Abnormal

by Kaka

ਤੂੰ ਹੈਂ ਤਾਂ ਕਿਉਂ ਹੈਂ
tUM haiM tAM kiuM haiM
If You exist, then why do You exist?
ਤੂੰ ਨਹੀਂ ਹੈਂ ਤਾਂ ਕਿਉਂ ਨਹੀਂ ਹੈਂ
tUM nahIM haiM tAM kiuM nahIM haiM
If You don’t exist, then why don't You?
ਲੋਕ ਕਹਿੰਦੇ ਤੂੰ ਸਭ ਕੁਝ ਹੈਂ
loka kahiMde tUM sabha kujha haiM
People say You are everything,
ਮੈਨੂੰ ਪਤਾ ਤੂੰ ਤੂੰ ਨਹੀਂ ਹੈਂ
mainUM patA tUM tUM nahIM haiM
But I know that You are not really You.
ਮੈਂ ਫ਼ਕੀਰ ਵੀ ਆਂ ਮੈਂ ਬਦਮਾਸ਼ ਵੀ ਆਂ
maiM pha਼kIra vI AM maiM badamAsa਼ vI AM
I am a [Fakir: a wandering Sufi ascetic], and I am a rogue too,
ਮੈਂ ਸਾਧ ਵੀ ਆਂ ਮੈਂ ਅਯਾਸ਼ ਵੀ ਆਂ
maiM sAdha vI AM maiM ayAsa਼ vI AM
I am a saint, and a decadent seeker of pleasure too.
ਮੇਰੇ ਦਿਲ 'ਚ ਕਲੋਨੀ ਹੁਸਨਾਂ ਦੀ
mere dila 'cha kalonI husanAM dI
Within my heart lies a colony of beauties,
ਮੈਂ ਖ਼ੁਦ ਹੀ ਆਪਣਾ ਨਾਸ਼ ਵੀ ਆਂ
maiM kha਼uda hI ApaNA nAsa਼ vI AM
I am the very architect of my own ruin.
ਮੈਂ ਲੁੱਚਾ ਸੁੱਚਾ ਝੂਠਾ ਸੱਚਾ
maiM luchchA suchchA jhUThA sachchA
I am the lewd, the pure, the liar, and the truthful,
ਮੈਂ ਮੰਟੋ ਜੌਨ ਮੈਂ ਪਾਸ਼ ਵੀ ਆਂ
maiM maMTo jauna maiM pAsa਼ vI AM
I am [Manto: Saadat Hasan Manto, a rebel Urdu writer], [John: John Elia, a nihilist poet], and I am [Paash: a revolutionary Punjabi poet] too.
ਲਿਖਣ ਤੋਂ ਪਹਿਲਾਂ ਸੋਚਣ ਵਾਲਾ ਹਾਲ ਬੁਰਾ ਲੱਗਦਾ ਐ
likhaNa toM pahilAM sochaNa vAlA hAla burA laggadA ai
Thinking before writing—this state of being feels wretched to me,
ਅੱਜ ਕੱਲ੍ਹ ਮੈਨੂੰ ਹਰ ਇੱਕ ਹੀ ਸਵਾਲ ਬੁਰਾ ਲੱਗਦਾ ਐ
ajja kallha mainUM hara ikka hI savAla burA laggadA ai
These days, every single question feels wretched to me.
ਬੱਸ ਇਸੇ ਲਈ ਮੈਂ ਹੱਕ ਕਿਸੇ ਦਾ ਰੱਖ ਨਹੀਂ ਸਕਦਾ
bassa ise laI maiM hakka kise dA rakkha nahIM sakadA
Just for this reason, I cannot keep what belongs to another,
ਕਿਉਂਕਿ ਮੈਨੂੰ ਮੇਰੇ ਕੋਲੋਂ ਬੇਗਾਨਾ ਮਾਲ ਬੁਰਾ ਲੱਗਦਾ ਐ
kiuMki mainUM mere koloM begAnA mAla burA laggadA ai
Because possessing another's property feels wretched to me.
ਕੁਝ ਤਾਂ ਚੰਗਾ ਲੱਗੇਗਾ ਕਿ ਕੁਝ ਤਾਂ ਚੰਗਾ ਦੇਖ
kujha tAM chaMgA laggegA ki kujha tAM chaMgA dekha
Something must be good, so look for something good;
ਖਿੜਕੀ ਕਿਵੇਂ ਬਣਾਵਾਂ ਮੈਨੂੰ ਪਾਤਾਲ ਬੁਰਾ ਲੱਗਦਾ ਐ
khi.DakI kiveM baNAvAM mainUM pAtAla burA laggadA ai
How can I build a window when I loathe the underworld?
ਨਾ ਮੱਕੇ 'ਤੇ ਨਾ ਕਾਸ਼ੀ 'ਤੇ
nA makke 'te nA kAsa਼I 'te
Neither at Mecca nor at Kashi,
ਫੇਰ ਦਿਲ ਰੁਕਿਆ ਅਯਾਸ਼ੀ 'ਤੇ
phera dila rukiA ayAsa਼I 'te
Then my heart halted at a life of debauchery.
ਵਕਤ ਤੇ ਸੂਰਜ ਢਲ ਜਾਂਦੇ ਨੇ
vakata te sUraja Dhala jAMde ne
Time and the sun eventually set,
ਫਲ ਸਬਰ ਦੇ ਗਲ ਜਾਂਦੇ ਨੇ
phala sabara de gala jAMde ne
The fruits of patience eventually rot.
ਬਿਹਤਰ ਹੈ ਕੱਚੇ ਹੀ ਖਾ ਲਓ
bihatara hai kachche hI khA lao
It is better to eat them while they are still raw,
ਖ਼ਾਲੀ ਢਿੱਡ ਤਾਂ ਜਲ ਜਾਂਦੇ ਨੇ
kha਼AlI DhiDDa tAM jala jAMde ne
For empty stomachs eventually burn up.
ਜ਼ਿਆਦਾ ਸੋਚਣਾ ਠੀਕ ਨਹੀਂ ਹੁੰਦਾ
ja਼iAdA sochaNA ThIka nahIM huMdA
Thinking too much isn't good,
ਜ਼ਿਆਦਾ ਸੋਚਣਾ ਠੀਕ ਨਹੀਂ ਹੁੰਦਾ
ja਼iAdA sochaNA ThIka nahIM huMdA
Thinking too much isn't good;
ਐਵੇਂ ਤਾਂ ਕੰਮ ਟਲ ਜਾਂਦੇ ਨੇ
aiveM tAM kaMma Tala jAMde ne
That’s how tasks get delayed and deferred.
ਕਰਨ ਵਾਲਾ ਕੰਮ ਕਰ ਹੀ ਲੈਂਦਾ
karana vAlA kaMma kara hI laiMdA
One who is determined to do it, gets it done,
ਮਾਂ ਬਿਨ ਵੀ ਕਈ ਪਲ ਜਾਂਦੇ ਨੇ
mAM bina vI kaI pala jAMde ne
Many moments pass even without a mother’s presence.
ਕਾਕੇ ਤੂੰ ਇੰਤਜ਼ਾਰ ਕਰੀਂ ਨਾ
kAke tUM iMtaja਼Ara karIM nA
Young lad, do not wait,
ਘਾਹ ਫੂਸ ਦੇ ਸੁੱਕਣ ਦਾ
ghAha phUsa de sukkaNa dA
For the dry weeds to wither away.
ਬਾਲਣ ਚਾਹੇ ਹੋਵਣ ਗਿੱਲੇ
bAlaNa chAhe hovaNa gille
Even if the firewood is damp,
ਕੋਸ਼ਿਸ਼ ਕਰਨ 'ਤੇ ਬਲ ਜਾਂਦੇ ਨੇ
kosa਼isa਼ karana 'te bala jAMde ne
With enough effort, they do eventually ignite.
ਸਮਝ ਨਹੀਂ ਆਉਂਦੀ ਮੈਨੂੰ ਤਲਾਸ਼ ਕੀਹਦੀ ਐ
samajha nahIM AuMdI mainUM talAsa਼ kIhadI ai
I don't understand who it is I am searching for,
ਸਮਝ ਨਹੀਂ ਆਉਂਦੀ ਮੈਨੂੰ ਤਲਾਸ਼ ਕੀਹਦੀ ਐ
samajha nahIM AuMdI mainUM talAsa਼ kIhadI ai
I don't understand who it is I am searching for.
ਮੇਰੇ ਦਿਲ ਵਿੱਚ ਪਈ ਐ ਇਹ ਲਾਸ਼ ਕੀਹਦੀ ਐ
mere dila vichcha paI ai iha lAsa਼ kIhadI ai
Whose corpse is this lying inside my heart?
ਬਈ ਕਮਾਲ ਕਰਿਆ ਉਹਨੇ ਹੂ-ਬ-ਹੂ ਪਛਾਣ ਲਈ
baI kamAla kariA uhane hU-ba-hU paChANa laI
Oh, she did wonders, she recognized me exactly as I am,
ਇੱਕੋ ਗੀਤ ਸੁਣ ਕੇ ਮੇਰੀ ਰੂਹ ਪਛਾਣ ਲਈ
ikko gIta suNa ke merI rUha paChANa laI
By hearing just one song, she recognized my soul.
ਕਮਲੇ ਪਾਗਲ ਝੱਲੇ ਸਿਧਰੇ ਡਰ ਜਾਂਦੇ ਨੇ ਕਦੇ ਕਦੇ
kamale pAgala jhalle sidhare Dara jAMde ne kade kade
The eccentric, the mad, the crazed, and the simple-minded get scared sometimes,
ਪੂਰੇ ਹੋਣ ਤੋਂ ਪਹਿਲਾਂ ਸੁਪਨੇ ਮਰ ਜਾਂਦੇ ਨੇ ਕਦੇ ਕਦੇ
pUre hoNa toM pahilAM supane mara jAMde ne kade kade
Before they are fulfilled, dreams die sometimes.
ਮੈਨੂੰ ਪਤਾ ਤੈਨੂੰ ਬਦਚਲਣ ਦਾ ਖ਼ਿਤਾਬ ਮਿਲਿਆ ਐ
mainUM patA tainUM badachalaNa dA kha਼itAba miliA ai
I know you have been labeled with the title of being "loose,"
ਤੈਨੂੰ ਆਰਜ਼ੀ ਪਿਆਰ ਵੀ ਬੇਹਿਸਾਬ ਮਿਲਿਆ ਐ
tainUM Araja਼I piAra vI behisAba miliA ai
You have also received an abundance of temporary love.
ਸਦੀਆਂ ਤੋਂ ਤੈਨੂੰ ਉਡੀਕ ਰਿਹਾ ਮੈਂ
sadIAM toM tainUM uDIka rihA maiM
I have been waiting for you for centuries,
ਮੈਨੂੰ ਖ਼ਾਬਾਂ 'ਚ ਵੀ ਤੇਰਾ ਹੀ ਖ਼ਾਬ ਮਿਲਿਆ ਐ
mainUM kha਼AbAM 'cha vI terA hI kha਼Aba miliA ai
Even in my dreams, I have only found the dream of you.
ਮੈਨੂੰ ਆਪਣੇ ਵਰਗਾ ਕਰ ਲੈ ਜਾਂ ਮੇਰੇ ਵਰਗੀ ਹੋ ਜਾ ਤੂੰ
mainUM ApaNe varagA kara lai jAM mere varagI ho jA tUM
Make me like yourself, or become like me,
ਤੈਨੂੰ ਸੁੱਤੀ ਪਈ ਨੂੰ ਦੇਖਣਾ ਐ ਮੈਂ ਮੇਰੀ ਗੋਦ 'ਚ ਸਿਰ ਰੱਖ ਸੌਂ ਜਾ ਤੂੰ
tainUM suttI paI nUM dekhaNA ai maiM merI goda 'cha sira rakkha sauM jA tUM
I want to see you while you are asleep; place your head in my lap and sleep.
ਬੱਸ ਹੋਰ ਨਾ ਸੋਚ ਮੈਨੂੰ ਇਜਾਜ਼ਤ ਦੇ
bassa hora nA socha mainUM ijAja਼ta de
Just don't think anymore, give me your permission,
ਮੈਥੋਂ ਮੁਹੱਬਤ ਲੈ ਮੈਨੂੰ ਇਬਾਦਤ ਦੇ
maithoM muhabbata lai mainUM ibAdata de
Take love from me, and give me the right to worship you.
ਛੱਡ ਖਹਿੜੇ ਤੇਰੀ ਆਦਤ ਦੇ
ChaDDa khahi.De terI Adata de
Let go of the obsession with your old habits,
ਮੈਨੂੰ ਜਾਣ ਨਾ ਦੇ ਮੈਨੂੰ ਲਿਪਟ ਕੇ ਰੋ
mainUM jANa nA de mainUM lipaTa ke ro
Don't let me go, just cling to me and weep.
ਮੇਰੇ ਨਾਲ ਤੂੰ ਖ਼ੁਦ ਵੀ ਪਾਗਲ ਹੋ
mere nAla tUM kha਼uda vI pAgala ho
Become mad along with me,
ਚੱਲ ਲੋਕਾਂ ਦੀ ਨਿਗਾਹ ਤੋਂ ਦੂਰ ਚੱਲੀਏ
challa lokAM dI nigAha toM dUra challIe
Come, let’s go far from the gaze of the people,
ਆਪਾਂ ਇਸ ਜਗ੍ਹਾ ਤੋਂ ਦੂਰ ਚੱਲੀਏ
ApAM isa jaghA toM dUra challIe
Let us go far away from this place.
ਤੂੰ ਗੁੱਸਾ ਨਾ ਕਰੀਂ ਇਹ ਤੇਰੇ ਵਰਗਾ ਐ
tUM gussA nA karIM iha tere varagA ai
Don't be angry, this [song/feeling] is just like you,
ਇਹਨੂੰ ਮੰਜ਼ੂਰ ਕਰ ਮੈਨੂੰ ਰਾਹ 'ਚੋਂ ਗ਼ੁਲਾਬ ਮਿਲਿਆ ਐ
ihanUM maMja਼Ura kara mainUM rAha 'choM ga਼ulAba miliA ai
Accept it; I found this rose on my path.
ਮੈਨੂੰ ਪਤਾ ਤੈਨੂੰ ਬਦਚਲਣ ਦਾ ਖ਼ਿਤਾਬ ਮਿਲਿਆ ਐ
mainUM patA tainUM badachalaNa dA kha਼itAba miliA ai
I know you have been labeled with the title of being "loose,"
ਤੈਨੂੰ ਆਰਜ਼ੀ ਪਿਆਰ ਵੀ ਬੇਹਿਸਾਬ ਮਿਲਿਆ ਐ
tainUM Araja਼I piAra vI behisAba miliA ai
You have also received an abundance of temporary love.
ਜੇ ਮੈਂ ਇੱਕ ਗੱਲ ਦੱਸਾਂ ਮੇਰਾ ਯਕੀਨ ਕਰੇਂਗੀ ਤੂੰ
je maiM ikka galla dassAM merA yakIna kareMgI tUM
If I tell you one thing, will you believe me?
ਮੈਨੂੰ ਲੱਗਦਾ ਮੇਰੀ ਜ਼ਿੰਦਗੀ ਹਸੀਨ ਕਰੇਂਗੀ ਤੂੰ
mainUM laggadA merI ja਼iMdagI hasIna kareMgI tUM
I feel that you will make my life beautiful.
ਮੇਰੀਆਂ ਖ਼ਾਮੀਆਂ ਨੂੰ ਪਿਆਰ ਕਰ ਮੇਰੀਆਂ ਨਾਕਾਮੀਆਂ ਨੂੰ ਪਿਆਰ ਕਰ
merIAM kha਼AmIAM nUM piAra kara merIAM nAkAmIAM nUM piAra kara
Love my flaws, love my failures,
ਮੈਂ ਤਰਸ ਰਿਹਾ ਤੇਰੇ ਲਈ ਮੇਰੀਆਂ ਗੁਮਨਾਮੀਆਂ ਨੂੰ ਪਿਆਰ ਕਰ
maiM tarasa rihA tere laI merIAM gumanAmIAM nUM piAra kara
I am yearning for you, love my anonymity.
ਤੇਰੀ ਮਾਸੂਮੀਅਤ ਯਾਦ ਹੈ ਤੇਰਾ ਰੁਤਬਾ ਨਹੀਂ
terI mAsUmIata yAda hai terA rutabA nahIM
I remember your innocence, not your status,
ਪਹਿਲੇ ਸੌ ਵਾਰ ਸੋਚਿਆ ਫੇਰ ਇੱਕ ਮਰਤਬਾ ਨਹੀਂ
pahile sau vAra sochiA phera ikka maratabA nahIM
I thought about it a hundred times first, then not even once.
ਤੂੰ ਮੇਰੇ ਦਿਲ ਵਿੱਚ ਦਫ਼ਨ ਹੋਈ ਮੈਂ ਖ਼ੁਦ ਇੱਕ ਕਬਰਸਤਾਨ ਹੋਇਆ
tUM mere dila vichcha dapha਼na hoI maiM kha਼uda ikka kabarasatAna hoiA
You were buried in my heart, and I became a graveyard myself,
ਮੈਂ ਬੈਠਾ ਇਹੀ ਸੋਚ ਰਿਹਾ ਕਿ ਨਫ਼ਾ ਤੇ ਕੀ ਨੁਕਸਾਨ ਹੋਇਆ
maiM baiThA ihI socha rihA ki napha਼A te kI nukasAna hoiA
I sit here wondering what was the profit and what was the loss.
ਮੈਨੂੰ ਤੂੰ ਪੜ੍ਹਿਆ ਮੈਨੂੰ ਤੂੰ ਸਮਝੀ ਤੇਰਾ ਮੇਰੇ 'ਤੇ ਅਹਿਸਾਨ ਹੋਇਆ
mainUM tUM pa.DhiA mainUM tUM samajhI terA mere 'te ahisAna hoiA
You read me, you understood me—it was your favor upon me,
ਜਦ ਸਮਝ ਆਈ ਕਿ ਤੈਨੂੰ ਖੋ ਬੈਠਾ ਮੈਂ ਮੇਰੇ 'ਤੇ ਹੈਰਾਨ ਹੋਇਆ
jada samajha AI ki tainUM kho baiThA maiM mere 'te hairAna hoiA
When I realized I had lost you, I was astonished at myself.
ਤੈਥੋਂ ਵਿਛੜਨ ਦਾ ਮੈਨੂੰ ਦੁੱਖ ਵੀ ਐ ਪਰ ਯਕੀਨ ਕਰੀਂ ਮੈਨੂੰ ਖ਼ੁਸ਼ੀ ਵੀ ਐ
taithoM viCha.Dana dA mainUM dukkha vI ai para yakIna karIM mainUM kha਼usa਼I vI ai
I am saddened by our parting, but believe me, I am happy too,
ਤੈਨੂੰ ਛੱਡਣ ਦਾ ਮੈਨੂੰ ਚਾਅ ਚੜ੍ਹਿਆ ਤੈਥੋਂ ਛੁੱਟ ਕੇ ਮੈਂ ਪਰੇਸ਼ਾਨ ਹੋਇਆ
tainUM ChaDDaNa dA mainUM chAa cha.DhiA taithoM ChuTTa ke maiM paresa਼Ana hoiA
I was thrilled to leave you, yet after leaving, I became distressed.
ਤੂੰ ਮੇਰੇ ਦਿਲ ਵਿੱਚ ਦਫ਼ਨ ਹੋਈ ਮੈਂ ਖ਼ੁਦ ਇੱਕ ਕਬਰਸਤਾਨ ਹੋਇਆ
tUM mere dila vichcha dapha਼na hoI maiM kha਼uda ikka kabarasatAna hoiA
You were buried in my heart, and I became a graveyard myself.
ਉਂਝ ਹੋਰਾਂ ਦੇ ਮੈਂ ਦਿਲ ਪੜ੍ਹਦਾ ਪਰ ਖ਼ੁਦ ਨੂੰ ਕਦੇ ਨਹੀਂ ਪੜ੍ਹ ਪਾਇਆ
uMjha horAM de maiM dila pa.DhadA para kha਼uda nUM kade nahIM pa.Dha pAiA
Otherwise, I read the hearts of others, but could never read myself,
ਮੈਂ ਉਲਝਣ ਐਸੀ ਬਣ ਗਿਆ ਕਿ ਫੇਰ ਕਿਸੇ ਨੂੰ ਵੀ ਨਹੀਂ ਸਮਝ ਆਇਆ
maiM ulajhaNa aisI baNa giA ki phera kise nUM vI nahIM samajha AiA
I became such a complex tangle that no one could understand me again.
ਇਹ ਕਿਸੇ ਦਾ ਕੋਈ ਦੋਸ਼ ਨਹੀਂ ਪਰ ਮੈਂ ਵੀ ਕੋਈ ਗੁਨਾਹਗਾਰ ਨਹੀਂ
iha kise dA koI dosa਼ nahIM para maiM vI koI gunAhagAra nahIM
It’s no one’s fault, yet I am not a sinner either,
ਇਹ ਦੁਨੀਆ ਪੂਰੀ ਮੇਰੀ ਐ ਪਰ ਮੈਂ ਕੋਈ ਦੁਨੀਆਦਾਰ ਨਹੀਂ
iha dunIA pUrI merI ai para maiM koI dunIAdAra nahIM
This whole world is mine, but I am not a worldly man.
ਸੱਚ ਦੱਸਾਂ ਤਾਂ ਕਦੇ ਕਦੇ ਮੇਰੇ ਗੀਤ ਮੈਨੂੰ ਬੁਰੇ ਲੱਗਦੇ ਨੇ
sachcha dassAM tAM kade kade mere gIta mainUM bure laggade ne
To tell the truth, sometimes I find my own songs wretched,
ਇਹ ਦਿਲ ਠੱਗਦੇ ਨੇ ਲੋਕਾਂ ਦਾ ਤੇ ਲੋਕ ਆ ਗਲ ਨਾਲ ਲੱਗਦੇ ਨੇ
iha dila Thaggade ne lokAM dA te loka A gala nAla laggade ne
They cheat the hearts of the people, and then people come to embrace me.
ਉਹ ਲੋਕ ਆਉਂਦੇ ਨੇ ਖ਼ੁਦ ਚੱਲ ਕੇ ਅਹਿਸਾਨ ਕੋਈ ਕਰਨਾ ਚਾਹੁੰਦੇ ਨੇ
uha loka AuMde ne kha਼uda challa ke ahisAna koI karanA chAhuMde ne
Those people come on their own accord, wanting to do me a favor,
ਉਹ ਮੇਰੇ ਲਈ ਮੇਰੀ ਗਰਦਨ ਵਿੱਚ ਕੋਈ ਸੰਗਲ ਧਰਨਾ ਚਾਹੁੰਦੇ ਨੇ
uha mere laI merI garadana vichcha koI saMgala dharanA chAhuMde ne
They want to place a chain around my neck for their own sake.
ਇਹ ਕਲਾਕਾਰੀ ਬੜੀ ਸੌਖੀ ਐ ਦੁਨੀਆਦਾਰੀ ਔਖੀ ਐ
iha kalAkArI ba.DI saukhI ai dunIAdArI aukhI ai
This artistry is quite easy, but living in the world is difficult,
ਨਾ ਮੈਨੂੰ ਇਹਦੀ ਸਮਝ ਆਉਣੀ ਨਾ ਪਹਿਲਾਂ ਹੀ ਕਦੇ ਆਈ ਐ
nA mainUM ihadI samajha AuNI nA pahilAM hI kade AI ai
Neither will I ever understand it, nor did I ever understand it before.
ਬੱਸ ਇਸੇ ਕਰਕੇ ਮੇਰੀ ਮੇਰੇ ਗੀਤਾਂ ਨਾਲ ਲੜਾਈ ਐ
bassa ise karake merI mere gItAM nAla la.DAI ai
It is for this very reason that I have a quarrel with my own songs.
ਇੱਕੋ ਸਵਾਲ ਹੈ ਮੇਰਾ
ikko savAla hai merA
I have only one question,
ਇੱਕੋ ਸਵਾਲ ਠੀਕ ਹੈ
ikko savAla ThIka hai
One question is enough.
ਮੇਰਾ ਤੂੰ ਪੁੱਛ ਨਾ
merA tUM puchCha nA
Don't ask about me,
ਤੇਰਾ ਹਾਲ ਠੀਕ ਹੈ
terA hAla ThIka hai
Is your own condition alright?

Share

More by Kaka

View all songs →