਼auMkI pa.Dhane dA pa.Dhane dA pa.Dhane dA
I am a traveler of the mini-bus, a simple soul fond of my studies
ਉਹਦੀ ਚਿੱਟੀ ਲੈਂਸਰ ਵੱਢਦੀ ਜਾਂਦੀ ਫਾਹੇ ਜੀ
uhadI chiTTI laiMsara vaDDhadI jAMdI phAhe jI
While her white Lancer [Luxury sedan] cuts through my heart like a snare
ਉਹਨੂੰ ਚਾਅ ਬੜਾ ਯੁਵਰਾਜ ਦੇ ਸੈਂਕੜਾ ਕੀਤੇ ਦਾ
uhanUM chAa ba.DA yuvarAja de saiMka.DA kIte dA
She celebrates wildly whenever Yuvraj [Yuvraj Singh: famous Indian cricketer] hits a century
ਤੇ ਮੈਂ ਸ਼ੁੱਭ ਚਿੰਤਕ ਮੰਗੀ ਤੇ ਕੁਲਜੀਤੇ ਦਾ
te maiM sa਼ubbha chiMtaka maMgI te kulajIte dA
But I am a well-wisher of Mangimahal and Kuljeet [Legendary Punjabi folk singers]
ਬੇਸ਼ੱਕ ਨਿਰਿੰਦਰਾ ਸੋਚਾਂ ਦੇ ਵਿਚ ਦੂਰੀ ਏ
besa਼kka niriMdarA sochAM de vicha dUrI e
Undoubtedly, Narindra [Self-reference to the lyricist Narinder Batth], there is a distance in our worlds
ਪਰ ਮਜ਼ਾ ਬੜਾ ਇੱਕ ਤਰਫੋਂ ਆਸ਼ਕੀ ਕੀਤੇ ਦਾ
para maja਼A ba.DA ikka taraphoM Asa਼kI kIte dA
But there is a unique joy in this one-sided pursuit of love
ਉਹਦੇ ਸ਼ਹਿਰ ਦੇ ਚਰਚੇ ਹੁੰਦੇ ਨੇ ਡਿਸਕਵਰੀ 'ਤੇ
uhade sa਼hira de charache huMde ne DisakavarI 'te
Her city is so famous, it's featured on the Discovery channel
ਉਹਦੇ ਸ਼ਹਿਰ ਦੇ ਚਰਚੇ ਹੁੰਦੇ ਨੇ ਡਿਸਕਵਰੀ 'ਤੇ
uhade sa਼hira de charache huMde ne DisakavarI 'te
Her city is so famous, it's featured on the Discovery channel
ਬਾਠਾਂ ਕਲਾਂ ਨੂੰ ਖੰਨਿਓਂ ਸਿੱਧੀ ਬੱਸ ਨਾ ਆਵੇ ਜੀ
bAThAM kalAM nUM khaMnioM siddhI bassa nA Ave jI
While no direct bus even runs from Khanna to my village, Bathan Kalan