Intro
by Karan Aujla
ਕੀ ਦੱਸਾਂ ਮੈਂ ਆਪਣੇ ਬਾਰੇ
kI dassAM maiM ApaNe bAre
What can I possibly tell you about myself?
ਜ਼ਿੰਦਗੀ ਨੇ ਕੀ-ਕੀ ਸਿਖਾਇਆ ਤੇ ਕੀ-ਕੀ ਦਿਖਾਇਆ
ja਼iMdagI ne kI-kI sikhAiA te kI-kI dikhAiA
Life has taught me so much and shown me even more
ਤਿੰਨ ਕਮਰੇ, ਇੱਕ ਰਸੋਈ
tiMna kamare, ikka rasoI
Just three rooms and a single kitchen
ਬੇਬੇ ਦਾ ਉਹੀ ਸੂਟ ਤੇ ਬਾਪੂ ਦੀ ਉਹੀ ਲੋਈ
bebe dA uhI sUTa te bApU dI uhI loI
[Bebe: Mother] in that same old suit and [Bapu: Father] in that same [Loi: a traditional lightweight wool shawl used by men]
ਅੱਜ ਵੀ ਉਹਦੀ ਬੁੱਕਲ ਵਰਗਾ ਨਿੱਘ ਦਿੰਦੀ ਆ
ajja vI uhadI bukkala varagA niggha diMdI A
Even today, it provides warmth like his heartfelt embrace
ਤਾਹੀਓਂ ਹਿੱਕ ਨਾਲ ਲਾ ਕੇ ਰੱਖਦਾ
tAhIoM hikka nAla lA ke rakkhadA
That is why I keep it pressed close to my chest
ਤੇ ਦੱਸਿਆ ਸੀ ਉਹਨੇ ਵੀ ਬਾਹਲੀ ਥਾਂ ਨਾ ਲਾਈਂ
te dassiA sI uhane vI bAhalI thAM nA lAIM
And he had warned me not to spread myself too thin
ਤਾਹੀਓਂ ਇੱਕ ਨਾਲ ਲਾ ਕੇ ਰੱਖਦਾ
tAhIoM ikka nAla lA ke rakkhadA
That is why I stay loyal to just one [soulmate]
ਤੇ ਆਹ ਜ਼ਿੰਦਗੀ ਦਾ ਮੈਨੂੰ ਪਤਾ ਸੀ ਵੀ ਰੱਬ ਤੋਂ ਉਧਾਰੀ ਐ
te Aha ja਼iMdagI dA mainUM patA sI vI rabba toM udhArI ai
I always knew this life was merely a loan from God
ਤੇ ਛੋਟੇ ਹੁੰਦੇ ਪੰਡਿਤ ਕਹਿ ਗਿਆ ਸੀ
te ChoTe huMde paMDita kahi giA sI
And when I was small, a priest had predicted
ਵੀ ਸ਼ਨੀ ਮੁੰਡੇ 'ਤੇ ਭਾਰੀ ਐ
vI sa਼nI muMDe 'te bhArI ai
That [Shani: the planet Saturn, associated with karmic hardship and trials] weighs heavy on this boy
ਗੁਲੇਲਾਂ ਤੇ ਗਟੋਲੀਆਂ ਤੋਂ
gulelAM te gaTolIAM toM
From slingshots and clay pellets
ਕੰਨਾਂ ਤੇ ਗੋਲੀਆਂ ਤੱਕ ਦਾ ਸਫ਼ਰ
kaMnAM te golIAM takka dA sapha਼ra
To the journey of bullets whizzing past my ears
ਲੱਗੇ ਕੰਡਿਆਂ ਤੋਂ
lagge kaMDiAM toM
From the path of thorns I once walked
ਗੱਡੇ ਝੰਡਿਆਂ ਤੱਕ ਦਾ ਸਫ਼ਰ
gaDDe jhaMDiAM takka dA sapha਼ra
To the journey of planting my flags of victory
ਕੁੱਲੀਆਂ ਪਹਿਲਾਂ ਤੋਂ
kullIAM pahilAM toM
From the humble shacks of the past
ਤੇ ਹੁਣ ਮਹਿਲਾਂ ਤੱਕ ਦਾ ਸਫ਼ਰ
te huNa mahilAM takka dA sapha਼ra
To the journey leading into these mansions
ਨਾਲੇ ਟੈਮਾਂ ਮਾੜਿਆਂ ਤੋਂ
nAle TaimAM mA.DiAM toM
And from the times of crushing poverty
ਅਖਾੜਿਆਂ ਤੱਕ ਦਾ ਸਫ਼ਰ
akhA.DiAM takka dA sapha਼ra
To the journey of performing in grand [Akharas: traditional wrestling pits, here referring to massive concert stages]
ਸਫ਼ਰ ਚੱਲ ਰਿਹਾ ਐ ਤੇ ਸਫ਼ਰ ਜਾਰੀ ਰਹੂਗਾ
sapha਼ra challa rihA ai te sapha਼ra jArI rahUgA
The journey has been moving, and this journey shall continue
ਸਫ਼ਰ ਜਾਰੀ ਰਹੂਗਾ ਬਾਈ ਜੀ
sapha਼ra jArI rahUgA bAI jI
The journey will continue, brother
ਓ ਤੁਹਾਨੂੰ ਲੱਗਦਾ ਮੁੱਕ ਗਿਆ
o tuhAnUM laggadA mukka giA
Oh, you thought it was over?
ਕਦੇ ਭੀੜ 'ਚ ਹੁੰਦੇ ਸੀ ਤੇ ਹੁਣ ਇਕੱਠ 'ਚ ਹੁੰਨਾਂ
kade bhI.Da 'cha huMde sI te huNa ikaTTha 'cha huMnAM
I used to be lost in the crowd, and now I am the reason for the gathering
ਚੱਲ ਉੱਦਾਂ ਭਾਵੇਂ ਬਾਹਰ ਰਹਿੰਨੇ ਆਂ
challa uddAM bhAveM bAhara rahiMne AM
Sure, I might live abroad most of the time
ਪਰ ਜੇ ਲੋੜ ਪੈ ਜੇ ਤਾਂ ਪਿੰਡ ਦੀ ਸੱਥ 'ਚ ਹੁੰਨਾਂ
para je lo.Da pai je tAM piMDa dI sattha 'cha huMnAM
But if the need arises, I am right there in the village [Sath: a traditional common sitting area where elders and men gather]
ਪਰਵਾਹ ਨਹੀਂ ਮਾਰੀਦੀ ਕੌਣ ਕੀ ਕਹਿੰਦਾ
paravAha nahIM mArIdI kauNa kI kahiMdA
I don’t give a damn about what anyone says
ਜੱਟ ਤਾਂ ਬੱਸ ਸਵਾਦ ਲੈਂਦਾ
jaTTa tAM bassa savAda laiMdA
This [Jatt: a member of the land-owning agricultural community known for pride and lifestyle] just enjoys his life to the fullest
ਆਖ਼ਰੀ ਗੱਲ ਉਹਨਾਂ ਲਈ
Akha਼rI galla uhanAM laI
One last word for those people
ਜਿਹੜੇ ਕਹਿੰਦੇ ਇਹ ਜਵਾਕ ਆ ਇਹਦੇ ਦਿਮਾਗ਼ ਨਹੀਂ
jiha.De kahiMde iha javAka A ihade dimAga਼ nahIM
Who say, "He's just a kid, he has no brains"
ਉਏ ਕਮਲਿਓ ਇਹ ਤਾਂ ਉਹ ਗੱਲ ਕਰਤੀ
ue kamalio iha tAM uha galla karatI
Oh you fools, that’s like saying
ਵੀ ਉਹ ਸੁਰ ਐ ਜਿਹਦਾ ਕੋਈ ਰਾਗ ਨਹੀਂ
vI uha sura ai jihadA koI rAga nahIM
He is a musical note that belongs to no [Raag: a melodic framework in Indian classical music]
ਜਿਹਦਾ ਕੋਈ ਰਾਗ ਨਹੀਂ
jihadA koI rAga nahIM
That belongs to no [Raag]
ਤੇ ਟੇਪ ਪਹਿਲੀ ਆ ਬਾਬਿਓ
te Tepa pahilI A bAbio
And this is just the first tape, brothers
ਪਰ ਆਖ਼ਰੀ ਨਹੀਂ
para Akha਼rI nahIM
But it certainly isn't the last
ਚੱਕ ਦੋ ਕੰਮ ਤੇ ਕਰਲੋ ਸਪੀਕਰਾਂ ਦੀ ਆਵਾਜ਼
chakka do kaMma te karalo sapIkarAM dI AvAja਼
Turn it up and crank the volume of your speakers
ਖਿਲਾਰਾ ਪੈਣ ਵਾਲਾ ਬਾਈ ਜੀ
khilArA paiNa vAlA bAI jI
A massive storm is about to be unleashed, brother