Didaar

by Kaka

ਇੱਕ ਤੇਰਾ ਪਰਦਾ ਬੜਾ ਤੰਗ ਕਰਦਾ ਹੁਸਨ ਬੇਦਰਦਾ ਮੈਂ ਨਹੀਂ ਪਰ ਡਰਦਾ ਮੇਰਾ ਨਹੀਂ ਸਰਦਾ ਤੇਰੇ ਦੀਦਾਰ ਬਿਨਾ
ikka terA paradA ba.DA taMga karadA husana bedaradA maiM nahIM para DaradA merA nahIM saradA tere dIdAra binA
This veil of yours bothers me so, oh heartless beauty, yet I do not fear, for I cannot survive without a glimpse of you.
ਤੇਰੇ ਦੀਦਾਰ ਬਿਨਾ
tere dIdAra binA
Without a glimpse of you.
ਤੇਰੀਆਂ ਰਾਹਵਾਂ ਵਿਚ ਮੈਂ ਆਵਾਂ ਸੁਹਣੇ ਪਾਵਾਂ ਖ਼ਵਾਬ ਸਜਾਵਾਂ ਆਪਣੇ ਮਨ ਨੂੰ ਨਿੱਤ ਸਮਝਾਵਾਂ ਜੀਅ ਲੈ ਪਿਆਰ ਬਿਨਾ
terIAM rAhavAM vicha maiM AvAM suhaNe pAvAM kha਼vAba sajAvAM ApaNe mana nUM nitta samajhAvAM jIa lai piAra binA
I frequent the paths you tread, humming melodies, decorating dreams, daily trying to convince my soul to live without this love.
ਜੀਅ ਲੈ ਪਿਆਰ ਬਿਨਾ
jIa lai piAra binA
To live without this love.
ਰੌਲਾ ਨਹੀਂ ਹੁਣ ਦਾ ਦਿਲ ਨਹੀਂ ਮੇਰੀ ਸੁਣਦਾ ਤੈਨੂੰ ਵੀ ਚੁਣਦਾ ਸਾਜ਼ਿਸ਼ਾਂ ਬੁਣਦਾ ਖ਼ੂਨ ਮੇਰਾ ਪੁਣਦਾ ਕਿਸੇ ਆਜ਼ਾਰ ਬਿਨਾ
raulA nahIM huNa dA dila nahIM merI suNadA tainUM vI chuNadA sAja਼isa਼AM buNadA kha਼Una merA puNadA kise Aja਼Ara binA
This isn't a new commotion, my heart simply won't listen to me; it chooses only you, weaving conspiracies, draining my very blood without any [Azaar: ailment or external affliction].
ਆਜ਼ਾਰ ਬਿਨਾ
Aja਼Ara binA
Without an external affliction.
ਲਾ ਦੇ ਇੱਕ ਪਾਸੇ ਦਿਖਾ ਦੇ ਹਾਸੇ ਭਰਦੇ ਕਾਸੇ ਦਿਲਾਸੇ ਬੜੇ ਪਿਆਸੇ ਤੇਰੇ ਇਕਰਾਰ ਬਿਨਾ
lA de ikka pAse dikhA de hAse bharade kAse dilAse ba.De piAse tere ikarAra binA
Put an end to this indecision, show me your smiles, fill my empty bowl with solace, for I am parched without your confession.
ਤੇਰੇ ਇਕਰਾਰ ਬਿਨਾ
tere ikarAra binA
Without your confession.
ਕਰੇ ਇਕਰਾਰ ਤਾਂ ਮਿਲੇ ਕਰਾਰ ਮਿਲੇ ਇੱਕ ਵਾਰ ਕਰੇ ਇਤਬਾਰ ਫ਼ੱਕਰ ਫ਼ਨਕਾਰ ਹੈ ਬੁਰੇ ਵਿਚਾਰ ਬਿਨਾ
kare ikarAra tAM mile karAra mile ikka vAra kare itabAra pha਼kkara pha਼nakAra hai bure vichAra binA
If you confess, I shall find peace; if we meet just once and you trust me, you'll see this [Fakkar: a carefree, selfless dervish-like soul] artist is without a single foul thought.
ਬੁਰੇ ਵਿਚਾਰ ਬਿਨਾ
bure vichAra binA
Without a foul thought.
ਕੁਝ ਸੋਚ ਵਿਚਾਰ ਨੂੰ ਗੋਲੀ ਮਾਰ ਤੇ ਹੋ ਤਿਆਰ ਆਜਾ ਮੇਰੇ ਯਾਰ ਤੇ ਕਰਦੇ ਪਰਦੇ ਨੂੰ ਪਰੇ ਉਤਾਰ ਕੀ ਜੀਣਾ ਖ਼ੁਮਾਰ ਬਿਨਾ
kujha socha vichAra nUM golI mAra te ho tiAra AjA mere yAra te karade parade nUM pare utAra kI jINA kha਼umAra binA
Shoot down these hesitations, get ready and come to me, my [Yaar: beloved/soulmate], pull that veil aside, for what is life without this [Khumaar: divine intoxication/sublime glow]?
ਕੀ ਜੀਣਾ ਖ਼ੁਮਾਰ ਬਿਨਾ
kI jINA kha਼umAra binA
What is life without this sublime glow?

Share

More by Kaka

View all songs →