Teenu Ni Khabran

by Kaka

ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ ਮੇਰੀਆਂ ਸੱਧਰਾਂ ਨੂੰ
tainUM nIM kha਼barAM terIAM naja਼rAM merIAM saddharAM nUM
You have no inkling how your glances have showered my longings,
ਮਿੱਠਾ ਮਿੱਠਾ ਦੇ ਗਈਆਂ ਛਿੱਟਾਂ ਇਸ਼ਕ ਦੇ ਫੁੱਲ ਲੱਗੇ
miTThA miTThA de gaIAM ChiTTAM isa਼ka de phulla lagge
With a sweet sprinkle that has caused the flowers of love to bloom.
ਮੀਤ ਬਣ ਜਾਵੀਂ ਮੇਰੇ ਕੋਲ ਆਵੀਂ ਮੈਂ ਗਲ ਤੈਨੂੰ ਲਾਊਂਗਾ
mIta baNa jAvIM mere kola AvIM maiM gala tainUM lAUMgA
Become my soulmate, come close to me, and I shall embrace you,
ਚਾਹੇ ਕੋਈ ਲੁੱਟੇ ਕੁੱਟੇ ਪਿੱਟੇ ਨੀਂ ਜੋ ਵੀ ਮੁੱਲ ਲੱਗੇ
chAhe koI luTTe kuTTe piTTe nIM jo vI mulla lagge
Regardless of who robs, strikes, or beats me—whatever the cost may be.
ਤੇਰਾ ਚਿਹਰਾ ਰੱਬ ਹੈ ਮੇਰਾ ਦੇਖਦਾ ਰਹਿੰਦਾ ਮੈਂ
terA chiharA rabba hai merA dekhadA rahiMdA maiM
Your face is my God, I gaze upon it incessantly,
ਤੂੰ ਵੀ ਕਦੇ ਤੱਕ ਲੈ ਨੀਂ ਦਿਲ ਮੇਰਾ ਰੱਖ ਲੈ ਤੇਰਾ ਕੀ ਮੁੱਲ ਲੱਗੇ
tUM vI kade takka lai nIM dila merA rakkha lai terA kI mulla lagge
If only you’d look back, keep my heart; what would it cost you anyway?
ਤੇਰੇ ਪਿੰਡ ਗੇੜਾ ਛੱਡਾਂ ਦਿਨ ਕਿਹੜਾ ਕੇ ਦਿਲ ਜਿਹਾ ਲੱਗਦਾ ਨੀਂ
tere piMDa ge.DA ChaDDAM dina kiha.DA ke dila jihA laggadA nIM
Is there a single day I don't circle your village? My heart finds no peace elsewhere,
ਅੱਖਾਂ ਨਾਲ ਲਿਖਦੀ ਜਦੋਂ ਨੀਂ ਦਿਖਦੀ ਹੋ ਗਈ ਕੋਈ ਭੁੱਲ ਲੱਗੇ
akkhAM nAla likhadI jadoM nIM dikhadI ho gaI koI bhulla lagge
When you write with your eyes and I see you, it feels like I’ve committed a divine error.
ਜਦੋਂ ਤੂੰ ਹੱਸਦੀ ਦਿਲਾਂ ਵਿਚ ਧੱਸਦੀ ਜਾਨ ਕੱਢ ਲੈਂਦੀ ਐਂ
jadoM tUM hassadI dilAM vicha dhassadI jAna kaDDha laiMdI aiM
When you laugh, you pierce through hearts and draw the very life out of me,
ਸੋਹਣੀ ਸੋਹਣੀ ਇਹ ਪੱਟ ਹੋਣੀ ਕੁਦਰਤ ਕੁੱਲ ਲੱਗੇ
sohaNI sohaNI iha paTTa hoNI kudarata kulla lagge
This beautiful, [Patt honi: a term for a troublemaking charmer] girl seems like the sum of all nature.
ਰੋਡਾਂ ਦੀ ਸੜਕ 'ਤੇ ਐਕਸੀਡੈਂਟ ਬੜਾ ਡੀਸੈਂਟ ਹੋਇਆ
roDAM dI sa.Daka 'te aikasIDaiMTa ba.DA DIsaiMTa hoiA
On the main road, a very "decent" accident took place,
ਮੈਂ ਤੁਰਿਆ ਤੁਰਿਆ ਰੇਤ ਬਣ ਭੁਰਿਆ ਹਨੇਰੀ ਗਈ ਝੁੱਲ ਲੱਗੇ
maiM turiA turiA reta baNa bhuriA hanerI gaI jhulla lagge
I was walking along, but crumbled like sand as if a storm swept through me.
ਫੋਰਟਿਸ ਕੋਲੇ ਕਿੰਨੇ ਦਿਲ ਰੋਲੇ ਚੌਂਕ 'ਤੇ ਮੈਂ ਖੜ੍ਹਦਾ
phoraTisa kole kiMne dila role chauMka 'te maiM kha.DhadA
Near [Fortis: a major hospital in Mohali/Chandigarh], so many hearts are restless where I stand at the crossing,
ਜਦੋਂ ਤੂੰ ਤੱਕਿਆ ਗਿਆ ਮੈਂ ਚੱਕਿਆ ਨੀਂ ਮਿਲ ਗਈ ਖੁੱਲ੍ਹ ਲੱਗੇ
jadoM tUM takkiA giA maiM chakkiA nIM mila gaI khullha lagge
The moment you looked at me, I was swept away; it felt like I finally found my freedom.
ਅੱਖ ਮਾਸੂਮ 'ਚ ਨਾਮਾਲੂਮ ਜਿਹਾ ਸੁਰਮਾ ਪਾਇਆ
akkha mAsUma 'cha nAmAlUma jihA suramA pAiA
In your innocent eyes, you’ve worn a mysterious [Surma: traditional kohl/eyeliner],
ਸ਼ਾਂਤ ਸੀ ਝੀਲ ਹੋਇਆ ਇੰਝ ਫੀਲ ਹੋਈ ਹਿੱਲਜੁਲ ਲੱਗੇ
sa਼AMta sI jhIla hoiA iMjha phIla hoI hillajula lagge
The lake was still, but it felt as if a sudden ripple moved through it.
ਸ਼ਹਿਦ ਤੋਂ ਮਿੱਠੀਆਂ ਲਿਖੂੰਗਾ ਚਿੱਠੀਆਂ ਤੂੰ ਪੜ੍ਹ ਬੱਸ ਵਿਚ ਬਹਿ ਕੇ
sa਼hida toM miTThIAM likhUMgA chiTThIAM tUM pa.Dha bassa vicha bahi ke
Sweeter than honey, I’ll write you letters for you to read while sitting on the bus,
ਇੱਕ-ਇੱਕ ਅੱਖਰ ਦੇਸੀ ਸ਼ੱਕਰ ਦੇ ਹੀ ਤੁੱਲ ਲੱਗੇ
ikka-ikka akkhara desI sa਼kkara de hI tulla lagge
Where every single alphabet feels equivalent to [Desi Shakar: unrefined traditional cane sugar].
ਤੇਰੀ ਆਵਾਜ਼ ਜਿਵੇਂ ਕੋਈ ਸਾਜ਼ ਸੁਣਨ ਨੂੰ ਦਿਲ ਕਰਦਾ
terI AvAja਼ jiveM koI sAja਼ suNana nUM dila karadA
Your voice is like a musical instrument that my heart longs to hear,
ਮੈਂ ਤੈਨੂੰ ਮਨਾਵਾਂ ਕਿਵੇਂ ਉੱਡ ਆਵਾਂ ਕਿਵੇਂ ਕੋਈ ਟੁੱਲ ਲੱਗੇ
maiM tainUM manAvAM kiveM uDDa AvAM kiveM koI Tulla lagge
How do I win you over? How do I fly to you? I wish some [Tull: trick/remedy] would work.
ਕਿੰਨਾ ਚਿਰ ਚੋਰੀ ਚੋਰੀ ਸ਼ੀਸ਼ੇ ਦੀ ਮੋਰੀ ਸਾਥ ਦਊ
kiMnA chira chorI chorI sa਼Isa਼e dI morI sAtha daU
How long will this secret peeking through the hole in the mirror suffice?
ਹੋਣਗੀਆਂ ਵਸਲਾਂ ਜਦੋਂ ਇਨ੍ਹਾਂ ਗ਼ਜ਼ਲਾਂ ਨੂੰ ਤੇਰੇ ਬੁੱਲ੍ਹ ਲੱਗੇ
hoNagIAM vasalAM jadoM inhAM ga਼ja਼lAM nUM tere bullha lagge
The [Vaslan: union of lovers] will only happen when your lips touch these [Ghazals: poetic verses/lyrics].
ਤੈਨੂੰ ਨੀਂ ਖ਼ਬਰਾਂ ਤੇਰੀਆਂ ਨਜ਼ਰਾਂ ਮੇਰੀਆਂ ਸੱਧਰਾਂ ਨੂੰ
tainUM nIM kha਼barAM terIAM naja਼rAM merIAM saddharAM nUM
You have no inkling how your glances have showered my longings,
ਮਿੱਠਾ ਮਿੱਠਾ ਦੇ ਗਈਆਂ ਛਿੱਟਾਂ ਇਸ਼ਕ ਦੇ ਫੁੱਲ ਲੱਗੇ
miTThA miTThA de gaIAM ChiTTAM isa਼ka de phulla lagge
With a sweet sprinkle that has caused the flowers of love to bloom.

Share

More by Kaka

View all songs →