It's Not Love

by Khan Bhaini

ਤੈਨੂੰ ਹਰ ਇਕ ਦੇ ਨਾਲ ਹੋ ਜਾਂਦਾ ਇਹ ਪਿਆਰ ਨਹੀਂ ਹੋਣਾ
tainUM hara ika de nAla ho jAMdA iha piAra nahIM hoNA
You fall for every second person you meet, this cannot be love
ਦੋ-ਦੋ ਬੇੜੀਆਂ ਦੇ ਵਿਚ ਤਰਦਾ ਤੂੰ ਇੰਝ ਪਾਰ ਨਹੀਂ ਹੋਣਾ
do-do be.DIAM de vicha taradA tUM iMjha pAra nahIM hoNA
By rowing in two different boats at once, you’ll never reach the shore

ਉਹ ਸਾਰਥੀਆ ਤੂੰ ਜੋ ਸਮਿਆਂ ਦੀ ਚਾਲ ਦੇਖ ਕੇ ਰਥ ਬਦਲੇ
uha sArathIA tUM jo samiAM dI chAla dekha ke ratha badale
O charioteer, you who changes your ride just by watching the winds of time shift
ਕਿਤੇ ਰੁਲ ਜਾਵੇਂਗਾ ਝੱਲਿਆ ਓਏ ਤੂੰ ਨਿੱਤ ਨਵਾਂ ਕੋਈ ਹੱਥ ਬਦਲੇ
kite rula jAveMgA jhalliA oe tUM nitta navAM koI hattha badale
You'll end up in the dirt, you fool, constantly switching the hand you hold
ਨਰਮ ਜਿਹੇ ਟੈਮ 'ਚ ਖੜ੍ਹੇ ਜਿਹੜੇ ਤੂੰ ਯਾਰ ਨਹੀਂ ਹੋਣਾ
narama jihe Taima 'cha kha.Dhe jiha.De tUM yAra nahIM hoNA
The ones who stood by you in soft [Narma: gentle/easy] times, those aren't true `[Yaar: close friends/brothers; carries significant cultural weight regarding loyalty]`
ਦੋ-ਦੋ ਬੇੜੀਆਂ ਦੇ ਵਿਚ ਤਰਦਾ ਤੂੰ ਇੰਝ ਪਾਰ ਨਹੀਂ ਹੋਣਾ
do-do be.DIAM de vicha taradA tUM iMjha pAra nahIM hoNA
By rowing in two different boats at once, you’ll never reach the shore
ਤੇਰੀ ਫ਼ਿਤਰਤ ਪਤਾ ਤੇਰਾ ਫ਼ੇਮ ਵੀ ਪਤਾ
terI pha਼itarata patA terA pha਼ema vI patA
I know your nature and I know your fame
ਤੇਰੀ ਸੋਚ ਵੀ ਪਤਾ ਤੇਰਾ ਏਮ ਵੀ ਪਤਾ
terI socha vI patA terA ema vI patA
I know your mindset and I know your aim
ਤੇਰੇ ਨਾਲ ਬੱਸ ਹੋਰ ਯਾਰਾ ਖੇਡਣਾ ਨਹੀਂ
tere nAla bassa hora yArA kheDaNA nahIM
I simply don't want to play with you anymore, my friend
ਦੂਰ ਵੀ ਪਤਾ ਤੇਰੀ ਗੇਮ ਵੀ ਪਤਾ
dUra vI patA terI gema vI patA
I know your distance and I know your game
ਤੇਰਾ ਕੱਲ੍ਹ ਵੀ ਪਤਾ ਤੇਰਾ ਅੱਜ ਵੀ ਪਤਾ
terA kallha vI patA terA ajja vI patA
I know your yesterday and I know your today
ਤੇਰੀ ਪਤਾ ਚਲਾਕੀ ਤੇਰੇ ਚੱਜ ਵੀ ਪਤਾ
terI patA chalAkI tere chajja vI patA
I know your cunning and I know your ways
ਤੇਰੇ ਮੂਹਰੇ ਅੱਜ ਚੰਗੀ ਤਰ੍ਹਾਂ ਜਾਣੀ ਆਂ ਜਨਾਬ
tere mUhare ajja chaMgI tarhAM jANI AM janAba
I’ve come to know you thoroughly today, sir
ਤੇਰੇ ਪਤਾ ਨੇ ਵਕੀਲ ਤੇਰਾ ਜੱਜ ਵੀ ਪਤਾ
tere patA ne vakIla terA jajja vI patA
I know your lawyers and I know your judge too
ਤੇਰੇ ਕੰਮ ਨੀ ਚੰਗੇ ਲੱਖ ਭਾਵੇਂ ਤੂੰ ਭੈਣੀਵਾਲਾ ਖ਼ਾਨ ਹੋਵੇਂ
tere kaMma nI chaMge lakkha bhAveM tUM bhaiNIvAlA kha਼Ana hoveM
Your deeds aren't noble, even if you are the great `[Self-reference to the artist: Khan Bhaini]`
ਪਰ ਇਹਦਾ ਮਤਲਬ ਇਹ ਵੀ ਨਹੀਂ ਤੂੰ ਚੰਗਾ ਨਾ ਇਨਸਾਨ ਹੋਵੇਂ
para ihadA matalaba iha vI nahIM tUM chaMgA nA inasAna hoveM
But that doesn't mean you can't be a decent human being
ਤੂੰ ਸਭ ਨੂੰ ਲੁੱਟ ਲਏ ਇੰਨਾ ਵੀ ਹੁਸ਼ਿਆਰ ਨਹੀਂ ਹੋਣਾ
tUM sabha nUM luTTa lae iMnA vI husa਼iAra nahIM hoNA
You can't be so clever that you manage to swindle everyone
ਦੋ-ਦੋ ਬੇੜੀਆਂ ਦੇ ਵਿਚ ਤਰਦਾ ਤੂੰ ਇੰਝ ਪਾਰ ਨਹੀਂ ਹੋਣਾ
do-do be.DIAM de vicha taradA tUM iMjha pAra nahIM hoNA
By rowing in two different boats at once, you’ll never reach the shore
ਤੇਰੇ ਆਪਣੇ ਮੁੱਕਦੇ ਜਾਂਦੇ ਬੇਸ਼ੱਕ ਪੈਸਾ ਮੁੱਕਦਾ ਨਹੀਂ
tere ApaNe mukkade jAMde besa਼kka paisA mukkadA nahIM
Your kin are drifting away, even if your wealth never runs dry
ਸੁੱਖ ਵਿਚ ਵੀ ਤੇਰਾ ਕੀ ਕਰਨਾ ਜੇ ਸਾਥੀ ਦੁੱਖ ਦਾ ਨਹੀਂ
sukkha vicha vI terA kI karanA je sAthI dukkha dA nahIM
What use is your company in joy if you aren't a partner in sorrow?
ਤੇਰੇ ਝੂਠ ਦੇ ਚਰਚੇ ਜ਼ੋਰਾਂ 'ਤੇ ਪਰ ਬਹੁਤਾ ਚਿਰ ਸੱਚ ਲੁਕਦਾ ਨਹੀਂ
tere jhUTha de charache ja਼orAM 'te para bahutA chira sachcha lukadA nahIM
The tales of your lies are at their peak, but the truth won't stay hidden for long
ਤੇਰੇ ਨਾਲ ਕਿਸੇ ਨੇ ਤੁਰਨਾ ਕੀ ਤੂੰ ਆਪ ਕਿਸੇ ਲਈ ਰੁਕਦਾ ਨਹੀਂ
tere nAla kise ne turanA kI tUM Apa kise laI rukadA nahIM
Why would anyone walk with you when you don't stop for anyone yourself?
ਜਦ ਠੋਕਰ ਵੱਜਦੀ ਰੋਂਦਾ ਏਂ ਕਦੇ ਰਾਹ 'ਚੋਂ ਰੋੜਾ ਚੁੱਕਦਾ ਨਹੀਂ
jada Thokara vajjadI roMdA eM kade rAha 'choM ro.DA chukkadA nahIM
When you stumble, you weep, yet you never clear a stone from the path for others
ਹੱਸ-ਹੱਸ ਕੇ ਹੱਦਾਂ ਟੱਪ ਜਾਂਦਾ ਫਿਰ ਹਾਲ ਵੀ ਮੁੜ ਕੇ ਪੁੱਛਦਾ ਨਹੀਂ
hassa-hassa ke haddAM Tappa jAMdA phira hAla vI mu.Da ke puchChadA nahIM
You cross all boundaries with a laugh, then never return to ask how one fares
ਕਿਵੇਂ ਅੱਗੇ ਵਧਣਾ ਜ਼ਿੰਦਗੀ 'ਚ ਤੈਥੋਂ ਬੜਿਆਂ ਨੇ ਸਿੱਖਿਆ ਪਰ
kiveM agge vadhaNA ja਼iMdagI 'cha taithoM ba.DiAM ne sikkhiA para
Many have learned from you how to climb the ladder of life, but—
ਬੜੇ ਮਸਲੇ ਗਾਉਂਦਾ ਦੁਨੀਆਂ ਦੇ ਕਦੇ ਆਪਣੇ ਔਗੁਣ ਲਿਖਿਆ ਕਰ
ba.De masale gAuMdA dunIAM de kade ApaNe auguNa likhiA kara
You sing about the world’s problems, try writing about your own flaws for once
ਨਾ ਜਿੱਤ ਦੀ ਆਦਤ ਪਾ ਸੱਜਣਾ ਫਿਰ ਹਾਰ ਨਹੀਂ ਹੋਣਾ
nA jitta dI Adata pA sajjaNA phira hAra nahIM hoNA
Don't get addicted to winning, `[Sajjan: soulmate/beloved/darling]`, or you won't be able to handle defeat
ਦੋ-ਦੋ ਬੇੜੀਆਂ ਦੇ ਵਿਚ ਤਰਦਾ ਤੂੰ ਇੰਝ ਪਾਰ ਨਹੀਂ ਹੋਣਾ
do-do be.DIAM de vicha taradA tUM iMjha pAra nahIM hoNA
By rowing in two different boats at once, you’ll never reach the shore

Share

More by Khan Bhaini

View all songs →