Homesick

by Kakaft Sanam Marvi

ਤੇਰਾ ਪਰਦਾ ਚਾਹੇ ਸੋਹਣਾ ਮੈਨੂੰ ਸੱਚ ਚਾਹੀਦੈ
terA paradA chAhe sohaNA mainUM sachcha chAhIdai
Your veil of lies may be beautiful, but I crave the truth
ਮੈਥੋਂ ਕੁਝ ਨਾ ਲੁਕਾਉਣਾ ਮੈਨੂੰ ਸੱਚ ਚਾਹੀਦੈ
maithoM kujha nA lukAuNA mainUM sachcha chAhIdai
Hide nothing from me, I crave the truth
ਮਿਲੇ ਹਾਸਾ ਚਾਹੇ ਰੋਣਾ ਮੈਨੂੰ ਸੱਚ ਚਾਹੀਦੈ
mile hAsA chAhe roNA mainUM sachcha chAhIdai
Whether it brings laughter or tears, I crave the truth
ਚਾਹੇ ਪੈ ਜੇ ਪਛਤਾਉਣਾ ਮੈਨੂੰ ਸੱਚ ਚਾਹੀਦੈ
chAhe pai je paChatAuNA mainUM sachcha chAhIdai
Even if it leads to lifelong regret, I crave the truth
ਗੱਲ-ਗੱਲ ਤੇ ਨਾ ਛੱਡ
galla-galla te nA ChaDDa
Don't abandon me bit by bit with every word
ਮੈਨੂੰ ਛੱਡ ਦੇ ਬੇਸ਼ੱਕ
mainUM ChaDDa de besa਼kka
Just leave me altogether if you must
ਦਿਲ ਦੁਖਣ ਦੇ ਅੱਜ
dila dukhaNa de ajja
Let my heart ache today
ਇਹ ਕਮਾਈ ਮੇਰਾ ਹੱਕ
iha kamAI merA hakka
This sorrow is my earned right
ਇਹ ਤੋਂ ਵੱਧ ਮੈਂ ਕੀ ਚਾਹੁਣਾ ਮੈਨੂੰ ਸੱਚ ਚਾਹੀਦੈ
iha toM vaddha maiM kI chAhuNA mainUM sachcha chAhIdai
What more could I desire than this? I crave the truth
ਮੈਥੋਂ ਕੁਝ ਨਾ ਲੁਕਾਉਣਾ ਮੈਨੂੰ ਸੱਚ ਚਾਹੀਦੈ
maithoM kujha nA lukAuNA mainUM sachcha chAhIdai
Hide nothing from me, I crave the truth
ਹਾਂ ਮਾਫ਼ੀਆਂ ਨਾ ਮੰਗ
hAM mApha਼IAM nA maMga
Don't beg for forgiveness
ਐਵੇਂ ਹੱਥ ਜੇ ਨਾ ਜੋੜ
aiveM hattha je nA jo.Da
Don't fold your hands in vain
ਤੈਨੂੰ ਮੇਰਿਆਂ ਸਹਾਰਿਆਂ ਦੀ ਦੱਸ ਕੀ ਐ ਲੋੜ
tainUM meriAM sahAriAM dI dassa kI ai lo.Da
Tell me, what need do you have for my support anyway?
ਤੈਨੂੰ ਚਾਹੁਣ ਵਾਲੇ ਸੱਜਣਾਂ ਦੀ ਕਮੀ ਕੀ ਐ ਸੱਜਣਾਂ
tainUM chAhuNa vAle sajjaNAM dI kamI kI ai sajjaNAM
There is no shortage of [Sajjan: soulmates/lovers] who desire you, my [Sajjan: darling]
ਦਿਲ ਲੱਗ ਜਾਣਾ ਤੇਰਾ ਬੱਸ ਮੇਰਾ ਹੀ ਨਹੀਂ ਲੱਗਣਾ
dila lagga jANA terA bassa merA hI nahIM laggaNA
Your heart will eventually find its place; it's only mine that will wander
ਮੇਰੀ ਫ਼ਿਕਰ ਨਾ ਕਰੀਂ
merI pha਼ikara nA karIM
Don't you worry about me
ਜੀ ਲੈਣਾ ਐ ਮੈਂ
jI laiNA ai maiM
I will manage to live on
ਤੈਨੂੰ ਲੋਕਾਂ ਕੋਲੋਂ ਖੋ ਕੇ ਕੀ ਲੈਣਾ ਐ ਮੈਂ
tainUM lokAM koloM kho ke kI laiNA ai maiM
What would I even gain by snatching you away from others?
ਹੱਕ ਤੇਰੇ ਤੇ ਬੇਸ਼ੱਕ ਮੇਰਾ ਰਿਹਾ ਨਾ ਕੋਈ
hakka tere te besa਼kka merA rihA nA koI
Doubtless, I no longer have any right over you
ਹੱਕ ਤੇਰੇ ਤੇ ਬੇਸ਼ੱਕ ਮੇਰਾ ਰਿਹਾ ਨਾ ਕੋਈ
hakka tere te besa਼kka merA rihA nA koI
Doubtless, I no longer have any right over you
ਕੋਈ ਆਖ਼ਰੀ ਤਾਂ ਹੋਣਾ ਮੈਨੂੰ ਸੱਚ ਚਾਹੀਦੈ
koI Akha਼rI tAM hoNA mainUM sachcha chAhIdai
There must be one final secret; I crave the truth
ਮੈਨੂੰ ਸੱਚ ਚਾਹੀਦੈ
mainUM sachcha chAhIdai
I crave the truth
ਤੇਰਾ ਪਰਦਾ ਚਾਹੇ ਸੋਹਣਾ ਮੈਨੂੰ ਸੱਚ ਚਾਹੀਦੈ
terA paradA chAhe sohaNA mainUM sachcha chAhIdai
Your veil of lies may be beautiful, but I crave the truth
ਮੈਥੋਂ ਕੁਝ ਨਾ ਲੁਕਾਉਣਾ ਮੈਨੂੰ ਸੱਚ ਚਾਹੀਦੈ
maithoM kujha nA lukAuNA mainUM sachcha chAhIdai
Hide nothing from me, I crave the truth
ਮੈਂ ਕਰਨਾ ਕੀ ਐ
maiM karanA kI ai
What am I to do?
ਮੈਨੂੰ ਮਿਲਣਾ ਕੀ ਐ
mainUM milaNA kI ai
What will I even get?
ਤੂੰ ਸਵਾਲ ਨਾ ਉਠਾ ਮੇਰਿਆਂ ਸਵਾਲਾਂ ਤੇ
tUM savAla nA uThA meriAM savAlAM te
Don't you raise questions against my questions
ਕੋਈ ਪਹਿਲਾਂ ਵੀ ਤਾਂ ਸੀ
koI pahilAM vI tAM sI
There was someone before me
ਕੋਈ ਹੁਣ ਵੀ ਤਾਂ ਹੈ
koI huNa vI tAM hai
There is someone even now
ਕੋਈ ਫੇਰ ਆਵੇਗਾ ਤੇਰਿਆਂ ਖ਼ਿਆਲਾਂ ਤੇ
koI phera AvegA teriAM kha਼iAlAM te
And someone else will surely occupy your thoughts again
ਤੂੰ ਆਜ਼ਾਦ ਅੱਜ ਤੋਂ
tUM Aja਼Ada ajja toM
You are free from this day forth
ਤੂੰ ਜਾ ਯਾਰਾ ਜਾ
tUM jA yArA jA
Go, [Yaara: my friend/beloved], just go
ਮੇਰੇ ਅੱਗੇ ਇਸ਼ਕ ਦੇ ਵਾਸਤੇ ਨਾ ਪਾ
mere agge isa਼ka de vAsate nA pA
Don't plead with me in the name of love
ਵਾਸਤੇ ਨਾ ਪਾ
vAsate nA pA
Don't plead with me
ਤੇਰੀਆਂ ਅੱਖੀਆਂ ਦੇ ਪਾਣੀ ਤੋਂ ਮੇਰਾ ਉੱਠਿਆ ਯਕੀਨ
terIAM akkhIAM de pANI toM merA uTThiA yakIna
I have lost all faith in the tears from your eyes
ਜਿਹੜਾ ਮੁੜ ਕੇ ਨਹੀਂ ਆਉਣਾ ਮੈਨੂੰ ਸੱਚ ਚਾਹੀਦੈ
jiha.DA mu.Da ke nahIM AuNA mainUM sachcha chAhIdai
That trust which will never return; I crave the truth
ਤੇਰਾ ਪਰਦਾ ਚਾਹੇ ਸੋਹਣਾ ਮੈਨੂੰ ਸੱਚ ਚਾਹੀਦੈ
terA paradA chAhe sohaNA mainUM sachcha chAhIdai
Your veil of lies may be beautiful, but I crave the truth
ਮੈਥੋਂ ਕੁਝ ਨਾ ਲੁਕਾਉਣਾ ਮੈਨੂੰ ਸੱਚ ਚਾਹੀਦੈ
maithoM kujha nA lukAuNA mainUM sachcha chAhIdai
Hide nothing from me, I crave the truth

Share

More by Kaka

View all songs →