Mitti De Tibbe

by Kaka

ਮਿੱਟੀ ਦੇ ਟਿੱਬੇ ਦੇ ਸੱਜੇ ਪਾਸੇ
miTTI de Tibbe de sajje pAse
To the right side of the mound of earth,
ਟੋਭੇ ਦੇ ਨਾਲੋਂ-ਨਾਲ ਨੀ
Tobhe de nAloM-nAla nI
Right along the edge of the pond, [Ni: a gender-specific vocative used to address a woman directly]
ਵਿਚ ਚਰਾਂਦਾਂ ਦੇ ਭੇਡਾਂ ਜੋ ਚਾਰੇ
vicha charAMdAM de bheDAM jo chAre
The one who grazes sheep in the meadows,
ਬਾਬੇ ਤੋਂ ਪੁੱਛੀਂ ਮੇਰਾ ਹਾਲ ਨੀ
bAbe toM puchChIM merA hAla nI
Go ask that old man about my state of mind, [Ni: a gender-specific vocative used to address a woman directly]
ਫੜ ਕੇ ਵਰੀ ਤੇਰੇ ਕਮਰੇ ਦੀ ਖਿੜਕੀ ਦੀ ਤਖ਼ਤੀ 'ਤੇ ਲਿਖਿਆ ਏ ਨਾਮ ਮੇਰਾ
pha.Da ke varI tere kamare dI khi.DakI dI takha਼tI 'te likhiA e nAma merA
Written on the wooden plaque of your room's window is my name,
ਖੋਰੀ ਵਿਚ ਜਿੱਥੇ ਚਾਚੇ ਤੇਰੇ ਨੇ
khorI vicha jitthe chAche tere ne
In the kiln where your uncles work,
ਉਹੀ ਆ ਜਾਣੇ ਗਰਾਂ ਮੇਰਾ
uhI A jANe garAM merA
That is where my village is located.
ਤੂੰ ਮੇਰੇ ਰਸਤੇ ਨੂੰ ਤੱਕਦੀ ਹੀ ਰਹਿ ਗਈ
tUM mere rasate nUM takkadI hI rahi gaI
You kept staring at the path I take,
ਉਬਲ ਕੇ ਚਾਹ ਤੇਰੀ ਚੁੱਲ੍ਹੇ 'ਚ ਪੈ ਗਈ
ubala ke chAha terI chullhe 'cha pai gaI
Until your tea boiled over and spilled into the stove.
ਮੇਰਾ ਪਤਾ ਤੇਰੀ ਸਹੇਲੀ ਨੂੰ ਪਤਾ ਏ
merA patA terI sahelI nUM patA e
Your friend knows my whereabouts,
ਤੂੰ ਤਾਂ ਕਮਲੀਏ ਨੀ ਤੱਕਦੀ ਹੀ ਰਹਿ ਗਈ
tUM tAM kamalIe nI takkadI hI rahi gaI
But you, oh crazy one, just kept on staring. [Ni: a gender-specific vocative used to address a woman directly]
ਕਾਰਖ਼ਾਨੇ ਵਾਲੇ ਮੋੜ ਦੇ ਕੋਲੇ
kArakha਼Ane vAle mo.Da de kole
Near the turning by the factory,
ਟਾਂਗਾ ਉਡੀਕੇਂ ਤੂੰ ਬੋਹੜ ਦੇ ਕੋਲੇ
TAMgA uDIkeM tUM boha.Da de kole
You wait for the horse-carriage by the banyan tree.
ਆਜਾ ਕਦੇ ਮੇਰੀ ਘੋੜੀ 'ਤੇ ਬਹਿ ਜਾ
AjA kade merI gho.DI 'te bahi jA
Come, sit upon my mare sometime,
ਪਿਆਰ ਨਾਲ ਗੱਲ ਪਿਆਰ ਦੀ ਕਹਿ ਜਾ
piAra nAla galla piAra dI kahi jA
And speak a word of love with affection.
ਨੀਂਦ ਤੇ ਚੈਨ ਤਾਂ ਪਹਿਲਾਂ ਹੀ ਤੂੰ ਲੈ ਗਈ
nIMda te chaina tAM pahilAM hI tUM lai gaI
You’ve already taken my sleep and my peace,
ਜਾਨ ਹੀ ਰਹਿੰਦੀ ਐ ਆ ਵੀ ਤੂੰ ਲੈ ਜਾ
jAna hI rahiMdI ai A vI tUM lai jA
Only my life remains, come take that too.
ਅੱਖਾਂ ਵਿੱਚੋਂ ਕਿੰਨਾ ਬੋਲਦੀ ਐਂ
akkhAM vichchoM kiMnA boladI aiM
How much do your eyes speak?
ਚਿਹਰੇ ਮੇਰੇ 'ਚੋਂ ਕੀ ਟੋਲਦੀ ਐਂ
chihare mere 'choM kI ToladI aiM
What do you search for in my face?
ਮੇਰੇ ਵਿੱਚੋਂ ਤੈਨੂੰ ਐਸਾ ਕੀ ਦਿਖਿਆ
mere vichchoM tainUM aisA kI dikhiA
What is it that you saw in me,
ਕਿ ਬਾਕੀ ਐਨੇ ਦਿਲ ਰੋਲਦੀ ਐਂ
ki bAkI aine dila roladI aiM
That you’ve left so many other hearts in ruin?
ਬਾਲਣ ਲਿਆਉਂਦੀ ਏਂ ਜੰਗਲ 'ਚੋਂ ਆਥਣ ਨੂੰ
bAlaNa liAuMdI eM jaMgala 'choM AthaNa nUM
You bring firewood from the forest in the evening,
ਨਾਲ ਪੱਕੀ ਇੱਕ ਰੱਖਦੀ ਐਂ ਸੁੱਥਣ ਨੂੰ
nAla pakkI ikka rakkhadI aiM sutthaNa nUM
Always wearing a neatly stitched [Sutthan: traditional baggy trousers/salwar].
ਕਿੱਕਰ ਦੀ ਟਾਹਣੀ ਨੂੰ ਮਾਣ ਜਿਹਾ ਹੁੰਦਾ ਏ
kikkara dI TAhaNI nUM mANa jihA huMdA e
The branch of the Kikar tree feels a sense of pride,
ਮੋਤੀ ਦੰਦਾਂ ਨਾਲ ਛੂਹਣੀ ਐਂ ਦਾਤਣ ਨੂੰ
motI daMdAM nAla ChUhaNI aiM dAtaNa nUM
When you touch the [Daatan: a fresh twig used as a natural toothbrush] to your pearl-like teeth.
ਲੱਕ ਤੇਰੇ ਉੱਤੇ ਜੱਚਦੇ ਬੜੇ
lakka tere utte jachchade ba.De
They look so graceful upon your waist,
ਨਹਿਰੋਂ ਦੋ ਭਰਦੀ ਪਿੱਤਲ ਦੇ ਘੜੇ
nahiroM do bharadI pittala de gha.De
The two brass pitchers you fill from the canal.
ਸ਼ਹਿਰੋਂ ਪਤਾ ਕਰਕੇ ਸਿਹਰੇ ਦੀ ਕੀਮਤ
sa਼hiroM patA karake sihare dI kImata
Checking the price of wedding garlands in the city,
ਤੇਰੇ ਪਿੱਛੇ ਕਿੰਨੇ ਫਿਰਦੇ ਛੜੇ
tere pichChe kiMne phirade Cha.De
There are many [Chade: bachelors/unmarried men] wandering behind you.
ਤੂੰ ਤਾਂ ਚੁਬਾਰੇ 'ਚੋਂ ਪਰਦਾ ਹਟਾ ਕੇ
tUM tAM chubAre 'choM paradA haTA ke
By pulling back the curtain of your attic room,
ਚੋਰੀ-ਚੋਰੀ ਮੈਨੂੰ ਦੇਖਦੀ ਐਂ
chorI-chorI mainUM dekhadI aiM
You steal secret glances at me.
ਯਾਰ ਮਿੱਤਰ ਇੱਕ ਮੇਰੇ ਦਾ ਕਹਿਣਾ ਏ
yAra mittara ikka mere dA kahiNA e
One of my [Yaar: close friends/brothers] says,
ਨੈਣਾਂ ਨਾਲ ਦਿਲ ਛੇਕਦੀ ਐਂ
naiNAM nAla dila ChekadI aiM
That you pierce hearts with your eyes.
ਅਗਲੇ ਮਹੀਨੇ ਮੰਦਰ 'ਤੇ ਮੇਲਾ ਏ
agale mahIne maMdara 'te melA e
There’s a fair at the temple next month,
ਮੇਲੇ ਦੇ ਦਿਨ ਤੇਰਾ ਯਾਰ ਵੀ ਵਿਹਲਾ ਏ
mele de dina terA yAra vI vihalA e
And your [Yaar: this friend/lover] is free on the day of the fair.
ਗਾਨੀ ਨਿਸ਼ਾਨੀ ਤੈਨੂੰ ਲੈ ਕੇ ਦੇਣੀ ਐਂ
gAnI nisa਼AnI tainUM lai ke deNI aiM
I’ll buy you a necklace as a token of my love,
ਅੱਲੇ-ਪੱਲੇ ਮੇਰੇ ਚਾਰ ਕੁ ਧੇਲਾ ਏ
alle-palle mere chAra ku dhelA e
Even though I only have a few [Dhela: an old currency unit, implying humble savings] in my pocket.
ਦੇਰ ਕਿਉਂ ਲਾਉਣੀ ਐਂ ਜੁਗਤ ਲੜਾ ਲੈ
dera kiuM lAuNI aiM jugata la.DA lai
Why the delay? Devise a clever plan,
ਮੈਨੂੰ ਸਬਰ ਨਹੀਂ ਤੂੰ ਕਾਹਲੀ ਮਚਾ ਲੈ
mainUM sabara nahIM tUM kAhalI machA lai
I have no patience left, let’s hurry this along.
ਭੂਆ ਜਾਂ ਮਾਸੀ ਜਾਂ ਚਾਚੀ ਨੂੰ ਕਹਿ ਕੇ
bhUA jAM mAsI jAM chAchI nUM kahi ke
By speaking to your paternal or maternal aunt,
ਘਰ ਤੇਰੇ ਮੇਰੀ ਤੂੰ ਗੱਲ ਚਲਾ ਲੈ
ghara tere merI tUM galla chalA lai
Start the conversation about us at your home.
ਲਿੱਪ ਕੇ ਘਰ ਸਾਡਾ ਨਣਦ ਤੇਰੀ ਨੇ
lippa ke ghara sADA naNada terI ne
Your future sister-in-law has plastered our house with clay,
ਕੰਧ ਉੱਤੇ ਤੇਰਾ ਚਿਹਰਾ ਬਣਾਤਾ
kaMdha utte terA chiharA baNAtA
And drawn your face upon the wall.
ਚਿਹਰੇ ਦੇ ਨਾਲ ਕੋਈ ਕਾਲਾ ਜਿਹਾ ਵਾਹ ਕੇ
chihare de nAla koI kAlA jihA vAha ke
Beside your face, she drew a dark figure,
ਉਹਦੇ ਮੱਥੇ ਉੱਤੇ ਸਿਹਰਾ ਸਜਾਤਾ
uhade matthe utte siharA sajAtA
And adorned his forehead with a wedding garland.
ਪਤਾ ਲੱਗਾ ਤੈਨੂੰ ਸ਼ੌਕ ਫੁੱਲਾਂ ਦਾ
patA laggA tainUM sa਼auka phullAM dA
I’ve learned that you have a fondness for flowers,
ਫੁੱਲਾਂ ਦਾ ਰਾਜਾ ਗੁਲਾਬ ਹੀ ਹੈ
phullAM dA rAjA gulAba hI hai
And the rose is the king of all flowers.
ਚਾਰ ਵਿੱਘੇ ਵਿੱਚ ਖੁਸ਼ਬੂ ਉਗਾਉਣੀ
chAra vigghe vichcha khusa਼bU ugAuNI
To grow fragrance across four [Vigga: a traditional unit of land area],
ਅੱਲੇ ਕਾਕੇ ਦਾ ਖ਼ਾਬ ਹੀ ਹੈ
alle kAke dA kha਼Aba hI hai
Is the dream of your [Kaka: self-reference to the artist’s name/persona].
ਡੌਲਾਂ 'ਤੇ ਘੁੰਮਦੀ ਦੇ ਸਾਹਾਂ 'ਚ ਘੁਲ ਕੇ
DaulAM 'te ghuMmadI de sAhAM 'cha ghula ke
Blending into your breath as you walk along the field borders,
ਖੁਸ਼ਬੂਆਂ ਖੁਸ਼ ਹੋਣਗੀਆਂ
khusa਼bUAM khusa਼ hoNagIAM
The fragrances themselves will feel joy.
ਉੱਡਦਾ ਦੁਪੱਟਾ ਦੇਖ ਕੇ ਤੇਰਾ
uDDadA dupaTTA dekha ke terA
Witnessing your dupatta fly in the wind,
ਕੋਇਲਾਂ ਵੀ ਗਾਣੇ ਗਾਉਣਗੀਆਂ
koilAM vI gANe gAuNagIAM
Even the nightingales will burst into song.

Share

More by Kaka

View all songs →