Keh Len De
by Kaka
ਦੱਸ ਕੀ ਕਰਾਂ ਤੇਰੇ ਤੇ ਮਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ
dassa kI karAM tere te marAM kahiNa toM DarAM kahi laiNa de
Tell me what to do, I'm dying for you, I'm scared to say it—just let me say it.
ਤੂੰ ਮੇਰੇ ਜਜ਼ਬਾਤ ਛੇੜੇ ਇੱਕੋ ਗੱਲ ਕਹਿੰਦੇ ਜਿਹੜੇ ਬੱਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ
tUM mere jaja਼bAta Che.De ikko galla kahiMde jiha.De bassa tere ne.De te.De rahi laiNa de
You’ve stirred my emotions, they only say one thing; just let me stay near you.
ਲੱਭ ਕੇ ਬਹਾਨੇ ਜਾਣੇ ਜੋੜ ਲਏ ਯਾਰਾਂ ਨੇ ਜਾਣੇ ਘੜੀ ਬਿੰਦ ਤੇਰੇ ਵਿਹੜੇ ਬਹਿ ਲੈਣ ਦੇ
labbha ke bahAne jANe jo.Da lae yArAM ne jANe gha.DI biMda tere viha.De bahi laiNa de
By finding excuses, [yours truly: referring to the singer/lover] has gathered the nerve; let me sit in your courtyard for a moment or two.
ਮੈਨੂੰ ਤਾਂ ਨਾ ਰੋਕ ਮੈਂ ਤਾਂ ਪਹਿਲਾਂ ਹੀ ਡਰਪੋਕ ਮੇਰਾ ਹੌਸਲਾ ਨਾ ਸੋਖ ਇਹਨੂੰ ਵਹਿ ਲੈਣ ਦੇ
mainUM tAM nA roka maiM tAM pahilAM hI Darapoka merA hausalA nA sokha ihanUM vahi laiNa de
Don’t stop me now, I’m already a coward at heart; don’t drain my courage, let it flow.
ਦਿਲ ਵਿਚ ਹੋੜ ਲੱਗੀ ਤੋੜ ਲੱਗੀ ਥੋੜ੍ਹ ਲੱਗੀ ਲੋੜ ਲੱਗੀ ਯਾਰ ਨੂੰ ਐ ਤੇਰੀ ਦੀਦ ਦੀ
dila vicha ho.Da laggI to.Da laggI tho.Dha laggI lo.Da laggI yAra nUM ai terI dIda dI
There’s a race in my heart, a withdrawal, a void, a desperate need for a glimpse of you, [Yaar: this friend/lover].
ਕਿਹੜਾ ਕੰਜਰ ਤਰੀਕ ਦੇਖੇ ਮਹੀਨਾ ਦੇਖੇ ਵੀਕ ਦੇਖੇ ਕਰ ਕੇ ਉਡੀਕ ਦੇਖੇ ਆਉਂਦੀ ਈਦ ਦੀ
kiha.DA kaMjara tarIka dekhe mahInA dekhe vIka dekhe kara ke uDIka dekhe AuMdI Ida dI
What [Kanjar: a derogatory term used here as a self-deprecating taunt] checks the date, the month, or the week while waiting for [Eid: the sighting of the moon/beloved]?
ਮੁਹੱਬਤਾਂ ਨੇ ਗੂੜ੍ਹੀਆਂ ਲੈ ਕੇ ਆਊਂ ਚੂੜੀਆਂ ਪਾਈਂ ਨਾ ਤਿਊੜੀਆਂ ਤੂੰ ਖਹਿ ਲੈਣ ਦੇ
muhabbatAM ne gU.DhIAM lai ke AUM chU.DIAM pAIM nA tiU.DIAM tUM khahi laiNa de
Our loves are deep and dark; I’ll bring you [Choorian: traditional glass bangles], don't frown at me, let our paths cross.
ਦੱਸ ਕੀ ਕਰਾਂ ਤੇਰੇ ਤੇ ਮਰਾਂ ਕਹਿਣ ਤੋਂ ਡਰਾਂ ਕਹਿ ਲੈਣ ਦੇ
dassa kI karAM tere te marAM kahiNa toM DarAM kahi laiNa de
Tell me what to do, I'm dying for you, I'm scared to say it—just let me say it.
ਤੂੰ ਮੇਰੇ ਜਜ਼ਬਾਤ ਛੇੜੇ ਇੱਕੋ ਗੱਲ ਕਹਿੰਦੇ ਜਿਹੜੇ ਬੱਸ ਤੇਰੇ ਨੇੜੇ ਤੇੜੇ ਰਹਿ ਲੈਣ ਦੇ
tUM mere jaja਼bAta Che.De ikko galla kahiMde jiha.De bassa tere ne.De te.De rahi laiNa de
You’ve stirred my emotions, they only say one thing; just let me stay near you.
ਪੈਰ ਲੱਤਾਂ ਪੱਟ ਲੱਕ ਹਿੱਕ ਧੌਣ ਵੀਣੀਆਂ ਤੇਰੀਆਂ ਅਦਾਵਾਂ ਸਾਰੀਆਂ ਨੇ ਖ਼ੂਨ ਪੀਣੀਆਂ
paira lattAM paTTa lakka hikka dhauNa vINIAM terIAM adAvAM sArIAM ne kha਼Una pINIAM
Your feet, legs, thighs, waist, chest, neck, and wrists—all your charms are bloodthirsty.
ਰਾਹਾਂ ਵਿਚ ਸਾਹਾਂ ਵਿਚ ਤੇਰੀਆਂ ਨਿਗਾਹਾਂ ਵਿਚ ਇਸ਼ਕ ਵਿਹੂਣੀਆਂ ਨੀ ਜ਼ਿੰਦਗੀ ਜੀਣੀਆਂ
rAhAM vicha sAhAM vicha terIAM nigAhAM vicha isa਼ka vihUNIAM nI ja਼iMdagI jINIAM
In the paths, in my breaths, and in your eyes, I refuse to live a life devoid of love.
ਗੱਲ੍ਹਾਂ ਠੋਡੀ ਬੁੱਲ੍ਹ ਨੱਕ ਜ਼ੁਲਫ਼ਾਂ ਮੱਥਾ ਤੇ ਅੱਖ ਆਸ਼ਿਕ ਦਾ ਦਿਲ ਧੱਕ ਧੱਕ ਕਰਦਾ
gallhAM ThoDI bullha nakka ja਼ulapha਼AM matthA te akkha Asa਼ika dA dila dhakka dhakka karadA
Your cheeks, chin, lips, nose, tresses, forehead, and eyes make a lover's heart go thud-thud.
ਸੂਰਤ ਬਾਖ਼ੂਬ ਖ਼ੂਬਸੂਰਤ ਤੇਰੀ ਰਹਿਮ ਕਰ ਚਿਹਰੇ ਉੱਤੋਂ ਚੱਕ ਪਰਦਾ
sUrata bAkha਼Uba kha਼UbasUrata terI rahima kara chihare uttoM chakka paradA
Your face is truly exquisite; have some mercy and lift the veil from your countenance.
ਤੇਰੇ ਪਿੰਡ ਵਾਲੀ ਨਹਿਰ ਬੜਾ ਕਰਦੀ ਐ ਕਹਿਰ ਖ਼ੌਰੇ ਕੱਢੇ ਕਿਹੜਾ ਵੈਰ ਮੈਨੂੰ ਤੰਗ ਕਰ ਕੇ
tere piMDa vAlI nahira ba.DA karadI ai kahira kha਼aure kaDDhe kiha.DA vaira mainUM taMga kara ke
The canal by your village is [Att Machayi: wrecking havoc]; who knows what old grudge it’s settling by troubling me?
ਨੰਗ ਤੇ ਮਲੰਗ ਤਾਂ ਮੈਂ ਪਹਿਲਾਂ ਤੋਂ ਹੀ ਆਂ ਹੋ ਗਿਆ ਬੇਰੰਗ ਅੱਜ ਸੰਗ ਕਰ ਕੇ
naMga te malaMga tAM maiM pahilAM toM hI AM ho giA beraMga ajja saMga kara ke
I’ve been a [Nang and Malang: a person with no worldly possessions/a wandering dervish] for a long time; today I’ve turned pale out of shyness.
ਮੈਨੂੰ ਕਰ ਗਏ ਫ਼ਕੀਰ ਤੇਰੇ ਨਜ਼ਰਾਂ ਦੇ ਤੀਰ ਮੇਰਾ ਦਿਲ ਗਏ ਚੀਰ ਪੀੜ ਸਹਿ ਲੈਣ ਦੇ
mainUM kara gae pha਼kIra tere naja਼rAM de tIra merA dila gae chIra pI.Da sahi laiNa de
The arrows of your gaze have turned me into a [Fakir: a penniless ascetic]; they’ve pierced my heart, let me endure the pain.