Geet Banuga

by Kaka

ਵਿਹਲੀ ਬੈਠਾ ਸੀ ਨੀ ਮੈਂ ਪੂਰੇ ਸਾਲ ਤੋਂ
vihalI baiThA sI nI maiM pUre sAla toM
I had been sitting idle for a whole year, [Ni: a gender-specific vocative used to address a woman directly]
ਤੇਰਾ ਪੈ ਗਿਆ ਭੁਲੇਖਾ ਹੁਣ ਗੀਤ ਬਣੂਗਾ
terA pai giA bhulekhA huNa gIta baNUgA
A fleeting glimpse of you flashed by, and now a song will be born
ਗੀਤ ਬਣੂ ਪੈਸਾ ਬਣੂ ਸ਼ੌਹਰਤ ਵੀ ਬਣੂਗੀ
gIta baNU paisA baNU shauharata vI baNUgI
A song will be born, wealth will follow, and fame will rise too
ਤੇਰਾ ਕਿੱਸਾ ਮੇਰੇ ਲਈ ਅਤੀਤ ਬਣੂਗਾ
terA kissA mere laI atIta baNUgA
Your chapter will become nothing but the past for me
ਵੇਚ ਕੇ ਅਤੀਤ ਮੈਂ ਅਮੀਰ ਬਣੂਗਾ
vecha ke atIta maiM amIra baNUgA
By selling that past, I shall become wealthy
ਛੱਡ ਕੇ ਅਮੀਰੀ ਮੈਂ ਫ਼ਕੀਰ ਬਣੂਗਾ
ChaDDa ke amIrI maiM pha਼kIra baNUgA
Relinquishing that wealth, I shall become a [Faqir: a Sufi ascetic or mystic who renounces worldly possessions]
ਬਣ ਕੇ ਫ਼ਕੀਰ ਮੈਂ ਕਮਾਲ ਲਿਖੂੰਗਾ
baNa ke pha਼kIra maiM kamAla likhUMgA
Becoming a mystic, I shall write of wonders
ਮੈਂ ਖ਼ੁਦ ਖ਼ਾਸ ਲਫ਼ਜ਼ ਅਖ਼ੀਰ ਬਣੂੰਗਾ
maiM kha਼uda kha਼Asa lapha਼ja਼ akha਼Ira baNUMgA
I myself shall become the ultimate, exquisite word
ਲਫ਼ਜ਼ਾਂ ਦੇ ਨਾਲ ਤੇਰੀ ਰੂਹ ਬਣੂਗੀ
lapha਼ja਼AM de nAla terI rUha baNUgI
Through those words, your soul will take shape
ਤਰਜ਼ਾਂ 'ਚ ਤੇਰਾ ਹੀ ਸ਼ਰੀਰ ਬਣੂਗਾ
taraja਼AM 'cha terA hI sharIra baNUgA
Within the melodies, your very body will be formed
ਤੇਰੀ ਰੂਹ ਸ਼ਰੀਰ ਕੋਈ ਹੋਰ ਲੈ ਗਿਆ
terI rUha sharIra koI hora lai giA
Someone else took away your soul and body
ਮੇਰਾ ਦਿਲ ਕੱਢ ਕੇ ਇੱਕ ਚੋਰ ਲੈ ਗਿਆ
merA dila kaDDha ke ikka chora lai giA
A thief made off with my heart, tearing it out
ਉਸ ਦਿਲ ਚੋਰ ਤੋਂ ਮੈਂ ਬਦਲਾ ਲਿਆ
usa dila chora toM maiM badalA liA
I took my revenge upon that heart-thief
ਚੋਰੀ ਅਤੇ ਆਸ਼ਿਕੀ ਦਾ ਸ਼ੋਰ ਪੈ ਗਿਆ
chorI ate AshikI dA shora pai giA
A clamor arose regarding the theft and the romance
ਸ਼ੋਰ ਪੈਣ ਵਾਲੀ ਇੱਕ ਬਾਤ ਜਚਦੀ
shora paiNa vAlI ikka bAta jachadI
A tale that sparks a commotion is the one that fits
ਚੋਰਾਂ ਸ਼ਾਇਰਾਂ ਆਸ਼ਿਕਾਂ ਨੂੰ ਰਾਤ ਜਚਦੀ
chorAM shAirAM AshikAM nUM rAta jachadI
The night is the perfect suit for thieves, poets, and lovers
ਰਾਤ ਜਚਦੀ ਆ ਪਰ ਇਹ ਨੀ ਜਚਦੇ
rAta jachadI A para iha nI jachade
The night fits them, but these three don't fit together
ਜੇ ਤਿੰਨ ਇਕੱਠੇ ਹੋ ਗਏ ਤਾਂ ਕਦੇ ਨੀ ਬਚਦੇ
je tiMna ikaTThe ho gae tAM kade nI bachade
If these three ever unite, they never survive
ਮੈਂ ਦੋ-ਦੋ ਇਕੱਠੇ ਦੇਖੇ ਕਦੇ ਤਿੰਨ ਨੀ ਦੇਖੇ
maiM do-do ikaTThe dekhe kade tiMna nI dekhe
I’ve seen them in pairs, but never all three at once
ਦੋਹਾਂ ਵਿਚ ਤੀਸਰੇ ਦੇ ਚਿੰਨ੍ਹ ਨੀ ਦੇਖੇ
dohAM vicha tIsare de chiMnha nI dekhe
I never saw the signs of a third within the two
ਲੋਕ ਕਹਿੰਦੇ ਕਾਕੇ ਤੂੰ ਤਾਂ ਸਭ ਦੇਖਿਆ
loka kahiMde kAke tUM tAM sabha dekhiA
People say, "[Kaka: self-reference to the artist/lyricist], you have seen it all"
ਮੈਂ ਜਾਣਦਾ ਮੈਂ ਬੁਰੇ ਦਿਨ ਨੀ ਦੇਖੇ
maiM jANadA maiM bure dina nI dekhe
Only I know that I haven't seen truly dark days yet
ਮੇਰੇ ਦਿਨ ਸ਼ੁਰੂ ਤੋਂ ਹੀ ਚੰਗੇ ਰਹੇ ਨੇ
mere dina shurU toM hI chaMge rahe ne
My days have been good right from the start
ਚੰਗੇ ਦਿਨਾਂ ਵਿਚ ਥੋੜ੍ਹੇ ਪੰਗੇ ਰਹੇ ਨੇ
chaMge dinAM vicha tho.Dhe paMge rahe ne
Though within those good days, there were a few [Pange: troubles/entanglements]
ਹੁਣ ਪੰਗਾ ਇਹ ਹੈ ਮੈਂ ਲਿਖ ਨੀ ਰਿਹਾ
huNa paMgA iha hai maiM likha nI rihA
Now the trouble is that I am unable to write
ਲਿਖਣ ਦੇ ਲਾਇਕ ਕੁਝ ਦਿਖ ਨੀ ਰਿਹਾ
likhaNa de lAika kujha dikha nI rihA
I don't see anything worthy enough of being written
ਦਿਲ ਕਰਦਾ ਹੈ ਕੋਈ ਸੱਚੀ ਗੱਲ ਲਿਖਾਂ
dila karadA hai koI sachchI galla likhAM
My heart longs to write of some profound truth
ਪਰ ਇਸ਼ਕ ਤੋਂ ਚੰਗਾ ਕੁਝ ਦਿਖ ਨੀ ਰਿਹਾ
para ishaka toM chaMgA kujha dikha nI rihA
But I see nothing more beautiful than love
ਬਣੂਗਾ ਰਦੀਫ਼ ਬਣਿਆ ਐਂਈਂ ਪਿਆ ਏ
baNUgA radIpha਼ baNiA aiMIM piA e
The [Radif: the rhyming word or phrase that repeats at the end of poetic couplets] is already lying there, formed
ਬਣੂਗਾ ਰਦੀਫ਼ ਬਣਿਆ ਐਂਈਂ ਪਿਆ ਏ
baNUgA radIpha਼ baNiA aiMIM piA e
The [Radif: repeating poetic refrain] is already lying there, formed
ਬਣੂਗਾ ਰਦੀਫ਼ ਬਣਿਆ ਐਂਈਂ ਪਿਆ ਏ
baNUgA radIpha਼ baNiA aiMIM piA e
The [Radif: repeating poetic refrain] is already lying there, formed
ਕ਼ਾਫ਼ੀਆ ਤਾਂ ਤੇਰਾ ਹੀ ਤਵੀਤ ਬਣੂਗਾ
qApha਼IA tAM terA hI tavIta baNUgA
The [Qafiya: the rhyming scheme that precedes the Radif] will become your protective amulet
ਵਿਹਲੀ ਬੈਠਾ ਸੀ ਨੀ ਮੈਂ ਪੂਰੇ ਸਾਲ ਤੋਂ
vihalI baiThA sI nI maiM pUre sAla toM
I had been sitting idle for a whole year, [Ni: vocative for a woman]
ਤੇਰਾ ਪੈ ਗਿਆ ਭੁਲੇਖਾ ਹੁਣ ਗੀਤ ਬਣੂਗਾ
terA pai giA bhulekhA huNa gIta baNUgA
A fleeting glimpse of you flashed by, and now a song will be born
ਵਿਹਲੀ ਬੈਠਾ ਸੀ ਨੀ ਮੈਂ ਪੂਰੇ ਸਾਲ ਤੋਂ
vihalI baiThA sI nI maiM pUre sAla toM
I had been sitting idle for a whole year, [Ni: vocative for a woman]
ਤੇਰਾ ਪੈ ਗਿਆ ਭੁਲੇਖਾ ਹੁਣ ਗੀਤ ਬਣੂਗਾ
terA pai giA bhulekhA huNa gIta baNUgA
A fleeting glimpse of you flashed by, and now a song will be born

Share

More by Kaka

View all songs →