Bebe Di Pasand
ਗੱਲ ਸੁਣੀ ਨੀ ਗੁਆਂਢ ਪਿੰਡ ਵਾਲੀਏ
galla suNI nI guAMDha piMDa vAlIe
Listen to me, O girl from the neighboring village
ਪੰਜਾਂ ਵਾਲੇ 'ਚ ਤੂੰ ਪੜ੍ਹੇ ਤਿੰਨ ਸਾਲ ਨੀ
paMjAM vAle 'cha tUM pa.Dhe tiMna sAla nI
For three years you've studied in the school at Panja Wala
ਮੇਰੀ ਬੇਬੇ ਵੀ ਤਾਂ ਲਾਡਲੇ ਜਿਹੇ ਪੁੱਤ ਲਈ
merI bebe vI tAM lADale jihe putta laI
My mother too, for her beloved pampered son
ਫਿਰੇ ਕੰਨਿਆ ਸੁਸ਼ੀਲ ਕੋਈ ਭਾਲਦੀ
phire kaMniA susa਼Ila koI bhAladI
Is wandering about searching for a virtuous bride
ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਾਈਂ
mukkha AuMdI jAMdI jaTTIe vikhA jAIM
O [Jattiye: Female of the Jatt community], show your face while passing by
ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਾਈਂ
mukkha AuMdI jAMdI jaTTIe vikhA jAIM
O [Jattiye: Female of the Jatt community], show your face while passing by
ਪਾਉਂਦੀ ਤੱਕਲੇ 'ਤੇ ਤੰਦ ਮੇਰੀ ਬੇਬੇ ਨੂੰ
pAuMdI takkale 'te taMda merI bebe nUM
While my mother is spinning yarn on the spindle
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈਂ
kApI laiNa de bahAne ge.DA mAra jAIM
Just make a visit on the pretext of borrowing a notebook
ਖ਼ੌਰੇ ਆ ਜਾਵੇ ਪਸੰਦ ਮੇਰੀ ਬੇਬੇ ਨੂੰ
kha਼aure A jAve pasaMda merI bebe nUM
Who knows, my mother might just take a liking to you

ਵੱਡਾ ਵੀਰਾ ਮੇਰਾ ਸੁਣਦਾ ਏ ਖ਼ਬਰਾਂ
vaDDA vIrA merA suNadA e kha਼barAM
My elder brother listens to the news
ਜਦੋਂ ਆਇਆ ਕਰੂ ਘਰੇ ਟੀਵੀ ਛੱਡ ਦੇਈਂ
jadoM AiA karU ghare TIvI ChaDDa deIM
When he comes home, you must turn off the TV

ਜਦੋਂ ਰੇਡੀਓ ਸੁਣੂਗਾ ਬਾਪੂ ਆਥਣੇ
jadoM reDIo suNUgA bApU AthaNe
When my father listens to the radio in the evening
ਉੱਚੀ ਆਵਾਜ਼ 'ਚ ਵਜਾਉਣੀ ਸੀਡੀ ਛੱਡ ਦੇਈਂ
uchchI AvAja਼ 'cha vajAuNI sIDI ChaDDa deIM
You must stop playing CDs at a high volume
ਰੱਖੀਂ ਕੱਢ ਕੇ ਤੂੰ ਘੁੰਡ ਸਹੁਰੇ ਸਾਹਿਬ ਤੋਂ
rakkhIM kaDDha ke tUM ghuMDa sahure sAhiba toM
Keep your [Ghund: traditional veil/covering of the face] drawn before your father-in-law
ਰੱਖੀਂ ਕੱਢ ਕੇ ਤੂੰ ਘੁੰਡ ਸਹੁਰੇ ਸਾਹਿਬ ਤੋਂ
rakkhIM kaDDha ke tUM ghuMDa sahure sAhiba toM
Keep your [Ghund: traditional veil/covering of the face] drawn before your father-in-law
ਚੰਗੀ ਲੱਗਦੀ ਆ ਸੰਗ ਮੇਰੀ ਬੇਬੇ ਨੂੰ
chaMgI laggadI A saMga merI bebe nUM
My mother loves such graceful modesty
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈਂ
kApI laiNa de bahAne ge.DA mAra jAIM
Just make a visit on the pretext of borrowing a notebook
ਖ਼ੌਰੇ ਆ ਜਾਵੇ ਪਸੰਦ ਮੇਰੀ ਬੇਬੇ ਨੂੰ
kha਼aure A jAve pasaMda merI bebe nUM
Who knows, my mother might just take a liking to you
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈਂ
kApI laiNa de bahAne ge.DA mAra jAIM
Just make a visit on the pretext of borrowing a notebook
ਖ਼ੌਰੇ ਆ ਜਾਵੇ ਪਸੰਦ ਮੇਰੀ ਬੇਬੇ ਨੂੰ
kha਼aure A jAve pasaMda merI bebe nUM
Who knows, my mother might just take a liking to you
ਜਦੋਂ ਖੜ੍ਹੇਗੀ ਬਰਾਬਰ ਤੂੰ ਹਾਣਣੇ
jadoM kha.DhegI barAbara tUM hANaNe
When you stand by my side, my soulmate
ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀ
jo.DI laggaNI dohAM dI sADI kaima nI
Our pair will look absolutely stunning
ਜਦੋਂ ਖੜ੍ਹੇਗੀ ਬਰਾਬਰ ਤੂੰ ਹਾਣਣੇ
jadoM kha.DhegI barAbara tUM hANaNe
When you stand by my side, my soulmate
ਜੋੜੀ ਲੱਗਣੀ ਦੋਹਾਂ ਦੀ ਸਾਡੀ ਕੈਮ ਨੀ
jo.DI laggaNI dohAM dI sADI kaima nI
Our pair will look absolutely stunning
ਕਦੇ ਲੇਟ ਵੇਟ ਹੋਣਾ ਰੋਕੀਂ ਟੋਕੀਂ ਨਾ
kade leTa veTa hoNA rokIM TokIM nA
If I ever get a bit late, don't nag or stop me
ਹੁੰਦਾ ਯਾਰੀਆਂ ਲਈ ਕੱਢਣਾ ਮੈਂ ਟਾਈਮ ਨੀ
huMdA yArIAM laI kaDDhaNA maiM TAIma nI
I have to take out time for my [Yaar: close friends/brothers; carries significant cultural weight regarding loyalty]
ਨਾਲੇ ਸੁੱਖ ਹੋਜੂ ਤੇਰੇ ਆਉਣ ਮਗਰੋਂ
nAle sukkha hojU tere AuNa magaroM
Moreover, there will be peace and comfort after your arrival
ਨਾਲੇ ਸੁੱਖ ਹੋਜੂ ਤੇਰੇ ਆਉਣ ਮਗਰੋਂ
nAle sukkha hojU tere AuNa magaroM
Moreover, there will be peace and comfort after your arrival
ਚੁੱਲ੍ਹੇ ਚੌਂਕੇ ਦੀ ਪਾਬੰਦ ਮੇਰੀ ਬੇਬੇ ਨੂੰ
chullhe chauMke dI pAbaMda merI bebe nUM
Since my mother is bound to the kitchen chores alone
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈਂ
kApI laiNa de bahAne ge.DA mAra jAIM
Just make a visit on the pretext of borrowing a notebook
ਖ਼ੌਰੇ ਆ ਜਾਵੇ ਪਸੰਦ ਮੇਰੀ ਬੇਬੇ ਨੂੰ
kha਼aure A jAve pasaMda merI bebe nUM
Who knows, my mother might just take a liking to you
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਾਈਂ
kApI laiNa de bahAne ge.DA mAra jAIM
Just make a visit on the pretext of borrowing a notebook
ਖ਼ੌਰੇ ਆ ਜਾਵੇ ਪਸੰਦ ਮੇਰੀ ਬੇਬੇ ਨੂੰ
kha਼aure A jAve pasaMda merI bebe nUM
Who knows, my mother might just take a liking to you
ਜੇ ਤੂੰ ਮੇਰੀ ਮੱਖਣੇ ਮਲਾਈ ਬਣਜੇਂ
je tUM merI makkhaNe malAI baNajeM
If you become my sweet cream and butter
ਮੇਰੇ ਯਾਰਾਂ ਬੇਲੀਆਂ ਦੀ ਭਰਜਾਈ ਬਣਜੇਂ
mere yArAM belIAM dI bharajAI baNajeM
You’ll become the [Bharjai: brother's wife/sister-in-law] to all my friends

ਚਾਚੀ ਚਾਚੀ ਕਹਿਣ ਪਾਈਵੜੈਚ ਦੇ ਨਿਆਣੇ
chAchI chAchI kahiNa pAIva.Daicha de niANe
The kids of the [Paiwadaich: a specific Punjabi clan/surname] village will call you Aunt
ਨਾਲੇ ਸੋਨੂੰ ਦੇ ਜਵਾਕਾਂ ਦੀ ਤੂੰ ਤਾਈ ਬਣਜੇਂ
nAle sonUM de javAkAM dI tUM tAI baNajeM
And you'll become the elder Aunt to Sonu’s children
ਦੇਖੀਂ ਬੈਂਸ ਬੈਂਸ ਤੁਹਾਡੇ ਪਿੰਡ ਹੋਜੂਗੀ
dekhIM baiMsa baiMsa tuhADe piMDa hojUgI
Look, the name [Bains: Self-reference to the song's lyricist/artist Bunty Bains] will echo in your village
ਦੇਖੀਂ ਬੈਂਸ ਬੈਂਸ ਤੁਹਾਡੇ ਪਿੰਡ ਹੋਜੂਗੀ
dekhIM baiMsa baiMsa tuhADe piMDa hojUgI
Look, the name [Bains: Self-reference to the song's lyricist/artist Bunty Bains] will echo in your village
ਆਉਂਦੀ ਦਿਸੂ ਜਦੋਂ ਜੰਝ ਤੇਰੀ ਬੇਬੇ ਨੂੰ
AuMdI disU jadoM jaMjha terI bebe nUM
When your mother sees the wedding procession arriving